ਜੀ. ਆਰ. ਪੀ. (ADGP) ਵੱਲੋਂ ਲੁਧਿਆਣਾ ਸਟੇਸ਼ਨ ਦਾ ਦੌਰਾ, ਆਧੁਨੀਕੀਕਰਨ ਦੀ ਕਹੀ ਗੱਲ
Advertisement

ਜੀ. ਆਰ. ਪੀ. (ADGP) ਵੱਲੋਂ ਲੁਧਿਆਣਾ ਸਟੇਸ਼ਨ ਦਾ ਦੌਰਾ, ਆਧੁਨੀਕੀਕਰਨ ਦੀ ਕਹੀ ਗੱਲ

ਜੀ. ਆਰ. ਪੀ.  ਪੁਲਿਸ ਸਟੇਸ਼ਨ ਦੇ ਦੌਰੇ ਤੋਂ ਬਾਅਦ ਉਨ੍ਹਾਂ ਲੁਧਿਆਣਾ ਰੇਲਵੇ ਸਟੇਸ਼ਨ ਦਾ ਵੀ ਦੌਰਾ ਕੀਤਾ ਅਤੇ ਖਾਮੀਆਂ ਸਬੰਧੀ ਅਧਿਕਾਰੀਆਂ ਦੇ ਨਾਲ ਗੱਲਬਾਤ ਵੀ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਲੁਧਿਆਣਾ ਦਾ ਸਟੇਸ਼ਨ ਕਾਫੀ ਵੱਡਾ ਹੈ ਅਤੇ ਇੱਥੇ ਦੀ ਸੁਰੱਖਿਆ ਬੇਹੱਦ ਜ਼ਰੂਰੀ ਹੈ ਉਨ੍ਹਾਂ ਦੱਸਿਆ ਕਿ ਪੰਜਾਬ ਭਰ ਦੇ ਵਿਚ ਜੀ. ਆਰ. ਪੀ. ਦੀਆਂ ਹਾਲੇ 200 ਅਸਾਮੀਆਂ ਖਾਲੀ ਪਈਆਂ ਹਨ ਉਨ੍ਹਾਂ ਕਿਹਾ ਕਿ ਜਦੋਂ ਸਾਨੂੰ ਲੋੜ ਪੈਂਦੀ ਹੈ।

 

 

ਜੀ. ਆਰ. ਪੀ. (ADGP) ਵੱਲੋਂ ਲੁਧਿਆਣਾ ਸਟੇਸ਼ਨ ਦਾ ਦੌਰਾ,  ਆਧੁਨੀਕੀਕਰਨ ਦੀ ਕਹੀ ਗੱਲ

ਭਰਤ ਸ਼ਰਮਾ/ਲੁਧਿਆਣਾ: ਜੀ. ਆਰ. ਪੀ. (ADGP) ਵੱਲੋਂ ਅੱਜ ਲੁਧਿਆਣਾ ਸਟੇਸ਼ਨ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਕਾਫ਼ੀ ਪੁਰਾਣੇ ਜੀ. ਆਰ. ਪੀ. ਪੁਲਿਸ ਸਟੇਸ਼ਨ ਦਾ ਦੌਰਾ ਕੀਤਾ ਅਤੇ ਕਿਹਾ ਕਿ ਇਸ ਦੇ ਹਾਲਾਤ ਵੇਖਣ ਲਈ ਅੱਜ ਉਹ ਪਹੁੰਚੇ ਸਨ ਅਤੇ ਇਸ ਦੇ ਆਧੁਨੀਕਰਨ ਲਈ ਵੀ ਸਿਫਾਰਿਸ਼ ਕੀਤੀ ਗਈ ਹੈ ਬਾਕੀ ਕੰਮ ਰੇਲਵੇ ਵਿਭਾਗ 'ਤੇ ਨਿਰਭਰ ਕਰਦਾ ਹੈ।

 

