ਲੁਧਿਆਣਾ ਪੁਲਿਸ ਵੱਲੋਂ ਪੰਜਾਬੀ ਸਿੰਗਰ ਜੀ-ਖਾਨ ਵਿਰੁਧ ਧਾਰਾ 295 A ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਜੀ-ਖਾਨ ਵੱਲੋਂ ਗਣਪਤੀ ਵਿਸਰਜਨ ਮੌਕੇ ਅਸ਼ਲੀਲ ਗੀਤ ਗਾਉਣ ਨੂੰ ਲੈ ਕੇ ਸ਼ਿਕਾਇਤ ਦਰਜ ਕਰਵਾਈ ਗਈ ਸੀ।
Trending Photos
ਚੰਡੀਗੜ੍ਹ- ਪੰਜਾਬੀ ਸਿੰਗਰ ਜੀ ਖਾਨ ਦੀਆਂ ਮੁਸ਼ਕਿਲਾਂ ਘੱਟਣ ਦਾ ਨਾਮ ਨਹੀਂ ਲੈ ਰਹੀਆਂ। ਗਣਪਤੀ ਵਿਸਰਜਨ 'ਚ ਵਿਵਾਦਿਤ ਗੀਤ ਗਾਉਣ ਨੂੰ ਲੈ ਕੇ ਲੁਧਿਆਣਾ ਵਿੱਚ ਥਾਣਾ ਨੰਬਰ 2 ਵਿੱਚ ਜੀ ਖਾਨ 'ਤੇ IPC 1860 ਤੇ 295 A ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਗਾਇਕ ਜੀ ਖਾਨ ਤੋਂ ਇਲਾਵਾ ਪ੍ਰੋਗਰਾਮ ਕਰਵਾਉਣ ਵਾਲੀ ਪ੍ਰਬੰਧਕ ਕਮੇਟੀ ਖਿਲਾਫ ਵੀ ਮਾਮਲਾ ਦਰਜ ਕੀਤਾ ਗਿਆ ਹੈ।
ਹਾਲਾਂਕਿ ਸਿੰਗਰ ਜੀ ਖਾਨ ਵੱਲੋਂ ਹਿੰਦੂ ਸਮਾਜ ਤੋਂ ਮਾਫੀ ਵੀ ਮੰਗੀ ਗਈ ਸੀ ਪਰ ਇਸ ਦੇ ਬਾਵਜੂਦ ਪੁਲਿਸ ਵੱਲੋਂ ਸ਼ਿਕਾਇਤ 'ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਨੂੰ ਲੈ ਕੇ ਮਾਮਲਾ ਦਰਜ ਕੀਤਾ ਗਿਆ ਹੈ। ਜੀ ਖਾਨ ਨੇ ਆਪਣੇ ਫੇਸਬੁਕ ਅਕਾਂਊਟ 'ਤੇ ਲਾਇਵ ਹੋ ਕੇ ਆਪਣਾ ਪੱਖ ਰੱਖਿਆ ਸੀ ਤੇ ਕਿਹਾ ਸੀ ਕਿ ਮੈਂ ਲੋਕਾਂ ਦੀਆਂ ਭਾਵਨਵਾਂ ਦੀ ਕਦਰ ਕਰਦਾ ਹਾਂ। ਮੇਰਾ ਮਕਸਦ ਕਿਸੇ ਦੀ ਭਾਵਨਾ ਨੂੰ ਠੇਸ ਪਹੁੰਚਾਉਣਾ ਨਹੀਂ ਸੀ। ਮੈਂ ਸਰੋਤਿਆਂ ਦੀ ਫਰਮਾਇਸ਼ 'ਤੇ ਇਹ ਗੀਤ ਸੁਣਾਇਆ ਸੀ। ਉਨ੍ਹਾਂ ਕਿਹਾ ਕਿ ਮੇਰੇ ਤੋਂ ਗਲਤੀ ਹੋਈ ਹੈ ਮੈਂ ਇਸ ਦੀ ਮੁਆਫੀ ਮੰਗਦਾ ਹਾਂ।
ਕੀ ਸੀ ਮਾਮਲਾ
ਦਰਅਸਰ ਲੁਧਿਆਣਾ ਦੇ ਮੁਹੱਲਾ ਜਨਕ ਪੁਰੀ ਵਿਖੇ ਪਿਛਲੇ ਦਿਨੀਂ ਗਣਪਤੀ ਵਿਸਰਜਨ ਸਬੰਧੀ ਪ੍ਰੋਗਰਾਮ ਕਰਵਾਇਆ ਗਿਆ ਸੀ। ਜਿਸ ਵਿੱਚ ਪ੍ਰਬੰਧਕਾਂ ਵੱਲੋੰ ਜੀ ਖਾਨ ਨੂੰ ਸਮਾਗਮ ਵਿੱਚ ਗੁਣਗਾਨ ਦਾ ਸੱਦਾ ਦਿੱਤਾ ਗਿਆ ਸੀ। ਪਰ ਸਿੰਗਰ ਜੀ ਖਾਨ ਵੱਲੋਂ ਸਮਾਗਮ ਵਿੱਚ ਸਮਾਗਮ ਵਿੱਚ ‘ਪੈਗ ਮੋਟੇ-ਮੋਟੇ ਲਾ ਕੇ ਹਾਣ ਦੀਏ, ਤੇਰੇ ਵਿੱਚ ਵੱਜਣ ਨੂੰ ਜੀ ਕਰਦਾ’, ‘ਚੋਲੀ ਕੇ ਪੀਚੇ ਕਿਆ ਹੈ’ ਆਦਿ ਗੀਤ ਪੇਸ਼ ਕੀਤੇ। ਜਿਸ ਤੋ ਬਾਅਦ ਹਿੰਦੂ ਸਮਾਜ ਦੇ ਲੋਕਾਂ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਤੇ ਧਾਰਿਮਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਨੂੰ ਲੈ ਕੇ ਸ਼ਿਕਾਇਤ ਦਰਜ ਕਰਵਾਈ ਗਈ ਸੀ।