Sidhu Moosewala Murder Case: ਗੈਂਗਸਟਰ ਦੀਪਕ ਟੀਨੂੰ ਫਰਾਰ ਮਾਮਲੇ 'ਚ ਬਰਖਾਸਤ ਏਐਸਆਈ ਪ੍ਰਿਤਪਾਲ ਸਮੇਤ 10 ਖਿਲਾਫ਼ ਦੋਸ਼ ਤੈਅ
Advertisement
Article Detail0/zeephh/zeephh2402982

Sidhu Moosewala Murder Case: ਗੈਂਗਸਟਰ ਦੀਪਕ ਟੀਨੂੰ ਫਰਾਰ ਮਾਮਲੇ 'ਚ ਬਰਖਾਸਤ ਏਐਸਆਈ ਪ੍ਰਿਤਪਾਲ ਸਮੇਤ 10 ਖਿਲਾਫ਼ ਦੋਸ਼ ਤੈਅ

  ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਵਿੱਚ ਗ੍ਰਿਫ਼ਤਾਰ ਕੀਤੇ ਗਏ ਗੈਂਗਸਟਰ ਦੀਪਕ ਟੀਨੂੰ ਦੇ ਮਾਨਸਾ ਦੇ ਸੀਆਈਏ ਸਟਾਫ ਤੋਂ ਫ਼ਰਾਰ ਹੋਣ ਦੇ ਮਾਮਲੇ ਵਿੱਚ ਮਾਨਸਾ ਦੀ ਅਦਾਲਤ ਵੱਲੋਂ ਕੇਸ ਵਿੱਚ ਨਾਮਜ਼ਦ ਬਰਖਾਸਤ ਸੀਆਈਏ ਇੰਟਾਰਾਜ ਪ੍ਰਿਤਪਾਲ ਸਿੰਘ ਅਤੇ ਗੈਂਗਸਟਰ ਦੀਪਕ ਟੀਨੂੰ ਸਮੇਤ 10 ਲੋਕਾਾਂ ਉਤੇ ਦੋਸ਼ ਤੈਅ ਕਰ ਦਿੱਤੇ ਗਏ ਹਨ

Sidhu Moosewala Murder Case: ਗੈਂਗਸਟਰ ਦੀਪਕ ਟੀਨੂੰ ਫਰਾਰ ਮਾਮਲੇ 'ਚ ਬਰਖਾਸਤ ਏਐਸਆਈ ਪ੍ਰਿਤਪਾਲ ਸਮੇਤ 10 ਖਿਲਾਫ਼ ਦੋਸ਼ ਤੈਅ

Sidhu Moosewala Murder Case:  ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਵਿੱਚ ਗ੍ਰਿਫ਼ਤਾਰ ਕੀਤੇ ਗਏ ਗੈਂਗਸਟਰ ਦੀਪਕ ਟੀਨੂੰ ਦੇ ਮਾਨਸਾ ਦੇ ਸੀਆਈਏ ਸਟਾਫ ਤੋਂ ਫ਼ਰਾਰ ਹੋਣ ਦੇ ਮਾਮਲੇ ਵਿੱਚ ਮਾਨਸਾ ਦੀ ਅਦਾਲਤ ਵੱਲੋਂ ਕੇਸ ਵਿੱਚ ਨਾਮਜ਼ਦ ਬਰਖਾਸਤ ਸੀਆਈਏ ਇੰਟਾਰਾਜ ਪ੍ਰਿਤਪਾਲ ਸਿੰਘ ਅਤੇ ਗੈਂਗਸਟਰ ਦੀਪਕ ਟੀਨੂੰ ਸਮੇਤ 10 ਲੋਕਾਾਂ ਉਤੇ ਦੋਸ਼ ਤੈਅ ਕਰ ਦਿੱਤੇ ਗਏ ਹਨ ਅਤੇ ਕੇਸ  ਦੀ ਅਗਲਾਈ ਸੁਣਵਾਈ 5 ਸਤੰਬਰ ਨੂੰ ਹੋਵੇਗੀ।

ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਗੈਂਗਸਟਰ ਦੀਪਕ ਟੀਨੂੰ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਸ ਤੋਂ ਬਾਅਦ ਮਾਨਸਾ ਦੇ ਸੀਆਈਏ ਸਟਾਫ ਤੋਂ ਰਾਤ ਨੂੰ ਸੀਆਈਏ ਇੰਚਾਰਜ ਪ੍ਰਿਤਪਾਲ ਸਿੰਘ ਦੀ ਮਿਲੀਭੁਗਤ ਨਾਲ ਫਰਾਰ ਹੋ ਗਿਆ ਸੀ, ਜਿਸ ਮਾਮਲੇ ਵਿੱਚ ਮਾਨਸਾ ਦੀ ਅਦਾਲਤ ਵਿੱਚ ਕੇਸ ਚੱਲ ਰਿਹਾ ਸੀ ਅਤੇ ਅੱਜ ਇਸ ਕੇਸ ਵਿੱਚ ਦੋਸ਼ ਤੈਅ ਹੋ ਚੁੱਕੇ ਹਨ।

ਅੱਜ ਅਦਾਲਤ ਵਿੱਚ ਗੈਂਗਸਟਰ ਦੀਪਕ ਟੀਨੂੰ ਦੀ ਪ੍ਰੇਮਿਕਾ ਜਤਿੰਦਰ ਕੌਰ ਅਤੇ ਕੁਲਦੀਪ ਕੋਹਲੀ, ਬਿੱਟੂ ਅਤੇ ਰਜਿੰਦਰ ਗੋਰਾ ਫਿਜੀਕਿਲ ਰੂਪ ਵਿੱਚ ਅਦਾਲਤ ਵਿੱਚ ਪੇਸ਼ ਹੋਏ। ਉਥੇ ਹੀ ਬਰਖਾਸਤ ਸੀਆਈਏ ਇੰਚਾਰਜ ਪ੍ਰਿਤਪਾਲ ਸਿੰਘ, ਗੈਂਗਸਟਰ ਦੀਪਕ ਟੀਨੂੰ, ਸੁਨੀਲ ਲੋਨੀਆ ਅਤੇ ਚਿਰਾਗ ਵੀਡੀਓ ਕਾਨਫੰਰਸਿੰਗ ਜ਼ਰੀਏ ਪੇਸ਼ ਹੋਏ। 

ਇਹ ਵੀ ਪੜ੍ਹੋ : Canada News: ਜਸਟਿਨ ਟਰੂਡੋ ਦਾ ਵੱਡਾ ਫੈਸਲਾ; ਕੈਨੇਡਾ 'ਚ ਅਸਥਾਈ ਵਿਦੇਸ਼ੀ ਲੇਬਰ ਦੀ ਗਿਣਤੀ ਘਟਾਈ ਜਾਵੇਗੀ

 

ਅਦਾਲਤ ਵਿੱਚ ਸਰਵਜੋਤ ਸਿੰਘ ਖਿਲਾਫ ਧਾਰਾ 222,224,225ਏ, 120ਬੀ, 212,216 ਆਈਪੀਸੀ 25, 54,59 ਅਸਲਾ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ ਅਤੇ ਕੇਸ ਦੀ ਅਗਲੀ ਤਰੀਕ 5 ਸਤੰਬਰ 2024 ਨੂੰ ਹੋਵੇਗੀ।

ਇਹ ਵੀ ਪੜ੍ਹੋ : Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ

 

Trending news