Ghaggar Water Level News: ਜ਼ੀ ਮੀਡੀਆ 'ਤੇ ਖਬਰ ਪ੍ਰਕਾਸ਼ਿਤ ਹੋਣ ਤੋਂ ਬਾਅਦ ਪ੍ਰਸ਼ਾਸਨ ਜਾਗਿਆ ਅਤੇ ਪੁੱਲ੍ਹ ਬੰਨ੍ਹਣ ਦਾ ਕੰਮ ਸ਼ੁਰੂ ਕੀਤਾ ਗਿਆ।
Trending Photos
Ghaggar Water Level News: ਹਲਕਾ ਸ਼ੁਤਰਾਣਾ ਦੇ ਪਿੰਡ ਅਰਨੇਟੂ ਵਿੱਚ ਹੜ੍ਹ ਤੋਂ ਬਾਅਦ ਸਥਿਤੀ ਬਦ ਤੋਂ ਬਦਤਰ ਹੋ ਗਈ ਸੀ ਅਤੇ ਘੱਗਰ ਵਿੱਚ ਆਏ ਹੜ੍ਹ ਕਾਰਨ ਪਿੰਡ ਨੂੰ ਜਾਣ ਵਾਲੀ ਸੜਕ ਪਾਣੀ ਵਿੱਚ ਰੁੜ੍ਹ ਜਾਣ ਕਾਰਨ 200 ਗਜ਼ ਦਾ ਪੁਲ ਪਾਣੀ ਵਿੱਚ ਰੁੜ੍ਹ ਗਿਆ ਸੀ, ਜਿਸ ਕਾਰਨ ਲੋਕਾਂ ਦਾ ਨੁਕਸਾਨ ਹੋ ਗਿਆ ਸੀ। ਹੁਣ ਪੰਜਾਬ ਨਾਲ ਸੰਪਰਕ ਵੀ ਟੁੱਟ ਗਿਆ ਹੈ।
ਸੜਕ ਪਾਣੀ ਵਿੱਚ ਰੁੜ੍ਹ ਜਾਣ ਕਾਰਨ ਬੱਚਿਆਂ ਨੂੰ ਆਪਣਾ ਕੰਮ ਅਤੇ ਸਾਮਾਨ ਆਦਿ ਲੈਣ ਲਈ ਹਰਿਆਣਾ ਜਾਣਾ ਪਿਆ। ਉਹ ਸਕੂਲ ਜਾਣ ਲਈ ਬੇਵੱਸ ਸਨ ਅਤੇ ਕਿਸੇ ਜ਼ਰੂਰੀ ਕੰਮ ਲਈ ਆਉਣ-ਜਾਣ ਵਾਲੇ ਲੋਕਾਂ ਲਈ ਕਿਸ਼ਤੀ ਹੀ ਇੱਕ ਸਹਾਰਾ ਸੀ। ਪਿੰਡ ਦੇ ਲੋਕਾਂ ਨੇ ਪੁਲ ਦੀ ਮੁਰੰਮਤ ਲਈ ਆਪਣੇ ਪੱਧਰ ’ਤੇ ਪੂਰੀ ਕੋਸ਼ਿਸ਼ ਕੀਤੀ ਪਰ ਪੁਲ ਡੂੰਘਾ ਤੇ ਲੰਬਾ ਹੋਣ ਕਾਰਨ ਪਿੰਡ ਦੇ ਲੋਕਾਂ ਅਤੇ ਸਮਾਜ ਸੇਵੀ ਆਗੂਆਂ ਦੇ ਬੱਸੋਂ ਬਾਹਰ ਹੈ ਅਤੇ ਇਸ ਲਈ ਉਹਨਾਂ ਨੇ ਇਸ ਸਮੱਸਿਆ ਨੂੰ ਲੈ ਕੇ ਪ੍ਰਸ਼ਾਸਨ 'ਤੇ ਸਵਾਲ ਖੜ੍ਹੇ ਕੀਤੇ।
