Punjab Breaking Live Updates: ਕੇਜਰੀਵਾਲ ਤੇ CM ਭਗਵੰਤ ਮਾਨ ਬਰਨਾਲਾ ਅਤੇ ਗਿੱਦੜਬਾਹਾ 'ਚ ਕਰਨਗੇ ਚੋਣ ਪ੍ਰਚਾਰ
Advertisement
Article Detail0/zeephh/zeephh2516430

Punjab Breaking Live Updates: ਕੇਜਰੀਵਾਲ ਤੇ CM ਭਗਵੰਤ ਮਾਨ ਬਰਨਾਲਾ ਅਤੇ ਗਿੱਦੜਬਾਹਾ 'ਚ ਕਰਨਗੇ ਚੋਣ ਪ੍ਰਚਾਰ

Punjab Breaking Live Updates:  ਪੰਜਾਬ ਦੀ ਸਿਆਸਤ, ਅਪਰਾਧ ਤੇ ਹੋਰ ਅਹਿਮ ਖਬਰਾਂ ਦੀ ਹਰ ਅਪਡੇਟਸ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜੀਟਲ ਪਲੇਟਫਾਰਮ ਨਾਲ ਜੁੜੇ ਰਹੋ।

Punjab Breaking Live Updates: ਕੇਜਰੀਵਾਲ ਤੇ CM ਭਗਵੰਤ ਮਾਨ ਬਰਨਾਲਾ ਅਤੇ ਗਿੱਦੜਬਾਹਾ 'ਚ ਕਰਨਗੇ ਚੋਣ ਪ੍ਰਚਾਰ
LIVE Blog

Punjab Breaking Live Updates:  ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਰਨਾਲਾ ਅਤੇ ਗਿੱਦੜਬਾਹਾ ਵਿੱਚ ‘ਆਪ’ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨਗੇ। ਦੁਪਹਿਰ 12 ਵਜੇ ਬਰਨਾਲਾ ਵਿਖੇ ਰੈਲੀ ਨੂੰ ਸੰਬੋਧਨ ਕਰਨਗੇ ਅਤੇ ਸ਼ਾਮ 4:30 ਵਜੇ ਗਿੱਦੜਬਾਹਾ ਵਿਖੇ ਰੈਲੀ ਨੂੰ ਸੰਬੋਧਨ ਕਰਨਗੇ।

ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੀ ਰਾਜਨੀਤੀ, ਖੇਡਾਂ, ਅਪਰਾਧ ਅਤੇ ਮਨੋਰੰਜਨ ਜਗਤ ਨਾਲ ਜੁੜੀਆਂ ਹਰ ਖ਼ਬਰਾਂ ਬਾਰੇ ਜਾਣਨ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜ਼ੀਟਲ ਪਲੇਟਫਾਰਮ ਨਾਲ ਜੁੜੇ ਰਹੋ। ਇੱਥੇ ਤੁਹਾਨੂੰ ਦਿਨ ਭਰ ਵਿੱਚ ਕੀ-ਕੀ ਹੋ ਰਿਹਾ ਹੈ ਉਸ ਦੀ ਹਰ ਅਪਡੇਟਸ ਮਿਲੇਗੀ।

Punjab Breaking Live Updates

16 November 2024
12:51 PM

ਧੁੰਦ ਕਾਰਨ ਸਰਦੂਲਗੜ੍ਹ ਵਿੱਚ ਬੱਸ ਟਰੈਕਟਰ ਦੀ ਟੱਕਰ ਇੱਕ ਦੀ ਮੌਤ ਕਈ ਜ਼ਖਮੀ

ਮਾਨਸਾ ਦੇ ਸਰਦੂਲਗੜ੍ਹ ਵਿੱਚ ਧੁੰਦ ਦੇ ਕਾਰਨ ਇੱਕ ਵੱਡਾ ਹਾਦਸਾ ਹੋਇਆ ਹੈ ਧੁੰਦ ਦੇ ਕਾਰਨ ਬੱਸ ਟਰੈਕਟਰ ਟਰਾਲੀ ਦੇ ਵਿੱਚ ਵੱਜੇ ਹੈ ਜਿਸ ਕਾਰਨ ਟਰਾਲੀ ਦੇ ਵਿੱਚ ਸਵਾਰ ਪ੍ਰਵਾਸੀ ਮਜ਼ਦੂਰ ਜਖਮੀ ਹੋਏ ਹਨ ਅਤੇ ਇੱਕ ਦੀ ਮੌਤ ਹੋ ਗਈ ਹੈ ਜਖਮੀਆਂ ਨੂੰ ਸਰਦੂਲਗੜ੍ਹ ਦੇ ਹਸਪਤਾਲ ਦੇ ਵਿੱਚ ਭਰਤੀ ਕਰਵਾ ਦਿੱਤਾ ਗਿਆ ਹੈ। 

