Batala News: ਫਿਰੌਤੀ ਦੀ ਰਕਮ ਨਾ ਦੇਣ 'ਤੇ ਬਟਾਲਾ 'ਚ ਕਾਰੋਬਾਰੀ 'ਤੇ ਗੋਲੀਬਾਰੀ
Advertisement
Article Detail0/zeephh/zeephh2119981

Batala News: ਫਿਰੌਤੀ ਦੀ ਰਕਮ ਨਾ ਦੇਣ 'ਤੇ ਬਟਾਲਾ 'ਚ ਕਾਰੋਬਾਰੀ 'ਤੇ ਗੋਲੀਬਾਰੀ

Batala News: ਯੁਵਰਾਜ ਜਿਊਲਰ ਦੇ ਮਾਲਕ ਯੁਵਰਾਜ ਕੁਮਾਰ ਨੂੰ Whatsapp ਕਾਲ ਰਾਹੀਂ ਪਿਛਲੇ ਕੁੱਝ ਦਿਨ ਤੋਂ ਫਿਰੌਤੀ ਮੰਗੀ ਜਾ ਰਹੀ ਸੀ। ਫਿਰੌਤੀ ਨਾ ਦੇਣ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ

Batala News: ਫਿਰੌਤੀ ਦੀ ਰਕਮ ਨਾ ਦੇਣ 'ਤੇ ਬਟਾਲਾ 'ਚ ਕਾਰੋਬਾਰੀ 'ਤੇ ਗੋਲੀਬਾਰੀ

 

Batala News:  ਡੇਰਾ ਬਾਬਾ ਨਾਨਕ ਦੇ ਸ਼ਾਹਪੁਰ ਜਾਜਨ ਦੇ ਯੁਵਰਾਜ ਜਿਊਲਰ ਦੇ ਮਾਲਕ ਯੁਵਰਾਜ ਕੁਮਾਰ ਨੂੰ Whatsapp ਕਾਲ ਰਾਹੀਂ ਪਿਛਲੇ ਕੁੱਝ ਦਿਨ ਤੋਂ ਫਿਰੌਤੀ ਮੰਗੀ ਜਾ ਰਹੀ ਸੀ। ਫਿਰੌਤੀ ਨਾ ਦੇਣ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ। ਜਿਸ ਦੀ ਕਥਿਤ ਤੌਰ 'ਤੇ ਦੁਕਾਨਦਾਰ ਯੁਵਰਾਜ ਕੁਮਾਰ ਵੱਲੋਂ ਰਿਕਾਰਡਿੰਗ ਵੀ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਯੁਵਰਾਜ ਜਿਊਲਰ ਦੇ ਮਾਲਕ ਯੁਵਰਾਜ ਕੁਮਾਰ ਨੇ ਦੱਸਿਆ ਕਿ ਬੀਤੇ ਸ਼ੁੱਕਰਵਾਰ ਨੂੰ ਉਨ੍ਹਾਂ ਦੇ ਫ਼ੋਨ ਤੇ  Whatsapp ਕਾਲ ਰਾਹੀਂ ਕਿਸੇ ਅਣਪਛਾਤੇ ਵਿਅਕਤੀ ਵੱਲੋਂ 10 ਲੱਖ ਦੀ ਫਿਰੌਤੀ ਮੰਗੀ ਗਈ ਸੀ ਫਿਰੌਤੀ ਨਾ ਦੇਣ ਤੇ ਟਰੇਲਰ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਤੁਰੰਤ ਉਨ੍ਹਾਂ ਵੱਲੋਂ 112 ਨੰਬਰ 'ਤੇ ਰਿਪੋਰਟ ਵੀ ਦਰਜ ਕਰਵਾਈ ਸੀ ।

