Aadhaar Mobile Link: ਅੱਜ ਦੇ ਦੌਰ ਵਿੱਚ ਆਧਾਰ ਕਾਰਡ ਇੱਕ ਮਹੱਤਵਪੂਰਨ ਦਸਤਾਵੇਜ਼ ਬਣ ਗਿਆ ਹੈ। ਹੁਣ ਸਭ ਤੋਂ ਮਹੱਤਵਪੂਰਨ ਆਈਡੀ ਪਰੂਫ ਦੇ ਤੌਰ ਉਤੇ ਇਸ ਨੂੰ ਸਵੀਕਾਰਾ ਜਾਣ ਲੱਗਾ ਹੈ।
Trending Photos
Aahaar Mobile Link (ਰਵਨੀਤ ਕੌਰ) : ਅੱਜ ਦੇ ਦੌਰ ਵਿੱਚ ਆਧਾਰ ਕਾਰਡ ਇੱਕ ਮਹੱਤਵਪੂਰਨ ਦਸਤਾਵੇਜ਼ ਬਣ ਗਿਆ ਹੈ। ਹੁਣ ਸਭ ਤੋਂ ਮਹੱਤਵਪੂਰਨ ਆਈਡੀ ਪਰੂਫ ਦੇ ਤੌਰ ਉਤੇ ਇਸ ਨੂੰ ਸਵੀਕਾਰਾ ਜਾਣ ਲੱਗਾ ਹੈ। ਬੈਂਕ ਖਾਤੇ ਖੁਲਵਾਉਣ ਦੇ ਨਾਲ ਹੀ ਇਸ ਦਾ ਇਸਤੇਮਾਲ ਸਕੂਲ ਵਿੱਚ ਦਾਖਲਾ, ਘਰ ਜਾਂ ਕਿਸੇ ਤਰ੍ਹਾਂ ਦੀ ਪ੍ਰਾਪਰਟੀ ਖ਼ਰੀਦਣ ਅਤੇ ਸਰਕਾਰੀ ਯੋਜਨਾਵਾਂ ਦਾ ਲਾਭ ਲੈਣ ਵੀ ਆਧਾਰ ਦਾ ਹੋਣਾ ਜ਼ਰੂਰੀ ਹੈ। ਸੁਰੱਖਿਆ ਦੇ ਲਿਹਾਜ ਨਾਲ ਆਧਾਰ ਦੇ ਨਾਲ ਤੁਹਾਡਾ ਮੋਬਾਈਲ ਲਿੰਕ ਹੋਣਾ ਜ਼ਰੂਰੀ ਹੈ।
ਆਧਾਰ ਕਾਰਡ ਨਾਲ ਮੋਬਾਈਲ ਨੰਬਰ ਲਿੰਕ ਕਰਨਾ ਜ਼ਰੂਰੀ ਹੁੰਦਾ ਹੈ। ਜੇਕਰ ਤੁਸੀਂ ਅਜਿਹਾ ਨਹੀਂ ਕਰਦੇ ਤਾਂ ਸਰਕਾਰੀ ਸੇਵਾਵਾਂ ਲੈਣ ਵਿੱਚ ਦਿੱਕਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦਰਅਸਲ ਜੇਕਰ ਤੁਹਾਡਾ ਆਧਾਰ ਕਾਰਡ ਤੁਹਾਡੇ ਮੋਬਾਈਲ ਨੰਬਰ ਨਾਲ ਅਟੈਚ ਹੈ ਤਾਂ ਹਰ ਇੱਕ ਅਪਡੇਟ ਮੋਬਾਈਲ ਨੰਬਰ ਉਤੇ ਮਿਲੇਗਾ।
ਗੁੰਮ ਹੋਏ ਆਧਾਰ ਕਾਰਡ (Aadhaar Card) ਨੂੰ ਲੱਭਣ ਜਾਂ ਜ਼ਰੂਰਤ ਪੈਣ ਉਤੇ ਈ-ਕਾਪੀ ਡਾਊਨਲੋਡ ਕਰਨ ਵਿੱਚ ਮਦਦ ਮਿਲਦੀ ਹੈ। ਕੀ ਤੁਹਾਨੂੰ ਪਤਾ ਹੈ ਕਿ ਆਧਾਰ ਸੇਵਾ ਕੇਂਦਰ ਉਤੇ ਜਾਵੇ ਬਿਨਾਂ ਆਪਣਾ ਮੋਬਾਈਲ ਨੰਬਰ ਆਨਲਾਈਨ ਲਿੰਕ ਕਰ ਸਕਦੇ ਹੋ। ਆਓ ਵਿਸਥਾਰ ਨਾਲ ਜਾਣਦੇ ਹਾਂ