Cyber crime: NRI ਦੇ ਨਾਂ 'ਤੇ ਪੰਜਾਬ ਦੇ 'ਚ ਸਾਇਬਰ ਕਰਾਇਮ ਦਾ ਵੱਡਾ ਹਮਲਾ!
Advertisement
Article Detail0/zeephh/zeephh1575513

Cyber crime: NRI ਦੇ ਨਾਂ 'ਤੇ ਪੰਜਾਬ ਦੇ 'ਚ ਸਾਇਬਰ ਕਰਾਇਮ ਦਾ ਵੱਡਾ ਹਮਲਾ!

Cyber crime attack in Punjab: ਇਕੱਲੇ ਲੁਧਿਆਣਾ ਵਿਚ ਰੋਜ਼ਾਨਾ ਹੋ ਰਹੇ ਸਾਈਬਰ ਠੱਗੀ ਦੇ 20 ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਚੁੱਕੇ ਹਨ। ਜੇਕਰ ਤੁਸੀਂ ਵੀ ਬਚਣਾ ਚਾਹੁੰਦੇ ਹੋ ਸਾਈਬਰ ਠੱਗਾਂ ਤੋਂ ਤਾਂ ਤੁਹਾਡੇ ਲਈ ਇਹ ਖ਼ਬਰ ਜ਼ਰੂਰੀ ਹੈ।  

Cyber crime:  NRI ਦੇ ਨਾਂ 'ਤੇ ਪੰਜਾਬ ਦੇ 'ਚ ਸਾਇਬਰ ਕਰਾਇਮ ਦਾ ਵੱਡਾ ਹਮਲਾ!

Cyber crime attack in Punjab: ਦੇਸ਼ ਭਰ ਵਿਚ ਸਾਈਬਰ ਕ੍ਰਾਇਮ ਦੇ ਮਾਮਲਿਆਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਜੇਕਰ ਇਕੱਲੇ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਰੋਜ਼ਾਨਾ 100 ਦੇ ਕਰੀਬ ਸਾਈਬਰ ਠੱਗੀ (Cyber crime attack in Punjab) ਦੇ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ।  

ਜੇ ਇਸ ਬਾਰੇ ਗੱਲ ਕਰੀਏ ਤਾਂ ਇਕੱਲੇ ਲੁਧਿਆਣਾ ਦੇ ਵਿੱਚ ਹੀ 20 ਦੇ ਕਰੀਬ ਰੋਜ਼ਾਨਾ ਸਾਈਬਰ ਠੱਗੀ ਦੇ ਮਾਮਲੇ ਦਰਜ ਹੋ ਰਹੇ ਹਨ। ਇਸ ਗੱਲ ਦਾ ਖੁਲਾਸਾ ਲੁਧਿਆਣਾ ਸਾਈਬਰ ਸੈੱਲ ਦੇ ਇੰਚਾਰਜ ਸਹਾਇਕ ਕਮਿਸ਼ਨਰ ਰਾਜ ਕੁਮਾਰ ਬਾਜੜ੍ਹ ਨੇ ਕੀਤਾ ਹੈ। ਸਾਈਬਰ ਠੱਗੀ ਦੇ ਨਿੱਤ ਦਿਨ (Cyber crime attack in Punjab) ਨਵੇਂ ਨਵੇਂ ਢੰਗ ਨਜ਼ਰ ਆ ਰਹੇ ਹਨ ਅਤੇ ਲੋਕ ਰੋਜ਼ ਇਸ ਦਾ ਸ਼ਿਕਾਰ ਹੋ ਰਹੇ ਹਨ। ਲੋਕ ਆਪਣੀ ਸਾਲਾਂ ਦੀ ਜਮਾਪੁੰਜੀ ਸੈਕਿੰਡਾਂ ਦੇ ਵਿੱਚ ਗਵਾ ਲੈਂਦੇ ਹਨ। 

ਜੇਕਰ ਰੋਜ਼ਾਨਾ ਸਾਈਬਰ ਲੱਗੀ ਦੇ ਮਾਮਲਿਆਂ ਦੀ ਗੱਲ ਕੀਤੀ ਜਾਵੇ ਤਾਂ ਇਕੱਲੇ ਲੁਧਿਆਣਾ ਵਿੱਚ ਹੀ 15 ਤੋਂ 20 ਮਾਮਲੇ ਰੋਜਾਨਾ ਸਾਹਮਣੇ ਆ ਰਹੇ ਹਨ। ਇਸ ਗਿਣਤੀ ਮੁਤਾਬਿਕ ਮਹੀਨੇ ਦੇ ਲਗਭਗ ਐਵਰੇਜ 500 ਦੇ ਨਜ਼ਦੀਕ ਮਾਮਲੇ ਦਰਜ਼ ਹੋ ਰਹੇ ਹਨ। 

ਇਹ ਵੀ ਪੜ੍ਹੋ Cancer Case in Punjab: ਪੰਜਾਬ 'ਚ ਕੈਂਸਰ ਦਾ ਕਹਿਰ; 2200 ਨਵੇਂ ਕੇਸ ਆਏ ਸਾਹਮਣੇ, ਔਰਤਾਂ ਜ਼ਿਆਦਾ ਪੀੜਤ!

ਜੇਕਰ ਸਾਲ ਦੀ ਗੱਲ ਕੀਤੀ ਜਾਵੇ 5000 ਤੋਂ ਲੈ ਕੇ 7000 ਤੱਕ ਦੇ ਮਾਮਲੇ ਸਿਰਫ਼ ਲੁਧਿਆਣਾ ਵਿੱਚੋਂ ਹੀ ਸਾਹਮਣੇ ਆ ਰਹੇ ਹਨ। ਇਸ ਤੋਂ ਇਲਾਵਾ ਪੰਜਾਬ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਸਾਲ ਦਾ ਇਹ ਅੰਕੜਾ ਲੱਖਾਂ ਵਿੱਚ ਪਹੁੰਚ ਜਾਂਦਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਜਿਵੇਂ ਜਿਵੇਂ ਇੰਟਰਨੈੱਟ ਦੇ ਯੁੱਗ ਦੇ ਵਿੱਚ ਨਵੀਂ ਕ੍ਰਾਂਤੀ ਆ ਰਹੀ ਹੈ ਸਾਡੇ ਡੀਵਾਈਸ ਜਿੰਨੇ ਸਮਾਰਟ ਹੋ ਰਹੇ ਹਨ ਉਵੇਂ ਹੀ ਸਾਈਬਰ ਠੱਗ ਵੀ ਸਮਾਰਟ ਹੋ ਰਹੇ ਹਨ।

ਇਹ ਵੀ ਪੜ੍ਹੋ: Punjab News: ਸੁਨਾਮ 'ਚ ਇੱਕ ਦੋਸਤ ਨੇ ਦੂਜੇ ਸਾਥੀ ਦਾ ਗੋਲੀ ਮਾਰ ਕੇ ਕੀਤਾ ਕਤਲ! ਖੇਡ ਮੇਲੇ 'ਚ ਹੋਈ ਸੀ ਲੜਾਈ

(ਭਰਤ ਸ਼ਰਮਾ ਦੀ ਰਿਪੋਰਟ)

Trending news