ਕੀ ਤੁਹਾਨੂੰ ਪਤਾ ਹੈ ਅਸੀਂ ਰੋਜ਼ ਖਾ ਜਾਂਦੇ ਹਾਂ ਇੰਨਾ ਪਲਾਸਟਿਕ, ਜਾਣਕੇ ਰਹਿ ਜਾਓਂਗੇ ਹੈਰਾਨ!
Advertisement
Article Detail0/zeephh/zeephh998523

ਕੀ ਤੁਹਾਨੂੰ ਪਤਾ ਹੈ ਅਸੀਂ ਰੋਜ਼ ਖਾ ਜਾਂਦੇ ਹਾਂ ਇੰਨਾ ਪਲਾਸਟਿਕ, ਜਾਣਕੇ ਰਹਿ ਜਾਓਂਗੇ ਹੈਰਾਨ!

ਕਈ ਚੀਜ਼ਾਂ ਸਾਡੇ ਆਲੇ-ਦੁਆਲੇ 'ਚ ਆਮ ਹੁੰਦੀਆਂ ਹਨ। ਪਰ ਉਹ ਕਿਉਂ ਹੁੰਦੀਆਂ ਹਨ, ਅਕਸਰ ਅਸੀਂ ਇਸ ਤੋਂ ਅਨਜਾਣ ਹੁੰਦੇ ਹਾਂ। ਅਜਿਹੀ ਹੀ ਇੱਕ ਆਮ ਜਿਹੀ ਖ਼ਾਸ ਗੱਲ ਤੋਂ ਤੁਹਾਨੂੰ ਇਸ ਖ਼ਬਰ ਰਾਹੀਂ ਵਾਕਿਫ਼ ਕਰਵਾਵਾਂਗੇ।

ਕੀ ਤੁਹਾਨੂੰ ਪਤਾ ਹੈ ਅਸੀਂ ਰੋਜ਼ ਖਾ ਜਾਂਦੇ ਹਾਂ ਇੰਨਾ ਪਲਾਸਟਿਕ, ਜਾਣਕੇ ਰਹਿ ਜਾਓਂਗੇ ਹੈਰਾਨ!

ਚੰਡੀਗੜ੍ਹ: ਕਈ ਚੀਜ਼ਾਂ ਸਾਡੇ ਆਲੇ-ਦੁਆਲੇ 'ਚ ਆਮ ਹੁੰਦੀਆਂ ਹਨ। ਪਰ ਉਹ ਕਿਉਂ ਹੁੰਦੀਆਂ ਹਨ, ਅਕਸਰ ਅਸੀਂ ਇਸ ਤੋਂ ਅਨਜਾਣ ਹੁੰਦੇ ਹਾਂ। ਅਜਿਹੀ ਹੀ ਇੱਕ ਆਮ ਜਿਹੀ ਖ਼ਾਸ ਗੱਲ ਤੋਂ ਤੁਹਾਨੂੰ ਇਸ ਖ਼ਬਰ ਰਾਹੀਂ ਵਾਕਿਫ਼ ਕਰਵਾਵਾਂਗੇ।

ਕੀ ਤੁਹਾਨੂੰ ਪਤਾ ਹੈ ਕਿ ਅਸੀਂ ਰੋਜ਼ਾਨਾ ਆਪਣੇ ਖਾਣ-ਪੀਣ ਵਿੱਚ ਪਲਾਸਟਿਕ ਦਾ ਵੀ ਸੇਵਨ ਕਰ ਰਹੇ ਹਾਂ ? ਜੀ ਹਾਂ,  ਦਿਨ, ਮਹੀਨੇ ਅਤੇ ਸਾਲ-ਦਰਸਾਲ ਸਾਡੇ ਸਰੀਰ ਵਿੱਚ ਹਵਾ, ਪਾਣੀ ਅਤੇ ਖਾਣੇ ਦੇ ਨਾਲ ਪਲਾਸਟਿਕ ਵੀ ਪਹੁਂਚ ਰਹੀ ਹੈ। ਤੇ ਇਹ ਬੇਹੱਦ ਨੁਕਸਾਨਦਾਇਕ ਹੈ। ਜੇਕਰ, ਪੂਰੀ ਉਮਰ ਦਾ ਅੰਦਾਜ਼ਾ ਲਗਾਇਆ ਜਾਵੇ ਤਾਂ ਸੱਚਾਈ ਜਾਣ ਕੇ ਤੁਹਾਡੇ ਹੋਸ਼ ਉੱਡ ਜਾਣਗੇ। 

