Delhi Mayor election result 2023: ਆਮ ਆਦਮੀ ਪਾਰਟੀ ਦੀ ਸ਼ੈਲੀ ਓਬਰਾਏ ਬਣੀ ਦਿੱਲੀ ਦੀ ਮੇਅਰ
Advertisement
Article Detail0/zeephh/zeephh1582209

Delhi Mayor election result 2023: ਆਮ ਆਦਮੀ ਪਾਰਟੀ ਦੀ ਸ਼ੈਲੀ ਓਬਰਾਏ ਬਣੀ ਦਿੱਲੀ ਦੀ ਮੇਅਰ

ਆਮ ਆਦਮੀ ਪਾਰਟੀ ਦੇ ਵਿਧਾਇਕ ਸੌਰਭ ਭਾਰਦਵਾਜ ਨੇ ਕਿਹਾ ਕਿ "ਗੁੰਡਾਗਰਦੀ ਹਾਰ ਗਈ ਹੈ, ਜਨਤਾ ਜਿੱਤ ਗਈ ਹੈ।"

Delhi Mayor election result 2023: ਆਮ ਆਦਮੀ ਪਾਰਟੀ ਦੀ ਸ਼ੈਲੀ ਓਬਰਾਏ ਬਣੀ ਦਿੱਲੀ ਦੀ ਮੇਅਰ

Delhi MCD election result 2023 in Punjabi news: ਦਿੱਲੀ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਆਮ ਆਦਮੀ ਪਾਰਟੀ ਦੀ ਉਮੀਦਵਾਰ ਸ਼ੈਲੀ ਓਬਰਾਏ (Delhi Mayor Shelly Oberoi) ਬੁੱਧਵਾਰ ਨੂੰ 150 ਵੋਟਾਂ ਨਾਲ ਦਿੱਲੀ ਦੀ ਨਵੀਂ ਮੇਅਰ ਵਜੋਂ ਚੁਣੀ ਗਈ ਹੈ। 

ਦਿੱਲੀ ਦੀ ਮੇਅਰ ਬਣਨ ਤੋਂ ਬਾਅਦ, ਸ਼ੈਲੀ ਓਬਰਾਏ (Delhi Mayor Shelly Oberoi) ਨੇ ਕਿਹਾ ਕਿ "ਮੈਂ ਤੁਹਾਨੂੰ ਯਕੀਨ ਦਿਵਾਉਂਦੀ ਹਾਂ ਕਿ ਮੈਂ ਇਸ ਸਦਨ ਨੂੰ ਸੰਵਿਧਾਨਕ ਢੰਗ ਨਾਲ ਚਲਾਵਾਂਗੀ। ਦੱਸ ਦਈਏ ਕਿ ਦਿੱਲੀ ਦੇ ਮੇਅਰ ਦੀਆਂ ਚੋਣਾਂ ਵਿੱਚ ਭਾਜਪਾ ਨੂੰ 116 ਵੋਟਾਂ ਮਿਲੀਆਂ। ਦੱਸਣਯੋਗ ਹੈ ਕਿ ਦਿੱਲੀ ਦੇ ਮੇਅਰ ਨੂੰ ਚੁਣਨ ਲਈ ਸਦਨ ਤਿੰਨ ਵਾਰ ਅਸਫਲ ਰਿਹਾ। 

ਆਮ ਆਦਮੀ ਪਾਰਟੀ ਦੇ ਵਿਧਾਇਕ ਸੌਰਭ ਭਾਰਦਵਾਜ ਨੇ ਕਿਹਾ ਕਿ "ਗੁੰਡਾਗਰਦੀ ਹਾਰ ਗਈ ਹੈ, ਜਨਤਾ ਜਿੱਤ ਗਈ ਹੈ। ਭਾਜਪਾ ਪਾਰਟੀ ਧੋਖੇ ਨਾਲ ਆਪਣਾ ਮੇਅਰ ਬਣਾਉਣਾ ਚਾਹੁੰਦੀ ਸੀ। ਮੈਂ ਸ਼ੈਲ੍ਹੀ ਓਬਰੇਓ ਨੂੰ ਵਧਾਈ ਦਿੰਦਾ ਹਾਂ। ਅਤੇ ਹੁਣ ਏਲ ਇਕ਼ਬਾਲ ਡਿਪਟੀ ਮੇਅਰ ਬਣ ਜਾਵੇਗਾ।" 

