Harsimrat Badal News: ਐਸਜੀਪੀਸੀ ਨੂੰ ਕੇਂਦਰ ਵੱਲੋਂ ਸਮਾਂ ਨਾ ਦਿੱਤੇ ਜਾਣ 'ਤੇ ਹਰਸਿਮਰਤ ਕੌਰ ਬਾਦਲ ਨੇ ਖੜ੍ਹੇ ਕੀਤੇ ਵੱਡੇ ਸਵਾਲ
Advertisement
Article Detail0/zeephh/zeephh2080064

Harsimrat Badal News: ਐਸਜੀਪੀਸੀ ਨੂੰ ਕੇਂਦਰ ਵੱਲੋਂ ਸਮਾਂ ਨਾ ਦਿੱਤੇ ਜਾਣ 'ਤੇ ਹਰਸਿਮਰਤ ਕੌਰ ਬਾਦਲ ਨੇ ਖੜ੍ਹੇ ਕੀਤੇ ਵੱਡੇ ਸਵਾਲ

Harsimrat Badal News: ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਅੱਜ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪੁੱਜੇ।

Harsimrat Badal News: ਐਸਜੀਪੀਸੀ ਨੂੰ ਕੇਂਦਰ ਵੱਲੋਂ ਸਮਾਂ ਨਾ ਦਿੱਤੇ ਜਾਣ 'ਤੇ ਹਰਸਿਮਰਤ ਕੌਰ ਬਾਦਲ ਨੇ ਖੜ੍ਹੇ ਕੀਤੇ ਵੱਡੇ ਸਵਾਲ

Harsimrat Badal News (ਭਰਤ ਸ਼ਰਮਾ):  ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਅੱਜ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪੁੱਜੇ। ਇਸ ਮੌਕੇ ਉਨ੍ਹਾਂ ਨੇ ਗੁਰੂ ਘਰ ਵਿੱਚ ਮੱਥਾ ਟੇਕਿਆ ਤੇ ਬਾਣੀ ਦਾ ਆਨੰਦ ਮਾਣਿਆ। ਇਸ ਤੋਂ ਬਾਅਦ ਸਰਬਤ ਦੇ ਭਲੇ ਦੀ ਅਰਦਾਸ ਕੀਤੀ ਤੇ ਵਾਹਿਗੁਰੂ ਦਾ ਸ਼ੁਕਰਾਨਾ ਅਦਾ ਕੀਤਾ।

ਇਸ ਮੌਕੇ ਮੀਡਆ ਨਾਲ ਗੱਲਬਾਤ ਕਰਦੇ ਹੋਏ ਬੀਬੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਬਾਬਾ ਜੀ ਸਮੂਹ ਵਾਸੀਆਂ ਦੇ ਉੱਤੇ ਆਪਣਾ ਮਿਹਰ ਭਰਾ ਹੱਥ ਰੱਖਣ ਚੜ੍ਹਦੀ ਕਲਾ ਵਿੱਚ ਰੱਖਣ ਨਾਮ ਸਿਮਰਤ ਸਿਦਕ ਦੀ ਦਾਤ ਨਾਲ ਸਦਾ ਨਿਹਾਲ ਕਰਨਗੇ।

ਉਨ੍ਹਾਂ ਨੇ ਕਿਹਾ ਕਿ ਪਹਿਲਾਂ ਕਾਂਗਰਸ ਦੀ ਇੰਦਰਾ ਗਾਂਧੀ ਨੇ ਦਰਬਾਰ ਸਾਹਿਬ ਉਪਰ ਕਹਿਰ ਵਰਤਾਇਆ ਸੀ ਅਤੇ ਦੂਜੀ ਵਾਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਅਵਤਾਰ ਦਿਹਾੜੇ ਨੂੰ ਸਮਰਪਿਤ ਸੁਲਤਾਨਪੁਰ ਲੋਧੀ ਗੁਰੂ ਸਾਹਿਬ ਦੀ ਚਰਨ ਛੋ ਧਰਤੀ ਅੰਮ੍ਰਿਤ ਵੇਲੇ ਗੋਲੀਆਂ ਵਰ੍ਹਾਈਆਂ ਗਈਆਂ।

