Khanna Clash News: ਦਹੇੜੂ ਪਿੰਡ 'ਚ ਬਰਫ਼ੀ ਦੇ ਟੁਕੜੇ ਨੂੰ ਲੈ ਕੇ ਚੱਲੀਆਂ ਇੱਟਾਂ-ਰੋੜੇ; 3 ਲੋਕ ਹਸਪਤਾਲ ਦਾਖ਼ਲ
Advertisement
Article Detail0/zeephh/zeephh2339810

Khanna Clash News: ਦਹੇੜੂ ਪਿੰਡ 'ਚ ਬਰਫ਼ੀ ਦੇ ਟੁਕੜੇ ਨੂੰ ਲੈ ਕੇ ਚੱਲੀਆਂ ਇੱਟਾਂ-ਰੋੜੇ; 3 ਲੋਕ ਹਸਪਤਾਲ ਦਾਖ਼ਲ

Khanna Clash News: ਖੰਨਾ ਦੇ ਇੱਕ ਪਿੰਡ ਵਿੱਚ ਬਰਫੀ ਦੇ ਟੁਕੜੇ ਨੂੰ ਲੈ ਕੇ ਇੱਟਾਂ ਰੋੜੇ ਚੱਲੇ ਅਤੇ ਤਿੰਨ ਲੋਕ ਗੰਭੀਰ ਜ਼ਖ਼ਮੀ ਹੋ ਗਏ।

Khanna Clash News: ਦਹੇੜੂ ਪਿੰਡ 'ਚ ਬਰਫ਼ੀ ਦੇ ਟੁਕੜੇ ਨੂੰ ਲੈ ਕੇ ਚੱਲੀਆਂ ਇੱਟਾਂ-ਰੋੜੇ; 3 ਲੋਕ ਹਸਪਤਾਲ ਦਾਖ਼ਲ

Khanna Clash News: ਖੰਨਾ ਦੇ ਪਿੰਡ ਦਹੇੜੂ ਵਿੱਚ ਬਰਫੀ ਨੂੰ ਲੈ ਕੇ ਝਗੜਾ ਹੋ ਗਿਆ ਹੈ। ਇਥੇ ਪਿੰਡ ਦੇ ਕੁਝ ਲੋਕਾਂ ਨੇ ਦੁਕਾਨਦਾਰ ਤੇ ਉਸ ਦੇ ਪਰਿਵਾਰ ਦੇ ਲੋਕਾਂ ਉਤੇ ਹਮਲਾ ਕਰ ਦਿੱਤਾ। ਦੁਕਾਨਦਾਰ ਦੇ ਸਿਰ ਵਿੱਚ ਪਲੇਟ ਮਾਰ ਕੇ ਜ਼ਖ਼ਮੀ ਕਰ ਦਿੱਤਾ ਗਿਆ।

ਹਮਲੇ ਵਿੱਚ ਦੁਕਾਨਦਾਰ ਸਮੇਤ ਤਿੰਨ ਲੋਕ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ ਨੂੰ ਖੰਨਾ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਜ਼ਖ਼ਮੀਆਂ ਦੇ ਬਿਆਨ ਦਰਜ ਕਰਨ ਤੋਂ ਬਾਅਦ ਪੁਲਿਸ ਨੇ ਹਮਲਵਾਰਾਂ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਉਥੇ ਦੁਕਾਨ ਦੇ ਅੰਦਰ ਹੋਏ ਝਗੜੇ ਦੀ ਫੁਟੇਜ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਦੁਕਾਨ ਦੇ ਬਾਹਰ ਕੋਈ ਕੈਮਰਾ ਨਹੀਂ ਸੀ।

