Mansa Murder News: ਘਰ 'ਚ ਸੁੱਤੇ ਪਏ ਐਲਆਈਸੀ ਦੇ ਕੈਸ਼ੀਅਰ ਦੀ ਤੇਜ਼ਧਾਰ ਹਥਿਆਰਾਂ ਨਾਲ ਕੀਤੀ ਹੱਤਿਆ
Advertisement
Article Detail0/zeephh/zeephh2347251

Mansa Murder News: ਘਰ 'ਚ ਸੁੱਤੇ ਪਏ ਐਲਆਈਸੀ ਦੇ ਕੈਸ਼ੀਅਰ ਦੀ ਤੇਜ਼ਧਾਰ ਹਥਿਆਰਾਂ ਨਾਲ ਕੀਤੀ ਹੱਤਿਆ

Mansa Murder News: ਮਾਨਸਾ ਜ਼ਿਲ੍ਹੇ ਦੇ ਪਿੰਡ ਵਿੱਚ ਐਲਆਈਸੀ ਦੇ ਮੁਲਾਜ਼ਮ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ।

Mansa Murder News: ਘਰ 'ਚ ਸੁੱਤੇ ਪਏ ਐਲਆਈਸੀ ਦੇ ਕੈਸ਼ੀਅਰ ਦੀ ਤੇਜ਼ਧਾਰ ਹਥਿਆਰਾਂ ਨਾਲ ਕੀਤੀ ਹੱਤਿਆ

Mansa Murder News: ਬੁਢਲਾਡਾ ਦੇ ਪਿੰਡ ਫੁੱਲੂਵਾਲਾ ਡੋਗਰਾ ਵਿੱਚ ਦੇਰ ਰਾਤ ਇੱਕ ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਦੇ ਨਾਲ ਕਤਲ ਕਰ ਦੇਣ ਦੀ ਘਟਨਾ ਸਾਹਮਣੇ ਆਈ ਹੈ। ਇਸ ਤੋਂ ਬਾਅਦ ਬੁਢਲਾਡਾ ਪੁਲਿਸ ਨੇ ਘਟਨਾ ਸਥਾਨ ਉਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਉਕਤ ਵਿਅਕਤੀ ਐਲਆਈਸੀ ਵਿਭਾਗ ਵਿੱਚ ਤਾਇਨਾਤ ਸੀ ਜਿਨ੍ਹਾਂ ਦੀ 31 ਜੁਲਾਈ ਨੂੰ ਰਿਟਾਇਰਮੈਂਟ ਹੋਣੀ ਸੀ। ਜਾਣਕਾਰੀ ਅਨੁਸਾਰ ਮ੍ਰਿਤਕ ਵਿਅਕਤੀ ਦਾ ਨਾਮ ਲਾਭ ਸਿੰਘ ਹੈ ਅਤੇ ਜੋ ਕਿ ਐਲਆਈਸੀ ਵਿਭਾਗ ਵਿੱਚ ਜਗਰਾਉਂ ਵਿੱਚ ਤਾਇਨਾਤ ਸੀ ਅਤੇ 31 ਜੁਲਾਈ ਨੂੰ ਉਕਤ ਮੁਲਾਜ਼ਮ ਦੀ ਰਿਟਾਇਰਮੈਂਟ ਹੋਣੀ ਸੀ। ਮ੍ਰਿਤਕ ਦੇ ਭਰਾ ਲਖਵੀਰ ਸਿੰਘ ਕਾਲਾ ਨੇ ਦੱਸਿਆ ਕਿ ਉਸ ਦਾ ਭਰਾ ਲਾਭ ਸਿੰਘ ਜਗਰਾਉਂ ਵਿੱਚ ਐਲਆਈਸੀ ਵਿਭਾਗ ਵਿੱਚ ਕੈਸ਼ੀਅਰ ਵਜੋਂ ਤਾਇਨਾਤ ਸੀ।

ਦੇਰ ਰਾਤ ਜਦੋਂ ਉਹ ਆਪਣੇ ਘਰ ਦੇ ਬਾਹਰ ਸੁੱਤਾ ਪਿਆ ਸੀ ਤਾਂ ਉਸ ਦੀ ਤੇਜ਼ਧਾਰ ਹਥਿਆਰਾਂ ਦੇ ਨਾਲ ਕਤਲ ਕਰ ਦਿੱਤਾ ਗਿਆ ਹੈ ਜਿਸ ਦਾ ਉਨ੍ਹਾਂ ਨੂੰ ਸਵੇਰੇ ਪਤਾ ਲੱਗਿਆ ਹੈ। ਮੌਕੇ ਉਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪਰਿਵਾਰ ਦੇ ਜੀਆਂ ਦਾ ਰੋ-ਰੋ ਬੁਰਾ ਹਾਲ ਅਤੇ ਉਨ੍ਹਾਂ ਨੇ ਪੁਲਿਸ ਤੋਂ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ  ਕੀਤੀ ਹੈ।

ਇਹ ਵੀ ਪੜ੍ਹੋ : Sawan First Somwar 2024: ਅੱਜ ਤੋਂ ਸ਼ੁਰੂ ਸਾਉਣ ਦਾ ਮਹੀਨਾ, ਆਖਿਰ ਭੋਲੇਨਾਥ ਨੂੰ ਕਿਉਂ ਪਸੰਦ ਹੈ ਸਾਵਣ ਦਾ ਮਹੀਨਾ, ਜਾਣੋ ਮਹੱਤਵ

ਡੀਐਸਪੀ ਮਨਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਵਿਅਕਤੀ ਦਾ ਨਾਮ ਲਾਭ ਸਿੰਘ ਹੈ ਜੋ ਕਿ ਐਲਆਈਸੀ ਵਿਭਾਗ ਵਿੱਚ ਜਗਰਾਉਂ ਵਿੱਚ ਨੌਕਰੀ ਕਰਦਾ ਸੀ ਅਤੇ ਇਸ ਵਿਅਕਤੀ ਦੀ 31 ਜੁਲਾਈ ਨੂੰ ਰਿਟਾਇਰਮੈਂਟ ਹੋਣੀ ਸੀ। ਉਨ੍ਹਾਂ ਨੇ ਦੱਸਿਆ ਕਿ ਦੇਰ ਰਾਤ ਜਦੋਂ ਇਹ ਆਪਣੇ ਘਰ ਦੇ ਬਾਹਰ ਪਿਆ ਸੀ ਤਾਂ ਇਸ ਦਾ ਤੇਜ਼ਧਾਰ ਹਥਿਆਰਾਂ ਦੇ ਨਾਲ ਕਤਲ ਕਰ ਦਿੱਤਾ ਹੈ ਜਿਸ ਦੀ ਜਾਂਚ ਪੁਲਿਸ ਵੱਲੋਂ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : Punjab Breaking News Live Updates: ਸੰਸਦ ਦਾ ਮਾਨਸੂਨ ਸੈਸ਼ਨ ਸ਼ੁਰੂ, ਜਿੰਨੀ ਲੜਾਈ ਲੜਨੀ ਸੀ ਮੈਂ ਲੜ ਚੁੱਕਾ, ਹੁਣ ਸਿਰਫ ਦੇਸ਼ ਲਈ ਕੰਮ ਕਰਨਾ', PM ਮੋਦੀ ਦੀ ਅਪੀਲ

Trending news