Jalandhar News: ਛੋਟੀ ਉਮਰ 'ਚ ਛੁੱਟੀ ਪੜ੍ਹਾਈ, ਹੁਣ ਮਾਂ-ਧੀ ਨੇ ਇਕੱਠਿਆਂ ਕੀਤੀ ਡਿਗਰੀ
Advertisement
Article Detail0/zeephh/zeephh2444940

Jalandhar News: ਛੋਟੀ ਉਮਰ 'ਚ ਛੁੱਟੀ ਪੜ੍ਹਾਈ, ਹੁਣ ਮਾਂ-ਧੀ ਨੇ ਇਕੱਠਿਆਂ ਕੀਤੀ ਡਿਗਰੀ

Jalandhar News:  ਜਲੰਧਰ ਵਿੱਚ ਮਾਂ ਅਤੇ ਧੀ ਨੇ ਦੋਵੇਂ ਨੇ ਇਕੱਠਿਆਂ ਨੇ ਕਾਲਜ ਵਿੱਚ ਡਿਗਰੀ ਹਾਸਲ ਕੀਤੀ।

Jalandhar News: ਛੋਟੀ ਉਮਰ 'ਚ ਛੁੱਟੀ ਪੜ੍ਹਾਈ, ਹੁਣ ਮਾਂ-ਧੀ ਨੇ ਇਕੱਠਿਆਂ ਕੀਤੀ ਡਿਗਰੀ

Jalandhar News:  ਮਸ਼ਹੂਰ ਸ਼ਾਇਰ ਬਾਬਾ ਨਜ਼ਮੀ ਦੀਆਂ ਸਤਰਾਂ ਬੇ-ਹਿੰਮਤੇ ਨੇ ਜੋ ਸ਼ਿਕਵਾ ਕਰਨ ਮੁਕੱਦਰਾਂ ਦਾ, ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ ਜਲੰਧਰ ਦੀ ਮਾਂ ਅਤੇ ਉਸ ਦੀ ਧੀ ਉਪਰ ਬਿਲਕੁਲ ਢੁੱਕਵੀਆਂ ਬੈਠਦੀਆਂ ਹਨ। ਜਿਥੇ ਮਾਂ ਅਤੇ ਧੀ ਨੇ ਦੋਵਾਂ ਨੇ ਆਪਣੀ ਪੜ੍ਹਾਈ ਪੂਰੀ ਕੀਤੀ। ਦਰਅਸਲ ਵਿੱਚ ਮਾਂ ਛੋਟੀ ਉਮਰ ਵਿੱਚ ਵਿਆਹ ਹੋਣ ਕਾਰਨ ਉਹ ਆਪਣੀ ਪੜ੍ਹਾਈ ਪੂਰੀ ਨਹੀਂ ਕਰ ਸਕੀ ਪਰ ਉਸ ਅੰਦਰਲਾ ਪੜ੍ਹਾਈ ਪ੍ਰਤੀ ਪਿਆਰ ਕਦੇ ਘੱਟ ਨਹੀਂ ਹੋਇਆ। ਮਾਂ ਦੀ ਬੇਟੀ ਬਚਪਨ ਤੋਂ ਹੀ ਬਲਾਇੰਡਨੈਸ (ਦਿਖਾਈ ਨਹੀਂ ਦਿੰਦਾ) ਦੀ ਲਪੇਟ ਵਿੱਚ ਆ ਗਈ ਸੀ। ਇਸ ਤੋਂ ਬਾਅਦ ਵੀ ਔਰਤ ਨੇ ਹਿੰਮਤ ਨਹੀਂ ਹਾਰੀ। ਆਪਣੀ ਧੀ ਦੀ ਪੜ੍ਹਾਈ ਪੂਰੀ ਕਰਨ ਲਈ ਉਸਨੇ ਬ੍ਰੇਲ ਭਾਸ਼ਾ ਸਿੱਖੀ ਤੇ ਆਡੀਓ-ਬੁੱਕਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ।

