Dinanagar​ News: ਮੁਲਜ਼ਮ ਨੂੰ ਫੜਨ ਗਈ ਪੁਲਿਸ ਪਾਰਟੀ 'ਤੇ ਲੋਕਾਂ ਨੇ ਹਮਲਾ ਕੀਤਾ, ਮੁਲਜ਼ਮ ਵੀ ਭਜਾਇਆ
Advertisement
Article Detail0/zeephh/zeephh2481385

Dinanagar​ News: ਮੁਲਜ਼ਮ ਨੂੰ ਫੜਨ ਗਈ ਪੁਲਿਸ ਪਾਰਟੀ 'ਤੇ ਲੋਕਾਂ ਨੇ ਹਮਲਾ ਕੀਤਾ, ਮੁਲਜ਼ਮ ਵੀ ਭਜਾਇਆ

Dinanagar​ News: ਪੁਲਿਸ ਟੀਮ ਮੁਲਜ਼ਮ ਨੂੰ ਲੱਭਦੀ ਹੋਈ ਪਿੰਡ ਅਵਾਂਖਾ ਵਿਖੇ ਉਸ ਦੇ ਸਹੁਰੇ ਘਰ ਪੁੱਜੀ ਅਤੇ ਅਮਰਜੀਤ ਨੂੰ ਹਿਰਾਸਤ ਵਿੱਚ ਲੈ ਲਿਆ ਤਾਂ ਅਮਰਜੀਤ ਦੇ ਸਹੁਰੇ ਪਰਿਵਾਰ ਅਤੇ ਕੁਝ ਹੋਰ ਲੋਕਾਂ ਨੇ ਪੁਲਿਸ ਦਾ ਵਿਰੋਧ ਕਰਦਿਆਂ ਪੁਲਿਸ ਨਾਲ ਧੱਕਾ-ਮੁੱਕੀ ਕੀਤੀ ਅਤੇ ਅਮਰਜੀਤ ਨੂੰ ਪੁਲਿਸ ਦੀ ਹਿਰਾਸਤ ਚੋਂ ਛੁਡਵਾ ਕੇ ਭਜਾ ਦਿੱਤਾ।

Dinanagar​ News: ਮੁਲਜ਼ਮ ਨੂੰ ਫੜਨ ਗਈ ਪੁਲਿਸ ਪਾਰਟੀ 'ਤੇ ਲੋਕਾਂ ਨੇ ਹਮਲਾ ਕੀਤਾ, ਮੁਲਜ਼ਮ ਵੀ ਭਜਾਇਆ

Dinanagar​ News(ਅਵਤਾਰ ਸਿੰਘ): ਪਿੰਡ ਅਵਾਂਖਾ ਵਿਖੇ ਬੀਤੀ ਦੇਰ ਸ਼ਾਮ ਇਕ ਮਾਮਲੇ 'ਚ ਮੁਲਜ਼ਮ ਨੂੰ ਗ੍ਰਿਫਤਾਰ ਕਰਨ ਪੁੱਜੀ ਗੁਰਦਾਸਪੁਰ ਸਿਟੀ ਥਾਣੇ ਦੀ ਪੁਲਿਸ ਨਾਲ ਮੁਲਜ਼ਮ ਦੇ ਰਿਸ਼ਤੇਦਾਰਾਂ ਅਤੇ ਹੋਰ ਸਾਥੀਆਂ ਵੱਲੋਂ ਪੁਲਿਸ ਨਾਲ ਹੱਥੋਪਾਈ ਕੀਤੇ ਜਾਣ ਅਤੇ ਮੁਲਜ਼ਮ ਨੂੰ ਭਜਾਉਣ ਦਾ ਮਾਮਲਾ ਸਾਹਮਣੇ ਆਇਆ ਹੈ।

ਜਾਣਕਾਰੀ ਮੁਤਾਬਕ ਸਿਟੀ ਥਾਣਾ ਗੁਰਦਾਸਪੁਰ ਵਿਖੇ ਲੰਘੀ 18 ਅਕਤੂਬਰ ਨੂੰ ਦਰਜ ਇਕ ਮਾਮਲੇ ਦੇ ਮੁਲਜ਼ਮ ਅਮਰਜੀਤ ਵਾਸੀ ਪਨਿਆੜ ਦੀ ਭਾਲ ਵਿੱਚ ਪੁਲਿਸ ਦੀ ਟੀਮ ਪਿੰਡ ਪਨਿਆੜ ਵਿਖੇ ਪੁੱਜੀ ਸੀ। ਪਤਾ ਲੱਗਾ ਕਿ ਅਮਰਜੀਤ ਨਾਂ ਦਾ ਉਕਤ ਮੁਲਜ਼ਮ ਆਪਣੇ ਸਹੁਰੇ ਘਰ ਅਵਾਂਖਾ ਵਿਖੇ ਲੁਕਿਆ ਹੋਇਆ ਹੈ। 

