ਕਾਂਗਰਸ ਦੇ ਬੇੜੇ 'ਚ ਸਵਾਰ ਹੋਏ ਦਰਬਾਰਾ ਸਿੰਘ ਗੁਰੂ
Advertisement
Article Detail0/zeephh/zeephh1088971

ਕਾਂਗਰਸ ਦੇ ਬੇੜੇ 'ਚ ਸਵਾਰ ਹੋਏ ਦਰਬਾਰਾ ਸਿੰਘ ਗੁਰੂ

 ਸ਼੍ਰੋਮਣੀ ਅਕਾਲੀ ਦਲ ਨੂੰ ਕੱਲ੍ਹ ਅਲਵਿਦਾ ਆਖ ਕੇ ਦਰਬਾਰਾ ਸਿੰਘ ਗੁਰੂ ਅੱਜ ਭਦੌੜ ਵਿਖੇ ਕਾਂਗਰਸ ਦੇ ਬੇੜੇ ਵਿਚ ਸਵਾਰ ਹੋ ਗਏ ਹਨ।

ਕਾਂਗਰਸ ਦੇ ਬੇੜੇ 'ਚ ਸਵਾਰ ਹੋਏ ਦਰਬਾਰਾ ਸਿੰਘ ਗੁਰੂ

 

ਚੰਡੀਗੜ: ਸ਼੍ਰੋਮਣੀ ਅਕਾਲੀ ਦਲ ਨੂੰ ਕੱਲ੍ਹ ਅਲਵਿਦਾ ਆਖ ਕੇ ਦਰਬਾਰਾ ਸਿੰਘ ਗੁਰੂ ਅੱਜ ਭਦੌੜ ਵਿਖੇ ਕਾਂਗਰਸ ਦੇ ਬੇੜੇ ਵਿਚ ਸਵਾਰ ਹੋ ਗਏ ਹਨ। ਭਦੌੜ ਦੇ ਵਿਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਗੁਰੂ ਨੇ ਕਾਂਗਰਸ ਦਾ ਪੱਲਾ ਫੜ ਲਿਆ। ਦੱਸ ਦਈਏ ਕਿ ਬੀਤੇ ਦਿਨ ਦਰਬਾਰਾ ਸਿੰਘ ਗੁਰੂ ਵੱਲੋਂ ਜਦੋਂ ਅਕਾਲੀ ਦਲ ਤੋਂ ਅਸਤੀਫ਼ਾ ਦਿੱਤਾ ਗਿਆ ਸੀ ਤਾਂ ਉਸ ਵੇਲੇ ਤੋਂ ਇਹ ਕਿਆਸਅਰਾਈਆਂ ਲੱਗ ਰਹੀਆਂ ਸਨ ਕਿ ਦਰਬਾਰਾ ਸਿੰਘ ਕਾਂਗਰਸ ਦੇ ਸੰਪਰਕ ਵਿਚ ਹਨ ਅਤੇ ਅੱਜ ਇਹਨਾਂ ਤਮਾਮ ਕਿਆਸਅਰਾਈਆਂ 'ਤੇ ਵਿਰਾਮ ਲੱਗ ਗਿਆ।

ਪ੍ਰਕਾਸ਼ ਸਿੰਘ ਬਾਦਲ ਦੇ ਕਰੀਬੀ ਦਰਬਾਰਾ ਸਿੰਘ ਗੁਰੂ

 

ਦਰਬਾਰਾ ਸਿੰਘ ਗੁਰੂ ਪਾਰਟੀ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਬਹੁਤ ਨੇੜੇ ਰਹੇ ਹਨ ਅਤੇ ਉਨ੍ਹਾਂ ਦੀ ਅਗਵਾਈ ਹੇਠ ਆਪਣਾ ਸਿਆਸੀ ਜੀਵਨ ਸ਼ੁਰੂ ਕੀਤਾ ਸੀ। ਦਰਬਾਰਾ ਸਿੰਘ ਗੁਰੂ ਸਾਬਕਾ ਆਈ.ਏ.ਐਸ. ਉਹ 2007 ਤੋਂ 2011 ਤੱਕ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ ਭਾਜਪਾ ਗੱਠਜੋੜ ਸਰਕਾਰ ਦੌਰਾਨ ਪ੍ਰਮੁੱਖ ਸਕੱਤਰ ਰਹੇ ਹਨ। ਉਹਨਾਂ 2019 ਵਿਚ ਫਤਿਹਗੜ ਸਾਹਿਬ ਤੋਂ ਲੋਕ ਸਭਾ ਚੋਣ ਲੜੀ ਅਤੇ ਦੋ ਵਾਰ ਵਿਧਾਨ ਸਭਾ ਚੋਣਾਂ ਭਦੌੜ ਅਤੇ ਡੇਰਾ ਬਸੀ ਤੋਂ ਲੜੀ।

 

