Jagraon News: ਸੁਖਵੀਨ ਹਸਪਤਾਲ ਜਗਰਾਓਂ ਦੇ ਆਰਥੋਪੀਡਿਕ ਮਾਹਿਰ ਡਾਕਟਰ ਦਿਵਯਾਂਸ਼ੂ ਗੁਪਤਾ ਨੇ ਦੱਸਿਆ ਕਿ ਹਾਦਸੇ ਵਿੱਚ ਜ਼ਖਮੀ ਹੋਏ ਬੱਚੇ ਦਾ ਨਾਮ ਸੁਖਦਰਸ਼ਨ ਹੈ। ਉਸਦੀ ਮਾਂ ਦਾ ਦਿਹਾਂਤ ਹੋ ਗਿਆ ਸੀ। ਉਸ ਦਾ ਪਿਤਾ ਗੁਰਪ੍ਰੇਮ ਸਿੰਘ ਅਪਾਹਜ ਹੈ।
Trending Photos
Jagraon News: ਲੁਧਿਆਣਾ ਦੇ ਜਗਰਾਉਂ ਤੋਂ ਇੱਕ ਵੀਡੀਓ ਸਾਹਮਣੇ ਆਇਆ ਹੈ। ਜਿਸ 'ਚ ਗਾਇਕ ਸਿੱਧੂ ਮੂਸੇਵਾਲਾ ਦਾ ਗੀਤ ਚਲਾ ਕੇ ਡਾਕਟਰ ਦੀਵਾਂਸ਼ੁ ਗੁਪਤਾ ਬੱਚੇ ਦੀ ਲੱਤ 'ਤੇ ਪਲਾਸਟਰ ਲਗਾ ਰਿਹਾ ਹੈ। ਵੀਡੀਓ 'ਚ ਬੱਚਾ ਗੀਤ 'ਤੇ ਡਾਂਸ ਕਰਦਾ ਨਜ਼ਰ ਆ ਰਿਹਾ ਹੈ। ਜਦੋਂ ਡਾਕਟਰ ਨੇ 'ਜੱਟ ਦੀ ਮਾਸ਼ੂਕ ਬੀਬਾ ਰਾਸ਼ੀਆ ਤੋ' ਗੀਤ ਚਲਾਇਆ ਤਾਂ ਬੱਚੇ ਦੇ ਨਾਲ ਸਟਾਫ਼ ਵੀ ਨੱਚਣ ਲੱਗ ਪਿਆ।
ਆਏ ਦਿਨ ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਹੁੰਦੀਆਂ ਹਨ ਕਿ ਵਿਦੇਸ਼ਾਂ 'ਚ ਡਾਕਟਰ ਕਿਵੇਂ ਬੱਚਿਆਂ ਨਾਲ ਖੇਡਦੇ-ਖੇਡਦੇ ਟੀਕਾ ਲਗਾ ਦੇ ਦਿੰਦੇ ਹਨ। ਅਤੇ ਬੱਚੇ ਨੂੰ ਸੂਈ ਚੁੰਭਣ ਦਾ ਅਹਿਸਾਸ ਤੱਕ ਨਹੀਂ ਹੁੰਦਾ। ਪਰ ਜਗਰਾਓ ਦੇ ਡਾਕਟਰ ਡਾ. ਦਿਵਾਂਸ਼ੂ ਗੁਪਤਾ ਨੇ ਤਾਂ ਇਸ ਤੋਂ ਵੀ ਅੱਗੇ ਜਾ ਕੇ ਇਕ ਪੰਜਾਬੀ ਗੀਤ 'ਤੇ ਥਿਰਕਦਿਆਂ ਬੱਚੇ ਦੇ ਪੈਰ ਦਾ ਆਪ੍ਰੇਸ਼ਨ ਕਰ ਦਿੱਤਾ। ਬੱਚਾ ਡਰੇ ਜਾਂ ਘਬਰਾਏ ਨਾ ਇਸ 'ਚ ਉਨ੍ਹਾਂ ਦੇ ਸਟਾਫ ਨੇ ਸਾਥ ਦਿੱਤਾ, ਜਿਨ੍ਹਾਂ ਨੂੰ ਦੇਖ ਕੇ ਬੱਚੇ ਵੀ ਝੂਮਦੇ ਹੋਏ ਆਪ੍ਰੇਸ਼ਨ ਕਰਵਾ ਲਿਆ।