ਛੋਟੀ ਉਮਰ ਵਿੱਚ ਹੋਇਆ ਵਿਆਹ
ਮਨਪ੍ਰੀਤ ਕੌਰ ਨੇ ਦੱਸਿਆ ਕਿ ਉਸ ਦਾ ਵਿਆਹ 18 ਸਾਲ ਦੀ ਉਮਰ ਵਿੱਚ ਹੋ ਗਿਆ ਸੀ। ਇਸ ਕਾਰਨ ਉਹ ਆਪਣੀ ਉਮਰ ਦੇ ਹਿਸਾਬ ਨਾਲ ਪੜ੍ਹਾਈ ਨਹੀਂ ਕਰ ਸਕੀ ਪਰ ਜਦੋਂ ਧੀ ਗੁਰਲੀਨ ਕੌਰ ਨੇ ਲਾਇਲਪੁਰ ਖ਼ਾਲਸਾ ਕਾਲਜ ਫ਼ਾਰ ਵੂਮੈਨ, ਜਲੰਧਰ ਵਿੱਚ ਹਿਊਮੈਨਟੀਜ਼ ਸਟਰੀਮ ਵਿੱਚ ਦਾਖ਼ਲਾ ਲਿਆ ਤਾਂ ਮਨਪ੍ਰੀਤ ਦੇ ਮਨ ਵਿੱਚ ਵੀ ਪੜ੍ਹਾਈ ਪੂਰੀ ਕਰਨ ਦੀ ਇੱਛਾ ਪੈਦਾ ਹੋ ਗਈ। ਮਨਪ੍ਰੀਤ ਨੇ ਕਿਹਾ ਕਿ ਇਹ ਮੇਰੀ ਬੇਟੀ ਨਾਲ ਪੜ੍ਹਾਈ ਕਰਨ ਦਾ ਸਹੀ ਸਮਾਂ ਸੀ। ਦੋਵੇਂ ਮਾਂ-ਧੀ ਨੇ ਇਕੱਠੇ ਕਾਲਜ ਵਿਚ ਦਾਖ਼ਲਾ ਲਿਆ ਅਤੇ ਡਿਗਰੀ ਪੂਰੀ ਕੀਤੀ। ਮਾਂ ਮਨਪ੍ਰੀਤ ਅਤੇ ਬੇਟੀ ਗੁਰਲੀਨ ਕੌਰ (25) ਨੇ ਲਾਇਲਪੁਰ ਖਾਲਸਾ ਕਾਲਜ ਫਾਰ ਵੂਮੈਨ ਤੋਂ ਹਿਊਮੈਨਟੀਜ਼ ਦੀ ਡਿਗਰੀ ਹਾਸਲ ਕੀਤੀ ਹੈ। ਮਨਪ੍ਰੀਤ ਦਾ ਪਤੀ ਸੁਖਵਿੰਦਰ ਸਿੰਘ ਪੇਂਟ ਦੇ ਕਾਰੋਬਾਰ ਨਾਲ ਜੁੜਿਆ ਹੋਇਆ ਹੈ।

ਮਨਪ੍ਰੀਤ ਨੇ ਕਿਹਾ ਕਿ ਜੇਕਰ ਗੁਰਲੀਨ ਦੇ ਪਿਤਾ ਨੇ ਮੈਨੂੰ ਹੌਸਲਾ ਨਾ ਦਿੱਤਾ ਹੁੰਦਾ ਤਾਂ ਮੇਰੇ ਲਈ ਇਹ ਸਭ ਮੁਸ਼ਕਲ ਹੋ ਜਾਣਾ ਸੀ। ਮੈਂ ਪਹਿਲੇ ਸਾਲ ਤੋਂ ਬਾਅਦ ਹੀ ਪੜ੍ਹਾਈ ਛੱਡ ਦਿੱਤੀ ਹੁੰਦੀ। ਕਿਉਂਕਿ ਮੈਨੂੰ ਨਹੀਂ ਪਤਾ ਸੀ ਕਿ ਇਸ ਉਮਰ ਵਿੱਚ ਪੜ੍ਹਾਈ ਵਿੱਚ ਇੰਨੀਆਂ ਮੁਸ਼ਕਲਾਂ ਆ ਸਕਦੀਆਂ ਹਨ। ਪਰ ਉਨ੍ਹਾਂ ਨੇ ਮੈਨੂੰ ਹਮੇਸ਼ਾ ਹੌਸਲਾ ਦਿੱਤਾ ਅਤੇ ਮੈਂ ਡਿਗਰੀ ਹਾਸਲ ਕੀਤੀ। ਮਨਪ੍ਰੀਤ ਨੇ ਕਿਹਾ ਕਿ ਆਡੀਓ ਰਿਕਾਰਡ ਕਰਕੇ ਗੁਰਲੀਨ ਨੂੰ ਦੇਣਾ ਕੋਈ ਵੱਡਾ ਕੰਮ ਨਹੀਂ ਸੀ। ਪਿਤਾ ਸੁਖਵਿੰਦਰ ਅਰੋੜਾ ਨੇ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਮੇਰੀ ਪਤਨੀ ਤੇ ਬੇਟੀ ਇਕੱਠੇ ਡਿਗਰੀਆਂ ਕਰ ਰਹੇ ਹਨ। ਕਨਵੋਕੇਸ਼ਨ ਸਮਾਰੋਹ ਵਿੱਚ ਦੋਵਾਂ ਨੂੰ ਖੜ੍ਹੇ ਹੋ ਕੇ ਤਾੜੀਆਂ ਦਿੱਤੀਆਂ ਗਈਆਂ। ਸੁਖਵਿੰਦਰ ਨੇ ਕਿਹਾ ਕਿ ਬੇਟੀ ਗੁਰਲੀਨ ਸਿਵਲ ਸਰਵਿਸਿਜ਼ ਦੀ ਤਿਆਰੀ ਕਰ ਰਹੀ ਹੈ। ਉਸਦੀ ਕੋਚਿੰਗ ਆਨਲਾਈਨ ਚੱਲ ਰਹੀ ਹੈ। ਮੇਰੀ ਪਤਨੀ ਦਾ ਕੰਮ ਅਜੇ ਖ਼ਤਮ ਨਹੀਂ ਹੋਇਆ, ਉਹ ਆਡੀਓ ਬੁੱਕ ਬਣਾ ਕੇ ਗੁਰਲੀਨ ਨੂੰ ਦਿੰਦੀ ਰਹੇਗੀ।

ਸਿਵਲ ਸਰਵਿਸ ਵਿੱਚ ਜਾਣਾ ਚਾਹੁੰਦੀ ਹੈ ਗੁਰਲੀਨ
 ਆਪਣੀ ਮਾਂ ਨਾਲ ਡਿਗਰੀ ਪੂਰੀ ਕਰਨ ਤੋਂ ਬਾਅਦ ਗੁਰਲੀਨ ਨੇ ਦੱਸਿਆ ਕਿ ਉਹ ਸਿਵਲ ਸਰਵਿਸਿਜ਼ ਵਿੱਚ ਸ਼ਾਮਲ ਹੋਣਾ ਚਾਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਦੋਵਾਂ ਨੇ 2 ਸਾਂਝੇ ਵਿਸ਼ੇ ਇਤਿਹਾਸ ਅਤੇ ਰਾਜਨੀਤੀ ਸ਼ਾਸਤਰ ਚੁਣੇ। ਮੈਂ ਤੀਜਾ ਵਿਸ਼ਾ ਵਿਕਲਪਿਕ ਵਜੋਂ ਅੰਗਰੇਜ਼ੀ ਨੂੰ ਚੁਣਿਆ, ਜਦੋਂ ਕਿ ਮਾਂ ਪੰਜਾਬੀ ਵਿਚ ਵਧੇਰੇ ਸਹਿਜ ਸੀ। ਕਈ ਐਨਜੀਓਜ਼ ਨੇ ਮੈਨੂੰ ਹਰ ਵਿਸ਼ੇ ਦੀਆਂ ਆਡੀਓ ਕਿਤਾਬਾਂ ਦਿੱਤੀਆਂ ਪਰ ਗੁਰਲੀਨ ਉਨ੍ਹਾਂ ਨੂੰ ਚੰਗੀ ਤਰ੍ਹਾਂ ਸਵੀਕਾਰ ਨਹੀਂ ਕਰ ਸਕੀ। ਗੁਰਲੀਨ ਨੇ ਕਿਹਾ ਕਿ ਮੈਂ ਸ਼ੁਰੂ ਤੋਂ ਹੀ ਆਪਣੀ ਮਾਂ ਦੀ ਆਵਾਜ਼ ਵਿੱਚ ਰਿਕਾਰਡ ਕੀਤੇ ਚੈਪਟਰ ਸੁਣੇ ਹਨ। ਅਜਿਹੇ ਵਿੱਚ ਮੈਨੂੰ ਆਡੀਓ ਸੁਣਨਾ ਜ਼ਿਆਦਾ ਚੰਗਾ ਲੱਗਾ।

Trending news