ਸਵੇਰੇ ਵੇਲੇ ਪੈ ਰਹੀ ਸੰਘਣੀ ਧੁੰਦ ਦੇ ਕਾਰਨ ਮਾਨਸਾ ਦੇ ਸਰਦੂਲਗੜ੍ਹ ਦੇ ਵਿੱਚ ਬੱਸ ਅਤੇ ਟਰੈਕਟਰ ਟਰਾਲੀ ਦੇ ਵਿੱਚ ਵੱਜਣ ਕਾਰਨ 6 ਤੋ 7 ਦੇ ਕਰੀਬ ਪ੍ਰਵਾਸੀ ਮਜ਼ਦੂਰ ਗੰਭੀਰ ਜਖਮੀ ਹੋਏ ਹਨ, ਅਤੇ ਇਹ ਸਾਰੇ ਪ੍ਰਵਾਸੀ ਮਜ਼ਦੂਰ ਉਤਰਾਖੰਡ ਦੇ ਦੱਸੇ ਜਾ ਰਹੇ ਹਨ ਜੋ ਸਰਦੂਲਗੜ੍ਹ ਦੇ ਨੇੜੇ ਇੱਕ ਸੈਲਰ ਦੇ ਵਿੱਚ ਕੰਮ ਕਰਦੇ ਹਨ। 

12:50 PM

ਅਲਮਾਰੀ ਵਿੱਚ ਪਈ ਰਿਵਾਲਵਰ ਨਾਲ ਅਚਾਨਕ ਚੱਲੀ ਗੋਲੀ, 10 ਸਾਲ ਦੀ ਬੱਚੀ ਦੀ ਗੋਲੀ ਚੱਲਣ ਨਾਲ ਦਰਦਨਾਕ ਮੌਤ , ਫਿਲਹਾਲ ਪੁਲਿਸ ਵੱਲੋਂ ਅਗਲੇਰੀ ਕਾਰਵਾਈ ਲਿਆਂਦੀ ਜਾ ਰਹੀ ਹੈ ਅਮਲ ਵਿੱਚ ।

11:20 AM

ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਸਮਾਗਮ ਵਿੱਚ ਆਏ
ਅੱਜ 1746 ਨਵੇਂ ਪੁਲਿਸ ਮੁਲਾਜ਼ਮ ਸਾਡੇ ਨਾਲ ਜੁੜਨ ਜਾ ਰਹੇ ਹਨ, ਅਸੀਂ ਉਨ੍ਹਾਂ ਦਾ ਸਵਾਗਤ ਕਰਦੇ ਹਾਂ।
ਸਰਕਾਰ ਨੇ ਸਾਨੂੰ ਨਵੀਂ ਪੋਸਟ ਲਈ ਮਨਜ਼ੂਰੀ ਦੇ ਦਿੱਤੀ ਹੈ, ਇਸ ਦਾ ਵਿਕਾਸ ਕੀਤਾ ਜਾਵੇਗਾ
ਸਾਨੂੰ 800 ਨਵੇਂ ਵਾਹਨ ਦਿੱਤੇ ਗਏ, ਇਹ 30 ਸਾਲਾਂ ਵਿੱਚ ਪਹਿਲੀ ਵਾਰ ਹੈ।
ਸਾਡੇ ਹਰੇਕ ਥਾਣੇ ਨੂੰ ਜਲਦੀ ਹੀ ਨਵੀਆਂ ਗੱਡੀਆਂ ਦਿੱਤੀਆਂ ਜਾਣਗੀਆਂ।
ਅੱਜ ਸਾਡੇ ਕੋਲ ਟੋਇਟਾ ਹੈਲੀਓਸ ਕਾਰ ਹੈ ਅਤੇ ਦੁਬਈ ਅਤੇ ਨਿਊਯਾਰਕ ਕੋਲ ਹੈ
 ਸੀਐਮ ਅਤੇ ਕੇਜਰੀਵਾਲ ਨੇ ਨਿਯੁਕਤੀ ਪੱਤਰ ਦੇਣੇ ਸ਼ੁਰੂ ਕਰ ਦਿੱਤੇ ਹਨ

