ਜਨਤਕ ਖੇਤਰ ਦੇ ਬਾਲਣ ਵਿਕਰੇਤਾ ਸੀਲੋਨ ਪੈਟਰੋਲੀਅਮ ਕਾਰਪੋਰੇਸ਼ਨ ਨੇ ਕਿਹਾ ਕਿ ਕੀਮਤਾਂ ਵਿਚ ਵਾਧਾ ਦੁਪਹਿਰ 2 ਵਜੇ ਤੋਂ ਲਾਗੂ ਹੋ ਗਿਆ ਹੈ। ਲੰਕਾ ਆਈ. ਓ. ਸੀ. ਨੇ ਵੀ ਇਸੇ ਅਨੁਪਾਤ ਵਿਚ ਕੀਮਤਾਂ ਵਿਚ ਵਾਧਾ ਕੀਤਾ ਹੈ।
Trending Photos
ਚੰਡੀਗੜ: ਸ਼੍ਰੀਲੰਕਾ ਪਿਛਲੇ ਕੁਝ ਸਮੇਂ ਤੋਂ ਸਭ ਤੋਂ ਮਾੜੇ ਆਰਥਿਕ ਦੌਰ ਵਿਚੋਂ ਗੁਜ਼ਰ ਰਿਹਾ ਹੈ। ਇਥੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ। ਸ਼੍ਰੀਲੰਕਾ 'ਚ ਪੈਟਰੋਲ ਦੀ ਕੀਮਤ 50 ਸ਼੍ਰੀਲੰਕਾਈ ਰੁਪਏ ਅਤੇ ਡੀਜ਼ਲ ਦੀ ਕੀਮਤ 60 ਸ਼੍ਰੀਲੰਕਾਈ ਰੁਪਏ ਵਧ ਗਈ ਹੈ। ਗੁਆਂਢੀ ਦੇਸ਼ ਵਿੱਚ ਤੇਲ ਦੀਆਂ ਕੀਮਤਾਂ ਵਿਚ ਪਿਛਲੇ ਦੋ ਮਹੀਨਿਆਂ ਵਿਚ ਤੀਜੀ ਵਾਰ ਵਾਧਾ ਹੋਇਆ ਹੈ।
ਜਨਤਕ ਖੇਤਰ ਦੇ ਬਾਲਣ ਵਿਕਰੇਤਾ ਸੀਲੋਨ ਪੈਟਰੋਲੀਅਮ ਕਾਰਪੋਰੇਸ਼ਨ ਨੇ ਕਿਹਾ ਕਿ ਕੀਮਤਾਂ ਵਿਚ ਵਾਧਾ ਦੁਪਹਿਰ 2 ਵਜੇ ਤੋਂ ਲਾਗੂ ਹੋ ਗਿਆ ਹੈ। ਲੰਕਾ ਆਈ. ਓ. ਸੀ. ਨੇ ਵੀ ਇਸੇ ਅਨੁਪਾਤ ਵਿਚ ਕੀਮਤਾਂ ਵਿਚ ਵਾਧਾ ਕੀਤਾ ਹੈ। ਇਸ ਵਾਧੇ ਨਾਲ ਪੈਟਰੋਲ ਦੀ ਕੀਮਤ 470 ਸ਼੍ਰੀਲੰਕਾਈ ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ 460 ਸ਼੍ਰੀਲੰਕਾਈ ਰੁਪਏ ਪ੍ਰਤੀ ਲੀਟਰ ਹੋ ਗਈ ਹੈ।
ਇਸ ਦੇ ਨਾਲ ਹੀ ਸ਼੍ਰੀਲੰਕਾ ਨੂੰ ਮੌਜੂਦਾ ਸੰਕਟ ਵਿੱਚੋਂ ਕੱਢਣ ਲਈ ਅਮਰੀਕਾ ਦਾ ਇੱਕ ਉੱਚ ਪੱਧਰੀ ਵਫ਼ਦ ਐਤਵਾਰ ਨੂੰ ਇੱਥੇ ਆ ਕੇ ਗੱਲਬਾਤ ਕਰੇਗਾ। ਪ੍ਰਕਾਸ਼ਿਤ ਰਿਪੋਰਟ ਮੁਤਾਬਕ ਅਮਰੀਕੀ ਖਜ਼ਾਨਾ ਵਿਭਾਗ ਅਤੇ ਵਿਦੇਸ਼ ਵਿਭਾਗ ਦੇ ਅਧਿਕਾਰੀਆਂ ਦਾ ਇਹ ਵਫਦ 26 ਤੋਂ 29 ਜੂਨ ਤੱਕ ਸ਼੍ਰੀਲੰਕਾ ਦੇ ਦੌਰੇ 'ਤੇ ਹੋਵੇਗਾ।
'ਸ਼੍ਰੀਲੰਕਾ ਸਭ ਤੋਂ ਵੱਡੇ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ'
ਇਸ ਵਿਚ ਕਿਹਾ ਗਿਆ ਹੈ ਕਿ ਵਫ਼ਦ ਦੇ ਮੈਂਬਰ ਵੱਖ-ਵੱਖ ਰਾਜਨੀਤਿਕ ਨੁਮਾਇੰਦਿਆਂ, ਅਰਥਸ਼ਾਸਤਰੀਆਂ ਅਤੇ ਅੰਤਰਰਾਸ਼ਟਰੀ ਸੰਗਠਨਾਂ ਦੇ ਲੋਕਾਂ ਨਾਲ ਮੁਲਾਕਾਤ ਕਰਨਗੇ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਅਮਰੀਕਾ ਸ਼੍ਰੀਲੰਕਾ ਦੀ ਮਦਦ ਲਈ ਕਿਹੜੇ ਪ੍ਰਭਾਵੀ ਕਦਮ ਚੁੱਕ ਸਕਦਾ ਹੈ। ਪਿਛਲੇ ਦੋ ਹਫ਼ਤਿਆਂ ਵਿਚ ਅਮਰੀਕਾ ਨੇ ਸ਼੍ਰੀਲੰਕਾ ਵਿਚ ਛੋਟੇ ਅਤੇ ਦਰਮਿਆਨੇ ਕਾਰੋਬਾਰਾਂ ਨੂੰ $ 120 ਮਿਲੀਅਨ ਦੀ ਨਵੀਂ ਵਿੱਤੀ ਸਹਾਇਤਾ ਦਾ ਐਲਾਨ ਕੀਤਾ ਹੈ। ਇਸ ਨੇ ਸ਼੍ਰੀਲੰਕਾ ਦੇ ਡੇਅਰੀ ਉਦਯੋਗ ਨੂੰ ਵਿੱਤੀ ਸਹਾਇਤਾ ਦੇ ਨਾਲ-ਨਾਲ ਮਾਨਵਤਾਵਾਦੀ ਸਹਾਇਤਾ ਦਾ ਵੀ ਐਲਾਨ ਕੀਤਾ ਹੈ। ਅਮਰੀਕਾ 'ਚ ਸ਼੍ਰੀਲੰਕਾ ਦੇ ਰਾਜਦੂਤ ਮਹਿੰਦਾ ਸਮਰਾਸਿੰਘੇ ਨੇ ਹਾਲ ਹੀ 'ਚ ਇਨ੍ਹਾਂ ਮੁੱਦਿਆਂ 'ਤੇ ਰਾਸ਼ਟਰਪਤੀ ਜੋਅ ਬਿਡੇਨ ਨਾਲ ਮੁਲਾਕਾਤ ਕੀਤੀ ਸੀ।