ਖਹਿਰਾ ਦੀ ਗ੍ਰਿਫ਼ਤਾਰੀ 'ਤੇ ਹਾਈਕੋਰਟ ਦਾ ED ਨੂੰ ਨੋਟਿਸ
Advertisement

ਖਹਿਰਾ ਦੀ ਗ੍ਰਿਫ਼ਤਾਰੀ 'ਤੇ ਹਾਈਕੋਰਟ ਦਾ ED ਨੂੰ ਨੋਟਿਸ

ਖਹਿਰਾ ਨੇ ਆਪਣੀ ਪਟੀਸ਼ਨ 'ਚ ਕਿਹਾ ਹੈ ਕਿ ਜਦੋਂ ਵੀ ਈਡੀ ਨੇ ਉਨ੍ਹਾਂ ਨੂੰ ਇਸ ਮਾਮਲੇ 'ਚ ਸੰਮਨ ਕੀਤਾ ਹੈ, ਉਸ ਤੋਂ ਬਾਅਦ ਉਹ ਈਡੀ ਦੇ ਸਾਹਮਣੇ ਪੇਸ਼ ਹੁੰਦੇ ਰਹੇ ਹਨ। 

ਖਹਿਰਾ ਦੀ ਗ੍ਰਿਫ਼ਤਾਰੀ 'ਤੇ ਹਾਈਕੋਰਟ ਦਾ ED ਨੂੰ ਨੋਟਿਸ

ਚੰਡੀਗੜ: ਭੁਲੱਥ ਤੋਂ ਸਾਬਾਕ ਵਿਧਾਇਕ ਸੁਖਪਾਲ ਈ.ਡੀ ਦੀ ਗ੍ਰਿਫ਼ਤ ਵਿਚ ਹਨ ਅਤੇ ਇਸ ਗ੍ਰਿਫ਼ਤਾਰੀ ਦੇ ਖਿਲਾਫ਼ ਖਹਿਰਾ ਨੇ ਹਾਈਕੋਰਟ ਵਿਚ ਪਟੀਸ਼ਨ ਪਾਈ ਸੀ।ਜਿਸਤੇ ਹਾਈਕੋਰਟ ਨੇ ਐਕਸ਼ਨ ਲੈਂਦਿਆਂ ਈ.ਡੀ ਤੋਂ ਜਵਾਬ ਮੰਗਿਆ ਹੈ।
ਖਹਿਰਾ ਨੇ ਆਪਣੀ ਪਟੀਸ਼ਨ 'ਚ ਕਿਹਾ ਹੈ ਕਿ ਜਦੋਂ ਵੀ ਈਡੀ ਨੇ ਉਨ੍ਹਾਂ ਨੂੰ ਇਸ ਮਾਮਲੇ 'ਚ ਸੰਮਨ ਕੀਤਾ ਹੈ, ਉਸ ਤੋਂ ਬਾਅਦ ਉਹ ਈਡੀ ਦੇ ਸਾਹਮਣੇ ਪੇਸ਼ ਹੁੰਦੇ ਰਹੇ ਹਨ। ਇਸ ਤਰ੍ਹਾਂ ਉਹ ਈਡੀ ਵੱਲੋਂ ਭੇਜੇ ਸੰਮਨਾਂ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ 11 ਵਾਰ ਪੁੱਛਗਿੱਛ ਵਿੱਚ ਹਾਜ਼ਰ ਹੁੰਦਾ ਰਿਹਾ। 

ਪਰ ਜਦੋਂ ਉਹ ਗਿਆਰ੍ਹਵੀਂ ਤੋਂ ਬਾਅਦ ਈਡੀ ਸਾਹਮਣੇ ਪੇਸ਼ ਹੋਇਆ ਤਾਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਜੋ ਕਿ ਸਰਾਸਰ ਗਲਤ ਹੈ। ਇਸ ਲਈ ਉਸ ਦੀ ਗ੍ਰਿਫਤਾਰੀ ਦੇ ਹੁਕਮ ਰੱਦ ਕੀਤੇ ਜਾਣ। ਇਸ ਪਟੀਸ਼ਨ 'ਤੇ ਹੀ ਹਾਈਕੋਰਟ ਨੇ ਈ.ਡੀ ਤੋਂ ਜਵਾਬ ਮੰਗਿਆ ਹੈ।

WATCH LIVE TV

ਦੱਸ ਦਈਏ ਕਿ ਸੁਖਪਾਲ ਖਹਿਰਾ ਚੰਡੀਗੜ ਦੇ ਸੈਕਟਰ 18 ਸਥਿਤ ਈ.ਡੀ ਦਫ਼ਤਰ ਵਿਚ ਆਪਣੇ ਬਿਆਨ ਦਰਜ ਕਰਵਾਉਣ ਗਏ ਸਨ ਜਿਥੇ ਖਹਿਰਾ ਦੀ ਗ੍ਰਿਫ਼ਤਾਰੀ ਹੋਈ। ਲੰਘੇ ਦਿਨੀਂ ਈ.ਡੀ ਵੱਲੋਂ ਮਨੀ ਲਾਂਡ੍ਰਿੰਗ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਅਦਾਲਤ ਕੋਲੋਂ 14 ਦਿਨਾਂ ਰਿਮਾਂਡ ਦੀ ਮੰਗ ਕੀਤੀ ਸੀ ਪਰ ਅਦਾਲਤ ਵੱਲੋਂ 1 ਦਿਨਾਂ ਰਿਮਾਂਡ ਦੀ ਹੀ ਇਜਾਜ਼ਤ ਦਿੱਤੀ ਗਈ ਸੀ ਅਤੇ ਅਗਲੀ ਪੇਸ਼ੀ ਦੌਰਾਨ ਫਿਰ ਸੁਖਪਾਲ ਖਹਿਰਾ ਦਾ 7 ਦਿਨਾਂ ਰਿਮਾਂਡ ਹਾਸਲ ਕੀਤਾ ਗਿਆ।

Trending news