Hans Raj Hans Virod: ਕਿਸਾਨ ਜੱਥੇਬੰਦੀਆਂ ਨੇ ਚੋਣਾਂ ਤੋਂ ਪਹਿਲਾਂ ਹੀ ਐਲਾਨ ਕਰ ਦਿੱਤਾ ਸੀ ਕਿ ਪੰਜਾਬ ਵਿੱਚ ਬੀਜੇਪੀ ਆਗੂ ਦਾ ਉਹ ਪਿੰਡਾਂ ਵਿੱਚ ਆਉਣ 'ਤੇ ਉਹ ਵਿਰੋਧ ਕਰਨਗੇ।
Trending Photos
Faridkot Hans Raj Hans : ਫਰੀਦਕੋਟ ਲੋਕ ਸਭਾ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਹੰਸ ਰਾਜ ਹੰਸ ਨੇ ਵੀਰਵਾਰ ਨੂੰ ਸਥਾਨਕ ਟਿੱਲਾ ਬਾਬਾ ਫਰੀਦ ਵਿਖੇ ਮੱਥਾ ਟੇਕ ਕੇ ਆਪਣੀ ਚੋਣ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਉਨ੍ਹਾਂ ਵੱਲੋਂ ਸ਼ਹਿਰ ਵਿੱਚ ਰੋਡ ਸ਼ੋਅ ਕੱਢਿਆ ਗਿਆ। ਜਿੱਥੇ ਸੰਯੁਕਤ ਕਿਸਾਨ ਮੋਰਚਾ ਵੱਲੋਂ ਉਨ੍ਹਾਂ ਦੇ ਕਾਫਲੇ ਦਾ ਕਾਲੀਆਂ ਝੰਡੀਆਂ ਦਿਖਾਕੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਕਿਸਾਨ ਜੱਥੇਬੰਦੀਆਂ ਨੇ ਚੋਣਾਂ ਤੋਂ ਪਹਿਲਾਂ ਹੀ ਐਲਾਨ ਕਰ ਦਿੱਤਾ ਸੀ ਕਿ ਪੰਜਾਬ ਵਿੱਚ ਬੀਜੇਪੀ ਆਗੂ ਦਾ ਉਹ ਪਿੰਡਾਂ ਵਿੱਚ ਆਉਣ 'ਤੇ ਉਹ ਵਿਰੋਧ ਕਰਨਗੇ।
ਹੰਸ ਰਾਜ ਸਭ ਤੋਂ ਪਹਿਲਾਂ 12ਵੀਂ ਸਦੀ ਦੇ ਮਹਾਨ ਸੂਫੀ ਸੰਤ ਬਾਬਾ ਸ਼ੇਖ ਫਰੀਦ ਦੇ ਅਸਥਾਨ ਬਾਬਾ ਫਰੀਦ ਟਿੱਲਾ ਵਿਖੇ ਮੱਥਾ ਟੇਕਿਆ। ਇੱਥੇ ਉਨ੍ਹਾਂ ਆਪਣੀ ਜਿੱਤ ਅਤੇ ਸਾਰਿਆਂ ਦੀ ਖੁਸ਼ੀ ਲਈ ਅਰਦਾਸ ਕੀਤੀ। ਟਿੱਲਾ ਬਾਬਾ ਫਰੀਦ ਵਿਖੇ ਮੱਥਾ ਟੇਕਣ ਸਮੇਂ ਉਹਨਾਂ ਨੇ ਬਹੁਤ ਹੀ ਭਾਵੁਕ ਹੋ ਗਏ ਅਤੇ ਕਿਹਾ ਕਿ ਮੈਂ ਬਾਬਾ ਫਰੀਦ ਦੀ ਨਗਰੀ ਵਿੱਚ ਹਮੇਸ਼ਾ ਨੰਗੇ ਪੈਰੀਂ ਰਹਿਣ ਦਾ ਪ੍ਰਣ ਲੈਂਦਾ ਹਾਂ।
