ਕੈਬਨਿਟ ਮੰਤਰੀ ਦੀ ਗੱਡੀ ਨਾਲ ਜਖ਼ਮੀ ਹੋਏ ਨੌਜਵਾਨ ’ਤੇ ਦਬਾਅ, ਪਹਿਲਾਂ ਰਾਜੀਨਾਮਾ ਫੇਰ ਹੋਵੇਗਾ ਇਲਾਜ!
Advertisement
Article Detail0/zeephh/zeephh1399273

ਕੈਬਨਿਟ ਮੰਤਰੀ ਦੀ ਗੱਡੀ ਨਾਲ ਜਖ਼ਮੀ ਹੋਏ ਨੌਜਵਾਨ ’ਤੇ ਦਬਾਅ, ਪਹਿਲਾਂ ਰਾਜੀਨਾਮਾ ਫੇਰ ਹੋਵੇਗਾ ਇਲਾਜ!

ਜਖ਼ਮੀ ਅੰਕੁਸ਼ ਦੇ ਮਾਪਿਆਂ ਨੇ ਦੱਸਿਆ ਕਿ ਮੰਤਰੀ ਡਾ. ਬਲਜੀਤ ਕੌਰ ਦਾ ਡਰਾਈਵਰ ਇਹ ਕਹਿ ਕੇ ਚਲਾ ਗਿਆ ਕਿ ਇਲਾਜ ਦੇ ਪੈਸੇ ਉਸਨੇ ਆਪਣੀ ਜੇਬ ’ਚੋਂ ਦੇਣੇ ਹਨ।

ਕੈਬਨਿਟ ਮੰਤਰੀ ਦੀ ਗੱਡੀ ਨਾਲ ਜਖ਼ਮੀ ਹੋਏ ਨੌਜਵਾਨ ’ਤੇ ਦਬਾਅ, ਪਹਿਲਾਂ ਰਾਜੀਨਾਮਾ ਫੇਰ ਹੋਵੇਗਾ ਇਲਾਜ!

ਚੰਡੀਗੜ੍ਹ: ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਦੇ ਕਾਫ਼ਲੇ ’ਚ ਐਸਕਾਰਟ ਜਿਪਸੀ ਨਾਲ ਬੀਤੇ ਕੱਲ੍ਹ ਐਕਟਿਵਾ ਨਾਲ ਟੱਕਰ ਹੋ ਗਈ ਸੀ। ਇਸ ਐਕਸੀਡੈਂਟ ਦੌਰਾਨ ਐਕਟਿਵਾ ਸਵਾਲ ਲੜਕੇ ਅਤੇ ਲੜਕੀ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ। 

ਲੜਕੀ ਨੂੰ ਇਲਾਜ ਲਈ ਦੂਜੇ ਹਸਪਤਾਲ ’ਚ ਕੀਤਾ ਗਿਆ ਸ਼ਿਫਟ 
ਇਸ ਦੌਰਾਨ ਜਖ਼ਮੀ ਅੰਕੁਸ਼ ਦੇ ਮਾਤਾ-ਪਿਤਾ ਨੇ ਦੱਸਿਆ ਕਿ ਅਫ਼ਵਾਹ ਫੈਲਾਈ ਜਾ ਰਹੀ ਹੈ ਕਿ ਲੜਕੀ ਨੂੰ ਛੁੱਟੀ ਦੇ ਦਿੱਤੀ ਗਈ ਹੈ। ਪਰ ਅਸਲੀਅਤ ਇਹ ਹੈ ਕਿ ਉਸਨੂੰ ਇਲਾਜ ਲਈ ਦੂਜੇ ਹਸਪਤਾਲ ’ਚ ਸ਼ਿਫਟ ਕੀਤਾ ਗਿਆ ਹੈ ਅਤੇ ਇਸ ਦੇ ਨਾਲ ਹੀ ਉਨ੍ਹਾਂ ’ਤੇ ਰਾਜੀਨਾਮੇ ਲਈ ਦਬਾਅ ਬਣਾਇਆ ਜਾ ਰਿਹਾ ਹੈ। 

