Amritsar News: ਗੁਰੂ ਨਾਨਕ ਦੇਵ ਹਸਪਤਾਲ ਦੇ ਡਾਕਟਰ ਨੇ ਬੱਚੀ ਨੂੰ ਦਿਲ ਦੀ ਦੁਰਲਭ ਬਿਮਾਰੀ ਦੀ ਕੀਤੀ ਸਫਲ ਸਰਜਰੀ
Advertisement
Article Detail0/zeephh/zeephh2334585

Amritsar News: ਗੁਰੂ ਨਾਨਕ ਦੇਵ ਹਸਪਤਾਲ ਦੇ ਡਾਕਟਰ ਨੇ ਬੱਚੀ ਨੂੰ ਦਿਲ ਦੀ ਦੁਰਲਭ ਬਿਮਾਰੀ ਦੀ ਕੀਤੀ ਸਫਲ ਸਰਜਰੀ

Amritsar News: ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਦੇ ਦਿਲ ਦੇ ਰੋਗਾਂ ਦੇ ਵਿਭਾਗ ਨੇ ਇੱਕ 13 ਸਾਲਾਂ ਬੱਚੀ ਦੇ ਦਿਲ ਦੀ ਅਤਿ ਦੁਰਲਭ ਮੰਨੀ ਜਾਂਦੀ ਘਾਤਕ ਬਿਮਾਰੀ ਦੀ ਸਫਲ ਸਰਜਰੀ ਕੀਤੀ ਹੈ।

Amritsar News: ਗੁਰੂ ਨਾਨਕ ਦੇਵ ਹਸਪਤਾਲ ਦੇ ਡਾਕਟਰ ਨੇ ਬੱਚੀ ਨੂੰ ਦਿਲ ਦੀ ਦੁਰਲਭ ਬਿਮਾਰੀ ਦੀ ਕੀਤੀ ਸਫਲ ਸਰਜਰੀ

Amritsar News (ਭਰਤ ਸ਼ਰਮਾ): ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਦੇ ਦਿਲ ਦੇ ਰੋਗਾਂ ਦੇ ਵਿਭਾਗ ਨੇ ਇੱਕ 13 ਸਾਲਾਂ ਬੱਚੀ ਦੇ ਦਿਲ ਦੀ ਅਤਿ ਦੁਰਲਭ ਮੰਨੀ ਜਾਂਦੀ ਘਾਤਕ ਬਿਮਾਰੀ ਦੀ ਸਫਲ ਸਰਜਰੀ ਕਰਕੇ ਨਾ ਸਿਰਫ਼ ਪੰਜਾਬ ਜਾਂ ਭਾਰਤ ਬਲਕਿ ਪੂਰੇ ਵਿਸ਼ਵ 'ਚ ਅੰਮ੍ਰਿਤਸਰ ਦਾ ਨਾਂ ਉੱਚਾ ਕੀਤਾ ਹੈ। ਇਹ ਇਤਿਹਾਸ ਰਚਣ ਵਾਲੇ ਕਾਰਡੀਓਲੋਜਿਸਟ ਡਾ. ਪਰਮਿੰਦਰ ਸਿੰਘ ਨੇ ਜ਼ੀ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਿਮਰਜੀਤ ਕੌਰ (13 ਸਾਲ) ਪੁੱਤਰੀ ਹਰਪਿੰਦਰ ਸਿੰਘ ਵਾਸੀ ਪਿੰਡ ਬੁੱਢਾ ਥੇਹ (ਅੰਮ੍ਰਿਤਸਰ) ਨੂੰ ਜਦੋਂ ਉਸ ਦੇ ਮਾਪੇ ਇਲਾਜ ਲਈ ਹਸਪਤਾਲ ਲੈ ਕੇ ਆਏ ਤਾਂ ਇਕੋ-ਕਾਰਡੀਓਗ੍ਰਾਫ਼ੀ ਕਰਨ 'ਤੇ ਪਤਾ ਲੱਗਾ ਕਿ ਉਸ ਦੇ ਦਿਲ 'ਚ ਛੇਕ ਹੈ।

ਕਾਰਡੀਅਕ ਸੀਟੀ ਸਕੈਨ ਕਰਨ 'ਤੇ ਇਸ ਦੀ ਪੁਸ਼ਟੀ ਹੋ ਗਈ ਕਿ ਉਕਤ ਬੱਚੀ ਜਮਾਂਦਰੂ ਤੌਰ 'ਤੇ 'ਰਾਈਟ ਪਲਮਨਰੀ ਆਰਟਰੀ ਟੂ ਲੈਫ਼ਟ ਏਟਰੀਅਮ ਫ਼ਿਜ਼ੂਲਾ' ਬਿਮਾਰੀ ਨਾਲ ਪੀੜਤ ਸੀ। ਜਿਸ ਦੇ ਚੱਲਦਿਆਂ ਉਸ ਦੀ ਪਲਮਨਰੀ ਆਰਟੀ 'ਚੋਂ ਇਕ ਨਾੜੀ ਨਿਕਲ ਕੇ ਦਿਲ ਦੇ ਖੱਬੇ ਪਾਸੇ ਚਲੀ ਗਈ ਸੀ, ਜਿਸ ਨਾਲ ਉਸ ਦੇ ਦਿਲ 'ਚ ਗੰਦਾ ਖੂਨ ਆਕਸੀਜਨ ਯੁਕਤ ਸਾਫ਼ ਖੂਨ 'ਚ ਮਿਕਸ ਹੋ ਰਿਹਾ ਸੀ।