ਉਨ੍ਹਾਂ ਨੇ ਦੱਸਿਆ ਕਿ ਪੁਲਿਸ ਨੂੰ ਰਿਪੋਰਟ ਦਰਜ ਕਰਾਉਣ ਦੇ ਬਾਵਜੂਦ ਵੀ ਧਮਕੀ ਭਰੀ ਕਾਲਾਂ ਦਾ ਸਿਲਸਿਲਾ ਉਸੇ ਤਰਾਂ ਜਾਰੀ ਰਿਹਾ ਅਤੇ ਬੀਤੀ ਰਾਤ ਕਰੀਬ 10 ਵਜੇ ਜਦੋਂ ਉਨ੍ਹਾਂ ਦੀ ਦੁਕਾਨ ਬੰਦ ਸੀ ਤਾਂ ਦੋ ਅਣਪਛਾਤੇ ਬਾਈਕ ਸਵਾਰਾਂ ਵੱਲੋਂ ਉਨ੍ਹਾਂ ਦੀ ਬੰਦ ਦੁਕਾਨ ਦੇ ਸ਼ਟਰ 'ਤੇ ਤਿੰਨ ਰਾਊਂਡ ਫਾਇਰ ਕੀਤੇ। ਜੋ ਸ਼ਟਰ ਵਿਚੋਂ ਲੰਘਦੀਆਂ ਹੋਈਆਂ ਦੁਕਾਨ ਦੇ ਸ਼ੀਸ਼ੇ ਉੱਪਰ ਜਾ ਲੱਗੀਆਂ ਅਗਰ ਸ਼ੀਸ਼ਾ ਮੋਟਾ ਨਾ ਹੁੰਦਾ ਤਾਂ ਇੱਕ ਫੁੱਟ ਦੀ ਦੂਰੀ 'ਤੇ ਉਹ ਬੈਠੇ ਸਨ ਤਾਂ ਵੱਡਾ ਨੁਕਸਾਨ ਹੋ ਸਕਦਾ ਸੀ। ਯੁਵਰਾਜ ਨੇ ਦੱਸਿਆ ਕਿ ਉਕਤ ਹਮਲਾਵਰਾਂ ਦੀਆਂ ਤਸਵੀਰਾਂ ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈਆਂ ਹਨ ਜਿਸ ਵਿੱਚ ਉਹ ਗੋਲੀਆਂ ਚਲਾਉਂਦੇ ਸਾਫ਼ ਦਿਖਾਈ ਦੇ ਰਹੇ ਹਨ।ਇਸ ਘਟਨਾ ਸਬੰਧੀ ਤੁਰੰਤ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਦੇ ਐਸਐਚਓ ਨੂੰ ਦਿੱਤੀ ਗਈ। ਜਿਨ੍ਹਾਂ ਵੱਲੋਂ ਮੌਕੇ 'ਤੇ ਪਹੁੰਚ ਕੇ ਹਮਲਾਵਰਾਂ ਵੱਲੋਂ ਚਲਾਏ ਗਏ ਗੋਲੀਆਂ ਦੇ ਖ਼ੋਲ ਬਰਾਮਦ ਕਰ ਲਏ ਗਏ ਹਨ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਤੇ ਐਸਐਚਓ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਯੁਵਰਾਜ ਜਿਊਲਰੀ ਦੀ ਦੁਕਾਨ ਉੱਪਰ ਗੋਲੀਆਂ ਚੱਲਣ ਦਾ ਮਾਮਲਾ ਪ੍ਰਾਪਤ ਹੋਇਆ ਸੀ। ਉਸ ਨੂੰ ਲੈ ਕੇ ਵੱਖ-ਵੱਖ ਟੀਮਾਂ ਬਣਾ ਕੇ ਆਲੇ ਦੁਆਲੇ ਲੱਗੇ ਸੀਸੀਟੀਵੀ ਕੈਮਰੇ ਨੂੰ ਖੰਗਾਲਿਆ ਜਾ ਰਿਹਾ ਹੈ। ਅਤੇ ਜਲਦੀ ਹੀ ਹਮਲਾਵਰਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ।

Trending news