ਮਾਲੀਵਾਲ ਦੇ ਮੁਤਾਬਕ ਇਹ ਹਾਦਸਾ ਉਦੋਂ ਵਾਪਰਿਆ ਜਦੋਂ ਉਹ ਸਵੇਰੇ 2.45 ਵਜੇ ਦੇ ਕਰੀਬ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (AIIMS) ਦੇ ਬਾਹਰ ਆਪਣੀ ਟੀਮ ਦੇ ਨਾਲ ਖੜੀ ਸੀ।
Trending Photos
DCW Chief Swati Maliwal molestation case news: ਦਿੱਲੀ ਤੋਂ ਇੱਕ ਹੈਰਾਨ ਕਰ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ ਕਿ ਦਿੱਲੀ ਮਹਿਲਾ ਕਮਿਸ਼ਨ (DCW) ਦੀ ਮੁਖੀ ਸਵਾਤੀ ਮਾਲੀਵਾਲ ਨੂੰ ਦਿੱਲੀ 'ਚ ਨਸ਼ੇ 'ਚ ਧੁੱਤ ਕਾਰ ਚਾਲਕ ਨੇ ਤਕਰੀਬਨ 10-15 ਮੀਟਰ ਦੀ ਦੂਰੀ ਤੱਕ ਸੜਕ 'ਤੇ ਘਸੀਟਿਆ। ਦਿੱਲੀ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਦੱਸ ਦਈਏ ਕਿ ਦਿੱਲੀ ਮਹਿਲਾ ਕਮਿਸ਼ਨ ਦੀ ਮੁਖੀ ਸਵਾਤੀ ਮਾਲੀਵਾਲ ਵੱਲੋਂ ਦੋਸ਼ ਲਗਾਇਆ ਗਿਆ ਹੈ ਕਿ ਏਮਜ਼ ਦੇ ਸਾਹਮਣੇ ਉਸ ਨਾਲ "ਛੇੜਛਾੜ" ਕੀਤੀ ਗਈ ਅਤੇ ਇੱਕ ਕਾਰ ਚਾਲਕ ਵੱਲੋਂ ਉਸਨੂੰ ਕਈ ਮੀਟਰ ਤੱਕ ਘਸੀਟਿਆ ਗਿਆ।
ਇਸ ਦੌਰਾਨ ਡੀਸੀਪੀ ਸਾਊਥ ਚੰਦਨ ਚੌਧਰੀ ਵੱਲੋਂ ਦੱਸਿਆ ਗਿਆ ਕਿ ਮਾਲੀਵਾਲ ਦੇ ਮੁਤਾਬਕ ਇਹ ਹਾਦਸਾ ਉਦੋਂ ਵਾਪਰਿਆ ਜਦੋਂ ਉਹ ਸਵੇਰੇ 2.45 ਵਜੇ ਦੇ ਕਰੀਬ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (AIIMS) ਦੇ ਬਾਹਰ ਆਪਣੀ ਟੀਮ ਦੇ ਨਾਲ ਖੜੀ ਸੀ।