ਸਰੀਰ ਦੇ ਅੰਗਾਂ 'ਚ ਆਕਸੀਜਨ ਦੀ ਸਪਲਾਈ ਨਾ ਹੋਣ ਕਰਕੇ ਜਿੱਥੇ ਸਰੀਰਕ ਪੱਖੋਂ ਉਸ 'ਚ ਵਾਧਾ ਨਹੀਂ ਹੋ ਰਿਹਾ ਸੀ ਉੱਥੇ ਹੀ ਉਸ ਦੇ ਪੂਰੇ ਸਰੀਰ ਦਾ ਰੰਗ ਵੀ ਨੀਲਾ ਪੈ ਚੁੱਕਿਆ ਸੀ। ਉਨ੍ਹਾਂ ਕਿਹਾ ਕਿ ਅਜਿਹੇ ਮਰੀਜ਼ਾਂ ਦੀ ਜ਼ਿੰਦਗੀ ਦੇ ਚੌਥੇ ਦਹਾਕੇ ਤੱਕ ਪਹੁੰਚਣ ਤੋਂ ਪਹਿਲਾਂ ਹੀ ਮੌਤ ਹੋ ਜਾਂਦੀ ਹੈ। ਡਾ. ਪਰਮਿੰਦਰ ਸਿੰਘ ਨੇ ਦੱਸਿਆ ਕਿ ਸੰਨ 1950 'ਚ ਐਲਐਨ ਫ਼ਰਿਡਰਿਚ ਨਾਂ ਦੇ ਅਮਰੀਕੀ ਵਿਗਿਆਨੀ ਨੇ ਇਸ ਬਿਮਾਰੀ ਬਾਰੇ ਜਾਣਕਾਰੀ ਜਨਤਕ ਕੀਤੀ ਸੀ ਤੇ ਉਸ ਤੋਂ ਬਾਅਦ ਹੁਣ ਤਕ ਇਸ ਘਾਤਕ ਬਿਮਾਰੀ ਦੇ ਪੂਰੇ ਵਿਸ਼ਵ 'ਚ 100 ਤੋਂ ਵੀ ਘੱਟ ਕੇਸ ਰਜਿਸਟਰਡ ਹੋਏ ਹਨ।

ਡਾ. ਪਰਮਿੰਦਰ ਸਿੰਘ ਨੇ ਦੱਸਿਆ ਕਿ ਇਸ ਬਿਮਾਰੀ ਦੇ ਇਲਾਜ ਲਈ ਮੇਜਰ ਬਾਈਪਾਸ ਸਰਜਰੀ ਦੀ ਜ਼ਰੂਰਤ ਹੁੰਦੀ ਹੈ ਪਰ ਉਨ੍ਹਾਂ ਆਪਣੀ ਸਹਿਯੋਗੀ ਡਾਕਟਰਾਂ ਦੀ ਟੀਮ ਡਾ. ਪੰਕਜ ਸਾਰੰਗਲ, ਡਾ. ਨਿਸ਼ਾਨ ਸਿੰਘ, ਡਾ. ਸੋਮੀਆ, ਡਾ. ਤੇਜਬੀਰ ਸਿੰਘ, ਗੌਰਵ ਹੰਸ, ਗੁਰਦੀਪ ਸਿੰਘ, ਸੰਦੀਪ ਕੌਰ, ਵੀਨਾ ਦੇਵੀ, ਪਰਵੀਨ ਕੌਰ, ਹਰਦੀਪ ਕੌਰ ਅਤੇ ਨਵਨੀਤ ਕੌਰ ਦੇ ਸਹਿਯੋਗ ਨਾਲ ਨਵੀਂ ਤਕਨੀਕ ਦੇ ਚੱਲਦਿਆਂ ਬਿਨਾਂ ਚੀਰਫਾੜ ਕੀਤੇ ਜਾਂ ਕੋਈ ਟਾਂਕਾ ਲਗਾਏ ਕੈਥੇਟਰ ਰਾਹੀਂ ਐਨਜੀਓਗ੍ਰਾਫ਼ੀ ਕਰਕੇ ਪੀਡੀਏ ਡਿਵਾਈਸ ਲਗਾ ਕੇ ਦਿਲ ਦਾ ਛੇਕ ਬੰਦ ਕਰ ਦਿੱਤਾ।

