ਲੁਧਿਆਣਾ 'ਚ ਚੰਡੀਗੜ ਰੋਡ 'ਤੇ ਗੈਂਗਵਾਰ, ਇਲਾਕੇ 'ਚ ਦਹਿਸ਼ਤ ਦਾ ਮਾਹੌਲ
Advertisement
Article Detail0/zeephh/zeephh1262933

ਲੁਧਿਆਣਾ 'ਚ ਚੰਡੀਗੜ ਰੋਡ 'ਤੇ ਗੈਂਗਵਾਰ, ਇਲਾਕੇ 'ਚ ਦਹਿਸ਼ਤ ਦਾ ਮਾਹੌਲ

ਅੱਜ ਵੀ ਸ਼ਾਮ ਕਰੀਬ 4 ਵਜੇ ਤੋਂ ਇਕ ਟੋਲਾ ਇੱਥੇ ਘੁੰਮ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਸ਼ਿਵਮ ਅਰੋੜਾ ਮੋਟਾ ਗੈਂਗ ਦੇ ਮੈਂਬਰਾਂ ਅਤੇ ਵਿਸ਼ਾਲ ਗਿੱਲ ਗੈਂਗ ਦੇ ਮੈਂਬਰਾਂ ਵਿਚਾਲੇ ਝੜਪ ਹੋ ਗਈ ਹੈ। ਇਸ ਦੌਰਾਨ ਦੋਵਾਂ ਧੜਿਆਂ ਨੇ ਇਕ ਦੂਜੇ 'ਤੇ 3 ਦੇ ਕਰੀਬ ਫਾਇਰ ਵੀ ਕੀਤੇ।

ਲੁਧਿਆਣਾ 'ਚ ਚੰਡੀਗੜ ਰੋਡ 'ਤੇ ਗੈਂਗਵਾਰ, ਇਲਾਕੇ 'ਚ ਦਹਿਸ਼ਤ ਦਾ ਮਾਹੌਲ

ਭਰਤ ਸ਼ਰਮਾ/ਲੁਧਿਆਣਾ: ਲੁਧਿਆਣਾ 'ਚ ਐਤਵਾਰ ਸ਼ਾਮ 7.15 ਵਜੇ ਦੇ ਕਰੀਬ ਗੈਂਗਸਟਰਾਂ ਦੇ ਦੋ ਧੜੇ ਆਪਸ 'ਚ ਭਿੜ ਗਏ। ਦੋਵੇਂ ਧੜੇ ਆਹਮੋ-ਸਾਹਮਣੇ ਆਉਂਦਿਆਂ ਹੀ ਹਮਲਾਵਰ ਹੋ ਗਏ। ਕੁਝ ਹੀ ਦੇਰ 'ਚ ਦੋਵੇਂ ਧੜਿਆਂ ਨੇ ਇਕ-ਦੂਜੇ 'ਤੇ ਇੱਟਾਂ-ਪੱਥਰ ਵਰ੍ਹਾਉਣੇ ਸ਼ੁਰੂ ਕਰ ਦਿੱਤੇ। ਨੌਜਵਾਨਾਂ ਨੂੰ ਇਸ ਤਰ੍ਹਾਂ ਝੜਪਦੇ ਦੇਖ ਇਲਾਕੇ ਦੇ ਲੋਕ ਘਬਰਾ ਗਏ। ਲੋਕਾਂ ਨੇ ਦੱਸਿਆ ਕਿ ਝੜਪ ਕਰਨ ਵਾਲੇ ਨੌਜਵਾਨ ਅਕਸਰ ਇਥੇ ਘੁੰਮਦੇ ਰਹਿੰਦੇ ਸਨ।

 

ਅੱਜ ਵੀ ਸ਼ਾਮ ਕਰੀਬ 4 ਵਜੇ ਤੋਂ ਇਕ ਟੋਲਾ ਇੱਥੇ ਘੁੰਮ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਸ਼ਿਵਮ ਅਰੋੜਾ ਮੋਟਾ ਗੈਂਗ ਦੇ ਮੈਂਬਰਾਂ ਅਤੇ ਵਿਸ਼ਾਲ ਗਿੱਲ ਗੈਂਗ ਦੇ ਮੈਂਬਰਾਂ ਵਿਚਾਲੇ ਝੜਪ ਹੋ ਗਈ ਹੈ। ਇਸ ਦੌਰਾਨ ਦੋਵਾਂ ਧੜਿਆਂ ਨੇ ਇਕ ਦੂਜੇ 'ਤੇ 3 ਦੇ ਕਰੀਬ ਫਾਇਰ ਵੀ ਕੀਤੇ।

 

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਤਬੀਰ ਸਿੰਘ ਥਾਣਾ ਇੰਚਾਰਜ ਨੇ ਦੱਸਿਆ ਕੇ 2 ਗੇਂਗਾਂ ਦੇ ਵਿਚ ਲੜਾਈ ਹੋਈ ਹੈ, ਉਨ੍ਹਾਂ ਦੱਸਿਆ ਕਿ ਇਕ ਗੈਂਗ ਦੇ ਮੈਂਬਰ ਦਾ ਜਨਮ ਦਿਨ ਮਨਾਇਆ ਜਾ ਰਿਹਾ ਸੀ ਇਸ ਬਾਰੇ ਦੂਜੀ ਗੈਂਗ ਦੇ ਮੈਂਬਰਾਂ ਨੂੰ ਪਤਾ ਲੱਗ ਗਿਆ ਜਿਸ ਤੋਂ ਬਾਅਦ ਇਹ ਹਮਲਾ ਹੋਇਆ ਉਨ੍ਹਾਂ ਦੱਸਿਆ ਕੇ ਅਸੀਂ ਮੌਕੇ ਤੇ ਜਾ ਕੇ ਮਾਮਲਾ ਦਰਜ ਕਰ ਲਿਆ ਹੈ ਅਤੇ ਮੁਲਜ਼ਮਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਦੋਵਾਂ ਗੈਂਗ ਵਿਚਾਲੇ ਝੜਪ ਹੋਈ ਹੈ, ਸਤਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਓਥੇ ਲੱਗੇ ਕੈਮਰੇ ਦੀ ਫੁਟੇਜ ਵੀ ਗਈ ਹੈ ਜਿਸ ਦੀ ਓਹ ਜਾਂਚ ਕਰ ਰਹੇ ਹਨ।

 

WATCH LIVE TV 

Trending news