G20 Summit: ਅੰਮ੍ਰਿਤਸਰ 'ਚ ਹੋਣ ਵਾਲੇ G20 ਸੰਮੇਲਨ ਨੂੰ ਲੈ ਕੇ ਪੰਜਾਬ ਦੇ ਚੀਫ਼ ਸੈਕਟਰੀ ਨੇ ਕਹੀ ਵੱਡੀ ਗੱਲ
Advertisement

G20 Summit: ਅੰਮ੍ਰਿਤਸਰ 'ਚ ਹੋਣ ਵਾਲੇ G20 ਸੰਮੇਲਨ ਨੂੰ ਲੈ ਕੇ ਪੰਜਾਬ ਦੇ ਚੀਫ਼ ਸੈਕਟਰੀ ਨੇ ਕਹੀ ਵੱਡੀ ਗੱਲ

G20 Summit News: ਭਗਵੰਤ ਮਾਨ ਨੂੰ ਦਿੱਲੀ ਤੋਂ ਆਰਡਰ ਲੈਣ ਦੀ ਨਹੀਂ ਸਗੋਂ ਆਪਣਾ ਘਰ ਠੀਕ ਕਰਨ ਦੀ ਲੋੜ ਹੈ।

 

G20 Summit: ਅੰਮ੍ਰਿਤਸਰ 'ਚ ਹੋਣ ਵਾਲੇ G20 ਸੰਮੇਲਨ ਨੂੰ ਲੈ ਕੇ ਪੰਜਾਬ ਦੇ ਚੀਫ਼ ਸੈਕਟਰੀ ਨੇ ਕਹੀ ਵੱਡੀ ਗੱਲ

G20 Summit News: ਪੰਜਾਬ 'ਚ ਪਿਛਲੇ ਦਿਨੀਂ ਹੋਈਆਂ ਹਿੰਸਕ ਘਟਨਾਵਾਂ ਤੋਂ ਬਾਅਦ ਅੰਮ੍ਰਿਤਸਰ 'ਚ ਹੋਣ ਵਾਲੀ ਜੀ-20 ਕਾਨਫਰੰਸ ਦੇ ਰੱਦ ਹੋਣ ਦੀ ਸੰਭਾਵਨਾ ਸੀ ਪਰ ਹੁਣ ਪੰਜਾਬ ਦੇ ਚੀਫ਼ ਸੈਕਟਰੀ ਵੀਕੇ ਜੰਜੂਆ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਹਨਾਂ ਨੇ ਕਿਹਾ ਕਿ ਜੀ-20 ਸੰਮੇਲਨ ਰੱਦ ਨਹੀਂ (G20 Summit News) ਹੋਇਆ। ਜੰਜੂਆ ਨੇ ਕਿਹਾ ਕਿ, ਸੰਮੇਲਨ ਰੱਦ ਹੋਣ ਦੀ ਸਿਰਫ਼ ਅਫ਼ਵਾਹ ਹੈ, ਫਿਲਹਾਲ ਉਨ੍ਹਾਂ ਕੋਲ ਕੇਂਦਰ ਸਰਕਾਰ ਵੱਲੋਂ ਅਜਿਹੀ ਕੋਈ ਸੂਚਨਾ ਨਹੀਂ ਹੈ ਕਿ, ਜੀ-20 ਸੰਮੇਲਨ ਰੱਦ ਹੋ ਗਿਆ ਹੈ। 

ਦੱਸਣਯੋਗ ਹੈ ਕਿ ਦੂਜੇ ਪਾਸੇ ਕਿਹਾ ਜਾ ਰਿਹਾ ਸੀ ਕਿ 15 ਤੋਂ 17 ਮਾਰਚ ਅਤੇ 19-20 ਮਾਰਚ  (G20 Summit News)  ਨੂੰ ਹੋਣ ਵਾਲੀਆਂ ਜੀ-20 ਕਾਨਫਰੰਸਾਂ ਨੂੰ ਕੇਂਦਰ ਸਰਕਾਰ ਨੇ ਰੱਦ ਕਰ ਦਿੱਤਾ ਹੈ। ਹਾਲਾਂਕਿ ਇਸ ਬਾਰੇ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ। ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਅਤੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਟਵੀਟ ਕਰਕੇ ਖਦਸ਼ਾ ਪ੍ਰਗਟਾਇਆ ਹੈ ਕਿ ਇਹ ਪ੍ਰੋਗਰਾਮ ਰੱਦ ਹੋ ਸਕਦੇ ਹਨ ਪਰ ਜੰਜੂਆ ਨੇ ਕਿਹਾ ਕਿ, ਸੰਮੇਲਨ ਰੱਦ ਹੋਣ ਦੀ ਸਿਰਫ਼ ਅਫ਼ਵਾਹ ਹੈ।

ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਦੇ ਘਰ ਪਹੁੰਚੇ ਪੰਜਾਬੀ ਗਾਇਕ ਗੁਰਦਾਸ ਮਾਨ ; ਵੀਡੀਓ ਹੋਈ ਵਾਇਰਲ

ਸੁਖਪਾਲ ਖਹਿਰਾ ਨੇ ਟਵੀਟ ਕੀਤਾ ਹੈ, ''ਜੇਕਰ ਅੰਮ੍ਰਿਤਸਰ 'ਚ ਹੋਣ ਵਾਲੇ ਜੀ-20 ਸੰਮੇਲਨ  (G20 Summit News)  ਨੂੰ ਰੱਦ ਕਰਨ ਦੀ ਖਬਰ ਸੱਚ ਹੈ ਤਾਂ ਇਹ ਪੰਜਾਬ ਲਈ ਬਹੁਤ ਵੱਡਾ ਝਟਕਾ ਹੈ ਕਿਉਂਕਿ ਇਸ ਨਾਲ ਨਿਵੇਸ਼ ਲਈ ਸੁਰੱਖਿਅਤ ਸਥਾਨ ਵਜੋਂ ਸਾਡੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸਾਖ ਗੁਆਉਣ ਦਾ ਖਤਰਾ ਹੈ ਅਤੇ ਇਸ ਤੋਂ ਇਲਾਵਾ ਬਰਬਾਦ ਹੋ ਜਾਵੇਗੀ।! ਭਗਵੰਤ ਮਾਨ ਨੂੰ ਦਿੱਲੀ ਤੋਂ ਹੁਕਮ ਲੈਣ ਦੀ ਨਹੀਂ ਸਗੋਂ ਆਪਣਾ ਘਰ ਠੀਕ ਕਰਨ ਦੀ ਲੋੜ ਹੈ।

Trending news