Fazilka News: ਸਾਈਬਰ ਠੱਗਾਂ ਨੇ ਡੀਸੀ ਦਾ ਫਰਜ਼ੀ ਖਾਤੇ ਬਣਾ ਲੋਕਾਂ ਤੋਂ ਮੰਗੇ ਪੈਸੇ, ਡੀਸੀ ਨੇ ਪੁਲਿਸ ਨੂੰ ਕੀਤੀ ਸ਼ਿਕਾਇਤ
Advertisement
Article Detail0/zeephh/zeephh2374398

Fazilka News: ਸਾਈਬਰ ਠੱਗਾਂ ਨੇ ਡੀਸੀ ਦਾ ਫਰਜ਼ੀ ਖਾਤੇ ਬਣਾ ਲੋਕਾਂ ਤੋਂ ਮੰਗੇ ਪੈਸੇ, ਡੀਸੀ ਨੇ ਪੁਲਿਸ ਨੂੰ ਕੀਤੀ ਸ਼ਿਕਾਇਤ

Fazilka News: ਡਿਜੀਟਲ ਜ਼ਮਾਨੇ ’ਚ ਸਾਈਬਰ ਕ੍ਰਾਈਮ ਦੇ ਮਾਮਲੇ ਵੀ ਤੇਜ਼ੀ ਨਾਲ ਵੱਧਦੇ ਜਾ ਰਹੇ ਹਨ। ਇਸੇ ਕ੍ਰਾਈਮ ਦੀ ਪੀੜਤਾਂ ਦੀ ਸੂਚੀ ’ਚ ਹੁਣ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਡਾ: ਸੇਨੂੰ ਦੁੱਗਲ ਦਾ ਨਾਂ ਵੀ ਜੁੜ ਗਿਆ ਹੈ।

Fazilka News: ਸਾਈਬਰ ਠੱਗਾਂ ਨੇ ਡੀਸੀ ਦਾ ਫਰਜ਼ੀ ਖਾਤੇ ਬਣਾ ਲੋਕਾਂ ਤੋਂ ਮੰਗੇ ਪੈਸੇ, ਡੀਸੀ ਨੇ ਪੁਲਿਸ ਨੂੰ ਕੀਤੀ ਸ਼ਿਕਾਇਤ

Fazilka News(ਸੁਨੀਲ ਨਾਗਪਾਲ): ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਡਾ: ਸੇਨੂੰ ਦੁੱਗਲ ਦੇ ਨਾਂ 'ਤੇ ਵੱਖ-ਵੱਖ ਮੋਬਾਈਲ ਨੰਬਰਾਂ ਦੇ ਜਰੀਏ ਉਨ੍ਹਾਂ ਦੀਆਂ ਫੋਟੋ ਲਗਾ ਕੇ ਫਰਜ਼ੀ ਖਾਤਾ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਵਟਸਐਪ ਨੰਬਰਾਂ ਦੇ ਰਾਹੀਂ ਬਣਾਏ ਗਏ ਇਸ ਫਰਜ਼ੀ ਖਾਤੇ ਦੇ ਤਹਿਤ ਦਫ਼ਤਰ ਦੇ ਅਧਿਕਾਰੀਆਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ। ਹਲਾਂਕਿ ਇਸ ਜਦੋਂ ਇਹ ਮਾਮਲਾ ਡੀਸੀ ਦੇ ਧਿਆਨ ਵਿੱਚ ਆਇਆ ਤਾਂ ਡੀਸੀ ਨੇ ਤੁਰੰਤ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾ ਕੇ ਜਾਂਚ ਦੇ ਹੁਕਮ ਦਿੱਤੇ ਹਨ।

ਜਾਣਕਾਰੀ ਦਿੰਦਿਆਂ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਡਾ: ਸੇਨੂੰ ਦੁੱਗਲ ਨੇ ਦੱਸਿਆ ਕਿ ਉਨ੍ਹਾਂ ਨੂੰ ਵੱਖ-ਵੱਖ ਮੋਬਾਈਲ ਨੰਬਰਾਂ ਦੇ ਸਕਰੀਨ ਸ਼ਾਟ ਭੇਜੇ ਗਏ ਹਨ ਅਤੇ ਦੱਸਿਆ ਗਿਆ ਹੈ ਕਿ ਉਨ੍ਹਾਂ ਦੇ ਨਾਂ 'ਤੇ ਵਟਸਐਪ 'ਤੇ ਜਾਅਲੀ ਖਾਤਾ ਬਣਾ ਕੇ ਅਤੇ ਉਨ੍ਹਾਂ ਦੀ ਫੋਟੋ ਨਾਲ ਦਫ਼ਤਰ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਜਿਸ ਵਿਚ ਡਾ: ਸੇਨੂੰ ਦੁੱਗਲ ਨੇ ਕਿਹਾ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਇਹ ਸਾਰਾ ਮੇਰੇ ਨਾਂਅ 'ਤੇ ਕੁਝ ਲੋਕਾਂ ਵੱਲੋ ਪੈਸੇ ਠੱਗੀ ਲਈ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਤੁਰੰਤ ਇਸ ਸਬੰਧੀ ਆਪਣੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਅਤੇ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਵੀ ਕੀਤੀ। ਇਸ ਦੇ ਨਾਲ ਡੀਸੀ ਦਾ ਕਹਿਣਾ ਹੈ ਕਿ ਪੁਲਿਸ ਨੂੰ ਸਾਰੇ ਨੰਬਰ ਦਿੱਤੇ ਜਾ ਚੁੱਕੇ ਹਨ, ਜਿਸ 'ਤੇ ਜਾਂਚ ਕੀਤੀ ਜਾਵੇਗੀ।

ਇਹ ਵੀ ਪੜ੍ਹੋ: Khanna News: ਪੋਤਰੇ ਦਾ ਕਤਲ ਕਰਨ ਵਾਲੇ ਦੋਸ਼ੀ ਦੀ ਗ੍ਰਿਫ਼ਤਾਰੀ ਲਈ ਦਾਦੀ ਨੇ ਲਗਾਇਆ ਧਰਨਾ

ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਉਸ ਫੇਕ ਖਾਤੇ ਤੋਂ ਪੈਸੇ ਮੰਗਦਾ ਹੈ ਤਾਂ ਕ੍ਰਿਪਾ ਕਰਕੇ ਪੈਸੇ ਨਾ ਭੇਜੇ ਜਾਣ। ਸਾਈਬਰ ਕ੍ਰਾਈਮ ਸੈੱਲ ਫੇਸਬੁੱਕ ਆਈ.ਡੀ. ਦਾ ਆਈ.ਪੀ. ਐਡਰੈੱਸ ਟ੍ਰੇਸ ਕਰਕੇ ਦੋਸ਼ੀਆਂ ਤੱਕ ਪਹੁੰਚਣ ’ਚ ਜੁਟੀ ਹੈ। ਜਲਦੀ ਹੀ ਮੁਲਜ਼ਮ ਪੁਲਸ ਦੀ ਗਿ੍ਰਫ਼ਤ ’ਚ ਹੋਣਗੇ।

ਇਹ ਵੀ ਪੜ੍ਹੋ: Ferozepur News: ਮਹਿਲਾ ਸਮੇਤ ਦੋ ਨਸ਼ਾ ਤਸਕਰ 6.6 ਕਿਲੋ ਹੈਰੋਇਨ ਅਤੇ 6 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਕਾਬੂ

Trending news