ਇਸ ਮੌਕੇ ਬਾਬਾ ਫ਼ਰੀਦ ਟਿੱਲਾ ਕਮੇਟੀ ਵਲੋਂ ਹੰਸਰਾਜ ਹੰਸ ਦਾ ਦਰਬਾਰ ਵਿੱਚ ਪਹੁੰਚਣ 'ਤੇ ਸਵਾਗਤ ਵੀ ਕੀਤਾ ਗਿਆ | ਇੱਥੇ ਉਨ੍ਹਾਂ ਨੇ ਬਾਬਾ ਫ਼ਰੀਦ ਜੀ ਦਾ ਸਲੋਕ ਗਾਇਆ। ਹੰਸ ਰਾਜ ਨੇ ਕਿਹਾ ਕਿ ਅੱਜ ਉਨ੍ਹਾਂ ਦੀ ਜ਼ਿੰਦਗੀ ਦਾ ਸਭ ਤੋਂ ਖੂਬਸੂਰਤ ਦਿਨ ਹੈ। ਕਿਉਂਕਿ ਬਾਬਾ ਫਰੀਦ ਜੀ ਦੀ ਗੁਲਾਮੀ ਕਿਸੇ ਵੀ ਰਾਜਸ਼ਾਹੀ ਨਾਲੋਂ ਚੰਗੀ ਹੈ। ਇੱਥੇ ਨੌਕਰ ਬਣਨਾ ਰਾਜਾ ਬਣਨ ਨਾਲੋਂ ਚੰਗਾ ਹੈ।
ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਉਨ੍ਹਾਂ ਨੂੰ ਫਰੀਦਕੋਟ ਸੰਸਦੀ ਹਲਕੇ ਵਿੱਚ ਲੋਕਾਂ ਤੋਂ ਕਿਸੇ ਤਰ੍ਹਾਂ ਦੇ ਸਹਿਯੋਗ ਦੀ ਉਮੀਦ ਹੈ ਤਾਂ ਉਨ੍ਹਾਂ ਕਿਹਾ ਕਿ ਉਹ ਸੇਵਾ ਕਰਨ ਆਏ ਹਨ। ਉਸ ਨੇ ਆਪਣੀ ਗਾਇਕੀ ਦੇ ਅੰਦਾਜ਼ ਵਿੱਚ ਕਿਹਾ ਕਿ ਦੋ ਲਾਈਨਾਂ ਹਨ, “ਦੋ ਤਾਰ ਸਾਰੰਗੀਆਂ ਦੀ ਨਾਲੇ ਮੈਂ ਤੇਰੀ ਨੌਕਰ ਨਾਲੇ ਤੇਰੀਆਂ ਸੰਗਤੀਆਂ ਦੀ”। ਇਸੇ ਤਰ੍ਹਾਂ ਜਦੋਂ ਮੈਂ ਬਾਬਾ ਫ਼ਰੀਦ ਦਾ ਸੇਵਕ ਬਣਿਆ ਹਾਂ, ਮੈਂ ਵੀ ਉਨ੍ਹਾਂ ਦੇ ਸ਼ਹਿਰ ਵਿੱਚ ਰਹਿਣ ਵਾਲੇ ਲੋਕਾਂ ਦਾ ਸੇਵਕ ਬਣ ਗਿਆ ਹਾਂ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਦੋਂ ਉਨ੍ਹਾਂ ਨੂੰ ਕਿਸਾਨਾਂ ਵੱਲੋਂ ਕਾਲੀਆਂ ਝੰਡੇ ਦਿਖਾਉਣ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਇੱਥੇ ਨਾ ਤਾਂ ਕਿਸੇ ਦਾ ਬੁਰਾ ਬੋਲਣ ਆਏ ਹਨ ਅਤੇ ਨਾ ਹੀ ਕਿਸੇ ਦਾ ਵਿਰੋਧ ਕਰਨ ਆਏ ਹਨ। ਉਹ ਇੱਥੇ ਸਾਰਿਆਂ ਨੂੰ ਪਿਆਰ ਕਰਨ ਆਏ ਹਨ।