ਡਰਾਈਵਰ ਨੇ ਆਪਣੀ ਜੇਬ ’ਚੋਂ ਦੇਣੇ ਹਨ ਇਲਾਜ ਦੇ ਪੈਸੇ: ਪੀੜਤ ਪਰਿਵਾਰ
ਜਖ਼ਮੀ ਅੰਕੁਸ਼ ਦੇ ਮਾਪਿਆਂ ਨੇ ਦੱਸਿਆ ਕਿ ਮੰਤਰੀ ਡਾ. ਬਲਜੀਤ ਕੌਰ ਦਾ ਡਰਾਈਵਰ ਇਹ ਕਹਿ ਕੇ ਚਲਾ ਗਿਆ ਕਿ ਇਲਾਜ ਦੇ ਪੈਸੇ ਉਸਨੇ ਆਪਣੀ ਜੇਬ ’ਚੋਂ ਦੇਣੇ ਹਨ। ਉੱਧਰ ਦੂਜੇ ਪਾਸੇ ਦਬਾਅ ਪਾਇਆ ਜਾ ਰਿਹਾ ਹੈ ਕਿ ਪਹਿਲਾਂ ਰਾਜੀਨਾਮੇ ’ਤੇ ਦਸਤਖ਼ਤ ਕਰੋ, ਬਾਅਦ ’ਚ ਇਲਾਜ ਸ਼ੁਰੂ ਹੋਵੇਗਾ। 
ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਉਹ ਕਾਂਗੜਾ ਨਾਲ ਸਬੰਧਤ ਹਨ ਅਤੇ ਗਰੀਬ ਲੋਕ ਹਨ। ਉਨ੍ਹਾਂ ਦਾ ਲੜਕਾ ਕੁਝ ਪ੍ਰਾਈਵੇਟ ਨੌਕਰੀ ਕਰਨ ਲਈ ਮਹੀਨਾ ਪਹਿਲਾਂ ਹੀ ਚੰਡੀਗੜ੍ਹ ਆਇਆ ਸੀ।  ਹੁਣ ਪੈਰ ਟੁੱਟਣ ਕਾਰਨ ਘਰ ਬੈਠ ਗਿਆ ਹੈ, ਉਨ੍ਹਾਂ ਦੇ ਘਰ ਦਾ ਗੁਜ਼ਾਰਾ ਬਹੁਤ ਮੁਸ਼ਕਲ ਨਾਲ ਚਲਦਾ ਹੈ। 

ਜ਼ਿਕਰਯੋਗ ਹੈ ਕਿ ਚੰਡੀਗੜ੍ਹ ਦੇ ਸੈਕਟਰ 27-28 ਦੀਆਂ ਲਾਈਟਾਂ ’ਤੇ ਦੇਰ ਰਾਤ ਮੰਤਰੀ ਦੀ ਐਸਕਾਰਟ ਜਿਪਸੀ ਨੇ ਐਕਟਿਵਾ ਸਵਾਰ ਲੜਕੇ ਲੜਕੀ ਨੂੰ ਟੱਕਰ ਮਾਰ ਦਿੱਤੀ ਸੀ। ਜਿਸ ਤੋਂ ਬਾਅਦ ਦੋਹਾਂ ਨੂੰ ਇਲਾਜ ਲਈ ਸੈਕਟਰ 32 ਦੇ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਸੀ। 

 

ਪੁਲਿਸ ਦਾ ਕਹਿਣਾ ਮਾਪਿਆਂ ਨੇ ਬਿਆਨ ਦਰਜ ਕਰਵਾਉਣ ਤੋਂ ਕੀਤਾ ਇਨਕਾਰ
 ਦੂਜੇ ਪਾਸੇ ਸੈਕਟਰ 26 ਦੇ ਥਾਣਾ ਮੁਖੀ ਮਨਿੰਦਰ ਸਿੰਘ ਨੇ ਦੱਸਿਆ ਕਿ ਉਹ 2 ਵਾਰ ਜਖ਼ਮੀ ਲੜਕੇ ਅੰਕੁਸ਼ ਦੇ ਬਿਆਨ ਦਰਜ ਕਰਨ ਲਈ ਗਏ ਸਨ। ਪਰ ਉਨ੍ਹਾਂ ਨੂੰ ਕਿਹਾ ਗਿਆ ਹੈ ਕਿ ਮਰੀਜ਼ ਦਾ ਇਲਾਜ ਚੱਲ ਰਿਹਾ ਹੈ ਅਤੇ ਰਾਜੀਨਾਮੇ ਦੀ ਗੱਲ ਚੱਲ ਰਹੀ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਐਕਸੀਡੈਂਟ ਤੋਂ ਬਾਅਦ ਦੋਵੇਂ ਗੱਡੀਆਂ ਥਾਣੇ ’ਚ ਜ਼ਬਰ ਕੀਤੀਆਂ ਹੋਈਆਂ ਹਨ। 

 

Trending news