Ludhiana News: ਕਰਮਚਾਰੀ ਨੇ ਫੈਕਟਰੀ ਮਾਲਕ 'ਤੇ ਕੀਤਾ ਹਮਲਾ; ਕਟਰ ਨਾਲ ਹੱਥਣ ਵੱਢਣ ਦੀ ਕੀਤੀ ਕੋਸ਼ਿਸ਼
Advertisement
Article Detail0/zeephh/zeephh2313319

Ludhiana News: ਕਰਮਚਾਰੀ ਨੇ ਫੈਕਟਰੀ ਮਾਲਕ 'ਤੇ ਕੀਤਾ ਹਮਲਾ; ਕਟਰ ਨਾਲ ਹੱਥਣ ਵੱਢਣ ਦੀ ਕੀਤੀ ਕੋਸ਼ਿਸ਼

Ludhiana News:  ਲੁਧਿਆਣਾ ਵਿੱਚ ਫੈਕਟਰੀ ਮਾਲਕ ਉਪਰ ਕਰਮਚਾਰੀ ਨੇ ਕਟਰ ਨਾਲ ਹਮਲਾ ਕਰਕੇ ਹੱਥਣ ਵੱਢਣ ਦੀ ਕੋਸ਼ਿਸ਼ ਕੀਤੀ।

Ludhiana News: ਕਰਮਚਾਰੀ ਨੇ ਫੈਕਟਰੀ ਮਾਲਕ 'ਤੇ ਕੀਤਾ ਹਮਲਾ; ਕਟਰ ਨਾਲ ਹੱਥਣ ਵੱਢਣ ਦੀ ਕੀਤੀ ਕੋਸ਼ਿਸ਼

Ludhiana News: ਲੁਧਿਆਣਾ ਦੇ ਟਿੱਬਾ ਰੋਡ ਉਤੇ ਇੱਕ ਫੈਕਟਰੀ ਮਾਲਕ ਉਪਰ ਉਸ ਦੇ ਕਰਮਚਾਰੀ ਵੱਲੋਂ ਕਟਰ ਨਾਲ ਹਮਲਾ ਕਰ ਦਿੱਤਾ ਗਿਆ। ਫੈਕਟਰੀ ਮਾਲਕ ਦੀਆਂ ਦੋਵੇਂ ਬਾਹਾਂ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈਆਂ।

ਪੀੜਤ ਨੇ ਸਮਾਂ ਰਹਿੰਦੇ ਹੋਏ ਕਰਮਚਾਰੀ ਕੋਲੋਂ ਕਟਰ ਖੋਹ ਲਿਆ ਨਹੀਂ ਤਾਂ ਮੁਲਜ਼ਮਾਂ ਨੇ ਫੈਕਟਰੀ ਮਾਲਕ ਦੇ ਦੋਵੇਂ ਹੱਥ ਵੱਢ ਦੇਣ ਸਨ। ਫੈਕਟਰੀ ਮਾਲਕ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਅਤੇ ਉਸ ਨੂੰ ਸੀਐਮਸੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

ਫੈਕਟਰੀ ਮਾਲਕ ਹੈਪੀ ਦੀ ਮਾਸੀ ਪਾਲੋ ਨੇ ਦੱਸਿਆ ਕਿ ਉਸ ਦੇ ਭਤੀਜੇ ਦੀ ਟੀ-ਸ਼ਰਟ ਬਣਾਉਣ ਦੀ ਫੈਕਟਰੀ ਹੈ। ਇਸ ਫੈਕਟਰੀ ਵਿੱਚ ਅਰਵਿੰਦ ਨਾਂ ਦਾ ਮੁਲਾਜ਼ਮ ਕਾਫੀ ਸਮੇਂ ਤੋਂ ਕੰਮ ਕਰ ਰਿਹਾ ਸੀ। ਬੀਤੀ ਰਾਤ ਕਰੀਬ ਸਾਢੇ 9 ਵਜੇ ਉਹ ਸ਼ਰਾਬ ਦੇ ਨਸ਼ੇ ਵਿੱਚ ਫੈਕਟਰੀ ਵਿੱਚ ਆਇਆ। ਉਸ ਨੇ ਉੱਥੇ ਕਾਫੀ ਭੰਨਤੋੜ ਕੀਤੀ। ਸਾਰਿਆਂ ਨੇ ਰੋਕਣ ਦੀ ਕੋਸ਼ਿਸ਼ ਕੀਤੀ।

