Mansa News: ਖਿਆਲਾ ਪਿੰਡ 'ਚ ਬਜ਼ੁਰਗ ਔਰਤਾਂ ਨੇ ਪੁਰਾਤਨ ਤੀਆਂ ਨਾਲ ਜੋੜਨ ਲਈ ਲਗਾਈਆਂ ਤ੍ਰਿੰਝਣਾਂ
Advertisement
Article Detail0/zeephh/zeephh2384054

Mansa News: ਖਿਆਲਾ ਪਿੰਡ 'ਚ ਬਜ਼ੁਰਗ ਔਰਤਾਂ ਨੇ ਪੁਰਾਤਨ ਤੀਆਂ ਨਾਲ ਜੋੜਨ ਲਈ ਲਗਾਈਆਂ ਤ੍ਰਿੰਝਣਾਂ

  ਤੀਆਂ ਤੀਜ ਦੀਆਂ ਮਾਨਸਾ ਜ਼ਿਲ੍ਹੇ ਦੇ ਪਿੰਡ ਖਿਆਲਾ ਵਿੱਚ ਧੂਮਧਾਮ ਦੇ ਨਾਲ ਮਨਾਈਆਂ ਗਈਆਂ। ਇਨ੍ਹਾਂ ਤੀਆਂ ਵਿੱਚ ਜਿੱਥੇ ਪੁਰਾਤਨ ਵਿਰਸੇ ਦੀ ਝਲਕ ਵੇਖਣ ਨੂੰ ਮਿਲੀ ਉੱਥੇ ਹੀ ਇਨ੍ਹਾਂ ਤੀਆਂ ਵਿੱਚ ਬਜ਼ੁਰਗ ਔਰਤਾਂ ਨੇ ਵੀ ਵੱਡੀ ਗਿਣਤੀ ਵਿੱਚ ਹਿੱਸਾ ਲਿਆ ਤੇ ਉਨ੍ਹਾਂ ਵੱਲੋਂ ਪੱਖੀਆਂ ਮਧਾਣੀਆਂ ਟੇਰਨੇ ਚਰਖੇ ਆਦਿ ਲਿਆ ਕੇ ਨਵੀਆਂ ਕੁੜੀਆਂ ਨੂੰ ਪੁਰਾਤਨ ਵਿਰਸ

Mansa News: ਖਿਆਲਾ ਪਿੰਡ 'ਚ ਬਜ਼ੁਰਗ ਔਰਤਾਂ ਨੇ ਪੁਰਾਤਨ ਤੀਆਂ ਨਾਲ ਜੋੜਨ ਲਈ ਲਗਾਈਆਂ ਤ੍ਰਿੰਝਣਾਂ

Mansa News:  ਤੀਆਂ ਤੀਜ ਦੀਆਂ ਮਾਨਸਾ ਜ਼ਿਲ੍ਹੇ ਦੇ ਪਿੰਡ ਖਿਆਲਾ ਵਿੱਚ ਧੂਮਧਾਮ ਦੇ ਨਾਲ ਮਨਾਈਆਂ ਗਈਆਂ। ਇਨ੍ਹਾਂ ਤੀਆਂ ਵਿੱਚ ਜਿੱਥੇ ਪੁਰਾਤਨ ਵਿਰਸੇ ਦੀ ਝਲਕ ਵੇਖਣ ਨੂੰ ਮਿਲੀ ਉੱਥੇ ਹੀ ਇਨ੍ਹਾਂ ਤੀਆਂ ਵਿੱਚ ਬਜ਼ੁਰਗ ਔਰਤਾਂ ਨੇ ਵੀ ਵੱਡੀ ਗਿਣਤੀ ਵਿੱਚ ਹਿੱਸਾ ਲਿਆ ਤੇ ਉਨ੍ਹਾਂ ਵੱਲੋਂ ਪੱਖੀਆਂ ਮਧਾਣੀਆਂ ਟੇਰਨੇ ਚਰਖੇ ਆਦਿ ਲਿਆ ਕੇ ਨਵੀਆਂ ਕੁੜੀਆਂ ਨੂੰ ਪੁਰਾਤਨ ਵਿਰਸੇ ਦੀਆਂ ਤੀਆਂ ਦੇ ਨਾਲ ਜੋੜਨ ਅਤੇ ਤੀਆਂ ਦੀ ਅਸਲੀ ਝਲਕ ਦਿਖਾ ਕੇ ਮੇਲੇ ਨੂੰ ਹੋਰ ਵੀ ਰੰਗੀਨ ਬਣਾ ਦਿੱਤਾ। 