ਇਹ ਵੀ ਪੜ੍ਹੋ: Punjab Ghaggar Water level News: ਪੰਜਾਬ ਵਿੱਚ ਘੱਗਰ ਨੇ ਕਿੱਥੇ- ਕਿੱਥੇ ਮਚਾਈ ਤਬਾਹੀ, ਵੇਖੋ ਤਸਵੀਰਾਂ ਰਾਹੀਂ ਹਰ ਪਿੰਡ ਦੀ ਜਾਣਕਾਰੀ
ਜ਼ੀ ਮੀਡੀਆ ਨੇ ਇਸ ਪੁਲ ਦੀ ਮੁਰੰਮਤ ਕਰਨ ਅਤੇ ਟੁੱਟੀ ਸੜਕ ਬਣਾਉਣ ਦੀ ਮੰਗ ਦੀ ਖ਼ਬਰ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤੀ, ਜਿਸ ਤੋਂ ਬਾਅਦ ਜਿਸ ਨੂੰ ਲੈ ਕੇ ਪਿੰਡ ਵਾਸੀਆਂ ਦੀ ਸਮੱਸਿਆ ਨੂੰ ਉਜਾਗਰ ਕੀਤਾ ਗਿਆ। ਪ੍ਰਸ਼ਾਸਨ ਦੀ ਤਰਫੋਂ ਜੇ.ਬੀ.ਸੀ ਮਸ਼ੀਨ ਨਾਲ ਪਟੜੀ ਬੰਨ੍ਹਣ ਦਾ ਕੰਮ ਸ਼ੁਰੂ ਕਰਵਾਇਆ ਗਿਆ, ਜਿਸ ਦੀ ਸਾਰ ਲੈਣ ਲਈ ਲੋਕਾਂ ਨੇ ਮੀਡੀਆ ਅਤੇ ਪ੍ਰਸ਼ਾਸਨ ਦਾ ਧੰਨਵਾਦ ਕੀਤਾ।
ਇਹ ਵੀ ਪੜ੍ਹੋ: Sardulgarh Flood News: ਸਰਦੂਲਗੜ੍ਹ ਦੇ ਇੱਕ ਹਿੱਸੇ ਵਿੱਚ ਪਾਣੀ 'ਚ ਫਸਿਆ ਗ਼ਰੀਬ ਪਰਿਵਾਰ
ਗੌਰਤਲਬ ਹੈ ਕਿ ਸੰਗਰੂਰ ਦੇ ਮੂਨਕ ਇਲਾਕੇ 'ਚ ਘੱਗਰ ਦਰਿਆ (Ghaggar Water level) 'ਚ ਆਏ ਹੜ੍ਹ ਕਾਰਨ ਲੋਕਾਂ ਦੇ ਹਾਲਾਤ ਬਹੁਤ ਹੀ ਖਸਤਾ ਹਨ। ਖੇਤ ਪਾਣੀ ਨਾਲ ਭਰੇ ਪਏ ਹਨ, ਕਿਤੇ ਸੜਕਾਂ ਟੁੱਟੀਆਂ ਹਨ, ਕਿਤੇ ਜਾਣ ਲਈ ਕੋਈ ਰਸਤਾ ਨਹੀਂ ਹੈ। ਘੱਗਰ ਦਰਿਆ ਦਾ ਬੰਨ੍ਹ ਟੁੱਟਣ ਦੀ ਜ਼ਮੀਨੀ ਰਿਪੋਰਟ ਬਾਰੇ ਕੱਲ੍ਹ ਦੱਸਿਆ ਗਿਆ ਸੀ ਅਤੇ ਅੱਜ ਘੱਗਰ ਦਰਿਆ ਤੋਂ ਕਈ ਕਿਲੋਮੀਟਰ ਦੂਰ ਪਿੰਡ ਮੰਡਵੀ ਅਤੇ ਬਸੀਰਾ ਤੱਕ ਹੈ, ਜਿਸ ਤੋਂ ਬਾਅਦ ਵੀ ਸੜਕਾਂ ਟੁੱਟ ਚੁੱਕੀਆਂ ਹਨ।