Ground Zero Report- ਦੋਆਬੇ ਨੂੰ ਮਾਲਵੇ ਨਾਲ ਜੋੜਨ ਵਾਲੇ ਪੁਲ ਚੜਿਆ ਮਾਈਨਿੰਗ ਮਾਫ਼ੀਆ ਦੀ ਭੇਂਟ, ਵਾਪਰ ਸਕਦਾ ਹੈ ਵੱਡਾ ਹਾਦਸਾ
Advertisement
Article Detail0/zeephh/zeephh1391984

Ground Zero Report- ਦੋਆਬੇ ਨੂੰ ਮਾਲਵੇ ਨਾਲ ਜੋੜਨ ਵਾਲੇ ਪੁਲ ਚੜਿਆ ਮਾਈਨਿੰਗ ਮਾਫ਼ੀਆ ਦੀ ਭੇਂਟ, ਵਾਪਰ ਸਕਦਾ ਹੈ ਵੱਡਾ ਹਾਦਸਾ

ਦੋਆਬੇ ਨੂੰ ਮਾਲਵੇ ਨਾਲ ਜੋੜਨ ਵਾਲੇ ਇਕ ਕਿਲੋਮੀਟਰ ਲੰਬੇ ਪੁੱਲ ਦੀ ਗਰਾਊਂਡ ਜ਼ੀਰੋ ਤੋਂ ਰਿਪੋਰਟ,,,,,,, ਦੁਆਬੇ 'ਤੇ ਮਾਲਵੇ ਨੂੰ ਜੋੜਨ ਵਾਲੇ ਇਕ ਕਿਲੋਮੀਟਰ ਪੁਲ ਨੂੰ ਖ਼ਤਰਾ। ਮਾਈਨਿੰਗ ਮਾਫੀਆ ਦੁਆਰਾ ਪੁਲ ਦੇ ਪਿੱਲਰਾਂ ਦੇ ਆਲੇ ਦੁਆਲੇ ਤੋਂ ਮਾਈਨਿੰਗ ਕਰਕੇ ਪਿੱਲਰਾਂ ਨੂੰ ਨੰਗਾ ਕਰ ਦਿੱਤਾ ਗਿਆ ਹੈ।  ਕਈ ਪਿੱਲਰਾਂ 'ਤੇ ਤਰੇੜਾਂ ਆ ਚੁੱਕੀਆਂ ਹਨ।

Ground Zero Report- ਦੋਆਬੇ ਨੂੰ ਮਾਲਵੇ ਨਾਲ ਜੋੜਨ ਵਾਲੇ ਪੁਲ ਚੜਿਆ ਮਾਈਨਿੰਗ ਮਾਫ਼ੀਆ ਦੀ ਭੇਂਟ, ਵਾਪਰ ਸਕਦਾ ਹੈ ਵੱਡਾ ਹਾਦਸਾ

ਬਿਮਲ ਸ਼ਰਮਾ/ਅਨੰਦਪੁਰ ਸਾਹਿਬ: ਅੱਜ ਅਸੀਂ ਤੁਹਾਨੂੰ ਸਤਲੁਜ ਦਰਿਆ 'ਤੇ ਬਣੇ ਲੱਗਭੱਗ ਇਕ ਕਿਲੋਮੀਟਰ ਲੰਬੇ ਪੁੱਲ ਦੀ ਗਰਾਊਂਡ ਜ਼ੀਰੋ ਤੋਂ ਰਿਪੋਰਟ ਦਿਖਾਉਣ ਜਾ ਰਹੇ ਹਾਂ ਜੋ ਮਾਈਨਿੰਗ ਮਾਫੀਆ ਦੇ ਭੇਂਟ ਚੜ੍ਹ ਚੁੱਕਾ ਹੈ । ਪਿਛਲੇ ਸਮੇਂ ਦੌਰਾਨ ਇਸ ਪੁਲ ਦੇ ਪਿੱਲਰ ਜੋ ਮਾਈਨਿੰਗ ਮਾਫੀਆ ਦੁਆਰਾ ਗ਼ੈਰ ਕਾਨੂੰਨੀ ਮਾਈਨਿੰਗ ਕਰਕੇ ਕਈ ਫੁੱਟ ਤੱਕ ਨੰਗੇ ਕਰ ਦਿੱਤੇ ਗਏ ਹਨ ਇੱਥੋਂ ਤੱਕ ਕਿ ਇਹ ਪੁੱਲ ਹੁਣ ਇਸ ਕਦਰ ਨੁਕਸਾਨੇ ਗਏ ਹਨ ਕਿ ਇਹਨਾ ਦੇ ਪਿਲਰਾਂ ਵਿਚ ਕਾਫੀ ਗਹਿਰੀਆਂ ਦਰਾਰਾਂ ਆ ਚੁੱਕੀਆਂ ਹਨ, ਜਿਸ ਕਾਰਨ ਇਸ ਪੁੱਲ ਨੂੰ ਖਤਰਾ ਪੈਦਾ ਹੋ ਚੁੱਕਾ ਹੈ । ਤੁਹਾਨੂੰ ਦੱਸ ਦਈਏ ਕਿ ਸਤਲੁਜ ਦਰਿਆ 'ਤੇ ਬਣਿਆ ਇਹ ਪੁਲ ਜੋ ਦੋਆਬੇ ਨੂੰ ਮਾਲਵਾ ਨਾਲ ਜੋੜਦਾ ਹੈ ਨੁਕਸਾਨਿਆ ਜਾ ਸਕਦਾ ਹੈ 'ਤੇ ਕੋਈ ਹਾਦਸਾ ਵੀ ਹੋ ਸਕਦਾ ਹੈ। ਸਮਾਂ ਰਹਿੰਦੇ ਸਰਕਾਰ ਨੂੰ ਇਸ ਪੁਲ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ ।

