Fatehgarh Sahib News: ਬੀਡੀਪੀਓ ਸਰਹਿੰਦ ਨੂੰ ਆਪਣੇ ਸਟਾਫ ਨਾਲ ਬਦਸਲੂਕੀ ਕਰਨ ਦੇ ਮਾਮਲੇ ਵਿਚ ਕੀਤਾ ਸਸਪੈਂਡ
Advertisement
Article Detail0/zeephh/zeephh2330149

Fatehgarh Sahib News: ਬੀਡੀਪੀਓ ਸਰਹਿੰਦ ਨੂੰ ਆਪਣੇ ਸਟਾਫ ਨਾਲ ਬਦਸਲੂਕੀ ਕਰਨ ਦੇ ਮਾਮਲੇ ਵਿਚ ਕੀਤਾ ਸਸਪੈਂਡ

Fatehgarh Sahib News: ਪੰਚਾਇਤ ਸਕੱਤਰ ਯੂਨੀਅਨ ਬਲਾਕ ਸਰਹਿੰਦ ਦੇ ਪ੍ਰਧਾਨ ਤੇਜਿੰਦਰ ਸਿੰਘ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਬੀਡੀਪੀਓ ਦੇ ਵਿਰੁੱਧ ਧਰਨਾ ਸਰਹਿੰਦ ਬੀਡੀਪੀਓ ਦਫਤਰ ਵਿਖੇ ਚੱਲ ਰਿਹਾ ਸੀ ਅਤੇ ਉਹਨਾਂ ਦੀ ਮੰਗ ਸੀ ਕਿ ਬੀਡੀਪੀਓ ਨੂੰ ਤੁਰੰਤ ਹਟਾਇਆ ਜਾਵੇ

Fatehgarh Sahib News: ਬੀਡੀਪੀਓ ਸਰਹਿੰਦ ਨੂੰ ਆਪਣੇ ਸਟਾਫ ਨਾਲ ਬਦਸਲੂਕੀ ਕਰਨ ਦੇ ਮਾਮਲੇ ਵਿਚ ਕੀਤਾ ਸਸਪੈਂਡ

Fatehgarh Sahib News: ਬੀਤੇ ਦਿਨ ਹੀ ਬੀਡੀਪੀਓ ਸਰਹਿੰਦ ਰਮੇਸ਼ ਕੁਮਾਰ ਵਲੋਂ ਆਪਣੇ ਸਟਾਫ ਨਾਲ ਬਦਸਲੂਕੀ ਕਰਨ ਦੇ ਵਿਰੋਧ ਵਿੱਚ ਮੁਲਾਜ਼ਮਾਂ ਵਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ। ਮੁਲਜ਼ਮਾਂ ਵੱਲੋਂ ਬੀਡੀਪੀਓ ਸਰਹਿੰਦ ਰਮੇਸ਼ ਕੁਮਾਰ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਸੀ। ਜਿਸ ਤੋਂ ਬਾਅਦ ਕਰਵਾਈ ਕਰਦੇ ਹੋਏ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਆਲੋਕ ਸ਼ੇਖਰ ਦੇ ਹੁਕਮਾਂ 'ਤੇ ਵਿਭਾਗ ਵੱਲੋਂ ਬੀਡੀਪੀਓ ਰਮੇਸ਼ ਕੁਮਾਰ ਨੂੰ ਸਰਕਾਰੀ ਸੇਵਾ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਚੰਦ ਸਿੰਘ ਨੇ ਬੀਡੀਪੀਓ ਦਾ ਚਾਰਜ ਸੰਭਾਲਿਆ।

ਇਸ ਮੌਕੇ ਗੱਲਬਾਤ ਕਰਦੇ ਹੋਏ ਪੰਚਾਇਤ ਸਕੱਤਰ ਯੂਨੀਅਨ ਬਲਾਕ ਸਰਹਿੰਦ ਦੇ ਪ੍ਰਧਾਨ ਤੇਜਿੰਦਰ ਸਿੰਘ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਬੀਡੀਪੀਓ ਦੇ ਵਿਰੁੱਧ ਧਰਨਾ ਸਰਹਿੰਦ ਬੀਡੀਪੀਓ ਦਫਤਰ ਵਿਖੇ ਚੱਲ ਰਿਹਾ ਸੀ ਅਤੇ ਉਹਨਾਂ ਦੀ ਮੰਗ ਸੀ ਕਿ ਬੀਡੀਪੀਓ ਨੂੰ ਤੁਰੰਤ ਹਟਾਇਆ ਜਾਵੇ। ਜਿਸ ਤੋਂ ਬਾਅਦ ਬੀ.ਡੀ.ਪੀ.ਓ. ਸਰਹਿੰਦ ਰਮੇਸ਼ ਕੁਮਾਰ ਨੂੰ ਮੁਅੱਤਲ ਕਰ ਦੇਣ ਤੋਂ ਬਾਅਦ ਧਰਨਾ ਖਤਮ ਕਰ ਦਿੱਤਾ ਗਿਆ ਅਤੇ ਬਲਾਕ ਵਿਕਾਸ ਪੰਚਾਇਤ ਦਫਤਰ ਸਰਹਿੰਦ ਦੇ ਬੀਡੀਪੀਓ ਖੇੜਾ ਚੰਦ ਸਿੰਘ ਵੱਲੋਂ ਵਾਧੂ ਚਾਰਜ ਸੰਭਾਲਿਆ ਗਿਆ।

ਇਹ ਵੀ ਪੜ੍ਹੋ: Fazilka Accident News: ਪਸ਼ੂ ਨਾਲ ਟਕਰਾ ਕੇ ਆਟੋ ਚਾਲਕ ਦੀ ਮੌਤ; ਤਿੰਨ ਬੱਚਿਆਂ ਦੇ ਸਿਰ ਤੋਂ ਉੱਠਿਆ ਪਿਓ ਦਾ ਸਾਇਆ

ਉਥੇ ਹੀ ਇਸ ਮੌਕੇ ਨਵ ਨਿਯੁਕਤ ਬੀਡੀਪੀਓ ਚੰਦ ਸਿੰਘ ਨੇ ਕਿਹਾ ਕਿ ਬਲਾਕ ਵਿਕਾਸ ਪੰਚਾਇਤ ਦਫਤਰ ਦੇ ਅਧੀਨ ਆਉਂਦੇ ਪਿੰਡਾਂ ਦਾ ਸਰਬਪੱਖੀ ਵਿਕਾਸ ਕਰਵਾਇਆ ਜਾਵੇਗਾ ਤੇ ਉਹਨਾਂ ਕਿਹਾ ਕਿ ਬੀਡੀਪੀਓ ਦਫਤਰ ਦੇ ਕਿਸੇ ਵੀ ਮੁਲਾਜ਼ਮ ਨੂੰ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ ।

ਇਹ ਵੀ ਪੜ੍ਹੋ: HC on Shubhkaran Death: ਸ਼ੁਭਕਰਨ ਦੀ ਮੌਤ 'ਤੇ ਹਾਈ ਕੋਰਟ ਦੀ ਸੁਣਵਾਈ ਦੌਰਾਨ ਹੋਇਆ ਵੱਡਾ ਖ਼ੁਲਾਸਾ​ 

Trending news