Kapurthala News: ਕਪੂਰਥਲਾ ਵਿੱਚ ਦੋ ਭਰਾਵਾਂ ਵੱਲੋਂ ਖ਼ੁਦਕੁਸ਼ੀ ਦੇ ਮਾਮਲੇ ਵਿੱਚ ਉਨ੍ਹਾਂ ਦੇ ਪਿਤਾ ਨੇ ਪੁਲਿਸ ਪ੍ਰਸ਼ਾਸਨ ਕੋਲੋਂ ਇਨਸਾਫ਼ ਦੀ ਮੰਗ ਕੀਤੀ ਹੈ।
Trending Photos
Kapurthala News: ਕਪੂਰਥਲਾ ਵਿੱਚ ਦੋ ਭਰਾਵਾਂ ਮਾਨਵਜੀਤ ਸਿੰਘ ਤੇ ਜਸ਼ਨਬੀਰ ਸਿੰਘ ਖ਼ੁਦਕੁਸ਼ੀ ਦੇ ਮਾਮਲੇ ਵਿੱਚ ਉਨ੍ਹਾਂ ਦੇ ਪਿਤਾ ਜਤਿੰਦਰਪਾਲ ਸਿੰਘ ਨੇ ਪੁਲਿਸ ਪ੍ਰਸ਼ਾਸਨ ਕੋਲੋਂ ਇਨਸਾਫ਼ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਕਈ ਦਿਨ ਹੋ ਚੁੱਕੇ ਹਨ ਉਨ੍ਹਾਂ ਨੂੰ ਇਨਸਾਫ ਨਹੀਂ ਮਿਲਿਆ ਹੈ। ਐਸਐਚਓ ਨਵਦੀਪ ਤੇ 2 ਲੋਕਾਂ ਉਪਰ ਪਰਚਾ ਹੋਏ ਨੂੰ ਕਰੀਬ ਤਿੰਨ ਦਿਨ ਹੋ ਚੁੱਕੇ ਹਨ ਪਰ ਉਨ੍ਹਾਂ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ। ਜੇ ਉਨ੍ਹਾਂ ਦੀ ਜਲਦੀ ਗ੍ਰਿਫਤਾਰੀ ਨਹੀਂ ਹੁੰਦੀ ਹੈ ਤਾਂ ਉਹ ਕੱਲ੍ਹ ਨੂੰ ਜਸ਼ਨਬੀਰ ਦੀ ਲਾਸ਼ ਜਲੰਧਰ ਲੈ ਕੇ ਜਾਣਗੇ ਤੇ ਫਿਰ ਚੰਡੀਗੜ੍ਹ ਲਈ ਰਵਾਨਾ ਹੋਣਗੇ ਉਥੇ ਜਾ ਕੇ ਵੱਡਾ ਕਦਮ ਉਠਾਉਣਗੇ।
ਕਾਬਿਲੇਗੌਰ ਹੈ ਕਿ 16 ਤਾਰੀਕ ਨੂੰ ਥਾਣਾ ਇੱਕ ਦੇ ਇੰਚਾਰਜ ਨਵਦੀਪ ਸਿੰਘ ਵੱਲੋਂ ਉਨ੍ਹਾਂ ਦੇ ਵੱਡੇ ਬੇਟੇ ਮਾਨਵਜੀਤ ਸਿੰਘ ਢਿੱਲੋਂ ਉਪਰ ਮਹਿਲਾ ਪੁਲਿਸ ਕਾਂਸਟੇਬਲ ਵੱਲੋਂ ਝੂਠੀ ਸ਼ਿਕਾਇਤ ਦੇ ਕੇ ਅਪਮਾਨਿਤ ਕਰਕੇ ਤਸ਼ੱਦਦ ਢਾਹੇ ਗਏ ਸਨ। ਉਨ੍ਹਾਂ ਨੇ ਦੱਸਿਆ ਕਿ ਥਾਣਾ ਇੱਕ ਵਿੱਚ ਉਨ੍ਹਾਂ ਦੇ ਬੇਟੇ ਮਾਨਵਜੀਤ ਸਿੰਘ ਢਿੱਲੋਂ ਦੀ ਲੜਕੀ ਧਿਰ ਵੱਲੋਂ ਥਾਣਾ ਇੰਚਾਰਜ ਨਵਦੀਪ ਸਿੰਘ ਨਾਲ ਬਹਿਸਬਾਜੀ ਵੀ ਹੋਈ ਸੀ।
