Faridkot News: ਫ਼ਰੀਦਕੋਟ ਅਤੇ ਆਸਟ੍ਰੇਲੀਆ ਦੇ ਸ਼ਹਿਰ ਵੈਂਟਵਰਥ ਵਿਚਕਾਰ ਹੋਣ ਜਾ ਰਿਹਾ ਸਮਝੌਤਾ
Advertisement
Article Detail0/zeephh/zeephh2392777

Faridkot News: ਫ਼ਰੀਦਕੋਟ ਅਤੇ ਆਸਟ੍ਰੇਲੀਆ ਦੇ ਸ਼ਹਿਰ ਵੈਂਟਵਰਥ ਵਿਚਕਾਰ ਹੋਣ ਜਾ ਰਿਹਾ ਸਮਝੌਤਾ

Faridkot News: ਸਿਸਟਰ ਸਿਟੀ ਟਵਿਨ ਟਾਉਨ ਪ੍ਰਾਜੈਕਟ ਤਹਿਤ ਆਸਟ੍ਰੇਲੀਆ ਦੇ ਸਹਿਰਾਂ ਅਤੇ ਦੂਸਰੇ ਦੇਸ਼ਾ ਦੇ ਸਹਿਰਾਂ ਵਿਚਕਾਰ ਇਕ ਸਮਝੌਤਾ ਹੁੰਦਾ ਹੈ। ਜਿਸ ਤਹਿਤ ਵਸਤਾਂ ਦੇ ਨਾਲ-ਨਾਲ ਉਹਨਾਂ ਚੀਜਾਂ ਦਾ ਅਦਾਨ ਪ੍ਰਦਾਨ ਹੁੰਦਾ ਜੋ ਆਸਟ੍ਰੇਲੀਆ ਵਿਚ ਮੌਜੂਦ ਨਹੀਂ ਪਰ ਦੂਸਰੇ ਦੇਸ਼ ਵਿਚ ਮੌਜੂਦ ਹੈ। 

Faridkot News: ਫ਼ਰੀਦਕੋਟ ਅਤੇ ਆਸਟ੍ਰੇਲੀਆ ਦੇ ਸ਼ਹਿਰ ਵੈਂਟਵਰਥ ਵਿਚਕਾਰ ਹੋਣ ਜਾ ਰਿਹਾ ਸਮਝੌਤਾ

Faridkot News(ਨਰੇਸ਼ ਸੇਠੀ): ਫ਼ਰੀਦਕੋਟ ਤੋਂ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਦੇ ਯਤਨਾਂ ਸਦਕਾ ਫ਼ਰੀਦਕੋਟ ਸਹਿਰ ਅਤੇ ਆਸਟ੍ਰੇਲੀਆ ਦੇ ਸਹਿਰ ਵੈਂਟਵਰਥ ਵਿਚਕਾਰ ਸਿਸਟਰ ਸਿਟੀ ਟਵਿਨ ਪ੍ਰਾਜੈਕਟ ਤਹਿਤ ਸਮਝੌਤਾ ਹੋਣ ਜਾ ਰਿਹਾ। ਜਿਸ ਤਹਿਤ ਦੋਵਾਂ ਸ਼ਹਿਰਾਂ ਦੇ ਲੋਕ ਆਪਸ ਵਿਚ ਵਸਤਾਂ ਅਤੇ ਸੁਵਿਧਾਵਾਂ ਦਾ ਅਦਾਨ ਪ੍ਰਦਾਨ ਕਰ ਸਕਣਗੇ।