ਸਰਕਾਰ ਵੱਲੋਂ ਇਸ ਸਬੰਧੀ ਕੋਈ ਵੀ ਜਾਂਚ ਨਹੀਂ ਕਰਵਾਈ ਗਈ।  ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਆਪ ਇਹ ਵੀ ਪੜਤਾਲ ਕਰਵਾ ਕੇ ਤੇ ਸਾਰੀ ਜਾਂਚ ਪੇਸ਼ ਕੀਤੀ। ਉਸ ਤੋਂ ਬਾਅਦ ਵੀ ਇਹ ਸਰਕਾਰ ਨਹੀਂ ਕੁਝ ਨਹੀਂ ਕੀਤਾ। ਉਨ੍ਹਾਂ ਨੇ ਅੱਗੇ ਕਿਹਾ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਗਠਜੋੜ ਬਿਲਕੁਲ ਸਹੀ ਹੈ ਕਿਉਂਕਿ ਦੋਨੋਂ ਹੀ ਐਂਟੀ ਧਾਰਮਿਕ ਅਤੇ ਐਂਟੀ ਸਿੱਖ ਤੇ ਐਂਟੀ ਪੰਜਾਬ ਹਨ।

ਉਨ੍ਹਾਂ ਨੇ ਕਿਹਾ ਕਿ ਉਹ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਹਨ ਸਿੱਖਾਂ ਦੀ ਸਿਰਮੌਰ ਸੰਸਥਾ ਜਦ ਦੇਸ਼ ਆਜ਼ਾਦ ਨਹੀਂ ਹੋਇਆ ਸੀ ਸਿੱਖਾਂ ਨੇ ਆਪਣੇ ਗੁਰਦੁਆਰਿਆਂ ਨੂੰ ਆਜ਼ਾਦ ਕਰਵਾ ਲਿਆ ਸੀ ਜਦ ਹਿੰਦੁਸਤਾਨ ਦੀ ਪਾਰਲਮੈਂਟ ਨਹੀਂ ਬਣੀ ਸੀ ਸਿੱਖਾਂ ਨੇ ਆਪਣੀ ਮਿੰਨੀ ਪਾਰਲੀਮੈਂਟ ਬਣਾ ਲਈ ਸੀ ਤੇ ਅੱਜ ਐਸਜੀਪੀਸੀ ਸਮਾਂ ਮੰਗਦੀ। ਆਪਣੇ ਬੰਦੀ ਸਿੱਖਾਂ ਦੇ ਬਾਰੇ ਗੱਲ ਕਰਨ ਵਾਸਤੇ ਤੇ ਕੇਂਦਰ ਦੀ ਸਰਕਾਰ ਨੂੰ ਇਨ੍ਹਾਂ ਨੂੰ ਸਮਾਂ ਤੱਕ ਨਹੀਂ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : CM Bhagwant Mann News: ਭਗਵੰਤ ਮਾਨ ਨੇ ਲੁਧਿਆਣਾ 'ਚ ਫਹਿਰਾਇਆ ਤਿਰੰਗਾ; ਪਤਨੀ ਦੇ ਗਰਭਵਤੀ ਹੋਣ ਦਾ ਜਨਤਕ ਤੌਰ 'ਤੇ ਕੀਤਾ ਐਲਾਨ

ਇਸ ਮੌਕੇ ਉਨ੍ਹਾਂ ਨੇ ਪ੍ਰੋ. ਦਵਿੰਦਰਪਾਲ ਸਿੰਘ ਦੀ ਰਿਹਾਈ ਦੀ ਤਜਵੀਜ਼ ਨੂੰ ਖ਼ਾਰਿਜ ਕਰਨ ਉਤੇ ਦਿੱਲੀ ਦੀ ਆਮ ਆਦਮੀ ਪਾਰਟੀ ਸਰਕਾਰ ਉਪਰ ਨਿਸ਼ਾਨਾ ਸਾਧਿਆ। ਇਸ ਤਜਵੀਜ਼ ਨੂੰ ਰੱਦ ਕਰਨ ਲਈ ਉਨ੍ਹਾਂ ਨੇ ਦਿੱਲੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ।

ਇਹ ਵੀ ਪੜ੍ਹੋ : Republic Day 2024: ਗਣਤੰਤਰ ਦਿਵਸ ਮੌਕੇ ਜਾਣੋ ਕਿਹੜੇ ਕੈਬਨਿਟ ਮੰਤਰੀ ਨੇ ਕਿੱਥੇ ਲਹਿਰਾਇਆ ਤਿਰੰਗਾ, ਵੇਖੋ ਤਸਵੀਰਾਂ

Trending news