 

10:48 AM

ਕੁੰਬੜਾ ਕਤਲ ਕਾਂਡ ਵਿੱਚ ਸ਼ਾਮਿਲ ਚਾਰ ਆਰੋਪੀ ਪੁਲਿਸ ਨੇ ਕੀਤੇ ਦੇਰ ਰਾਤ ਕਾਬੂ

ਕੁੰਬੜਾ ਕਤਲ ਕਾਂਡ ਵਿੱਚ ਚਾਰ ਮੁਲਜਮ ਗ੍ਰਫਤਾਰ।

ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਕੁੰਬੜਾ ਕਤਲ ਕਾਂਡ ਵਿੱਚ ਚਾਰੋਂ ਮੁੱਖ ਆਰੋਪੀ ਮੋਹਾਲੀ ਪੁਲਿਸ ਵੱਲੋਂ ਡੀਐਸਪੀ ਹਰਸਿਮਰਨ ਸਿੰਘ ਬੱਲ ਦੀ ਅਗਵਾਈ ਵਿੱਚ ਗ੍ਰਿਫਤਾਰ।
ਜਲਦ ਹੀ ਐਸਐਸਪੀ ਮੋਹਾਲੀ ਇਸ ਸਬੰਧੀ ਪ੍ਰੈਸ ਵਾਰਤਾਕਾਰ ਕਰਨਗੇ ਜਾਣਕਾਰੀ ਸਾਂਝੀ।

10:31 AM

Amrita Warring News: ਹਲਕਾ ਗਿੱਦੜਬਾਹਾ ਤੋਂ ਕਾਂਗਰਸੀ ਉਮੀਦਵਾਰ ਅੰਮ੍ਰਿਤਾ ਵੜਿੰਗ ਨੂੰ ਚੋਣ ਕਮਿਸ਼ਨ ਵੱਲੋਂ ਨੋਟਿਸ ਜਾਰੀ 

 ਹਲਕਾ ਗਿੱਦੜਬਾਹਾ ਤੋਂ ਕਾਂਗਰਸੀ ਉਮੀਦਵਾਰ ਅੰਮ੍ਰਿਤਾ ਵੜਿੰਗ ਨੂੰ ਚੋਣ ਕਮਿਸ਼ਨ ਵੱਲੋਂ ਨੋਟਿਸ ਜਾਰੀ ਕੀਤਾ ਗਿਆ ਹੈ। ਦਰਅਸਲ ਇਹ ਮਾਮਲਾ ਹਰਦੀਪ ਸਿੰਘ ਡਿੰਪੀ ਢਿੱਲੋਂ ਉਮੀਦਵਾਰ ਆਮ ਆਦਮੀ ਪਾਰਟੀ ਦੀ ਫੋਟੋ ਵਾਲੇ ਪੋਸਟਰ ਗਲਤ ਢੰਗ ਨਾਲ ਛਪਵਾ ਕੇ ਲਗਾਉਣ ਸਬੰਧੀ ਹੈ।ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਦੇ ਇਲੈਕਸ਼ਨ ਏਜੰਟ ਜਗਤਾਰ ਸਿੰਘ ਨੇ ਉਪ ਮੰਡਲ ਮੈਜਿਸਟ੍ਰੇਟ ਕਮ ਰਿਟਰਨਿੰਗ ਅਫਸਰ 084-ਗਿੱਦੜਬਾਹਾ ਕੋਲ ਇਹ ਸ਼ਿਕਾਇਤ ਕੀਤੀ ਹੈ ਕਿ ਆਪ ਵੱਲੋਂ ਮੁੱਖ ਮੰਤਰੀ ਪੰਜਾਬ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਦੀ ਫੋਟੋ ਵਾਲੇ ਪੋਸਟਰ ਉਪਰ ਕਰੋਸ ਲਗਾ ਕੇ ਉਹਨਾਂ ਦੇ ਅਕਸ ਨੂੰ ਢਾਹ ਲਾਈ ਜਾ ਰਹੀ ਹੈ। 