ਇਸ ਪੂਰੇ ਪ੍ਰਾਜੈਕਟ ਬਾਰੇ ਇਕ ਵਿਸ਼ੇਸ਼ ਪ੍ਰੈਸ ਕਾਨਫ੍ਰੰਸ ਕਰ ਜਾਣਕਾਰੀ ਦਿੰਦਿਆਂ ਫ਼ਰੀਦਕੋਟ ਤੋਂ ਹਲਕਾ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਅਤੇ ਆਸਟ੍ਰੇਲੀਆ ਵਾਸੀ ਜੋਤੀ ਸੇਖੋਂ ਅਤੇ ਆਪ ਆਗੂ ਡਾ. ਮਨਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਆਸਟ੍ਰੇਲੀਆ ਸਰਕਾਰ ਵੱਲੋਂ ਵੱਖ-ਵੱਖ ਦੇਸ਼ਾਂ ਵਿਚਕਾਰ ਸਿਸਟਰ ਸਿਟੀ ਟਵਿਨ ਟਾਉਨ ਪ੍ਰਾਜੈਕਟ ਤਹਿਤ ਕੰਮ ਕੀਤਾ ਜਾ ਰਿਹਾ ਹੈ। ਜਿਸ ਤਹਿਤ ਆਸਟ੍ਰੇਲੀਆ ਦੇ ਸਹਿਰਾਂ ਅਤੇ ਦੂਸਰੇ ਦੇਸ਼ਾ ਦੇ ਸਹਿਰਾਂ ਵਿਚਕਾਰ ਇਕ ਸਮਝੌਤਾ ਹੁੰਦਾ ਹੈ। ਜਿਸ ਤਹਿਤ ਵਸਤਾਂ ਦੇ ਨਾਲ-ਨਾਲ ਉਹਨਾਂ ਚੀਜਾਂ ਦਾ ਅਦਾਨ ਪ੍ਰਦਾਨ ਹੁੰਦਾ ਜੋ ਆਸਟ੍ਰੇਲੀਆ ਵਿਚ ਮੌਜੂਦ ਨਹੀਂ ਪਰ ਦੂਸਰੇ ਦੇਸ਼ ਵਿਚ ਮੋਜੂਦ ਹੈ। ਇਸ ਦੇ ਨਾਲ ਹੀ ਆਟਰੇਲੀਆ ਤੋਂ ਉਹ ਚੀਜ ਉਸ ਦੇਸ਼ ਨੂੰ ਭੇਜੀ ਜਾਂਦੀ ਹੈ ਜੋ ਉਸ ਦੇਸ਼ ਵਿਚ ਨਹੀਂ ਹੁੰਦੀ, ਅਜਿਹਾ ਹੀ ਇਕ ਪ੍ਰਾਜੈਕਟ ਹੁਣ ਜਲਦ ਹੀ ਪੰਜਾਬ ਦੇ ਫਰੀਦਕੋਟ ਸ਼ਹਿਰ ਵਿਚ ਸ਼ੁਰੂ ਹੋਣ ਜਾ ਰਿਹਾ ਹੈ।

ਜਿਸ ਤਹਿਤ ਫਰੀਦਕੋਟ ਅਤੇ ਆਸਟ੍ਰੇਲੀਆ ਦੇ ਸਹਿਰ ਵੈਂਟਵਰਥ ਵਿਚਕਾਰ ਇਕ ਸਮਝੌਤਾ ਹੋਣ ਜਾ ਰਿਹਾ ਹੈ। ਇਸ ਲਈ 25 ਅਗਸਤ ਨੂੰ ਆਸਟ੍ਰੇਲੀਆ ਦੇ ਸਹਿਰ ਵੈਂਟਵਰਥ ਦਾ ਇਕ 6 ਮੈਂਬਰੀ ਵਫਦ ਫ਼ਰੀਦਕੋਟ ਪਹੁੰਚ ਰਿਹਾ ਹੈ। ਜੋ ਫਰੀਦਕੋਟ ਵਿਚ ਰਹਿਕੇ ਇਥੋਂ ਬਾਰੇ ਜਾਣਕਾਰੀ ਹਾਸਲ ਕਰੇਗਾ। ਅਤੇ ਬਾਅਦ ਵਿਚ ਇਥੋਂ ਦਾ ਵਫਦ ਆਸਟਰੇਲੀਆ ਜਾ ਕੇ ਉਥੋਂ ਬਾਰੇ ਜਾਣਕਾਰੀ ਹਾਸਲ ਕਰੇਗਾ। ਉਹਨਾਂ ਨਾਲ ਹੀ ਦੱਸਿਆ ਕਿ ਇਸ ਪ੍ਰਾਜੈਕਟ ਦੇ ਆਉਣ ਨਾਲ ਵਿਦੇਸ਼ ਜਾਣ ਵਾਲੇ ਨੌਜਵਾਨਾਂ ਨੂੰ ਇਥੇ ਰਹਿ ਕੇ ਹੀ ਵਧੀਆ ਕੰਮ ਮਿਲੇਗਾ।

Trending news