Punjab vehicles: ਪੰਜਾਬ 'ਚ ਪੁਰਾਣੇ ਵਹੀਕਲਾਂ ਨੂੰ ਦੁਬਾਰਾ ਤੋਂ ਰਜਿਸਟਰ ਕਰਵਾਉਣ ਲਈ ਲੱਗੇਗਾ ਗ੍ਰੀਨ ਟੈਕਸ
Advertisement
Article Detail0/zeephh/zeephh2394371

Punjab vehicles: ਪੰਜਾਬ 'ਚ ਪੁਰਾਣੇ ਵਹੀਕਲਾਂ ਨੂੰ ਦੁਬਾਰਾ ਤੋਂ ਰਜਿਸਟਰ ਕਰਵਾਉਣ ਲਈ ਲੱਗੇਗਾ ਗ੍ਰੀਨ ਟੈਕਸ

Punjab vehicles: ਸਰਕਾਰ ਦਾ ਟਰਾਂਸਪੋਰਟ ਵਿਭਾਗ ਸੂਬੇ 'ਚ ਰਜਿਸਟਰਡ ਟੂਰਿਸਟ ਵਾਹਨਾਂ 'ਤੇ ਮੋਟਰ ਵਹੀਕਲ ਟੈਕਸ ਘਟਾਉਣ ਦੀ ਤਿਆਰੀ ਕਰ ਰਿਹਾ ਹੈ। ਇਸ ਤੋਂ ਪਹਿਲਾਂ ਸੈਲਾਨੀ ਵਾਹਨਾਂ 'ਤੇ ਪ੍ਰਤੀ ਸੀਟ 7000 ਰੁਪਏ ਟੈਕਸ ਲਗਾਇਆ ਜਾਂਦਾ ਸੀ, ਜਿਸ ਤਹਿਤ 65 ਸੀਟਾਂ ਵਾਲੀ ਬੱਸ ਦੇ ਚਾਲਕ ਨੂੰ 4.55 ਲੱਖ ਰੁਪਏ ਦੇਣੇ ਪੈਂਦੇ ਸਨ।

 

 

Punjab vehicles: ਪੰਜਾਬ 'ਚ ਪੁਰਾਣੇ ਵਹੀਕਲਾਂ ਨੂੰ ਦੁਬਾਰਾ ਤੋਂ ਰਜਿਸਟਰ ਕਰਵਾਉਣ ਲਈ ਲੱਗੇਗਾ ਗ੍ਰੀਨ ਟੈਕਸ

fallbackPunjab vehicles/ਰੋਹਿਤ ਬਾਂਸਲ: ਪੰਜਾਬ ਵਿੱਚ 15 ਸਾਲ ਤੋਂ ਪੁਰਾਣੇ ਨਿੱਜੀ ਵਾਹਨਾਂ ਅਤੇ 8 ਸਾਲ ਤੋਂ ਪੁਰਾਣੇ ਵਪਾਰਕ ਵਾਹਨਾਂ ਦੇ ਮਾਲਕਾਂ ਨੂੰ ਹੁਣ ਸੂਬੇ ਦੀਆਂ ਸੜਕਾਂ 'ਤੇ ਵਾਹਨ ਚਲਾਉਣ ਲਈ ਗ੍ਰੀਨ ਟੈਕਸ ਅਦਾ ਕਰਨਾ ਹੋਵੇਗਾ। ਪੰਜਾਬ ਸਰਕਾਰ ਨੇ ਪ੍ਰਦੂਸ਼ਣ 'ਤੇ ਕਾਬੂ ਪਾਉਣ ਦੇ ਮਕਸਦ ਨਾਲ ਸੂਬੇ 'ਚ ਗ੍ਰੀਨ ਟੈਕਸ ਲਾਗੂ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ।

fallback

ਜਾਣੋ ਪੂਰਾ ਵੇਰਵਾ

-ਹੁਣ ਦੋਪਈਆ ਵਾਹਨ ਉੱਤੇ  500 ਰੁਪਏ ਪੈਟਰੋਲ ਅਤੇ 1000 ਡੀਜ਼ਲ ਦਾ ਗ੍ਰੀਨ ਟੈਕਸ ਲੱਗੇਗਾ
-ਚਾਰ ਪਈਆ ਵਾਹਨ ਤੇ 1500 ਸੀਸੀ ਤੋਂ ਥੱਲੇ 3000 ਪੈਟਰੋਲ ਅਤੇ 4000 ਡੀਜ਼ਲ ਤੇ
-1500 ਸੀਸੀ ਤੋਂ ਉੱਤੇ 4000 ਪੈਟਰੋਲ ਅਤੇ 6000 ਡੀਜ਼ਲ

ਕਮਰਸ਼ੀਅਲ ਵਹੀਕਲ ਲਈ ਅਲੱਗ ਤੋਂ ਹੋਣਗੇ ਕਾਨੂੰਨ
ਮੋਟਰਸਾਈਕਲ ਤੇ 250 ਰੁਪਏ ਸਲਾਨਾ
ਮੋਟਰ ਕੈਬ ਤੇ 300 ਰੁਪਏ ਸਾਲਾਨਾ
ਹਲਕੇ ਭਾਰ ਢੋਣ ਵਾਲੇ ਵਾਹਨ 1500 ਰੁਪਏ ਸਾਲਾਨਾ
ਮੀਡੀਅਮ ਪੱਧਰ ਦਾ ਭਾਰ ਢੋਣ ਵਾਲੇ ਵਾਹਨ 2000 ਰੁਪਏ ਸਾਲਾਨਾ
ਵੱਡੇ ਪੱਧਰ ਤੇ ਢੋਣ ਵਾਲੇ ਵਾਹਨ 2500 ਰੁਪਏ

