ਪਾਕਿ ਦੀ ਮਸ਼ਹੂਰ ਅਦਾਕਾਰਾ ਸਜਲ ਅਲੀ ਨੇ ਰਣਵੀਰ ਸਿੰਘ ਸੰਗ ਲਈ ਸੈਲਫ਼ੀ, ਵੇਖੋ ਵਾਇਰਲ PHOTOS
Advertisement
Article Detail0/zeephh/zeephh1449383

ਪਾਕਿ ਦੀ ਮਸ਼ਹੂਰ ਅਦਾਕਾਰਾ ਸਜਲ ਅਲੀ ਨੇ ਰਣਵੀਰ ਸਿੰਘ ਸੰਗ ਲਈ ਸੈਲਫ਼ੀ, ਵੇਖੋ ਵਾਇਰਲ PHOTOS

Pak Actress Sajal PHOTOS: ਸਜਲ ਅਲੀ ਪਾਕਿਸਤਾਨ ਦੀ ਮਸ਼ਹੂਰ ਅਦਾਕਾਰਾ ਹੈ। ਸਜਲ ਪਾਕਿਸਤਾਨ ਵਿੱਚ ਹੀ ਨਹੀਂ ਸਗੋਂ ਭਾਰਤ ਵਿੱਚ ਵੀ ਜਾਣੀ ਜਾਂਦੀ ਹੈ।  ਹਾਲ ਹੀ ਵਿਚ ਅਦਾਕਾਰਾ ਸਜਲ ਅਲੀ ਦੀ ਰਣਵੀਰ ਸਿੰਘ ਸੰਗ ਸੈਲਫ਼ੀ ਸਾਹਮਣੇ ਆਇਆ ਹੈ। 

 

ਪਾਕਿ ਦੀ ਮਸ਼ਹੂਰ ਅਦਾਕਾਰਾ ਸਜਲ ਅਲੀ ਨੇ ਰਣਵੀਰ ਸਿੰਘ ਸੰਗ ਲਈ ਸੈਲਫ਼ੀ, ਵੇਖੋ ਵਾਇਰਲ PHOTOS

Pak Actress Sajal Ali With Ranveer Singh: ਪਾਕਿਸਤਾਨ ਦੀ ਮਸ਼ਹੂਰ ਅਦਾਕਾਰਾ ਸਜਲ ਅਲੀ (Sajal Ali) ਦੀਆਂ ਫੋਟੋਆਂ ਸੋਸ਼ਲ ਮੀਡਿਆ 'ਤੇ ਵਾਇਰਲ ਹੋ ਰਹੀਆਂ  ਹਨ ਜਿਸ ਨੂੰ ਫੈਨਸ ਵੱਲੋਂ ਕਾਫੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਸਜਲ ਅਲੀ ਪਾਕਿਤਸਾਨ 'ਚ ਹੀ ਨਹੀ ਸਗੋਂ ਭਾਰਤ ਵਿਚ ਬੇਹੱਦ ਮਸ਼ਹੂ ਅਭਿਨੇਤਰੀ ਹੈ। ਦੱਸ ਦੇਈਏ ਕਿ ਸਜਲ ਅਲੀ ਉਹ ਹੈ ਜਿਸ ਨੇ ਮਰਹੂਮ ਅਦਾਕਾਰਾ ਸ੍ਰੀਦੇਵੀ ਦੀ ਫਿਲਮ 'ਮੌਮ' 'ਚ ਧੀ ਦਾ ਕਿਰਦਾਰ ਨਿਭਾਇਆ ਸੀ। 

ਇਸ ਵਾਰ ਹੁਣ ਸਜਲ (Pak Actress Sajal) ਦੀਆਂ ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਨਾਲ ਇਕ ਤਸਵੀਰ ਸਾਹਮਣੇ ਆਈ ਹੈ, ਜੋ ਕਿ ਕਾਫ਼ੀ ਜਿਆਦਾ ਵਾਇਰਲ ਹੋ ਰਹੀ ਹੈ। ਇਹ ਤਸਵੀਰ ਸਜਲ ਅਲੀ ਨੇ ਕੁਝ ਘੰਟੇ ਪਹਿਲਾਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਸਜਲ ਅਲੀ ਬਾਲੀਵੁੱਡ ਐਕਟਰ ਰਣਵੀਰ ਸਿੰਘ (Ranveer Singh) ਨਾਲ ਸੈਲਫ਼ੀ ਲੈਂਦੀ ਨਜ਼ਰ ਆ ਰਹੀ ਹੈ। ਜੇਕਰ ਇਸ ਦੀ ਗੱਲ ਕਰੀਏ 'ਤੇ ਸਜਲ ਨੇ ਓਰੈਂਜ ਤੇ ਪਿੰਕ ਕਲਰ ਦਾ ਸੂਟ ਪਾਇਆ ਹੋਇਆ ਹੈ ਜਿਸ ਨੂੰ ਵੇਖ ਕੇ ਹਰ ਕੋਈ ਉਸਦੀ ਖੂਬਸੂਰਤੀ ਦੀ ਤਾਰੀਫ਼ ਕਰ ਰਿਹਾ ਹੈ।  