ਜੀ. ਆਰ. ਪੀ.  ਪੁਲਿਸ ਸਟੇਸ਼ਨ ਦੇ ਦੌਰੇ ਤੋਂ ਬਾਅਦ ਉਨ੍ਹਾਂ ਲੁਧਿਆਣਾ ਰੇਲਵੇ ਸਟੇਸ਼ਨ ਦਾ ਵੀ ਦੌਰਾ ਕੀਤਾ ਅਤੇ ਖਾਮੀਆਂ ਸਬੰਧੀ ਅਧਿਕਾਰੀਆਂ ਦੇ ਨਾਲ ਗੱਲਬਾਤ ਵੀ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਲੁਧਿਆਣਾ ਦਾ ਸਟੇਸ਼ਨ ਕਾਫੀ ਵੱਡਾ ਹੈ ਅਤੇ ਇੱਥੇ ਦੀ ਸੁਰੱਖਿਆ ਬੇਹੱਦ ਜ਼ਰੂਰੀ ਹੈ ਉਨ੍ਹਾਂ ਦੱਸਿਆ ਕਿ ਪੰਜਾਬ ਭਰ ਦੇ ਵਿਚ ਜੀ. ਆਰ. ਪੀ. ਦੀਆਂ ਹਾਲੇ 200 ਅਸਾਮੀਆਂ ਖਾਲੀ ਪਈਆਂ ਹਨ ਉਨ੍ਹਾਂ ਕਿਹਾ ਕਿ ਜਦੋਂ ਸਾਨੂੰ ਲੋੜ ਪੈਂਦੀ ਹੈ ਅਸੀਂ ਪੰਜਾਬ ਪੁਲਿਸ ਦੀ ਮਦਦ ਵੀ ਲੈ ਲੈਂਦੇ ਹਾਂ ਨਾਲ ਹੀ ਉਨ੍ਹਾਂ ਕਿਹਾ ਕਿ ਲੋਕਾਂ ਨੂੰ ਜੀ. ਆਰ. ਪੀ. ਬਾਰੇ ਇਸ ਕਰਕੇ ਵੀ ਜ਼ਿਆਦਾ ਨਹੀਂ ਪਤਾ ਕਿਉਂਕਿ ਇਨ੍ਹਾਂ ਦੀ ਜ਼ਿਆਦਾਤਰ ਡਿਊਟੀ ਰੇਲਵੇ ਟਰੈਕਾਂ 'ਤੇ ਹੀ ਹੁੰਦੀ ਹੈ।

 

ਡੀ. ਜੀ. ਪੀ. ਸ਼ਸ਼ੀ ਪ੍ਰਭਾ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਜੋ ਲਵਾਰਿਸ ਲਾਸ਼ਾਂ ਦਾ ਮਾਮਲਾ ਹੈ ਉਸ ਨੂੰ ਲੈ ਕੇ ਵੀ ਅਸੀਂ ਕਾਫ਼ੀ ਚਿੰਤਿਤ ਹਾਂ ਅਤੇ ਇਸ ਦਾ ਜ਼ਲਦ ਹੀ ਕੋਈ ਨਾ ਕੋਈ ਹੱਲ ਜ਼ਰੂਰ ਕੀਤਾ ਜਾਵੇਗਾ ਉਨ੍ਹਾਂ ਕਿਹਾ ਕਿ ਇਸ ਸਬੰਧੀ ਕਿਸੇ ਸਮਾਜ ਸੇਵੀ ਸੰਸਥਾ ਤੋਂ ਵੀ ਮਦਦ ਲਈ ਜਾ ਸਕਦੀ ਹੈ, ਇਸ ਦੌਰਾਨ ਨਸ਼ੇ ਨੂੰ ਲੈ ਕੇ ਵੀ ਉਨ੍ਹਾਂ ਕਿਹਾ ਕਿ ਨਸ਼ੇ ਦੇ ਖਿਲਾਫ ਮੁਹਿੰਮ ਵਿੱਢੀ ਗਈ ਹੈ ਉਸ ਨੂੰ ਲੈ ਕੇ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ ਅਤੇ ਜੀਆਰਪੀ ਵੀ ਲੋਕ ਵਧੀਆ ਕੰਮ ਕਰ ਰਹੀ ਹੈ। ਇਸ ਦੌਰਾਨ ਜੀਆਰਪੀ ਨੂੰ ਮਾਡਰਨ ਕਰਨ ਨੂੰ ਲੈ ਕੇ ਵੀ ਉਹਨਾਂ ਕਿਹਾ ਕਿ ਮੈਂ ਕਾਫੀ ਹੈਰਾਨ ਹਾਂ ਕਿ ਕਿਸੇ ਨੇ ਇਸ ਦੀ ਮੰਗ ਨਹੀਂ ਕੀਤੀ ਉਹ ਇਸ ਦੇ ਵਿੱਚ ਕੰਮ ਕਰ ਚੁੱਕੇ ਨੇ ਉਨ੍ਹਾਂ ਕਿਹਾ ਕਿ ਜੀ. ਆਰ. ਪੀ. ਪੁਲਿਸ ਸਟੇਸ਼ਨ ਦੀ ਇਮਾਰਤ ਦਾ ਕਾਫ਼ੀ ਪੁਰਾਣੀ ਹੋ ਚੁੱਕੀ ਹੈ ਇਸ ਦੇ ਨਵੀਨੀਕਰਨ ਲਈ ਵੀ ਉਹ ਸਿਫਾਰਿਸ਼ ਕਰਨਗੇ।  

 

WATCH LIVE TV 

Trending news