ਮਿਲੀ ਜਾਣਕਾਰੀ ਮੁਤਾਬਕ ਗ੍ਰਿਫਤਾਰ ਕੀਤੇ ਗਏ ਵਿਅਕਤੀ ਦੀ ਪਛਾਣ ਹਰੀਸ਼ ਚੰਦਰ ਵਜੋਂ ਹੋਈ ਹੈ ਜੋ ਸ਼ਹਿਰ ਦੇ ਸੰਗਮ ਵਿਹਾਰ ਦਾ ਰਹਿਣ ਵਾਲਾ ਹੈ। ਉਹ ਨਸ਼ੇ ਦੀ ਹਾਲਤ ਵਿੱਚ ਸਵਾਤੀ ਮਾਲੀਵਾਲ ਕੋਲ ਪਹੁੰਚਿਆ ਸੀ। ਇਸਦੇ ਨਾਲ ਹੀ DCW ਮੁਖੀ ਵੱਲੋਂ ਦੋਸ਼ ਲਗਾਇਆ ਗਿਆ ਹੈ ਕਿ ਕਾਰ ਚਾਲਕ ਨੇ ਗੱਡੀ ਉਸ ਥਾਂ ਦੇ ਨੇੜੇ ਰੋਕੀ ਜਿੱਥੇ ਉਹ ਖੜ੍ਹੀ ਸੀ ਅਤੇ ਉਸ ਵੱਲ “ਅਸ਼ਲੀਲ ਇਸ਼ਾਰੇ” ਕੀਤੇ।
ਮਾਲੀਵਾਲ ਨੇ ਇਹ ਵੀ ਦਾਅਵਾ ਕੀਤਾ ਕਿ ਉਸਨੇ ਉਸਨੂੰ ਆਪਣੀ ਗੱਡੀ ਦੇ ਅੰਦਰ ਬੈਠਣ ਲਈ ਇਸ਼ਾਰਾ ਕੀਤਾ। ਪੁਲਿਸ ਦਾ ਕਹਿਣਾ ਹੈ ਕਿ ਜਦੋਂ ਡੀਸੀਡਬਲਯੂ ਦੀ ਮੁਖੀ ਨੇ ਉਸ ਨੂੰ ਝਿੜਕਿਆ, ਤਾਂ ਉਹ ਵਿਅਕਤੀ ਕਥਿਤ ਤੌਰ 'ਤੇ ਚਲਾ ਗਿਆ ਪਰ ਥੋੜੀ ਦੇਰ ਬਾਅਦ ਵਾਪਸ ਆਇਆ ਅਤੇ ਦੁਬਾਰਾ ਆਪਣੀਆਂ ਹਰਕਤਾਂ ਦੁਹਰਾਈਆਂ।
ਇਹ ਵੀ ਪੜ੍ਹੋ: SYL ਦੇ ਮੁੱਦੇ 'ਤੇ ਸੁਪਰੀਮ ਕੋਰਟ 'ਚ ਟਲੀ ਸੁਣਵਾਈ, ਹੁਣ 2 ਮਹੀਨੇ ਬਾਅਦ ਹੋਵੇਗੀ ਸੁਣਵਾਈ
ਡੀਸੀਪੀ ਚੌਧਰੀ ਨੇ ਅੱਗੇ ਕਿਹਾ ਕਿ "ਜਦੋਂ ਉਹ ਉਸਨੂੰ ਝਿੜਕਣ ਲਈ ਕਾਰ ਦੀ ਸਾਈਡ ਦੀ ਖਿੜਕੀ ਦੇ ਕੋਲ ਗਈ ਤਾਂ ਵਿਅਕਤੀ ਨੇ ਕਾਰ ਦੇ ਸ਼ੀਸ਼ੇ ਨੂੰ ਉਪਰ ਚੜ੍ਹਾ ਦਿੱਤਾ ਜਿਸ ਨਾਲ ਉਸਦਾ ਹੱਥ ਫਸ ਗਿਆ ਅਤੇ ਇਸਦੇ ਨਾਲ ਹੀ ਉਸਨੂੰ ਲਗਭਗ 10-15 ਮੀਟਰ ਤੱਕ ਘਸੀਟਿਆ ਲੈ ਗਿਆ".
ਇਹ ਵੀ ਪੜ੍ਹੋ: ਚਾਈਨਾ ਡੋਰ ਦਾ ਕਹਿਰ, ਬਜ਼ੁਰਗ ਦੀ ਉਂਗਲ ਹੱਥ ਨਾਲੋਂ ਹੋਈ ਵੱਖ, ਸਿਰ ’ਤੇ ਲੱਗੇ ਟਾਂਕੇ
(For more news apart from DCW Chief Swati Maliwal's molestation case, stay tuned to Zee PHH)