ਜ਼ਿਕਰਯੋਗ ਹੈ ਕਿ ਦਿੱਲੀ ਦੇ ਮੇਅਰ ਨੂੰ ਚੁਣਨ ਲਈ ਵੋਟਿੰਗ ਲਗਭਗ 11.30 ਵਜੇ ਤੋਂ ਸ਼ੁਰੂ ਹੋ ਗਈ ਸੀ ਅਤੇ 2 ਘੰਟਿਆਂ ਤੋਂ ਵੱਧ ਸਮੇਂ ਤੱਕ ਚਲਦੀ ਰਹੀ। ਕੁੱਲ 10 ਨਾਮਜ਼ਦ ਸੰਸਦ ਮੈਂਬਰਾਂ, 14 ਨਾਮਜ਼ਦ ਵਿਧਾਇਕਾਂ ਅਤੇ 250 ਵਿਚੋਂ 241 ਚੁਣੇ ਗਏ ਚੁਣੇ ਗਏ ਕੌਂਸਲਰਾਂ ਨੇ ਚੋਣਾਂ ਵਿੱਚ ਵੋਟ ਪਾਈ।" 

ਇਹ ਵਾ ਪੜ੍ਹੋ: ਫਗਵਾੜਾ ਤੋਂ ਰੂਪਨਗਰ ਤੱਕ 4-ਲੇਨ ਪ੍ਰੋਜੈਕਟ ਨੂੰ ਮਿਲੀ ਮੰਜ਼ੂਰੀ, ਹੁਣ ਅੱਧੇ ਸਮੇਂ 'ਚ ਤੈਅ ਹੋਵੇਗਾ ਜਲੰਧਰ ਤੋਂ ਚੰਡੀਗੜ੍ਹ ਤੱਕ ਦਾ ਸਫ਼ਰ

ਇਸ ਦੌਰਾਨ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਟਵੀਟ ਕੀਤਾ ਅਤੇ ਕਿਹਾ ਕਿ "ਗੁੰਡਿਆਂ ਦੀ ਹਾਰ ਹੋਈ ਅਤੇ ਜਨਤਾ ਦੀ ਜਿੱਤ ਹੋਈ ਹੈ। ਸਾਰੇ ਕਰਮਚਾਰੀਆਂ ਨੂੰ ਦਿੱਲੀ ਦੇ ਲੋਕਾਂ ਦਾ ਮੇਅਰ ਬਣਨ ਦੀ ਵਧਾਈ।" 

ਇੱਥੇ ਇਹ ਦੱਸਣਾ ਵੀ ਜਰੂਰੀ ਹੈ ਕਿ ਮੇਅਰ ਦੀ ਚੋਣ ਲਈ 274 ਵੋਟਾਂ ਦੀ ਲੋੜ ਸੀ ਜਦਕਿ ਕਾਂਗਰਸ ਦੇ ਕੌਂਸਲਰਾਂ ਵੱਲੋਂ ਚੋਣ ਦਾ ਬਾਈਕਾਟ ਕੀਤਾ ਗਿਆ। ਇਸ ਸਥਿਤੀ ਵਿੱਚ ਅੱਜ ਦੀ ਚੋਣ ਵਿੱਚ ਕੁੱਲ 265 ਵੋਟਾਂ ਪਈਆਂ।   

ਇਹ ਵਾ ਪੜ੍ਹੋ: ਹੌਂਸਲੇ ਨੂੰ ਸਲਾਮ! ਬੱਚੇ ਨੂੰ ਜਨਮ ਦੇਣ ਤੋਂ 3 ਘੰਟੇ ਬਾਅਦ ਔਰਤ ਨੇ ਦਿੱਤੀ 10ਵੀਂ ਦੀ ਪ੍ਰੀਖਿਆ

(For more news apart from Delhi MCD election result 2023 in Punjabi, stay tuned to Zee PHH)

Trending news