Muktsar News: ਪੰਜਾਬ ਵਿੱਚ ਕਿਸਾਨਾਂ ਨੂੰ ਖੇਤੀ ਵਿਭਿੰਨਤਾ ਲਈ ਉਤਸ਼ਾਹਤ ਕੀਤਾ ਜਾ ਰਿਹਾ ਹੈ।
Trending Photos
Muktsar News: ਕਿਸਾਨਾਂ ਨੂੰ ਫਸਲੀ ਚੱਕਰ ਤੋਂ ਮੁਕਤ ਕਰਵਾਉਣ ਦੇ ਮਕਸਦ ਨਾਲ ਸਰਕਾਰ ਨੇ ਉਨ੍ਹਾਂ ਨੂੰ ਸਹਾਇਕ ਧੰਦੇ ਅਪਣਾਉਣ ਲਈ ਉਤਸ਼ਾਹਿਤ ਕੀਤਾ ਹੈ। ਇਸ ਪ੍ਰਕਾਰ ਝੀਂਗਾ ਮੱਛੀ ਫੜਨ ਦਾ ਸਹਾਇਕ ਧੰਦਾ ਵੀ ਕਾਫੀ ਲਾਭਦਾਇਕ ਸਾਬਿਤ ਹੋ ਰਿਹਾ ਹੈ। ਸਮੇਂ-ਸਮੇਂ ਉਤੇ ਵਿਭਾਗ ਦੇ ਕਾਰਨ ਹੁਣ ਕਈ ਕਿਸਾਨ ਇਸ ਕਾਰੋਬਾਰ ਨਾਲ ਜੁੜਨ ਲੱਗੇ ਹਨ।
ਇਸ ਧੰਦੇ ਨਾਲ ਜੁੜ ਕੇ ਕਾਫੀ ਮੁਨਾਫਾ ਕਮਾ ਰਹੇ ਹਨ। ਮਲੋਟ ਦੇ ਕੋਲ ਈਨਾਖੇੜਾ ਪਿੰਡ ਵਿੱਚ ਬਣੇ ਝੀਂਗਾ ਮੱਛੀ ਪਾਲਣ ਕਿਸਾਨ ਸਿਖਲਾਈ ਕੇਂਦਰ ਦੇ ਡਿਪਟੀ ਡਾਇਰੈਕਟਰ ਨੇ ਕਿਹਾ ਕਿ 2016 ਵਿੱਚ ਪੰਜਾਬ ਦੇ ਪੰਜ ਜ਼ਿਲ੍ਹਿਆਂ ਵਿੱਚ ਝੀਂਗਾ ਮੱਛੀ ਪਾਲਣ ਧੰਦਾ ਸ਼ੁਰੂ ਕੀਤਾ ਗਿਆ ਸੀ। ਹੌਲੀ-ਹੌਲੀ ਕਿਸਾਨਾਂ ਇਸ ਧੰਦੇ ਨਾਲ ਜੁੜਨਾ ਸ਼ੁਰੂ ਕਰ ਦਿੱਤਾ ਅਤੇ ਪਿਛਲੇ ਸਾਲ ਇਹ 1300 ਏਕੜ ਸੀ ਅਤੇ ਇਸ ਵਿੱਚ ਵਾਧਾ ਹੋਇਆ ਸੀ।
ਲਗਭਗ 100 ਏਕੜ ਸੀ। ਇਸ ਵਾਰ ਵੀ ਵਧ ਕੇ 50 ਤੋਂ 100 ਏਕੜ ਹੋਣ ਦੀ ਉਮੀਦ ਹੈ। ਉਨ੍ਹਾਂ ਨੇ ਕਿਹਾ ਕਿ ਇਸ ਧੰਦੇ ਨੂੰ ਸ਼ੁਰੂ ਕਰਨ ਲਈ ਕਿਸਾਨਾਂ ਨੂੰ ਪੂਰੀ ਸਿਖਲਾਈ ਦਿੱਤੀ ਜਾਂਦੀ ਹੈ ਅਤੇ ਵਿਭਾਗ ਧੰਦਾ ਸ਼ੁਰੂ ਕਰਨ ਲਈ ਸਬਸਿਡੀ ਵੀ ਦੇ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪਹਿਲਾ ਝੀਂਗਾ ਦੀ ਸਪਲਾਈ ਦੂਜੇ ਸੂਬਿਆਂ ਵਿੱਚ ਕੀਤੀ ਜਾਂਦੀ ਸੀ, ਜਿਸ ਨੂੰ ਡੀਲਰਾਂ ਵੱਲੋਂ ਲਿਆ ਜਾਂਦਾ ਸੀ।
ਇਸ ਦੀ ਲਾਗਤ ਕਿਸਾਨਾਂ ਵੱਲੋਂ ਚੁੱਕੀ ਜਾਂਦੀ ਸੀ। ਇਸ ਕਾਰਨ ਮੱਛੀ ਪਾਲਕਾਂ ਨੂੰ ਕਾਫੀ ਕਠਿਨਾਈ ਦਾ ਸਾਹਮਣਾ ਕਰਨਾ ਪੈਂਦਾ ਸੀ। ਹੁਣ ਇੱਕ ਕੋਲਡ ਸਟੋਰ ਸਹ ਬਰਫ ਸਟੋਰ ਸਥਾਪਤ ਕੀਤਾ ਗਿਆ ਹੈ। ਮਲੋਟ ਕੋਲ ਜੰਡਵਾਲਾ ਪਿੰਡ ਵਿੱਚ ਇਸ ਦੀ ਸਮਰਥਾ 30 ਟਨ ਹੈ।
ਇਸ ਵਿੱਚ ਝੀਂਗਾ ਪਾਲਕ ਆਪਣੇ ਮਾਲ ਦਾ ਭੰਡਾਰਨ ਕਰ ਸਕਣਗੇ। ਇਸ ਵਿੱਚ ਖੱਜਲ-ਖੁਆਰੀ ਤੋਂ ਵੀ ਨਿਜਾਤ ਮਿਲੇਗੀ ਅਤੇ ਮੁਨਾਫਾ ਵੀ ਵਧੇਗਾ। ਗੱਲ ਇਹ ਹੈ ਕਿ ਇਸ ਧੰਦੇ ਨਾਲ ਜੁੜੇ ਕਿਸਾਨਾਂ ਦੀ ਬਿਜਲੀ ਦੀ ਸਮੱਸਿਆ ਨੂੰ ਲੈ ਕੇ ਇੱਕ ਕਮੇਟੀ ਬਣੀ ਹੈ ਅਤੇ ਇਸ ਉਤੇ ਵਿਚਾਰ ਚੱਲ ਰਿਹਾ ਹੈ।
ਇਸ ਧੰਦੇ ਨਾਲ ਜੁੜੇ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਨੇ ਪਹਿਲਾਂ ਇਹ ਧੰਦਾ 4 ਏਕੜ 'ਚ ਸ਼ੁਰੂ ਕੀਤਾ ਸੀ, ਅੱਜ ਉਹ 10 ਏਕੜ 'ਚ ਇਸ ਨੂੰ ਚਲਾ ਰਿਹਾ ਹੈ। ਉਹ ਆਪਣੇ ਪੂਰੇ ਪਰਿਵਾਰ ਨਾਲ ਇਸ ਧੰਦੇ 'ਚ ਕੰਮ ਕਰ ਰਹੇ ਹਨ, ਬਿਜਲੀ ਦੀ ਕਾਫੀ ਸਮੱਸਿਆ ਹੈ। ਇਸ ਲਈ ਉਨ੍ਹਾਂ ਦੀ ਮੰਗ ਹੈ ਕਿ ਖੇਤੀ ਦੇ ਨਾਲ-ਨਾਲ ਇਸ ਧੰਦੇ ਵਿੱਚ ਬਿਜਲੀ 'ਤੇ ਵੀ ਕੁਝ ਰਿਆਇਤ ਦਿੱਤੀ ਜਾਵੇ।