Amritsar News: ਅੰਮ੍ਰਿਤਸਰ ਪੁਲਿਸ ਨੇ ਅੰਤਰਰਾਸ਼ਟਰੀ ਗੈਰਕਾਨੂੰਨੀ ਹਥਿਆਰਾਂ ਦੇ ਧੰਦੇ ਵਿੱਚ ਸ਼ਾਮਲ ਇੱਕ ਗਿਰੋਹ ਦਾ ਪਰਦਾਫਾਸ਼ ਕੀਤਾ ਹੈ।
Trending Photos
Amritsar News: ਅੰਮ੍ਰਿਤਸਰ ਪੁਲਿਸ ਨੇ ਅੰਤਰਰਾਸ਼ਟਰੀ ਗੈਰਕਾਨੂੰਨੀ ਹਥਿਆਰਾਂ ਦੇ ਧੰਦੇ ਵਿੱਚ ਸ਼ਾਮਲ ਇੱਕ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਤੇ ਪੁਲਿਸ ਨੇ 32 ਬੋਰ ਦੇ ਤਿੰਨ ਪਿਸਤੌਲ ਅਤੇ 30 ਰੌਂਦ ਬਰਾਮਦ ਕੀਤੇ ਹਨ
ਜਸਪਾਲ ਸਿੰਘ ਏ.ਸੀ.ਸੀ ਸੈਂਟਰਲ, ਅੰਮ੍ਰਿਤਸਰ ਸਬ-ਇੰਸਪੈਕਟਰ ਜਸਬੀਰ ਸਿੰਘ, ਮੁੱਖ ਅਫਸਰ ਥਾਣਾ ਇਸਲਾਮਾਬਾਦ, ਅੰਮ੍ਰਿਤਸਰ ਦੇ ਨਿਰਦੇਸ਼ਾਂ 'ਤੇ ਕਮਿਸ਼ਨਰ ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ, ਡੀ.ਸੀ.ਪੀ ਲਾਅ ਐਂਡ ਆਰਡਰ ਆਲਮ ਵਿਜੇ ਸਿੰਘ, ਏ.ਡੀ.ਸੀ., ਪੀ ਸਿਟੀ-1 ਦੀ ਨਿਗਰਾਨੀ ਹੇਠ ਗੈਰ-ਕਾਨੂੰਨੀ ਵਿਸ਼ਾਲਜੀਤ ਸਿੰਘ ਨੇ ਹਥਿਆਰਾਂ ਦੇ ਧੰਦੇ ਵਿਚ ਸ਼ਾਮਿਲ 5 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ।।
ਕਾਨਫਰੰਸ ਕਰਦੇ ਹੋਏ ਡੀਸੀਪੀ ਲਾਅ ਐਂਡ ਆਰਡਰ ਆਲਮ ਵਿਜੇ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਦੇ ਹੋਏ ਅੰਮ੍ਰਿਤਸਰ ਪੁਲਿਸ ਨੇ 5 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ।
ਉਨ੍ਹਾਂ ਨੇ ਦੱਸਿਆ ਕਿ ਇਹ ਨੌਜਵਾਨ ਮੁਕੇਸ਼ ਕੁਮਾਰ ਉਰਫ਼ ਮੁੱਕੂ ਹੈ ਤੇ ਆਲਮੀਨ ਅੰਸਾਰੀ ਤੋਂ ਹਥਿਆਰ ਲੈ ਕੇ ਵੇਚਦਾ ਸੀ। ਜਿਸ ਦੇ ਚੱਲਦਿਆਂ ਪੁਲਿਸ ਨੇ ਮੁਲਜ਼ਮ ਮੁਕੇਸ਼ ਕੁਮਾਰ ਅਤੇ ਆਲਮੀਨ ਅੰਸਾਰੀ ਨੂੰ ਅੰਮ੍ਰਿਤਸਰ ਦੇ ਰੇਲਵੇ ਕੁਆਟਰਾਂ ਨੇੜੇ ਇਲਾਕੇ ਤੋਂ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ।
ਕਾਬੂ ਕੀਤੇ ਮੁਲਜ਼ਮਾਂ ਤੋਂ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਮੁਹੰਮਦ ਅਕਬਰ ਕਾਸਿਮ ਅਤੇ ਜਾਵੇਦ ਖਾਨ ਰਾਜਸਥਾਨ ਦੇ ਰਹਿਣ ਵਾਲੇ ਮੁਕੇਸ਼ ਕੁਮਾਰ ਉਰਫ਼ ਮੁੱਕੂ ਅਤੇ ਅਲਮੀਨ ਅੰਸਾਰੀ ਨੂੰ ਗੋਲੀਆਂ ਸਮੇਤ ਨਾਜਾਇਜ਼ ਹਥਿਆਰ ਸਪਲਾਈ ਕਰਦੇ ਸਨ ਤੇ ਰਾਜਸਥਾਨ ਤੋਂ ਨਾਜਾਇਜ਼ ਹਥਿਆਰ ਲਿਆਉਂਦੇ ਸਨ।
ਇਹ ਵੀ ਪੜ੍ਹੋ : Delhi Drug News: ਦਿੱਲੀ ਸਪੈਸ਼ਲ ਨੇ ਕਰੋੜਾਂ ਰੁਪਏ ਦੇ ਨਸ਼ੀਲੇ ਪਦਾਰਥਾਂ ਸਮੇਤ 4 ਲੋਕਾਂ ਨੂੰ ਕੀਤਾ ਗ੍ਰਿਫਤਾਰ
ਇਹ ਮੁਲਜ਼ਮ ਅੱਗੇ ਹਥਿਆਰ ਸਪਲਾਈ ਕਰਦੇ ਸਨ। ਪੁਲਿਸ ਵੱਲੋਂ ਇਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ, ਜਿਸ ਤੋਂ ਪੁੱਛਗਿੱਛ ਦੌਰਾਨ ਵੱਡੇ ਮੁਲਜ਼ਮ ਦੇ ਫੜੇ ਜਾਣ ਦੀ ਸੰਭਾਵਨਾ ਹੈ।
ਕਾਬੂ ਕੀਤੇ ਮੁਲਜ਼ਮ ਮੁਕੇਸ਼ ਕੁਮਾਰ ਉਰਫ਼ ਮੱਖੂ ਖ਼ਿਲਾਫ਼ ਰਾਜਸਥਾਨ ਵਿੱਚ ਇਰਾਦਾ ਕਤਲ ਅਤੇ ਅਸਲਾ ਐਕਟ ਤਹਿਤ ਕੁੱਲ 06 ਮੁਕੱਦਮੇ ਦਰਜ ਹਨ।
ਇਹ ਵੀ ਪੜ੍ਹੋ : Punjab Breaking Live Updates: ਝੋਨੇ ਦੀ ਖਰੀਦ ਦਾ ਦੂਜਾ ਦਿਨ ਪਰ ਮੰਡੀਆਂ ਪਈਆਂ ਖਾਲੀ, ਜਾਣੋ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