ਜਦੋਂ ਪੁਲਿਸ ਟੀਮ ਮੁਲਜ਼ਮ ਨੂੰ ਲੱਭਦੀ ਹੋਈ ਪਿੰਡ ਅਵਾਂਖਾ ਵਿਖੇ ਉਸ ਦੇ ਸਹੁਰੇ ਘਰ ਪੁੱਜੀ ਅਤੇ ਅਮਰਜੀਤ ਨੂੰ ਹਿਰਾਸਤ ਵਿੱਚ ਲੈ ਲਿਆ ਤਾਂ ਅਮਰਜੀਤ ਦੇ ਸਹੁਰੇ ਪਰਿਵਾਰ ਅਤੇ ਕੁਝ ਹੋਰ ਲੋਕਾਂ ਨੇ ਪੁਲਿਸ ਦਾ ਵਿਰੋਧ ਕਰਦਿਆਂ ਪੁਲਿਸ ਨਾਲ ਧੱਕਾ-ਮੁੱਕੀ ਕੀਤੀ ਅਤੇ ਅਮਰਜੀਤ ਨੂੰ ਪੁਲਿਸ ਦੀ ਹਿਰਾਸਤ ਚੋਂ ਛੁਡਵਾ ਕੇ ਭਜਾ ਦਿੱਤਾ। ਇਸ ਦੌਰਾਨ ਇਕ ਪੁਲਿਸ ਮੁਲਾਜ਼ਮ ਦੀ ਵਰਦੀ ਵੀ ਪਾੜ ਦਿੱਤੀ ਗਈ।

ਇਹ ਵੀ ਪੜ੍ਹੋ: Hoshiarpur News: ਪਿੰਡ ਚੱਕੋਵਾਲ ਬ੍ਰਾਹਮਣਾਂ ਵਿਖੇ ਪਿਓ-ਪੁੱਤ ਦਾ ਗੋਲ਼ੀਆਂ ਮਾਰਕੇ ਕਤਲ, ਦੋਵਾਂ ਦੀ ਹੋਈ ਦਰਦਨਾਕ ਮੌਤ

 

ਇਸ ਸਬੰਧੀ ਐੱਸ.ਐੱਚ.ਓ. ਦੀਨਾਨਗਰ ਅਜਵਿੰਦਰ ਸਿੰਘ ਨੇ ਦੱਸਿਆ ਕਿ ਉਕਤ ਪੁਲਿਸ ਪਾਰਟੀ ਥਾਣਾ ਸਿਟੀ ਗੁਰਦਾਸਪੁਰ 'ਚ ਦਰਜ ਐੱਫ.ਆਈ.ਆਰ. ਨੰਬਰ 154 ਮਿਤੀ 18 ਅਕਤੂਬਰ 2024 ਦੇ ਸਬੰਧ ਵਿੱਚ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਈ ਗਈ ਸੀ। ਪਰ ਇਸ ਤੋਂ ਪਹਿਲਾਂ ਕਿ ਪੁਲਿਸ ਪਾਰਟੀ ਮੁਲਜ਼ਮ ਨੂੰ ਲੈ ਕੇ ਜਾਂਦੀ, ਉਨ੍ਹਾਂ 'ਤੇ ਜੋਨੂੰ ਪੁੱਤਰ ਦੇਸ ਰਾਜ, ਬੱਬੀ ਪਤਨੀ ਸੁਰਜੀਤ ਕੁਮਾਰ, ਸੁਨੀਤਾ ਉਰਫ ਚੂਹੀ ਪਤਨੀ ਕਾਲਾ, ਅਮਰ ਪੁੱਤਰ ਸੁਰਜੀਤ ਅਤੇ ਦੋ-ਤਿੰਨ ਹੋਰ ਲੋਕਾਂ ਨੇ ਹਮਲਾ ਕਰ ਦਿੱਤਾ ਅਤੇ ਇਸ ਦੌਰਾਨ ਏ.ਐੱਸ.ਆਈ. ਗੁਰਪਿੰਦਰ ਸਿੰਘ ਦੀ ਵਰਦੀ ਵੀ ਪਾੜ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ 14 ਲੋਕਾਂ ਖਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ: Women T20 World Cup: T20 World Cup ਜਿੱਤਣ ਤੋਂ ਬਾਅਦ ਨਿਊਜ਼ੀਲੈਂਡ 'ਤੇ ਪੈਸਿਆਂ ਦੀ ਬਰਸਾਤ, ਟੀਮ ਇੰਡੀਆ ਨੂੰ ਵੀ ਮਿਲੇ ਕਰੋੜਾਂ

Trending news