Hola Mohalla 2023: ਸ਼ਰਧਾਲੂਆਂ ਲਈ ਵੈੱਬਸਾਈਟ, ਹੋਲਾ ਮਹੱਲਾ ਮੋਬਾਈਲ ਐਪਲੀਕੇਸ਼ਨ ਤੇ QR ਕੋਡ ਵੀ ਕੀਤਾ ਜਾਰੀ
Advertisement

Hola Mohalla 2023: ਸ਼ਰਧਾਲੂਆਂ ਲਈ ਵੈੱਬਸਾਈਟ, ਹੋਲਾ ਮਹੱਲਾ ਮੋਬਾਈਲ ਐਪਲੀਕੇਸ਼ਨ ਤੇ QR ਕੋਡ ਵੀ ਕੀਤਾ ਜਾਰੀ

Hola Mohalla 2023: ਇਸਦੇ ਨਾਲ ਇੱਕ ਕਿਊ.ਆਰ.ਕੋਡ ਵੀ ਜਾਰੀ ਕੀਤਾ ਜਿਹੜਾ off-line ਕੰਮ ਕਰੇਗਾ, ਕਿਉਂਕਿ ਹੋਲਾ ਮਹੱਲਾ ਦੇ ਦੌਰਾਨ ਨੈੱਟਵਰਕ ਦੀ ਦਿੱਕਤ ਰਹਿੰਦੀ ਹੈ।

Hola Mohalla 2023: ਸ਼ਰਧਾਲੂਆਂ ਲਈ ਵੈੱਬਸਾਈਟ, ਹੋਲਾ ਮਹੱਲਾ ਮੋਬਾਈਲ ਐਪਲੀਕੇਸ਼ਨ ਤੇ QR ਕੋਡ ਵੀ ਕੀਤਾ ਜਾਰੀ

Hola Mohalla 2023: ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੋਲਾ ਮਹੱਲਾ ਪਹੁੰਚ ਰਹੇ ਸ਼ਰਧਾਲੂਆਂ ਲਈ ਵੱਖ-ਵੱਖ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ ਜਿਸ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਵੀਂ ਵੈੱਬਸਾਈਟ https://www.holamohalla.in ਅਤੇ ਮੋਬਾਈਲ ਐਪਲੀਕੇਸ਼ਨ ਦੀ ਸ਼ੁਰੂਆਤ ਕੀਤੀ ਗਈ ਹੈ। 

ਇਸਦੇ ਨਾਲ ਇੱਕ ਕਿਊ.ਆਰ.ਕੋਡ ਵੀ ਜਾਰੀ ਕੀਤਾ ਜਿਹੜਾ off-line ਕੰਮ ਕਰੇਗਾ, ਕਿਉਂਕਿ ਹੋਲਾ ਮਹੱਲਾ (Hola Mohalla 2023) ਦੇ ਦੌਰਾਨ ਨੈੱਟਵਰਕ ਦੀ ਦਿੱਕਤ ਰਹਿੰਦੀ ਹੈ। ਇਸ ਵਿੱਚ ਗੁਰਦੁਆਰਾ ਸਾਹਿਬ , ਐਮਬੂਲੈਂਸ , ਗੁਰਦੁਆਰਾ ਸਾਹਿਬ , ਐਮਬੂਲੈਂਸ , ਡਿਸਪੈਂਸਰੀ , ਪੀਣ ਵਾਲਾ ਪਾਣੀ , ਕੂੜੇਦਾਨ , ਫਸਟ ਏਡ ਪੋਸਟ, ਹਸਪਤਾਲ , ਗੈਸਟ ਹਾਊਸ , ਸਰਕਾਰੀ ਦਫਤਰ , ਮਿਊਜੀਅਮ , ਐਮ.ਆਰ.ਐਫ ਸੈਂਟਰ , ਲੰਗਰ , ਟਾਇਲਟ ਬਲਾਕ , ਪਸ਼ੂ ਹਸਪਤਾਲ , ਪਸ਼ੂ ਐਮਬੂਲੈਂਸ ਅਤੇ ਸਮਾਗਮਾਂ ਵਾਲੇ ਸਥਾਨਾਂ ਦੀ ਸਮੁੱਚੀ ਜਾਣਕਾਰੀ ਇਸ ਕਿਊ.ਆਰ.ਕੋਡ ਵਿੱਚ ਹੀ ਹੋਵੇਗੀ।
        
ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਇਸ ਵੈੱਬਸਾਈਟ ਤੇ ਐਪਲੀਕੇਸ਼ਨ ਦੀ ਮਦਦ ਨਾਲ (Hola Mohalla 2023) ਹੋਲੇ ਮਹੱਲੇ ਨਾਲ ਸੰਬੰਧਿਤ ਵੱਖ-ਵੱਖ ਤਰ੍ਹਾਂ ਦੀਆਂ ਸਹੂਲਤਾਂ ਅਤੇ ਜਾਣਕਾਰੀ ਪ੍ਰਾਪਤ ਹੋ ਸਕੇਗੀ। ਉਨ੍ਹਾਂ ਕਿਹਾ ਕਿ ਹੋਲੇ ਮਹੱਲੇ ਦੇ ਵੱਖ-ਵੱਖ ਸਥਾਨਾਂ ਅਤੇ ਸਮਾਗਮਾਂ ਉੱਤੇ ਗੁੰਮਸ਼ੁਦਾ ਤੇ ਲਾਪਤਾ ਹੋਈਆਂ ਵਸਤਾਂ ਸੰਬੰਧੀ ਜਾਣਕਾਰੀ ਵੀ ਹੋਵੇਗੀ ਅਤੇ ਇਸ ਦੀ ਮਦਦ ਨਾਲ ਆਲੇ਼-ਦੁਆਲੇ ਦੇ ਸਥਾਨਾਂ ਦੀ ਭਾਲ ਵੀ ਆਸਾਨੀ ਨਾਲ ਕੀਤੀ ਜਾ ਸਕੇਗੀ। 

ਇਹ ਵੀ ਪੜ੍ਹੋ: Punjab news: ਇੰਜੀਨੀਅਰਿੰਗ ਕਾਲਜ 'ਚ ਕਸ਼ਮੀਰੀ ਵਿਦਿਆਰਥੀਆਂ 'ਤੇ ਹਮਲਾ, 3 ਹੋਏ ਜ਼ਖ਼ਮੀ
     
ਉਨ੍ਹਾਂ ਦੱਸਿਆ ਕਿ ਵੈੱਬਸਾਈਟ ਦੀਆਂ ਸਭ ਤੋਂ ਦਿਲਚਸਪ (Hola Mohalla 2023) ਵਿਸ਼ੇਸ਼ਤਾਵਾਂ ਵਿੱਚੋਂ ਇੱਕ ਵੱਖ-ਵੱਖ ਸਥਾਨਾਂ ਦਾ ਨਕਸ਼ਾ ਹੈ, ਜੋ ਹਾਜ਼ਰੀਨ ਲਈ ਤਿਉਹਾਰ ਦੇ ਸਥਾਨ 'ਤੇ ਨੈਵੀਗੇਟ ਕਰਨਾ ਆਸਾਨ ਬਣਾਉਂਦਾ ਹੈ ਅਤੇ ਵੈੱਬਸਾਈਟ ਉੱਤੇ ਗੁਆਚੀਆਂ ਅਤੇ ਲੱਭੀਆਂ ਚੀਜ਼ਾਂ ਦੀ ਅਸਾਨੀ ਨਾਲ ਰਜਿਸਟ੍ਰੇਸ਼ਨ ਵੀ ਕੀਤੀ ਜਾ ਸਕੇਗੀ। 
      
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਐਪਲੀਕੇਸ਼ਨ ਦੀ ਇਹ ਖਾਸੀਅਤ ਹੈ ਕਿ ਇਹ ਔਫ਼ਲਾਈਨ ਮੋਡ ਵਿੱਚ ਵੀ ਕੰਮ ਕਰੇਗੀ ਅਤੇ ਹਾਜ਼ਰੀਨ ਨੂੰ ਉਹਨਾਂ ਦੇ ਨੇੜੇ ਸਾਰੀਆਂ ਬੁਨਿਆਦੀ ਸਹੂਲਤਾਂ ਦੀ ਸਥਿਤੀ ਲੱਭਣ ਵਿੱਚ ਮਦਦ ਕਰੇਗੀ। ਹਾਜ਼ਰੀਨ ਸ਼ਰਧਾਲੂ ਇਸ ਐਪ ਨੂੰ ਕਿਊ.ਆਰ ਕੋਡ ਨੂੰ ਸਕੈਨ ਕਰਕੇ ਜਾਂ ਪਲੇ ਸਟੋਰ ਤੋਂ ਇਸ ਨੂੰ ਡਾਊਨਲੋਡ ਕਰ ਸਕਦੇ ਹਨ।

ਡਾ. ਪ੍ਰੀਤੀ ਯਾਦਵ ਨੇ ਵੈੱਬਸਾਈਟ https://www.holamohalla.in ਅਤੇ (Hola Mohalla 2023) ਐਪਲੀਕੇਸ਼ਨ ਰਾਹੀਂ ਹੋਲੇ ਮਹੱਲੇ ਮੌਕੇ ਵੱਧ ਤੋਂ ਵੱਧ ਵਰਤੋਂ ਕਰਨ ਦੀ ਅਪੀਲ ਕੀਤੀ। ਉਨ੍ਹਾਂ ਹੋਲਾ ਮਹੱਲਾ ਮੋਬਾਈਲ ਐਪਲੀਕੇਸ਼ਨ ਬਾਰੇ ਹੋਰ ਜਾਣਕਾਰੀ ਲਈ ਕਿਰਪਾ ਕਰਕੇ ਸਾਡੀ ਵੈੱਬਸਾਈਟ https://www.holamohalla.in ‘ਤੇ ਪਹੁੰਚ ਕੀਤੀ ਜਾਵੇ।

(ਸ੍ਰੀ ਅਨੰਦਪੁਰ ਸਾਹਿਬ ਤੋਂ ਬਿਮਲ ਸ਼ਰਮਾ ਦੀ ਰਿਪੋਰਟ)

Trending news