ਪੰਜਾਬ ਦੇ ਵਿੱਚ ਨਵੇਂ ਵਹੀਕਲ ਦੀ ਰਜਿਸਟਰੇਸ਼ਨ ਫੀਸ ਵਿੱਚ ਵੀ ਕੀਤਾ ਗਿਆ ਵਾਧਾ 
ਇਕ ਲੱਖ ਤੋਂ ਥੱਲੇ ਮੋਟਰਸਾਈਕਲ ਖਰੀਦਣ ਉੱਤੇ ਦੇਣਾ ਪਏਗੀ 7.5% ਦੇ ਹਿਸਾਬ ਨਾਲ ਫੀਸ 
ਇਕ ਲੱਖ ਤੋਂ 2 ਲੱਖ ਤੱਕ ਮੋਟਰਸਾਈਕਲ ਲੱਗੇਗੀ 10% ਫੀਸ 
ਦੋ ਲੱਖ ਤੋਂ ਉੱਤੇ  ਮੋਟਰਸਾਈਕਲ ਤੇ 11% ਲੱਗੇਗੀ ਫੀਸ
15 ਲੱਖ ਤੋਂ ਥੱਲੇ ਦੇ ਚਾਰ ਪਹੀਆ ਵਾਹਨ ਤੇ 9.5%
15 ਲੱਖ ਤੋਂ 25 ਲੱਖ ਤੱਕ ਦੀ ਗੱਡੀ ਉੱਪਰ 12% 
25 ਲੱਖ ਤੋਂ ਉੱਤੇ 13%

ਇਸ ਤੋਂ ਪਹਿਲਾਂ ਦੀ ਜੇਕਰ ਰੇਟ ਤੇ ਨਜ਼ਰ ਮਾਰੀ ਜਾਵੇ 

fallback
ਇਕ ਲੱਖ ਤੋਂ ਥੱਲੇ ਦੇ ਮੋਟਰਸਾਈਕਲ ਤੇ 7% ਰਜਿਸਟਰੇਸ਼ਨ ਫੀਸ ਸੀ
ਇਕ ਲੱਖ ਤੋਂ ਉੱਤੇ ਦੇ ਮੋਟਰਸਾਈਕਲ ਤੇ 9% ਫੀਸ
15 ਲੱਖ ਤੱਕ ਦੀ ਗੱਡੀ ਉੱਤੇ 7% ਫੀਸ ਸੀ
15 ਲੱਖ ਤੋਂ ਵੱਧ ਦੀ ਗੱਡੀ ਉੱਤੇ 11% ਫੀਸ ਸੀ

ਇਸ ਤੋਂ ਇਲਾਵਾ, ਸਰਕਾਰ ਦਾ ਟਰਾਂਸਪੋਰਟ ਵਿਭਾਗ ਰਾਜ ਵਿੱਚ ਰਜਿਸਟਰਡ ਟੂਰਿਸਟ ਵਾਹਨਾਂ 'ਤੇ ਮੋਟਰ ਵਾਹਨ ਟੈਕਸ ਘਟਾਉਣ ਦੀ ਤਿਆਰੀ ਕਰ ਰਿਹਾ ਹੈ। ਇਸ ਤੋਂ ਪਹਿਲਾਂ ਸੈਲਾਨੀ ਵਾਹਨਾਂ 'ਤੇ ਪ੍ਰਤੀ ਸੀਟ 7000 ਰੁਪਏ ਟੈਕਸ ਲਗਾਇਆ ਜਾਂਦਾ ਸੀ, ਜਿਸ ਤਹਿਤ 65 ਸੀਟਾਂ ਵਾਲੀ ਬੱਸ ਦੇ ਚਾਲਕ ਨੂੰ 4.55 ਲੱਖ ਰੁਪਏ ਦੇਣੇ ਪੈਂਦੇ ਸਨ। 

ਇਹ ਵੀ ਪੜ੍ਹੋ: Pathankot Illegal Mining: ਨਾਜਾਇਜ਼ ਮਾਈਨਿੰਗ ਖਿਲਾਫ਼ ਵੱਡੀ ਕਾਰਵਾਈ! 5 ਟਰੈਕਟਰ ਟਰਾਲੀਆਂ ਅਤੇ ਇੱਕ ਜੇਸੀਬੀ ਜ਼ਬਤ, 4 ਗ੍ਰਿਫਤਾਰ
 

ਹੁਣ ਨਵੀਆਂ ਦਰਾਂ ਤਹਿਤ ਆਮ ਬੱਸ 'ਤੇ ਪ੍ਰਤੀ ਸੀਟ 2,050 ਰੁਪਏ, ਡੀਲਕਸ ਨਾਨ-ਏ.ਸੀ. ਬੱਸ 'ਤੇ 2,650 ਰੁਪਏ, ਏ.ਸੀ. ਡੀਲਕਸ ਬੱਸ 'ਤੇ 4,150 ਰੁਪਏ ਅਤੇ ਸੁਪਰ ਇੰਟੈਗਰਲ ਬੱਸ 'ਤੇ ਪ੍ਰਤੀ ਸੀਟ ਚਾਰਜ 5,000 ਰੁਪਏ ਹੋਵੇ। ਇਸ ਫੈਸਲੇ ਨੂੰ ਪੰਜਾਬ ਮੰਤਰੀ ਮੰਡਲ ਨੇ ਪ੍ਰਵਾਨਗੀ ਦੇ ਦਿੱਤੀ ਹੈ ਅਤੇ ਇਸ ਨੂੰ ਜਲਦੀ ਹੀ ਲਾਗੂ ਕਰ ਦਿੱਤਾ ਜਾਵੇਗਾ।

Trending news