Ganesh Chaturthi 2023: ਗਣੇਸ਼ ਚਤੁਰਥੀ ਮੌਕੇ ਅੱਜ ਦੇਸ਼ ਭਰ ਵਿੱਚ ਗਣਪਤੀ ਬੱਪਾ ਮੋਰਯਾ ਦੀ ਗੂੰਜ, ਵੇਖੋ ਤਸਵੀਰਾਂ
Advertisement
Article Detail0/zeephh/zeephh1878191

Ganesh Chaturthi 2023: ਗਣੇਸ਼ ਚਤੁਰਥੀ ਮੌਕੇ ਅੱਜ ਦੇਸ਼ ਭਰ ਵਿੱਚ ਗਣਪਤੀ ਬੱਪਾ ਮੋਰਯਾ ਦੀ ਗੂੰਜ, ਵੇਖੋ ਤਸਵੀਰਾਂ

Happy Ganesh Chaturthi 2023: ਸ਼੍ਰੀ ਗਣੇਸ਼ ਚਤੁਰਥੀ ਦੇ ਮੌਕੇ 'ਤੇ ਗਣਪਤੀ ਬੱਪਾ ਦੇ ਆਗਮਨ ਪੁਰਬ ਲਈ ਚਾਰ ਰੋਜ਼ਾ ਸਮਾਗਮ ਸ਼ੁਰੂ ਹੋ ਗਏ ਹਨ।

Ganesh Chaturthi 2023: ਗਣੇਸ਼ ਚਤੁਰਥੀ ਮੌਕੇ ਅੱਜ ਦੇਸ਼ ਭਰ ਵਿੱਚ ਗਣਪਤੀ ਬੱਪਾ ਮੋਰਯਾ ਦੀ ਗੂੰਜ, ਵੇਖੋ ਤਸਵੀਰਾਂ

Happy Ganesh Chaturthi 2023: ਪੌਰਾਣਿਕ ਮਾਨਤਾਵਾਂ ਦੇ ਅਨੁਸਾਰ, ਭਗਵਾਨ ਗਣੇਸ਼ ਦਾ ਜਨਮ ਭਾਦਰਪਦ ਮਹੀਨੇ ਦੇ ਸ਼ੁਕਲ ਪੱਖ ਦੀ ਚਤੁਰਥੀ ਤਰੀਕ ਨੂੰ ਹੋਇਆ ਸੀ। ਇਸ ਸਾਲ, ਰਿਧੀ-ਸਿੱਧੀ ਦੇ ਦਾਤੇ ਭਗਵਾਨ ਸ਼੍ਰੀ ਗਣੇਸ਼ ਦਾ ਜਨਮ ਦਿਨ 19 ਸਤੰਬਰ 2023 ਨੂੰ ਮਨਾਇਆ ਜਾ ਰਿਹਾ ਹੈ। ਇਹ ਦਿਨ ਗਣੇਸ਼ ਉਤਸਵ (Ganesh Chaturthi) ਦੀ ਸ਼ੁਰੂਆਤ ਨੂੰ ਵੀ ਦਰਸਾਉਂਦਾ ਹੈ ਜੋ ਦਸ ਦਿਨਾਂ ਤੱਕ ਚੱਲਦਾ ਹੈ। ਇਸ ਸਾਲ 19 ਸਤੰਬਰ ਤੋਂ ਸ਼ੁਰੂ ਹੋਏ ਗਣੇਸ਼ ਉਤਸਵ ਦਾ ਇਹ ਤਿਉਹਾਰ 30 ਸਤੰਬਰ ਨੂੰ ਅਨੰਤ ਚਤੁਰਦਸ਼ੀ ਨੂੰ ਸਮਾਪਤ ਹੋਵੇਗਾ। 

ਗਣੇਸ਼ ਚਤੁਰਥੀ (Ganesh Chaturthi) ਦੇ ਦਿਨ, ਲੋਕ ਬੱਪਾ ਨੂੰ ਆਪਣੇ ਘਰਾਂ ਵਿੱਚ ਬਹੁਤ ਧੂਮਧਾਮ ਨਾਲ ਲਿਆਉਂਦੇ ਹਨ ਅਤੇ ਢੋਲ ਦੇ ਨਾਲ ਪ੍ਰਦਰਸ਼ਨ ਕਰਦੇ ਹਨ ਅਤੇ ਉਸਨੂੰ ਸਥਾਪਿਤ ਕਰਦੇ ਹਨ। ਗਣੇਸ਼ ਉਤਸਵ ਦੇ ਇਨ੍ਹਾਂ 10 ਦਿਨਾਂ ਦੌਰਾਨ ਹਰ ਪਾਸੇ ਬੱਪਾ ਦਾ ਨਾਮ ਸੁਣਾਈ ਦਿੰਦਾ ਹੈ। ਨਾਲ ਹੀ, ਇਸ ਮੌਕੇ 'ਤੇ, ਲੋਕ ਆਪਣੇ ਦੋਸਤਾਂ, ਰਿਸ਼ਤੇਦਾਰਾਂ ਅਤੇ ਅਜ਼ੀਜ਼ਾਂ ਨੂੰ ਗਣੇਸ਼ ਚਤੁਰਥੀ ਦੀਆਂ ਸ਼ੁਭਕਾਮਨਾਵਾਂ ਭੇਜਦੇ ਹਨ ਅਤੇ ਬੱਪਾ ਦੇ ਆਸ਼ੀਰਵਾਦ ਦੀ ਕਾਮਨਾ ਕਰ ਸਕਦੇ ਹਨ। 

