Punjab News: ਅਜਨਾਲਾ 'ਚ ਬਣਾਈ ਗਈ ਡਿਸਪੈਂਸਰੀ! ਮੰਤਰੀ ਧਾਲੀਵਾਲ ਵੱਲੋਂ ਡਿਸਪੈਂਸਰੀ ਨੂੰ 3 ਲੱਖ ਰੁਪਏ ਦੇਣ ਦਾ ਐਲਾਨ
Advertisement
Article Detail0/zeephh/zeephh2364517

Punjab News: ਅਜਨਾਲਾ 'ਚ ਬਣਾਈ ਗਈ ਡਿਸਪੈਂਸਰੀ! ਮੰਤਰੀ ਧਾਲੀਵਾਲ ਵੱਲੋਂ ਡਿਸਪੈਂਸਰੀ ਨੂੰ 3 ਲੱਖ ਰੁਪਏ ਦੇਣ ਦਾ ਐਲਾਨ

Ajanala News: ਗਲਵਾਨ ਘਾਟੀ ਦੇ ਸ਼ਹੀਦਾਂ ਦੀ ਯਾਦ ਵਿੱਚ ਗੁਰਦੁਆਰਾ ਸਿੰਘ ਸਭਾ ਕਾਲਿਆਂ ਵਾਲਾ ਖੂਹ ਅਜਨਾਲਾ ਵਿਖੇ ਬਣਾਈ ਡਿਸਪੈਂਸਰੀ ਦਾ ਕੈਬਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਕੀਤਾ ਗਿਆ ਉਦਘਾਟਨ

 

Punjab News: ਅਜਨਾਲਾ 'ਚ ਬਣਾਈ ਗਈ ਡਿਸਪੈਂਸਰੀ! ਮੰਤਰੀ ਧਾਲੀਵਾਲ ਵੱਲੋਂ ਡਿਸਪੈਂਸਰੀ ਨੂੰ 3 ਲੱਖ ਰੁਪਏ ਦੇਣ ਦਾ ਐਲਾਨ

Ajanala News/ਭਰਤ ਸ਼ਰਮਾ: ਗਲਵਾਨ ਘਾਟੀ ਦੇ ਸ਼ਹੀਦਾਂ ਦੀ ਯਾਦ ਵਿੱਚ ਗੁਰਦੁਆਰਾ ਸਿੰਘ ਸਭਾ ਕਾਲਿਆਂ ਵਾਲਾ ਖੂਹ ਅਜਨਾਲਾ ਵਿਖੇ ਬਣਾਈ ਡਿਸਪੈਂਸਰੀ ਦਾ ਕੈਬਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਉਦਘਾਟਨ ਕੀਤਾ ਗਿਆ।  ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਡਿਸਪੈਂਸਰੀ ਨੂੰ 3 ਲੱਖ ਰੁਪਏ ਦੇਣ ਦਾ ਐਲਾਨ ਕੀਤਾ।

ਅਜਨਾਲਾ ਸ਼ਹਿਰ ਅੰਦਰ ਸਥਿਤ ਗੁਰਦੁਆਰਾ ਸਿੰਘ ਸਭਾ ਕਾਲਿਆਂ ਵਾਲਾ ਖੂਹ ਵਿਖੇ ਗਲਵਾਨ ਘਾਟੀ ਚ ਹੋਏ ਸ਼ਹੀਦਾਂ ਦੀ ਯਾਦ ਚ ਬਣਾਈ ਗਈ ਡਿਸਪੈਂਸਰੀ ਦਾ ਕੈਬਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਉਦਘਾਟਨ ਕੀਤਾ ਗਿਆ।

ਇਹ ਵੀ ਪੜ੍ਹੋ: Rahul Gandhi ED Raid: ਚੱਕਰਵਿਊ ਦੇ ਭਾਸ਼ਣ ਤੋਂ ਬਾਅਦ ਮੇਰੇ 'ਤੇ ED ਦੇ ਛਾਪੇ ਦੀ ਤਿਆਰੀ... ਰਾਹੁਲ ਗਾਂਧੀ ਨੇ ਦਾਅਵਾ ਕਰਕੇ ਮਚਾਈ ਸਨਸਨੀ
 

