Farmers News: ਜ਼ਿਲ੍ਹਾ ਫਤਿਹਗੜ੍ਹ ਸਾਹਿਬ ਨੂੰ ਆਲੂਆਂ ਦੀ ਬੈਲਟ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਪਰ ਇਸ ਵਾਰ ਆਲੂਆਂ ਦਾ ਰੇਟ ਘੱਟ ਮਿਲਣ ਦੇ ਕਾਰਨ ਕਿਸਾਨ ਪਰੇਸ਼ਾਨੀ ਦੇ ਆਲਮ ਵਿੱਚ ਦਿਖਾਈ ਦੇ ਰਹੇ ਹਨ।
Trending Photos
Farmers News: ਜ਼ਿਲ੍ਹਾ ਫਤਿਹਗੜ੍ਹ ਸਾਹਿਬ ਨੂੰ ਆਲੂਆਂ ਦੀ ਬੈਲਟ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਪਰ ਇਸ ਵਾਰ ਆਲੂਆਂ ਦਾ ਰੇਟ ਘੱਟ ਮਿਲਣ ਦੇ ਕਾਰਨ ਕਿਸਾਨ ਪਰੇਸ਼ਾਨੀ ਦੇ ਆਲਮ ਵਿੱਚ ਦਿਖਾਈ ਦੇ ਰਹੇ ਹਨ। ਜਿਸਦੇ ਚੱਲਦਿਆਂ ਕਿਸਾਨਾਂ ਵੱਲੋਂ ਅਨਾਜ ਮੰਡੀ ਅਮਲੋਹ ਵਿੱਚ ਇੱਕ ਮੀਟਿੰਗ ਕੀਤੀ ਗਈ। ਜਿਸ ਵਿੱਚ ਉਨ੍ਹਾਂ ਨੇ 21 ਦਸੰਬਰ ਤੋਂ ਲੈ ਕੇ 28 ਦਸੰਬਰ ਤੱਕ ਆਲੂਆਂ ਦੀ ਪੁਟਾਈ ਨਾ ਕਰਨ ਦਾ ਫ਼ੈਸਲਾ ਲਿਆ।
ਇਸ ਮੌਕੇ ਗੱਲਬਾਤ ਕਰਦੇ ਹੋਏ ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਵਾਰ ਆਲੂਆਂ ਦਾ ਰੇਟ ਛੇ ਰੁਪਏ ਕਿਲੋ ਦੇ ਹਿਸਾਬ ਨਾਲ ਮਿਲ ਰਿਹਾ ਹੈ। ਜਿਸ ਕਰਕੇ ਕਿਸਾਨਾਂ ਨੂੰ ਆਰਥਿਕ ਤੌਰ ਉਤੇ ਨੁਕਸਾਨ ਹੋ ਰਿਹਾ ਹੈ। ਕਿਸਾਨਾਂ ਨੇ ਕਿਹਾ ਕਿ ਜੋ ਆਲੂਆਂ ਦੇ ਭਾਅ ਘੱਟ ਹੋਏ ਹਨ। ਇਹ ਆਲੂ ਖ਼ਰੀਦ ਕਰਨ ਵਾਲੇ ਡੀਲਰਾਂ ਵਿੱਚ ਘੱਟ ਰੇਟ ਉਤੇ ਕੰਪਨੀਆਂ ਨੂੰ ਆਲੂ ਦੇਣ ਦੇ ਕੰਪੀਟੀਸ਼ਨ ਨੂੰ ਲੈ ਕੇ ਹੋਇਆ ਹੈ ਕਿਉਂਕਿ ਹਰ ਡੀਲਰ ਘੱਟ ਤੋਂ ਘੱਟ ਰੇਟ ਵਿੱਚ ਆਲੂ ਦੇਣ ਲਈ ਕੰਪਨੀਆਂ ਨੂੰ ਤਿਆਰ ਹੈ। ਜਿਸ ਕਰਕੇ ਕੰਪਨੀਆਂ ਵੱਲੋਂ ਆਲੂਆਂ ਦਾ ਰੇਟ ਹੋਰ ਵੀ ਘੱਟ ਕੀਤਾ ਜਾ ਰਿਹਾ ਹੈ।
ਉੱਥੇ ਹੀ ਕਿਸਾਨਾਂ ਦਾ ਕਹਿਣਾ ਸੀ ਕਿ ਜਦੋਂ ਉਹ ਆਲੂ ਬੀਜ ਦੇ ਹਨ ਤਾਂ ਇਸ ਉਤੇ 12 ਰੁਪਏ ਦਾ ਖ਼ਰਚਾ ਆਉਂਦਾ ਹੈ ਪਰ ਜਦੋਂ ਉਹ ਇਸ ਫ਼ਸਲ ਨੂੰ ਵੇਚਦੇ ਹਨ ਤਾਂ ਅੱਧ ਮੁੱਲ ਵਿੱਚ ਹੀ ਵਿਕ ਰਹੀ ਹੈ। ਜਿਸ ਕਰਕੇ ਉਨ੍ਹਾਂ ਨੂੰ ਵੱਡੇ ਪੱਧਰ ਉਤੇ ਆਰਥਿਕ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਹ ਵੀ ਪੜ੍ਹੋ : Farmer news: ਮੁੱਖ ਮੰਤਰੀ ਮਾਨ ਅਤੇ ਕਿਸਾਨਾਂ ਵਿਚਾਲੇ ਮੀਟਿੰਗ ਖ਼ਤਮ
ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਅੱਜ ਫੈਸਲਾ ਲਿਆ ਗਿਆ ਹੈ ਕਿ ਆਲੂਆਂ ਦੀ ਪੁਟਾਈ 21 ਦਸੰਬਰ ਤੋਂ ਲੈ ਕੇ 28 ਦਸੰਬਰ ਤੱਕ ਬੰਦ ਕੀਤੀ ਜਾਵੇ। ਜਿਸ ਦੇ ਨਾਲ ਕੰਪਨੀਆਂ ਨੂੰ ਆਲੂਆਂ ਦੀ ਸਪਲਾਈ ਘੱਟ ਹੋਵੇਗੀ ਤੇ ਉਹ ਇਸ ਦਾ ਰੇਟ ਵਧਾਉਣਗੇ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਸਾਰੇ ਕਿਸਾਨ ਇਕੱਠੇ ਹੋ ਕੇ ਇਸ ਫੈਸਲੇ ਦਾ ਸਮਰਥਨ ਕਰਨ।
ਇਹ ਵੀ ਪੜ੍ਹੋ : Jalandhar News: ਕ੍ਰਿਸਮਸ ਨੂੰ ਸਮਰਪਿਤ ਜਲੰਧਰ 'ਚ ਈਸਾਈ ਭਾਈਚਾਰੇ ਵੱਲੋਂ ਸਜਾਈ ਜਾਵੇਗੀ ਸ਼ੋਭਾ ਯਾਤਰਾ, 24 ਥਾਵਾਂ ਤੋਂ ਟ੍ਰੈਫਿਕ ਡਾਇਵਰਟ
ਫਤਿਹਗੜ੍ਹ ਸਾਹਿਬ ਤੋਂ ਜਸਮੀਤ ਸਿੰਘ ਦੀ ਰਿਪੋਰਟ