Moga News: ਮੋਗਾ ਲਈ ਆਈ ਡੀਏਪੀ ਖਾਦ ਬਰਨਾਲਾ ਭੇਜੇ ਜਾਣ ਦੀ ਭਿਣਕ ਲੱਗਣ ਉਤੇ ਵੱਡੀ ਗਿਣਤੀ ਵਿੱਚ ਕਿਸਾਨ ਇਕੱਠੇ ਹੋ ਗਏ।
Trending Photos
Moga News: ਬੀਤੀ ਦੇਰ ਰਾਤ ਮੋਗਾ ਦੇ ਰੇਲਵੇ ਸਟੇਸ਼ਨ ਉਤੇ ਡੀਏਪੀ ਖਾਦ ਦਾ ਰੈਕ ਪੁੱਜਿਆ। ਮੋਗਾ ਲਈ ਆਈ ਖਾਦ ਬਰਨਾਲਾ ਭੇਜੇ ਜਾਣ ਦੀ ਭਿਣਕ ਲੱਗਣ ਉਤੇ ਵੱਡੀ ਗਿਣਤੀ ਵਿੱਚ ਕਿਸਾਨ ਇਕੱਠੇ ਹੋ ਗਏ।
ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਖਾਦ ਦੇ ਰੈਕ ਕੋਲ ਪੁੱਜਣ ਉਤੇ ਦੋਸ਼ ਲਗਾਏ ਕਿ ਇਹ ਰੈਕ ਮੋਗਾ ਲਈ ਆਇਆ ਸੀ ਪਰ ਜ਼ਿਮਨੀ ਚੋਣਾਂ ਦੇ ਮੱਦੇਨਜ਼ਰ ਇਹ ਰੈਕ ਮੋਗਾ ਤੋਂ ਵੱਖ-ਵੱਖ ਸਾਧਨਾਂ ਰਾਹੀਂ ਭੇਜਿਆ ਜਾਣਾ ਹੈ। ਇਸ ਕਾਰਨ ਕਿਸਾਨ ਜਥੇਬੰਦੀਆਂ ਵੱਲੋਂ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਥੋੜ੍ਹੀ ਦੇਰ ਪਹਿਲਾਂ ਤਹਿਸੀਲਦਾਰ ਮੋਗਾ ਤੇ ਖੇਤੀਬਾੜੀ ਅਫਸਰ ਮੌਕੇ ਉਤੇ ਪਹੁੰਚੇ ਸਨ।
ਇਹ ਵੀ ਪੜ੍ਹੋ : Jasvir Singh Garhi: ਬਸਪਾ ਨੇ ਜਸਬੀਰ ਸਿੰਘ ਗੜੀ ਨੂੰ ਪਾਰਟੀ ਵਿੱਚੋਂ ਬਾਹਰ ਕੱਢਿਆ, ਕਰੀਮਪੁਰੀ ਹੋਣਗੇ ਪੰਜਾਬ ਦੇ ਨਵੇਂ ਪ੍ਰਧਾਨ
ਉਨ੍ਹਾਂ ਨੇ ਭਰੋਸਾ ਦਿੱਤਾ ਹੈ ਕਿ ਸਾਰਾ ਰੈਕ ਮੋਗਾ ਵਿੱਚ ਹੀ ਖਾਲੀ ਹੋਵੇਗਾ ਅਤੇ 2500 ਗੱਟੇ ਬਰਨਾਲਾ ਭੇਜੇ ਜਾਣਗੇ। ਉੱਥੇ ਹੀ ਦੂਸਰੇ ਪਾਸੇ ਮੋਗਾ ਤਹਿਸੀਲਦਾਰ ਲਖਵਿੰਦਰ ਸਿੰਘ ਦਾ ਕਹਿਣਾ ਹੈ ਕਿ ਕਿਸਾਨਾਂ ਨੂੰ ਪੂਰੀ ਤਰ੍ਹਾਂ ਨਾਲ ਸੰਤੁਸ਼ਟ ਕਰਵਾ ਦਿੱਤਾ ਗਿਆ ਅਤੇ ਇਸ ਤਰ੍ਹਾਂ ਦੀ ਕੋਈ ਵੀ ਗੱਲ ਸਾਹਮਣੇ ਨਹੀਂ ਆਈ ਕਿ ਜੋ ਡੀਏਪੀ ਦਾ ਰੈਕ ਮੋਗੇ ਲਈ ਆਇਆ ਸੀ ਉਸ ਨੂੰ ਕਿਸੇ ਹੋਰ ਜ਼ਿਲ੍ਹੇ ਵਿੱਚ ਭੇਜਿਆ ਜਾਣਾ ਸੀ।
ਦੂਜੇ ਪਾਸੇ ਅਬੋਹਰ 'ਚ ਰੇਲਵੇ ਪਲੇਟਫਾਰਮ 'ਤੇ ਹੰਗਾਮੇ ਦੀ ਤਸਵੀਰ ਉਸ ਸਮੇਂ ਸਾਹਮਣੇ ਆਈ ਜਦੋਂ ਵੱਡੀ ਗਿਣਤੀ 'ਚ ਕਿਸਾਨਾਂ ਨੇ ਪਹੁੰਚ ਕੇ ਸਵਾਲ ਉਠਾਏ ਕਿ ਅੱਜ ਡੀ.ਏ.ਪੀ ਦਾ ਇੱਕ ਰੈਕ ਅਬੋਹਰ ਪਹੁੰਚਿਆ ਹੈ, ਜਿਸ ਨੂੰ ਟ੍ਰੈਕ ਰਾਹੀਂ ਗਿੱਦੜਬਾਹਾ ਭੇਜਿਆ ਜਾ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਉਹ ਡੀਏਪੀ ਰੈਕ ਨੂੰ ਅਬੋਹਰ ਤੋਂ ਗਿੱਦੜਬਾਹਾ ਨਹੀਂ ਜਾਣ ਦੇਣਗੇ। ਇਸ ਮੌਕੇ ਕਿਸਾਨਾਂ ਨੇ ਜ਼ੋਰਦਾਰ ਵਿਰੋਧ ਕੀਤਾ ਅਤੇ ਪ੍ਰਸ਼ਾਸਨ ਉਤੇ ਸਵਾਲ ਖੜ੍ਹੇ ਕੀਤੇ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਕਿਸਾਨਾਂ ਦੇ ਹਾਲਾਤ ਬਹੁਤ ਤਰਸਯੋਗ ਬਣ ਗਏ ਹਨ। ਉਨ੍ਹਾਂ ਨੇ ਅਬੋਹਰ ਲਈ ਆਇਆ ਡੀਏਪੀ ਗਿੱਦੜਬਾਹਾ ਵਿੱਚ ਭੇਜਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : Punjab News: ਮਾਨ ਸਰਕਾਰ ਵੱਲੋਂ ਝੋਨੇ ਦੀ ਨਿਰਵਿਘਨ ਖਰੀਦ ਲਈ ਨਵਾਂ ਮਾਅਰਕਾ ਕਾਇਮ ਕੀਤਾ