 

ਸਤਲੁਜ ਦਰਿਆ ਜੋ ਕਿ ਮਾਈਨਿੰਗ ਦੀ ਹੱਬ ਹੈ ਤੇ ਦਰਿਆ ਦੇ ਆਲੇ ਦੁਆਲੇ ਕਈ ਦਰਜਨਾਂ ਕਰੈਸ਼ਰ ਹਨ ਪਿਛਲੇ ਸਮੇਂ ਦੌਰਾਨ ਮਾਈਨਿੰਗ ਮਾਫੀਆ ਨੇ ਇੱਥੇ ਬੇਖੌਫ ਮਾਈਨਿੰਗ ਕਰਕੇ ਜਿੱਥੇ ਇਸ ਦਰਿਆ 'ਤੇ ਆਲੇ ਦੁਆਲੇ ਦੀਆਂ ਵਾਹੀਯੋਗ ਜ਼ਮੀਨ ਦਾ ਨੁਕਸਾਨ ਕੀਤਾ ਓਥੇ ਹੀ ਇਸ ਦਰਿਆ 'ਤੇ ਬਣਿਆ ਕਰੀਬ 1 ਕਿਲੋਮੀਟਰ ਲੰਬੇ ਪੁਲ ਨੂੰ ਵੀ ਨਹੀਂ ਬਖਸ਼ਿਆ। ਮਾਫੀਆ ਨੇ ਆਪਣੇ ਫਾਇਦੇ ਲਈ ਪੁੱਲ ਦੇ ਪਿਲਰਾਂ ਦੇ ਆਲੇ ਦੁਆਲੇ ਨੂੰ ਵੀ ਨਹੀਂ ਬਖਸ਼ਿਆ । ਰੋਜਾਨਾ ਇਸ ਪੁਲ ਤੋਂ ਜਿੱਥੇ ਅੰਮ੍ਰਿਤਸਰ , ਕਪੂਰਥਲਾ , ਲੁਧਿਆਣਾ, ਹੁਸ਼ਿਆਰਪੁਰ , ਗੜ੍ਹਸ਼ੰਕਰ ਤੱਕ ਦੇ ਲੋਕ ਇਸ ਪੁਲ ਤੋਂ ਹੋ ਕੇ ਸ਼੍ਰੀ ਅਨੰਦਪੁਰ ਸਾਹਿਬ, ਮਾਤਾ ਨੈਣਾ ਦੇਵੀ ਦਰਸ਼ਨਾਂ ਲਈ ਆਉਂਦੇ ਹਨ  ਤੇ ਰੋਜਾਨਾ ਲੱਖਾਂ ਹੀ ਭਾਰੇ ਤੇ ਹਲਕੇ ਵਾਹਨ ਇਸ ਪੁਲ ਤੋਂ ਗੁਜ਼ਾਰਦੇ ਹਨ । ਇੱਥੋਂ ਲੰਘਣ ਵਾਲੇ ਰਾਹਗੀਰ ਇਸ ਪੁੱਲ ਤੋਂ ਲੰਘਣ ਤੋਂ ਝਿਜਕਦੇ ਹਨ।  ਜੇਕਰ ਇਸ ਪੁਲ ਨੂੰ ਕੋਈ ਨੁਕਸਾਨ ਹੁੰਦਾ ਹੈ ਤਾਂ ਕਿਸੇ ਸਮੇਂ ਵੀ ਦੋਆਬੇ ਦਾ ਮਾਲਵੇ ਨਾਲ ਸੰਪਰਕ ਟੁੱਟ ਸਕਦਾ ਹੈ ਤੇ ਕੋਈ ਵੱਡਾ ਹਾਦਸਾ ਵੀ ਵਾਪਰ ਸਕਦਾ ਹੈ। 