ਕਦੇ ਨਹੀਂ ਜਿੱਤ ਸਕੇ ਚੋਣਾਂ

ਦਰਬਾਰਾ ਸਿੰਘ ਗੁਰੂ ਬੇਸ਼ੱਕ ਵੱਡੇ ਅਫ਼ਸਰ ਰਹੇ ਪਰ ਸਿਆਸਤ ਵਿਚ ਉਹ ਕੋਈ ਵੱਡਾ ਕਮਾਲ ਨਹੀਂ ਕਰ ਸਕੇ। ਆਪਣੇ ਸਿਆਸੀ ਕਰੀਅਰ ਦੌਰਾਨ ਉਹਨਾਂ 3 ਚੋਣਾਂ ਲੜੀਆਂ ਅਤੇ ਤਿੰਨੇ ਹੀ ਹਾਰ ਗਏ। 1 ਵਾਰ ਲੋਕ ਸਭਾ ਅਤੇ 2 ਵਾਰ ਵਿਧਾਨ ਸਭਾ ਚੋਣਾਂ ਵਿਚ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਵਾਰ ਵੀ ਦਰਬਾਰਾ ਸਿੰਘ ਗੁਰੂ ਬੱਸੀ ਪਠਾਣਾ ਜਾਂ ਭਦੌੜ ਤੋਂ ਟਿਕਟ ਦੇ ਦਾਅਵੇਦਾਰ ਸਨ।

 

ਕਾਂਗਰਸ ਵਿਚ ਜਾਣ ਦੀਆਂ ਚਰਚਾਵਾਂ

ਇਹ ਵੀ ਖ਼ਬਰਾਂ ਸਾਹਮਣੇ ਆ ਰਹੀਆਂ ਹਨ ਕਿ ਸੁਖਬੀਰ ਬਾਦਲ ਨਾਲ ਦਰਬਾਰਾ ਸਿੰਘ ਗੁਰੂ ਦਾ ਤਾਣਾ-ਬਾਣਾ ਉਲਝਿਆ ਹੋਇਆ ਹੈ ਅਤੇ ਚਰਨਜੀਤ ਸਿੰਘ ਚੰਨੀ ਨਾਲ ਉਹਨਾਂ ਦੀ ਨੇੜਤਾ ਵੱਧਦੀ ਜਾ ਰਹੀ ਹੈ ਅਤੇ ਜਲਦ ਹੀ ਚੰਨੀ ਦੀ ਅਗਵਾਈ ਵਿਚ ਕਾਂਗਰਸ ਦਾ ਪੱਲਾ ਫੜ ਸਕਦੇ ਹਨ।

 

ਇਹ ਵਿਵਾਦ ਵੀ ਜੁੜ ਚੁੱਕਿਆ ਹੈ ਦਰਬਾਰਾ ਸਿੰਘ ਗੁਰੂ ਦੇ ਨਾਲ

 

1986 ਵਿੱਚ ਨਕੋਦਰ ਵਿੱਚ ਅੰਨ੍ਹੇਵਾਹ ਗੋਲੀਬਾਰੀ ਅਤੇ 4 ਸਿੱਖ ਨੌਜਵਾਨਾਂ ਦੀ ਹੱਤਿਆ ਦੇ ਮਾਮਲੇ ਵਿਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਪਟੀਸ਼ਨ ਵਿੱਚ ਗੁਰੂ ਦਾ ਨਾਮ ਦਰਜ ਕੀਤਾ ਗਿਆ ਸੀ। ਉਹ ਫਰਵਰੀ 1986 ਵਿੱਚ ਜਲੰਧਰ ਦੇ ਕਾਰਜਕਾਰੀ ਡਿਪਟੀ ਕਮਿਸ਼ਨਰ ਸਨ ਅਤੇ ਜ਼ਿਲ੍ਹਾ ਮੈਜਿਸਟਰੇਟ ਵਜੋਂ ਵੀ ਕੰਮ ਕਰਦੇ ਸਨ। 2 ਫਰਵਰੀ 1986 ਨੂੰ ਨਕੋਦਰ ਦੇ ਗੁਰਦੁਆਰਾ ਗੁਰੂ ਅਰਜਨ ਸਾਹਿਬ ਦੀ ਬੇਅਦਬੀ ਤੋਂ ਬਾਅਦ ਦਰਬਾਰਾ ਨੇ 3 ਫਰਵਰੀ ਲਈ ਕਰਫਿਊ ਦੇ ਹੁਕਮਾਂ 'ਤੇ ਦਸਤਖਤ ਕੀਤੇ। ਹਾਲਾਂਕਿ ਦਰਬਾਰਾ ਸਿੰਘ ਗੁਰੂ ਨੇ ਕਤਲ ਨਾਲ ਕਿਸੇ ਵੀ ਤਰ੍ਹਾਂ ਦੇ ਸਬੰਧ ਹੋਣ ਤੋਂ ਇਨਕਾਰ ਕੀਤਾ।

 

WATCH LIVE TV 

 

 

 

Trending news