ਬਹਿਸਬਾਜੀ ਤੋਂ ਬਾਅਦ ਉਨ੍ਹਾਂ ਦੇ ਬੇਟੇ ਨੂੰ ਥਾਣਾ ਇੱਕ ਦੇ ਇੰਚਾਰਜ ਨਵਦੀਪ ਸਿੰਘ ਨੇ ਆਪਣੇ ਨਾਲ ਦੋ ਸਹਿਯੋਗੀਆਂ ਮਹਿਲਾ ਕਾਂਸਟੇਬਲ ਜਗਜੀਤ ਕੌਰ ਅਤੇ ਏਐਸਆਈ ਬਲਵਿੰਦਰ ਕੁਮਾਰ ਦੇ ਨਾਲ ਮਿਲ ਕੇ ਝੂਠੀ ਸ਼ਿਕਾਇਤ ਦਰਜ ਕਰਕੇ ਮਾਨਸਿਕ ਤੇ ਸਰੀਰਕ ਤੌਰ ਉਤੇ ਤਸ਼ੱਦਦ ਢਾਹਿਆ ਗਿਆ।
ਇਹ ਵੀ ਪੜ੍ਹੋ : Qaumi Insaf Morcha news: ਮੁਹਾਲੀ 'ਚ YPS ਚੌਕ 'ਤੇ ਧਰਨੇ ਦਾ ਮਾਮਲਾ, ਹਾਈ ਕੋਰਟ ਨੇ ਮੋਰਚਾ ਚੁਕਵਾਉਣ ਲਈ 4 ਹਫ਼ਤਿਆਂ ਦਾ ਦਿੱਤਾ ਸਮਾਂ
ਉਨ੍ਹਾਂ ਦੇ ਛੋਟੇ ਬੇਟੇ ਨੂੰ ਜਦ ਆਪਣੇ ਵੱਡੇ ਭਰਾ ਦੇ ਨਾਲ ਪੁਲਿਸ ਵੱਲੋਂ ਕੀਤੀ ਗਈ ਹਰਕਤ ਦਾ ਪਤਾ ਲੱਗਿਆ ਤਾਂ ਉਹ ਪਰੇਸ਼ਾਨ ਹੋ ਗਿਆ ਅਤੇ ਗੋਇੰਦਵਾਲ ਪੁਲ ਉਤੇ ਛੋਟੇ ਬੇਟੇ ਜਸ਼ਨਬੀਰ ਨੇ ਬਿਆਸ ਦਰਿਆ ਵਿੱਚ ਖੁਦਕੁਸ਼ੀ ਲਈ ਛਾਲ ਮਾਰ ਦਿੱਤੀ, ਜਿਸ ਦੇ ਪਿੱਛੇ ਦੂਜੇ ਬੇਟੇ ਮਾਨਵਜੀਤ ਸਿੰਘ ਢਿਲੋਂ ਵੀ ਬਚਾਉਣ ਲਈ ਕੁੱਦ ਪਿਆ। ਇਸ ਵਿੱਚ ਮਾਨਵਜੀਤ ਸਿੰਘ ਦੀ ਲਾਸ਼ ਮਿਲ ਚੁੱਕੀ ਹੈ ਅਤੇ ਐਸਐਚਓ ਨਵਦੀਪ ਸਿੰਘ ਦੇ 2 ਸਾਥੀਆਂ ਉਪਰ ਮਾਮਲਾ ਦਰਜ ਹੋ ਚੁੱਕਾ ਹੈ।
ਇਹ ਵੀ ਪੜ੍ਹੋ : Gurdaspur Road Accident: ਗੁਰਦਾਸਪੁਰ 'ਚ ਐਂਬੂਲੈਂਸ ਨੇ ਸਾਈਕਲ ਸਵਾਰ ਨੂੰ ਦਰੜਿਆ, ਮੌਕੇ 'ਤੇ ਹੋਈ ਮੌਤ