ਸਾਮਾਨ ਲੈਣ ਆਏ ਨੌਜਵਾਨ ਨੇ ਕਾਊਂਟਰ ਤੋਂ ਚੁੱਕੀ ਬਰਫ਼ੀ
ਦੁਆਰਿਕਾ ਪ੍ਰਸਾਦ ਨੇ ਪੁਲਿਸ ਦੇ ਕੋਲ ਬਿਆਨ ਦਰਜ ਕਰਵਾਏ ਹਨ ਕਿ ਉਹ ਦਹੇੜੂ ਵਿੱਚ ਜੈ ਰਾਮ ਸਵੀਟ ਸ਼ਾਪ ਚਲਾਉਂਦਾ ਹੈ। ਉਸ ਦੀ ਦੁਕਾਨ ਉਤੇ ਪਿੰਡ ਦਾ ਅਮਨਜੋਤ ਸਿੰਘ ਸਾਮਾਨ ਲੈਣ ਆਇਆ ਸੀ ਜੋ ਖੁਦ ਹੀ ਕਾਊਂਟਰ ਤੋਂ ਬਰਫੀ ਕੱਢ ਕੇ ਖਾਣ ਲੱਗਾ। ਜਦ ਉਸ ਨੇ ਅਮਨਜੋਤ ਨੂੰ ਰੋਕਿਆ ਤਾਂ ਉਹ ਉਸ ਨਾਲ ਝਗੜਾ ਕਰਨ ਲੱਗਾ। ਉਸ ਦੇ ਸਿਰ ਵਿੱਚ ਪਲੇਟ ਮਾਰ ਕੇ ਹਮਲਾ ਕਰ ਦਿੱਤਾ ਗਿਆ।

ਇਸ ਵਿਚਾਲੇ ਦੁਕਾਨਦਾਰ ਦਾ ਭਰਾ ਸੰਤੋਖ ਕੁਮਾਰ ਅਤੇ ਭੈਣ ਨਿਸ਼ੂ ਆ ਗਏ। ਦੁਆਰਿਕਾ ਮੁਤਾਬਕ ਰੌਲਾ ਸੁਣ ਕੇ ਅਮਨਜੋਤ ਦਾ ਪਿਤਾ ਚਰਨ ਸਿੰਘ ਅਤੇ 6-7 ਹੋਰ ਵਿਅਕਤੀ ਉਥੇ ਆ ਗਏ। ਇਨ੍ਹਾਂ ਸਾਰੇ ਲੋਕਾਂ ਨੇ ਉਸ ਤੋਂ , ਉਸ ਦੇ ਭਰਾ ਤੇ ਭੈਣ ਨਾਲ ਕੁੱਟਮਾਰ ਕੀਤੀ। ਇੱਟਾਂ ਨਾਲ ਹਮਲਾ ਕਰ ਦਿੱਤਾ ਅਤੇ ਦੁਕਾਨ ਦੀ ਭੰਨਤੋੜ ਕੀਤੀ ਗਈ।

ਇਹ ਵੀ ਪੜ੍ਹੋ : Ferozepur News: ਕੰਡਿਆਲੀ ਤਾਰ ਤੋਂ ਪਾਰ ਜ਼ਮੀਨ 'ਤੇ ਖੇਤੀ ਕਰਨ ਵਾਲੇ ਕਿਸਾਨਾਂ ਮੁਆਵਜ਼ੇ ਲਈ ਧਰਨੇ 'ਤੇ ਬੈਠੇ

ਮਾਮਲੇ ਦੀ ਜਾਂਚ ਕਰ ਰਹੇ ਕੋਟ ਪੁਲਿਸ ਚੌਂਕੀ ਦੇ ਇੰਚਾਰਜ ਪਰਗਟ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਦੁਕਾਨਦਾਰ ਦੁਆਰਿਕਾ ਪ੍ਰਸਾਦ ਦੇ ਬਿਆਨਾਂ ਉਤੇ ਕੇਸ ਦਰਜ ਕਰ ਲਿਆ ਗਿਆ ਹੈ। ਫਿਲਹਾਲ ਅਮਨਜੋਤ ਸਿੰਘ ਤੇ ਉਸ ਦੇ ਪਿਤਾ ਚਰਨ ਸਿੰਘ ਨੂੰ ਨਾਮਜ਼ਦ ਕੀਤਾ ਗਿਆ ਹੈ। ਜਾਂਚ ਦੌਰਾਨ ਜਿਨ੍ਹਾਂ ਲੋਕਾਂ ਦੇ ਨਾਮ ਸਾਹਮਣੇ ਆਉਣਗੇ, ਉਨ੍ਹਾਂ ਨੂੰ ਨਾਮਜ਼ਦ ਕਰਕੇ ਗ੍ਰਿਫ਼ਤਾਰ ਕੀਤਾ ਜਾਵੇਗਾ।

ਇਹ ਵੀ ਪੜ੍ਹੋ : Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ

Trending news