ਇਹ ਵੀ ਪੜ੍ਹੋ: Patiala News: ਪਾਤੜਾਂ ਮੰਡੀ 'ਚ ਬਾਸਮਤੀ ਝੋਨੇ ਦੀ ਆਮਦ; ਕਿਸਾਨਾਂ ਨੂੰ 3700 ਰੁਪਏ ਤੱਕ ਦਾ ਮਿਲ ਰਿਹੈ ਭਾਅ

ਸ਼੍ਰੀ ਗਣੇਸ਼ ਚਤੁਰਥੀ (Ganesh Chaturthi) ਦੇ ਮੌਕੇ 'ਤੇ ਗਣਪਤੀ ਬੱਪਾ ਦੇ ਆਗਮਨ ਪੁਰਬ ਲਈ ਚਾਰ ਰੋਜ਼ਾ ਸਮਾਗਮ ਸ਼ੁਰੂ ਹੋ ਗਏ ਹਨ, ਸ਼ਹਿਰ ਵਾਸੀ ਵੱਡੀ ਗਿਣਤੀ 'ਚ ਦਰਬਾਰ 'ਚ ਮੱਥਾ ਟੇਕਣ ਲਈ ਪਹੁੰਚ ਰਹੇ ਹਨ। ਸ਼੍ਰੀ ਗਣੇਸ਼ ਚਤੁਰਥੀ ਦੇ ਮੌਕੇ 'ਤੇ ਗਣਪਤੀ ਬੱਪਾ ਦੇ ਆਗਮਨ ਨੂੰ ਲੈ ਕੇ ਮੋਹਾਲੀ 'ਚ ਸਰਬ ਧਰਮ ਪ੍ਰੋਗਰਾਮ ਕਰਵਾਇਆ ਗਿਆ, ਜਿਸ 'ਚ ਹਿੰਦੂ, ਸਿੱਖ ਅਤੇ ਮੁਸਲਿਮ ਭਾਈਚਾਰੇ ਦੀ ਏਕਤਾ ਦਾ ਹਰ ਪਹਿਲੂ ਦੇਖਣ ਨੂੰ ਮਿਲਿਆ। ਜਿੱਥੇ ਗਣਪਤੀ ਦੇ ਆਗਮਨ ਪੁਰਬ ਦਾ ਸਮੂਹ ਧਰਮਾਂ ਅਤੇ ਸਾਰੀਆਂ ਸਿਆਸੀ ਪਾਰਟੀਆਂ ਦੇ ਸੀਨੀਅਰ ਆਗੂਆਂ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ। 

ਇਸ ਸਮਾਗਮ ਦੌਰਾਨ ਹਜ਼ਾਰਾਂ ਸ਼ਰਧਾਲੂਆਂ ਨੇ ਗਣਪਤੀ ਬੱਪਾ ਮੋਰਿਆ ਦੇ ਦਰਬਾਰ ਵਿੱਚ ਮੱਥਾ ਟੇਕਿਆ। ਸਮਾਗਮ ਦੌਰਾਨ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤਰੇ, ਸਾਬਕਾ ਕਾਂਗਰਸੀ ਵਿਧਾਇਕ ਗੁਰਕੀਰਤ ਸਿੰਘ ਕੋਟਲੀ, ਆਮ ਆਦਮੀ ਪਾਰਟੀ ਤੋਂ ਸੰਨੀ ਸਿੰਘ ਆਹਲੂਵਾਲੀਆ, ਪ੍ਰਧਾਨ ਪਬਲਿਕ ਹੈਲਥ ਪੰਜਾਬ ਤੋਂ ਇਲਾਵਾ ਸ਼ਹਿਰ ਦੀਆਂ ਕਈ ਨਾਮੀ ਸ਼ਖ਼ਸੀਅਤਾਂ ਨੇ ਦਰਬਾਰ ਵਿੱਚ ਮੱਥਾ ਟੇਕਿਆ।

ਇਹ ਵੀ ਪੜ੍ਹੋ: Batala News: ਵਿਧਾਇਕ ਅਮਨ ਸ਼ੇਰ ਸਿੰਘ ਨੇ ਬਟਾਲਾ ਦੇ ਹਸਪਤਾਲ ਦੀ ਕੀਤੀ ਅਚਨਚੇਤੀ ਚੈਕਿੰਗ; ਡਾਕਟਰਾਂ ਨੂੰ ਲਗਾਈ ਤਾੜਨਾ

 (ਮੋਹਾਲੀ ਤੋਂ ਮਨੀਸ਼ ਸ਼ੰਕਰ ਦੀ ਰਿਪੋਰਟ)

Trending news