ਰਵਿਦਾਸ ਜਯੰਤੀ ਮੌਕੇ ਵਾਰਾਣਸੀ ਦੌਰੇ ਤੇ CM ਚੰਨੀ, ਕੀ ਵਾਇਆ ਵਾਰਾਣਸੀ ਹੋ ਰਹੀ ਹੈ ਰਵਿਦਾਸ ਭਾਈਚਾਰੇ ਨੂੰ ਸਾਧਣ ਦੀ ਕੋਸ਼ਿਸ਼ ?
Advertisement

ਰਵਿਦਾਸ ਜਯੰਤੀ ਮੌਕੇ ਵਾਰਾਣਸੀ ਦੌਰੇ ਤੇ CM ਚੰਨੀ, ਕੀ ਵਾਇਆ ਵਾਰਾਣਸੀ ਹੋ ਰਹੀ ਹੈ ਰਵਿਦਾਸ ਭਾਈਚਾਰੇ ਨੂੰ ਸਾਧਣ ਦੀ ਕੋਸ਼ਿਸ਼ ?

ਪੰਜਾਬ ਵਿਧਾਨ ਸਭਾ ਚੋਣਾਂ ਦੇ ਵਿਚਾਲੇ ਸੀ.ਐਮ. ਚੰਨੀ ਅੱਧੀ ਰਾਤ ਗੁਰੂ ਰਵਿਦਾਸ ਦੇ ਜਨਮ ਅਸਥਾਨ ਵਾਰਾਨਸੀ ਪਹੁੰਚੇ। 

ਰਵਿਦਾਸ ਜਯੰਤੀ ਮੌਕੇ ਵਾਰਾਣਸੀ ਦੌਰੇ ਤੇ CM ਚੰਨੀ, ਕੀ ਵਾਇਆ ਵਾਰਾਣਸੀ ਹੋ ਰਹੀ ਹੈ ਰਵਿਦਾਸ ਭਾਈਚਾਰੇ ਨੂੰ ਸਾਧਣ ਦੀ ਕੋਸ਼ਿਸ਼ ?

ਚੰਡੀਗੜ: ਪੰਜਾਬ ਵਿਧਾਨ ਸਭਾ ਚੋਣਾਂ ਦੇ ਵਿਚਾਲੇ ਸੀ.ਐਮ. ਚੰਨੀ ਅੱਧੀ ਰਾਤ ਗੁਰੂ ਰਵਿਦਾਸ ਦੇ ਜਨਮ ਅਸਥਾਨ ਵਾਰਾਨਸੀ ਪਹੁੰਚੇ। ਇੱਥੇ ਸੀ.ਐਮ. ਚੰਨੀ ਨੇ ਗੁਰੂ ਰਵਿਦਾਸ ਦੇ ਦਰ 'ਤੇ ਅਰਦਾਸ ਕੀਤੀ ਅਤੇ ਸੰਤ ਨਿਰੰਜਨ ਦਾਸ ਤੋਂ ਅਸ਼ੀਰਵਾਦ ਲਿਆ। ਪੰਜਾਬ ਵਿਧਾਨ ਸਭਾ ਚੋਣਾਂ ਤੋਂ 4 ਦਿਨ ਪਹਿਲਾਂ ਚੰਨੀ ਦੀ ਇਹ ਫੇਰੀ ਅਹਿਮ ਮੰਨੀ ਜਾ ਰਹੀ ਹੈ। ਇਸ ਮੌਕੇ ਉਹਨਾਂ ਰਵਿਦਾਸੀਆ ਭਾਈਚਾਰੇ ਨੂੰ ਗੁਰੂ ਰਵਿਦਾਸ ਦੇ ਜਨਮ ਦਿਹਾੜੇ ਦੀ ਵਧਾਈ ਵੀ ਦਿੱਤੀ। ਦੱਸ ਦੇਈਏ ਕਿ ਅੱਜ ਰਵਿਦਾਸ ਮੰਦਿਰ ਵਿੱਚ ਕਈ ਆਗੂਆਂ ਦਾ ਇਕੱਠ ਹੋਵੇਗਾ,  ਸਭ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਚੰਨੀ ਨੇ ਆਪਣੀ ਹਾਜ਼ਰੀ ਦਰਜ ਕਰਵਾਈ ਅਤੇ ਮੰਦਰ 'ਚ ਦਾਖਲ ਹੁੰਦੇ ਹੀ ਸਭ ਤੋਂ ਪਹਿਲਾਂ ਸੰਤ ਰਵਿਦਾਸ ਜੀ ਦੇ ਚਰਨਾਂ 'ਚ ਮੱਥਾ ਟੇਕਿਆ। ਜਿਸ ਤੋਂ ਬਾਅਦ ਉਨ੍ਹਾਂ ਕਰੀਬ 45 ਮਿੰਟ ਤੱਕ ਮੰਦਰ 'ਚ ਚੱਲ ਰਹੇ ਕੀਰਤਨ 'ਚ ਹਿੱਸਾ ਲੈਂਦੇ ਹੋਏ ਕੀਰਤਨ ਸਰਵਣ ਕੀਤਾ।

 