ਹਰ ਪਿੰਡ ਵਿੱਚ ਕੁੜੀਆਂ ਵੱਲੋਂ ਸਾਉਣ ਮਹੀਨੇ ਵਿੱਚ ਤੀਆਂ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾਂਦਾ ਹੈ ਜਿੱਥੇ ਅੱਜ ਦੀਆਂ ਤੀਆਂ ਸਟੇਜ ਤੀਆਂ ਬਣ ਕੇ ਰਹਿ ਗਈਆਂ ਹਨ ਉਥੇ ਹੀ ਮਾਨਸਾ ਜ਼ਿਲ੍ਹੇ ਦੇ ਪਿੰਡ ਖਿਆਲਾ ਵਿਖੇ ਪੁਰਾਤਨ ਤੀਆਂ ਦੀ ਝਲਕ ਵੇਖਣ ਨੂੰ ਮਿਲੀ ਕਿਉਂਕਿ ਇਨ੍ਹਾਂ ਤੀਆਂ ਦੇ ਵਿੱਚ ਪੁਰਾਣੀਆਂ ਬਜ਼ੁਰਗ ਔਰਤਾਂ ਨੇ ਸ਼ਾਮਿਲ ਹੋ ਕੇ ਤੀਆਂ ਦੇ ਮੇਲੇ ਨੂੰ ਹੋਰ ਵੀ ਰੰਗੀਨ ਬਣਾ ਦਿੱਤਾ। ਇਨ੍ਹਾਂ ਬਜ਼ੁਰਗ ਔਰਤਾਂ ਨੇ ਮੇਲੇ ਦੇ ਵਿੱਚ ਚਰਖੇ ਪੱਖੀਆਂ ਮਧਾਣੀਆਂ ਟੇਰਨੇ ਆਦਿ ਲਿਆ ਕੇ ਤੀਆਂ ਵਿੱਚ ਪਹੁੰਚੀਆਂ ਕੁੜੀਆਂ ਨੂੰ ਪੁਰਾਤਨ ਤੀਆਂ ਸਬੰਧੀ ਜਾਗਰੂਕ ਕੀਤਾ। 

ਇਸ ਮੌਕੇ ਤੀਆਂ ਦੇ ਵਿੱਚ ਸ਼ਾਮਿਲ ਹੋਈਆਂ ਔਰਤਾਂ ਨੇ ਕਿਹਾ ਕਿ ਜਿੱਥੇ ਲੰਬੇ ਸਮੇਂ ਤੋਂ ਤੀਆਂ ਅਲੋਪ ਹੁੰਦੀਆਂ ਜਾ ਰਹੀਆਂ ਨੇ ਉੱਥੇ ਹੀ ਉਨ੍ਹਾਂ ਵੱਲੋਂ ਆਪਣੇ ਪਿੰਡ ਵਿੱਚ ਇਸ ਵਾਰ ਤੀਆਂ ਨੂੰ ਵਧੀਆ ਤਰੀਕੇ ਨਾਲ ਮਨਾਉਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਤੀਆਂ ਸਟੇਜੀ ਤੀਆਂ ਨਹੀਂ ਬਲਕਿ ਇੱਕ ਬੋਹੜ ਦੇ ਥੱਲੇ ਪੀਂਗਾਂ ਪਾ ਕੇ ਕੁੜੀਆਂ ਨੂੰ ਇਕੱਠੀਆਂ ਕਰਕੇ ਸੱਭਿਆਚਾਰਕ ਬੋਲੀਆਂ ਅਤੇ ਸੱਭਿਆਚਾਰ ਨਾਲ ਜੋੜਨ ਵਾਲੀਆਂ ਉਹ ਤ੍ਰਿੰਜਣਾਂ ਵਿੱਚ ਬਜ਼ੁਰਗ ਔਰਤਾਂ ਨੂੰ ਲਿਆ ਕੇ ਤੀਆਂ ਦਾ ਵਿਲੱਖਣ ਮੇਲਾ ਲਗਾਇਆ ਗਿਆ ਹੈ।

ਇਹ ਵੀ ਪੜ੍ਹੋ : Crime News: AGTF ਪੰਜਾਬ ਪੁਲਿਸ ਨੇ ਗੈਂਗਸਟਰ ਸੁਨੀਲ ਭੰਡਾਰੀ ਉਰਫ ਨਟਾ ਸਮੇਤ ਪੰਜ ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ

ਉਨ੍ਹਾਂ ਨੇ ਕਿਹਾ ਕਿ ਅੱਜ ਦੀਆਂ ਲੜਕੀਆਂ ਜੋ ਸਿਰਫ ਸਟੇਜੀ ਤੀਆਂ ਦੇ ਨਾਲ ਹੀ ਜੁੜ ਕੇ ਰਹਿ ਗਈਆਂ ਹਨ। ਉਨ੍ਹਾਂ ਨੂੰ ਪੁਰਾਤਨ ਵਿਰਸੇ ਦੀਆਂ ਤੀਆਂ ਦਿਖਾਉਣ ਦੀ ਝਲਕ ਪੇਸ਼ ਕੀਤੀ ਗਈ ਹੈ ਤਾਂ ਕਿ ਸਾਡੀਆਂ ਉਹ ਧੀਆਂ ਵੀ ਪੁਰਾਣੀਆਂ ਤੀਆਂ ਦੇ ਤ੍ਰਿੰਜਣਾਂ ਨਾਲ ਜੁੜ ਸਕਣ।

ਇਹ ਵੀ ਪੜ੍ਹੋ : Gurdaspur News: ਜੰਮੂ-ਕਟੜਾ ਐਕਸਪ੍ਰੈਸ ਹਾਈਵੇ ਦਾ ਕੰਮ ਰੁਕਵਾਉਣ ਪੁੱਜੇ ਕਿਸਾਨ; ਤਹਿਸੀਲਦਾਰ ਨਾਲ ਹੋਈ ਬਹਿਸ

Trending news