ਇਸ ਤਸਵੀਰ ਨੂੰ ਜੇਕਰ ਹੋਰ ਵੀ ਬਾਰੀਕੀ ਨਾਲ ਵੇਖਿਆ ਜਾਵੇ ਤਾਂ ਵੇਖ ਸਕਦੇ ਹੋ ਸਜਲ ਨੇ ਕੰਨਾਂ 'ਚ ਝੁਮਕੇ, ਮੱਥੇ 'ਤੇ ਬਿੰਦੀ ਲਗਾਈ ਹੋਈ ਸੀ ਹੈ। ਦੂਜੇ ਪਾਸੇ (Ranveer Singh) ਰਣਵੀਰ ਸਿੰਘ ਗੁਲਾਬੀ ਰੰਗ ਕੇ ਸੂਟ 'ਚ ਮੁਸਕਰਾਉਂਦੇ ਹੋਏ ਨਜ਼ਰ ਆ ਰਹੇ ਹਨ। ਇਨ੍ਹਾਂ ਦੋਵਾਂ ਦੀ ਇਹ ਫੋਟੋ ਵੇਖ ਲੋਕ ਬਹੁਤ ਤਰ੍ਹਾਂ ਦੇ ਕੰਮੈਂਟ ਕਰ ਰਹੇ ਹਨ। 

 
 
 
 

 
 
 
 
 
 
 
 
 
 
 

A post shared by Sajal Ali (@sajalaly)

ਇਹ ਵੀ ਪੜ੍ਹੋ: ਅੰਮ੍ਰਿਤਸਰ ਗੁਰਦਾਸਪੁਰ 'ਚ ਮੁੜ ਦਿਖਿਆ ਡਰੋਨ, BSF ਨੇ ਕੀਤੇ ਕਈ ਰਾਉਂਡ ਫਾਇਰ 

ਜਾਣਕਾਰੀ ਦੇ ਮੁਤਾਬਿਕ ਇਹ ਤਸਵੀਰ ਨੂੰ ਜੇਕਰ ਵੇਖਿਆ ਜਾਵੇ ਤਾਂ ਕਿਸੇ ਇਵੇੰਟ ਦੀ ਲੱਗ ਰਹੀ ਹੈ।  ਇਸ ਫੋਟੋ ਨੂੰ ਸ਼ੇਅਰ ਕਰਦੇ ਹੋਏ ਸਜਲ ਨੇ ਲਿਖਿਆ- ਉਫ!!!! ਰਣਵੀਰ(Ranveer Singh) … ਇਸ ਦੇ ਨਾਲ ਹੀ ਅਦਾਕਾਰਾ ਨੇ ਦਿਲ ਨਾਲ ਇੱਕ ਇਮੋਜੀ ਵੀ ਬਣਾਇਆ ਹੈ। ਅਦਾਕਾਰਾ ਦੀ ਇਹ ਤਾਜ਼ਾ ਪੋਸਟ ਦੇਖਦੇ ਹੀ ਦੇਖਦੇ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ। ਇਸ ਫੋਟੋ ਅਤੇ ਕੈਪਸ਼ਨ ਨੂੰ ਵੇਖਦੇ ਹੋਏ ਸਜਲ ਦੇ ਕੁਝ ਪਾਕਿਸਤਾਨੀ ਪ੍ਰਸ਼ੰਸਕ ਤਾਰੀਫ ਕਰਦੇ ਥੱਕ ਨਹੀਂ ਰਹੇ ਹਨ ਅਤੇ ਬਹੁਤ ਸਾਰਾ ਪਿਆਰ ਮਿਲ ਰਿਹਾ ਹੈ।  

Trending news