ਅਰਵਿੰਦ ਦਾ ਗੁੱਸਾ ਟੁੱਟ ਗਿਆ ਸੀ, ਉਸ ਨੇ ਟੀ-ਸ਼ਰਟਾਂ ਕੱਟਣ ਲਈ ਵਰਤਿਆ ਜਾਣ ਵਾਲਾ ਕਟਰ ਚੁੱਕ ਲਿਆ ਤੇ ਫੈਕਟਰੀ ਮਾਲਕ ਉਤੇ ਹਮਲਾ ਕਰ ਦਿੱਤਾ। ਅਰਵਿੰਦ ਨੂੰ ਬਚਾਉਣ ਲਈ ਜਦੋਂ ਹੈਪੀ ਨੇ ਉਸ ਦੇ ਹੱਥੋਂ ਕਟਰ ਖੋਹਣ ਦੀ ਕੋਸ਼ਿਸ਼ ਕੀਤੀ ਤਾਂ ਬਦਮਾਸ਼ ਨੇ ਉਸ ਦੀ ਬਾਂਹ ਤੇ ਗੁੱਟ ਉਤੇ ਕਟਰ ਦੀ ਵਰਤੋਂ ਕੀਤੀ। ਹੈਪੀ ਦਾ ਰੌਲਾ ਸੁਣ ਕੇ ਆਸ-ਪਾਸ ਦੇ ਲੋਕ ਇਕੱਠੇ ਹੋ ਗਏ ਅਤੇ ਅਰਵਿੰਦ ਨੂੰ ਫੜ ਲਿਆ।

ਇਹ ਵੀ ਪੜ੍ਹੋ : Punjab Weather Update: ਪੰਜਾਬ 'ਚ ਮਾਨਸੂਨ ਆਉਣ ਨਾਲ ਕੀ ਲੋਕਾਂ ਨੂੰ ਮਿਲੇਗੀ ਰਾਹਤ? ਜਾਣੋ ਇੱਥੇ ਆਪਣੇ ਸ਼ਹਿਰ ਦਾ ਹਾਲ

ਹੈਪੀ ਨੂੰ ਤੁਰੰਤ ਸੀਐਮਸੀ ਹਸਪਤਾਲ ਭੇਜਿਆ ਗਿਆ। ਅਰਵਿੰਦ ਸ਼ਰਾਬ ਦੇ ਨਸ਼ੇ ਵਿੱਚ ਲੋਕਾਂ ਉਪਰ ਹਮਲਾ ਕਰ ਰਿਹਾ ਸੀ, ਜਿਸ ਕਾਰਨ ਉਸ ਨੂੰ ਰੱਸੀਆਂ ਨਾਲ ਬੰਨ੍ਹ ਕੇ ਪੁਲਿਸ ਨੂੰ ਸੂਚਨਾ ਦਿੱਤੀ ਗਈ। ਟਿੱਬਾ ਥਾਣੇ ਦੀ ਪੁਲਿਸ ਨੇ ਮੁਲਜ਼ਮ ਨੂੰ ਕਾਬੂ ਕਰ ਲਿਆ ਹੈ। ਫੈਕਟਰੀ ਮਾਲਕ ਹੈਪੀ ਦੀ ਮਾਸੀ ਪਾਲੋ ਨੇ ਪੁਲਿਸ ਪ੍ਰਸ਼ਾਸਨ ਕੋਲੋਂ ਮੁਲਜ਼ਮ ਉਪਰ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ : Amarnath Yatra: ਭੋਲੇ ਦੇ ਸ਼ਰਧਾਲੂਆਂ ਨਾਲ ਸਜਣ ਲੱਗਾ ਜੰਮੂ, ਲੋਕ ਕਿਉਂ ਕਰਦੇ ਹਨ ਅਮਰਨਾਥ ਯਾਤਰਾ ?

Trending news