ਸੁਖਵੀਨ ਹਸਪਤਾਲ ਜਗਰਾਓਂ ਦੇ ਆਰਥੋਪੀਡਿਕ ਮਾਹਿਰ ਡਾਕਟਰ ਦਿਵਯਾਂਸ਼ੂ ਗੁਪਤਾ ਨੇ ਦੱਸਿਆ ਕਿ ਹਾਦਸੇ ਵਿੱਚ ਜ਼ਖਮੀ ਹੋਏ ਬੱਚੇ ਦਾ ਨਾਮ ਸੁਖਦਰਸ਼ਨ ਹੈ। ਉਸਦੀ ਮਾਂ ਦਾ ਦਿਹਾਂਤ ਹੋ ਗਿਆ ਸੀ। ਉਸ ਦਾ ਪਿਤਾ ਗੁਰਪ੍ਰੇਮ ਸਿੰਘ ਅਪਾਹਜ ਹੈ। ਬੱਚੇ ਦੀ ਲੱਤ ਕਾਰ ਦੇ ਹੇਠਾਂ ਆ ਗਈ ਸੀ। ਦਾਦੀ ਬੱਚੇ ਨੂੰ ਸਿਵਲ ਹਸਪਤਾਲ ਜਗਰਾਉਂ ਲੈ ਕੇ ਗਈ, ਜਿੱਥੋਂ ਡਾਕਟਰਾਂ ਨੇ ਉਸ ਨੂੰ ਫਰੀਦਕੋਟ ਰੈਫਰ ਕਰ ਦਿੱਤਾ।
ਹਸਪਤਾਲ ਦੇ ਡਾ. ਦਿਵਾਂਸ਼ੂ ਗੁਪਤਾ ਨੇ ਚੈੱਕਅਪ ਦੌਰਾਨ ਦੇਖਿਆ ਕਿ ਬੱਚੇ ਦੇ ਪੈਰ ਦੀਆਂ ਹੱਡੀਆਂ ਬੁਰੀ ਤਰ੍ਹਾਂ ਟੁੱਟ ਚੁੱਕੀਆਂ ਹਨ। ਜਿਸ ਨੂੰ ਦੇਖਦੇ ਹੋਏ ਡਾਕਟਰਾਂ ਨੇ ਬੱਚੇ ਦੇ ਪੈਰ ਦਾ ਆਪ੍ਰੇਸ਼ਨ ਕਰਨ ਦਾ ਫੈਸਲਾ ਲਿਆ। ਆਪਰੇਸ਼ਨ ਦੀ ਤਿਆਰੀ ਮਗਰੋਂ ਬੱਚੇ ਨੂੰ ਆਪ੍ਰੇਸ਼ਨ ਥੀਏਟਰ 'ਚ ਲਿਜਾਇਆ ਗਿਆ ਤਾਂ ਡਾਕਟਰ ਨੇ ਮਹਿਸੂਸ ਕੀਤਾ ਕਿ ਬੱਚਾ ਕਾਫੀ ਜ਼ਿਆਦਾ ਡਰ ਰਿਹਾ ਹੈ। ਇਸ ਤੋਂ ਬਾਅਦ ਡਾਕਟਰ ਗੁਪਤਾ ਨੇ ਬੱਚੇ ਦਾ ਧਿਆਨ ਕਿਸੇ ਹੋਰ ਪਾਸੇ ਲਗਾਉਣ ਦੇ ਲਈ ਆਪ੍ਰੇਸ਼ਨ ਥੀਏਟਰ 'ਚ ਸਿੱਧੂ ਮੂਸੇ ਵਾਲੇ ਦਾ ਪੰਜਾਬੀ ਗੀਤ ਚਲਾ ਦਿੱਤੇ ਅਤੇ ਬੱਚਾ ਦਾ ਆਪ੍ਰੇਸ਼ਨ ਕਰਨਾ ਸ਼ੁਰੂ ਕਰ ਦਿੱਤਾ।