ਉਨ੍ਹਾਂ ਦੱਸਿਆ ਕਿ ਸਰਜਰੀ ਦੇ ਦੌਰਾਨ ਹੀ ਸਿਮਰਜੀਤ ਕੌਰ ਦਾ ਆਕਸੀਜਨ ਪੱਧਰ 70 ਫ਼ੀਸਦੀ ਤੋਂ ਵੱਧ ਕੇ 100 ਫ਼ੀਸਦੀ ਤਕ ਪਹੁੰਚ ਗਿਆ ਅਤੇ ਉਸ ਦਾ ਰੰਗ ਵੀ ਨੀਲੇ ਤੋਂ ਗੁਲਾਬੀ ਰੰਗ 'ਚ ਤਬਦੀਲ ਹੋ ਗਿਆ। ਉਨ੍ਹਾਂ ਇਹ ਵੀ ਦੱਸਿਆ ਕਿ ਆਯੂਸ਼ਮਾਨ ਕਾਰਡ ਦੀ ਬਦੌਲਤ ਉਕਤ ਬੱਚੀ ਦੇ  ਇਲਾਜ 'ਤੇ ਕੋਈ ਵੀ ਖ਼ਰਚ ਨਹੀਂ ਆਇਆ ਹੈ ਅਤੇ 14 ਜੁਲਾਈ ਨੂੰ ਉਸ ਨੂੰ ਛੁੱਟੀ ਦੇ ਕੇ ਘਰ ਭੇਜ ਦਿੱਤਾ ਜਾਵੇਗਾ। ਡਾਕਟਰ ਨੇ ਕਿਹਾ ਕਿ ਇਸ ਬਿਮਾਰੀ ਦੇ ਲੱਛਣ ਨੇ ਸਾਹ ਚੜ ਜਾਣਾ, ਸਰੀਰ ਕਾਲਾ ਤੇ ਨੀਲਾ ਪੈ ਜਾਣਾ, ਹੱਥਾਂ ਪੈਰਾਂ ਦੇ ਨਹੁੰ ਕਾਲੇ ਪੈ ਜਾਣੇ।

ਉਥੇ ਹੀ ਲੜਕੀ ਦੇ ਮਾਤਾ ਨੇ ਕਿਹਾ ਕਿ ਜਦੋਂ ਅਸੀਂ ਹਸਪਤਾਲ ਚ ਆਏ ਸੀ ਬੱਚੀ ਦਾ ਬਹੁਤ ਬੁਰਾ ਹਾਲ ਸੀ ਸਾਹ ਚੜ੍ਹਦਾ ਸੀ ਤੇ ਉਸਦੀਆਂ ਲੱਤਾਂ ਬਾਵਾਂ ਕਾਫੀ ਦਰਦ ਕਰਦੀਆਂ ਸਨ ਪਰ ਜਦੋਂ ਦਾ ਡਾਕਟਰ ਵੱਲੋਂ ਉਸ ਦਾ ਇਲਾਜ ਕੀਤਾ ਗਿਆ ਹੈ ਹੁਣ ਬੱਚੀ ਬਿਲਕੁਲ ਠੀਕ ਹੈ। ਅਸੀਂ ਡਾਕਟਰ ਤੇ ਉਨ੍ਹਾਂ ਦੀ ਟੀਮ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੀ ਬੱਚੀ ਦੀ ਜਾਨ ਬਚਾਈ ਤੇ ਉਨ੍ਹਾਂ ਇਹ ਵੀ ਕਿਹਾ ਕਿ ਇਲਾਜ ਬਿਲਕੁਲ ਫਰੀ ਹੋਇਆ ਹੈ ਇੱਥੇ ਕੋਈ ਪੈਸਾ ਨਹੀਂ ਲੱਗਾ ਅਸੀਂ ਹਸਪਤਾਲ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਦਾ ਵੀ ਧੰਨਵਾਦ ਕਰਦੇ ਹਾਂ, ਲੜਕੀ ਦੇ  ਪਰਿਵਾਰ ਦੀ ਆਰਥਿਕ ਸਥਿਤ ਬਹੁਤ ਹੀ ਮਾੜੀ ਹੈ।

ਇਹ ਵੀ ਪੜ੍ਹੋ : Neetu Shatran Wala PICS: ਗੰਦੇ ਪਾਣੀ 'ਚ ਨੋਟਾਂ ਦਾ ਹਾਰ ਪਾ ਕੇ ਜਾ ਬੈਠਿਆ ਆਜ਼ਾਦ ਉਮੀਦਵਾਰ ਨੀਟੂ ਸ਼ਟਰਾਂ ਵਾਲਾ, ਵੇਖੋ ਫੋਟੋਆਂ

Trending news