ਹੁਸ਼ਿਆਰਪੁਰ ਦੇ ਟਾਂਡਾ ਦੇ ਰਹਿਣ ਵਾਲੇ ਬਿਜਲੀ ਬੋਰਡ ਦੇ ਜੇ. ਈ. ਵੱਲੋਂ ਅਧਿਕਾਰੀਆਂ ਤੋਂ ਤੰਗ ਆ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਜੇ. ਈ. ਕੋਲੋ ਇੱਕ ਸੁਸਾਇਡ ਨੋਟ ਮਿਲਿਆ ਜਿਸ ‘ਚ ਅਧਿਕਾਰੀਆਂ ‘ਤੇ ਤੰਗ ਪ੍ਰੇਸ਼ਾਨ ਕਰਨ ਦੇ ਇਲਜ਼ਾਮ ਲਗਾਏ ਗਏ ਹਨ।
Trending Photos
ਚੰਡੀਗੜ੍ਹ- ਹੁਸ਼ਿਆਰਪੁਰ ਦੇ ਟਾਂਡਾ ਦੇ ਰਹਿਣ ਵਾਲੇ ਬਿਜਲੀ ਬੋਰਡ ਦੇ ਜੇ. ਈ. ਵੱਲੋਂ ਜ਼ਹਿਰ ਖਾ ਕੇ ਖ਼ੁਦਕੁਸ਼ੀ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਜੇ. ਈ. ਲੰਮੇ ਸਮੇਂ ਤੋਂ ਆਪਣੇ ਅਧਿਕਾਰੀਆਂ ਤੋਂ ਪ੍ਰੇਸ਼ਾਨ ਸੀ। ਜੇ. ਈ. ਤਰਸੇਮ ਨੇ ਮਰਨ ਤੋਂ ਪਹਿਲਾਂ ਵੀਡੀਓ ਬਣਾ ਅਤੇ ਸੁਸਾਈਡ ਨੋਟ ਲਿਖ ਕੇ ਆਪਣੇ ਐਕਸੀਅਨ ਰੁਪਿੰਦਰ ਸਿੰਘ ਤੇ ਅਜੇ ਸਿੰਘ ਉਪਰ ਜਾਣਬੁੱਝ ਕੇ ਦਿਮਾਗੀ ਤੌਰ ‘ਤੇ ਪ੍ਰੇਸ਼ਾਨ ਕਰਨ ਦਾ ਇਲਜ਼ਾਮ ਲਗਾਇਆ ਹੈ।
ਸੁਸਾਇਦ ਨੋਟ
ਤਰਸੇਮ ਲਾਲ ਜੇ. ਈ. ਕਪੂਰਥਲਾ ‘ਚ ਤਾਇਨਾਤ ਸੀ। ਉਸ ਨੇ ਨੌਕਰੀ ਦੀ ਸ਼ੁਰੂਆਤ 1993 ‘ਚ ਕੀਤੀ ਸੀ। ਮ੍ਰਿਤਕ ਜੇ. ਈ. ਵੱਲੋਂ ਮਰਨ ਤੋਂ ਪਹਿਲਾ ਇੱਕ ਵੀਡੀਉ ਰਾਹੀ ਤੇ ਸੁਸਾਈਡ ਨੋਟ ਰਾਹੀ ਦੱਸਿਆ ਕਿ ਐਕਸੀਅਨ ਰੁਪਿੰਦਰ ਸਿੰਘ ਤੇ ਅਜੇ ਸਿੰਘ ਦੋਵਾਂ ਅਧਿਕਾਰੀਆਂ ਵੱਲੋਂ ਉਸ ਦੇ ਖਾਤੇ ‘ਚ ਜਬਰੀ ਸਾਈਨ ਕਰਕੇ 40 ਲੱਖ ਦਾ ਬਿਜਲੀ ਦਾ ਸਾਮਾਨ ਕਢਵਾਇਆ ਗਿਆ ਸੀ, ਜਿਸ ਕਰਕੇ ਉਹ ਲੰਬੇ ਸਮੇਂ ਤੋਂ ਦਿਮਾਗੀ ਤੌਰ ‘ਤੇ ਪ੍ਰੇਸ਼ਾਨ ਰਹਿੰਦਾ ਸੀ।
WATCH LIVE TV