ਇਸ ਮੌਕੇ ਤੇ ਕੈਬਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਗੁਰਦੁਆਰਾ ਸਿੰਘ ਸਭਾ ਕਾਲਿਆਂ ਵਾਲਾ ਖੂਹ ਦੀ ਸਮੂਹ ਕਮੇਟੀ ਦਾ ਬਹੁਤ ਵਧੀਆ ਉਪਰਾਲਾ ਹੈ ਜਿਨਾਂ ਵੱਲੋਂ ਕਰੜੀ ਮਿਹਨਤ ਸਦਕਾ ਗਲਵਾਨ ਘਾਟੀ ਵਿਖੇ ਹੋਏ ਸ਼ਹੀਦਾਂ ਦੀ ਯਾਦ ਵਿੱਚ ਡਿਸਪੈਂਸਰੀ ਬਣਾਈ ਗਈ ਹੈ ਤੇ ਪੰਜਾਬ ਸਰਕਾਰ ਇਹਨਾਂ ਉਪਰਾਲਿਆਂ ਲਈ ਹਰ ਪੱਖੋਂ ਇਹਨਾਂ ਸਹਯੋਗੀਆਂ ਦੇ ਨਾਲ ਖੜੀ ਹੈ ਤੇ ਅਸੀਂ ਆਪਣੇ ਵੱਲੋਂ ਇਹਨਾਂ ਨੂੰ 3 ਲੱਖ ਰੁਪਏ ਦੇਣ ਦਾ ਵਾਦਾ ਕਰਦੇ ਹਾਂ ਤੇ ਆਉਣ ਵਾਲੇ ਸਮੇਂ ਚ ਡਿਸਪੈਨਸਰੀ ਲਈ ਜਿਸ ਤਰੇ ਤਰਾਂ ਦੀ ਵੀ ਸਾਡੀ ਲੋੜ ਹੋਵੇਗੀ ਅਸੀਂ ਹਾਜ਼ਰ ਰਹਾਂਗੇ

ਇਸ ਮੌਕੇ ਤੇ ਗੁਰਦੁਆਰਾ ਸਿੰਘ ਸਭਾ ਕਾਲਿਆਂ ਵਾਲਾ ਖੂਹ ਦੇ ਜਨਰਲ ਸੈਕਟਰੀ ਕਾਬਲ ਸਿੰਘ ਸ਼ਾਹਪੁਰ ਨੇ ਕਿਹਾ ਕਿ ਅੱਜ ਕੈਬਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਕਰੜਾ ਉਪਰਾਲਾ ਕਰਕੇ ਇਸ ਡਿਸਪੈਂਸਰੀ ਦਾ ਉਦਘਾਟਨ ਕੀਤਾ ਗਿਆ ਹੈ ਜਿੱਥੇ ਉਹਨਾਂ ਵੱਲੋਂ ਪਹਿਲਾਂ ਇਸ ਡਿਸਪੈਂਸਰੀ ਨੂੰ ਸਾਢੇ ਚਰ ਲੱਖ ਰੁਪਏ ਦੀ ਗਰਾਂਟ ਦੇ ਕੇ ਇਸ ਦੀ ਇਮਾਰਤ ਬਣਾਈ ਗਈ ਹੈ ਅੱਜ ਫਿਰ ਉਹਨਾਂ ਵੱਲੋਂ 3 ਲੱਖ ਰੁਪਏ ਦੇਣ ਦਾ ਵਾਅਦਾ ਕੀਤਾ ਹੈ ਅਸੀਂ ਇਹਨਾਂ ਦਾ ਸਮੂਹ ਕਮੇਟੀ ਵੱਲੋਂ ਧੰਨਵਾਦ ਕਰਦੇ ਹਾਂ।

ਇਹ ਵੀ ਪੜ੍ਹੋ: Kedarnath Rescue: ਕੇਦਾਰਨਾਥ ਧਾਮ 'ਚ ਫਸੇ ਹਜ਼ਾਰਾਂ ਲੋਕ! 2200 ਤੋਂ ਵੱਧ ਲੋਕਾਂ ਨੂੰ ਬਚਾਇਆ, ਬਚਾਅ ਕਾਰਜ ਜਾਰੀ
 

Trending news