 

ਦੂਜਾ ਮੁੱਖ ਕਾਰਨ ਇਸ ਪੁਲ ਦੇ ਉਪਰੋਂ ਬੱਜਰੀ, ਰੇਤਾ, ਟਰੱਕ, ਟਿੱਪਰ ਨਾਲ ਭਰੇ ਸੈਂਕੜੇ ਓਵਰਲੋਡ ਵਾਹਨ ਲੰਘਦੇ ਰਹਿੰਦੇ ਹਨ ਜੋ ਇਸ ਪੁਲ ਦੇ ਟੁੱਟਣ ਦਾ ਮੁੱਖ ਕਾਰਨ ਹਨ।  ਜਦੋਂ ਇਹ ਓਵਰਲੋਡ ਟਿੱਪਰ ਪੁਲ ਤੋਂ ਲੰਘਦੇ ਹਨ ਤਾਂ ਇਹ ਇਸ ਪੁਲ 'ਤੇ ਵੱਡੀ ਮਾਤਰਾ 'ਚ ਮਿੱਟੀ, ਬੱਜਰੀ ਅਤੇ ਰੇਤ ਸੁੱਟ ਦਿੰਦੇ ਹਨ ਅਤੇ ਪੁਲ ਨੂੰ ਭਾਰੀ ਨੁਕਸਾਨ ਪਹੁੰਚਾਉਂਦੇ ਹਨ।  ਲੋਕਾਂ ਦੀ ਮੰਗ ਹੈ ਕਿ ਇਸ ਪੁਲ ਦੀ ਹੋਂਦ ਨੂੰ ਬਚਾਉਣ ਲਈ ਪ੍ਰਸ਼ਾਸਨ ਨੂੰ ਜਲਦ ਤੋਂ ਜਲਦ ਕੰਮ ਕਰਨਾ ਪਵੇਗਾ। ਨਾਜਾਇਜ਼ ਮਾਈਨਿੰਗ ਨੂੰ ਰੋਕਣਾ ਪਵੇਗਾ ਅਤੇ ਇਸ ਪੁਲ ਦੀ ਮੁਰੰਮਤ ਕਰਨੀ ਪਵੇਗੀ ਤਾਂ ਜੋ ਇਸ ਲੰਬੇ ਪੁਲ ਦੀ ਹੋਂਦ ਨੂੰ ਬਚਾਇਆ ਜਾ ਸਕੇ , ਜੇਕਰ ਅਸੀਂ ਸਮੇਂ ਸਿਰ ਇਸ ਵੱਲ ਧਿਆਨ ਨਾ ਦਿੱਤਾ ਤਾਂ ਇਹ ਪੁੱਲ ਨੁਕਸਾਨਿਆ ਜਾ ਸਕਦਾ ਹੈ ।

 

ਇਸ ਬਾਰੇ ਜਦੋਂ ਐਸ. ਡੀ. ਐਮ. ਆਨੰਦਪੁਰ ਸਾਹਿਬ ਮਨੀਸ਼ਾ ਰਾਣਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਤੁਸੀਂ ਮੇਰੇ ਧਿਆਨ ਵਿਚ ਲਿਆਂਦਾ ਹੈ ਜੋ ਸਾਡੇ ਕੋਲੋਂ ਹੋ ਪਾਇਆ ਅਸੀਂ ਕਰਾਂਗੇ । ਮੈਂ ਉੱਥੇ ਖੁਦ ਜਾ ਕੇ ਵਿਜ਼ਿਟ ਵੀ ਕਰਾਂਗੀ।

 

 

 

Trending news