ਕਰੈਡਿਟ ਕਾਰਡ ਦੇ ਬਰਾਬਰ ਖਾ ਜਾਂਦੇ ਹਾਂ ਪਲਾਸਟਿਕ ! 
WWF International ਵੱਲੋਂ 2019 ਦੀ ਇੱਕ ਸਟਡੀ ਵਿੱਚ ਨਤੀਜਾ ਕੱਢਿਆ ਗਿਆ ਹੈ ਕਿ ਲੋਕ ਇੱਕ ਹਫ਼ਤੇ ਵਿੱਚ ਕਰੈਡਿਟ ਕਾਰਡ  ਦੇ ਬਰਾਬਰ ਦਾ ਪਲਾਸਟਿਕ ਖਾ ਲੈਂਦੇ ਹਨ। ਪਲਾਸਟਿਕ ਪੀਣ  ਦੇ ਪਾਣੀ ਤੋਂ ਲੈ ਕੇ ਖਾਣੇ ਤੱਕ, ਹਰ ਚੀਜ਼ ਵਿੱਚ ਮਿਲਿਆ ਹੋਇਆ ਹੈ। ਜਦੋਂ ਇਹ ਢਿੱਡ ਵਿੱਚ ਜਾਂਦਾ ਹੈ, ਤਾਂ ਪਾਚਤ ਤੰਤਰ ਨੂੰ ਨੁਕਸਾਨ ਪਹੁੰਚਾਉਂਦਾ ਹੈ। Reuters ਨਿਊਜ਼ ਏਜੰਸੀ ਦੀ ਇੱਕ ਰਿਪੋਰਟ ਮੁਤਾਬਕ, ਇੱਕ ਅਨੁਮਾਨ ਹੈ ਕਿ ਅਸੀਂ 4*2 ਸਾਇਜ਼ ਵਾਲਾ ਲੀਗੋ ਬਰਿਕਸ ਦੇ ਬਰਾਬਰ ਹਰ ਇੱਕ ਮਹੀਨੇ ਪਲਾਸਟਿਕ ਖਾ ਜਾਂਦੇ ਹਾਂ। 

10 ਸਾਲ ਵਿੱਚ ਅਸੀ 2.5 ਕਿੱਲੋ ਖਾ ਜਾਂਦੇ ਹਾਂ ਪਲਾਸਟਿਕ
ਅਲਜਜੀਰਾ ਦੀ ਖਬਰ ਮੁਤਾਬਕ,  ਸਾਲਭਰ ਵਿੱਚ ਫਾਇਰਫਾਇਟਰ ਦੇ ਹੇਲਮੇਟ ਬਰਾਬਰ ਪਲਾਸਟਿਕ ਦਾ ਸੇਵਨ ਕਰ ਲੈਂਦੇ ਹਾਂ,  ਜਦਕਿ ਕਰੀਬ ਇੱਕ ਦਸ਼ਕ ਯਾਨੀ 10 ਸਾਲ ਵਿੱਚ ਅਸੀਂ ਕਰੀਬ 2.5 ਕਿੱਲੋ  ਪਲਾਸਟਿਕ ਖਾ ਜਾਂਦੇ ਹਾਂ। ਉੱਥੇ ਹੀ, ਉਮਰਭਰ ਦੀ ਗੱਲ ਕਰੀਏ ਤਾਂ ਇੱਕ ਇਨਸਾਨ 20 ਕਿੱਲੋ ਤੱਕ ਪਲਾਸਟਿਕ ਦਾ ਸੇਵਨ ਕਰ ਲੈਂਦਾ ਹੈ।

Trending news