ਅੱਜ ਹੋਰ ਆਗੂ ਹੋਣਗੇ ਨਤਮਸਤਕ

ਦੱਸ ਦੇਈਏ ਕਿ 20 ਫਰਵਰੀ ਨੂੰ ਹੋਣ ਵਾਲੀ ਵੋਟਿੰਗ ਦੇ ਮੱਦੇਨਜ਼ਰ ਇਸ ਵਾਰ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਇਲਾਵਾ ਕਾਂਗਰਸ ਦੇ ਚੋਟੀ ਦੇ ਨੇਤਾ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਵੀ ਇੱਥੇ ਪਹੁੰਚ ਰਹੇ ਹਨ। ਇੰਨਾ ਹੀ ਨਹੀਂ ਅਖਿਲੇਸ਼ ਯਾਦਵ ਦੇ ਨਾਲ ਜਯੰਤ ਚੌਧਰੀ ਦੇ ਆਉਣ ਦੀ ਵੀ ਚਰਚਾ ਹੈ। ਮੰਦਰ ਪ੍ਰਸ਼ਾਸਨ ਵੱਲੋਂ ਸਾਰੇ ਵੱਡੇ ਨੇਤਾਵਾਂ ਨੂੰ ਸੱਦਾ ਪੱਤਰ ਭੇਜਿਆ ਗਿਆ ਹੈ।

 

ਚੰਨੀ ਦੀ ਫੇਰੀ ਦੇ ਕੀ ਮਾਇਨੇ

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖੁਦ ਰਵਿਦਾਸ ਭਾਈਚਾਰੇ ਨਾਲ ਸਬੰਧ ਰੱਖਦੇ ਹਨ। ਪੰਜਾਬ ਵਿਚ 16 ਫੀਸਦੀ ਅਬਾਦੀ ਰਵਿਦਾਸੀਆ ਸਿੱਖਾਂ ਦੀ ਹੈ। ਅਜਿਹੇ ਦੇ ਵਿਚ ਨਾ ਮੰਨਿਆ ਜਾ ਰਿਹਾ ਹੈ ਕਿ ਇਸ ਧਾਰਮਿਕ ਸਥੱਲ 'ਤੇ ਚੰਨੀ ਦੀ ਫੇਰੀ ਰਾਜੀਨਿਤਕ ਲਾਹੇ ਲਈ ਕੀਤੀ ਗਈ ਹੈ। ਚੰਨੀ ਤੋਂ ਇਲਾਵਾ ਪੰਜਾਬ ਤੋਂ ਦਲਿਤ ਸਿੱਖ ਭਾਈਚਾਰੇ ਦੇ ਲੋਕ ਵੱਡੀ ਗਿਣਤੀ 'ਚ ਰਵਿਦਾਸ ਜੈਅੰਤੀ ਦੇ ਪ੍ਰੋਗਰਾਮ 'ਚ ਹਿੱਸਾ ਲੈਣ ਵਾਰਾਨਸੀ ਪਹੁੰਚ ਰਹੇ ਹਨ ਯਾਨੀ ਪ੍ਰਿਯੰਕਾ ਯੂਪੀ ਰਾਹੀਂ ਪੰਜਾਬ ਦੇ ਦਲਿਤ ਵੋਟਰਾਂ ਤੱਕ ਪਹੁੰਚਣ ਦੀ ਤਿਆਰੀ ਕਰ ਰਹੀ ਹੈ।

 

 

 

ਯੂ.ਪੀ. ਵਿਚ ਵੀ ਵਿਧਾਨ ਸਭਾ ਚੋਣਾਂ

ਪੰਜਾਬ ਦੇ ਨਾਲ-ਨਾਲ ਯੂ.ਪੀ ਵਿਚ ਵਿਧਾਨ ਸਭਾ ਚੋਣਾਂ ਹਨ ਅਤੇ ਚੰਨੀ ਯੂ.ਪੀ ਲਈ ਸਟਾਰ ਪ੍ਰਚਾਰਕ ਵੀ ਹਨ। ਇਸ ਲਈ ਚੰਨੀ ਦੀ ਇਹ ਵਾਰਾਣਸੀ ਫੇਰੀ ਇਕ ਪੰਥ ਦੋ ਕਾਜ ਵਾਲਾ ਕੰਮ ਵੀ ਕਰ ਸਕਦੀ ਹੈ। ਯੂ.ਪੀ. ਵਿਚ ਵੀ ਪਾਰਟੀ ਦੇ ਹੱਕ ਵਿਚ ਚੋਣ ਪ੍ਰਚਾਰ ਕਰਨ ਲਈ ਚੰਨੀ ਯੂ.ਪੀ. ਪਹੁੰਚ ਰਹੇ ਹਨ, ਜਿਥੇ ਚੰਨੀ ਦਾ ਇਸ ਅੰਦਾਜ਼ ਦਾ ਲਾਹਾ ਲੈਣ ਦੀ ਤਿਆਰੀ ਕਾਂਗਰਸ ਕਰ ਰਹੀ ਹੈ। ਉੱਤਰ ਪ੍ਰਦੇਸ਼, ਹਰਿਆਣਾ, ਦਿੱਲੀ, ਹਿਮਾਚਲ ਪ੍ਰਦੇਸ਼, ਮੱਧ ਪ੍ਰਦੇਸ਼, ਮਹਾਰਾਸ਼ਟਰ ਅਤੇ ਦੇਸ਼ ਦੇ ਹੋਰ ਰਾਜਾਂ ਵਿੱਚ ਗੁਰੂ ਰਵਿਦਾਸ ਮਹਾਰਾਜ ਦੇ ਵੱਡੀ ਗਿਣਤੀ ਵਿੱਚ ਪੈਰੋਕਾਰ ਹਨ।

 

WATCH LIVE TV 

Trending news