10:30 AM

ਧਰਮਪ੍ਰੀਤ ਸਿੰਘ ਉਰਫ਼ ਮੁੱਖ ਮੰਤਰੀ ਧਮਕ ਬੇਸ ਅਤੇ ਪੁਲਿਸ ਮੁਲਾਜ਼ਮਾਂ ਵਿਚਕਾਰ ਧਮਕ ਬੇਸ ਦੀ ਕੁੱਟਮਾਰ ਦਾ ਸਮਝੌਤਾ ਹੋਇਆ। ਪੁਲਿਸ ਮੁਲਾਜ਼ਮਾਂ ਅਤੇ ਧਮਕ ਬੇਸ ਨੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ। ਪੁਲੀਸ ਮੁਲਾਜ਼ਮਾਂ ਨੇ ਮੁਆਫ਼ੀ ਮੰਗੀ

09:52 AM

ਭਗਵੰਤ ਮਾਨ 

09:32 AM

ਨਵੇਂ ਬਣੇ ਸਰਪੰਚ ਨੇ ਪੰਜ ਗ੍ਰੰਥੀ ਸਿੰਘਾਂ ਨੂੰ ਸੋਨੇ ਦੀਆਂ ਮੁੰਦੀਆਂ ਨਾਲ ਕੀਤਾ ਸਨਮਾਨਿਤ , ਗ੍ਰਹਿ ਵਿਖੇ ਕਰਵਾਇਆ ਸ੍ਰੀ ਅਖੰਡ ਪਾਠ ਸਾਹਿਬ

ਲੈ ਲਾ ਤੂੰ ਸਰਪੰਚੀ ਵੇ ਸਰਕਾਰੀ ਪੈਸਾ ਖਾਵਾਂਗੇ ਇਹ ਗੀਤ ਅਕਸਰ ਜਦੋਂ ਪੰਚਾਇਤੀ ਵੋਟਾਂ ਆਉਂਦੀਆਂ ਨੇ ਤਾਂ ਉਦੋਂ ਕਈ ਵਾਰ ਸੁਣਨ ਨੂੰ ਮਿਲ ਜਾਂਦਾ ਹੈ ਪਰ ਹੁਣ ਸਮਾਂ ਬਹੁਤ ਬਦਲਦਾ ਜਾ ਰਿਹਾ ਹੈ। ਸਰਪੰਚੀ ਸੂਝਵਾਨ ਨੌਜਵਾਨਾਂ ਦੇ ਹੱਥ ਵਿੱਚ ਆ ਰਹੀ ਹੈ। ਜੋ ਕਿ ਨੌਜਵਾਨ ਇਸ ਗੀਤ ਨੂੰ ਬਿਲਕੁਲ ਹੀ ਫੇਲ ਕਰ ਰਹੇ ਹਨ। ਨਵੇਂ ਬਣੇ ਸਰਪੰਚਾਂ ਦੀ ਸੋਚ ਆਪਣੇ ਪਿੰਡ ਪ੍ਰਤੀ ਵਿਕਾਸ ਦੀ ਲੀਹ ਤੇ ਲੈ ਕੇ ਜਾਣ ਦੀ ਹੈ। ਆਪਾਂ ਗੱਲ ਕਰਦੇ ਹਾਂ ਮਾਛੀਵਾੜਾ ਸਾਹਿਬ ਦੇ ਪਿੰਡ ਗੜ੍ਹੀ ਬੇਟ ਦੀ ਜੋ ਕੀ ਰੋਪੜ ਰੋਡ ਤੇ ਸਥਿਤ ਮਹਿਜ ਇੱਕ ਛੋਟਾ ਜਿਹਾ ਪਿੰਡ ਦੀ। ਇਸ ਵਾਰ ਪੰਚਾਇਤੀ ਚੋਣਾਂ ਵਿੱਚ ਪਿੰਡ ਦੇ ਲੋਕਾਂ ਨੇ ਸਤਿਬਲਿਹਾਰ ਸਿੰਘ ਨੂੰ ਆਪਣਾ ਸਰਪੰਚ ਚੁਣਿਆ। ਗੁਰੂ ਦਾ ਸ਼ੁਕਰਾਨਾ ਕਰਨ ਲਈ ਨਵੇਂ ਬਣੇ ਸਰਪੰਚ ਨੇ ਆਪਣੇ ਗ੍ਰਹਿ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਕਰਵਾਇਆ। ਜਿਸ ਵਿੱਚ ਸਮੂਹ ਪਿੰਡ ਵਾਸੀਆਂ ਨੇ ਸ਼ਮੂਲੀਅਤ ਕੀਤੀ। ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਗੁਰੂ ਕਾ ਕੀਰਤਨ ਹੋਇਆ।

09:30 AM

ਪੀਐਮਓ ਇੰਡੀਆ

09:30 AM

ਭਾਰਤ ਦੇ ਰਾਸ਼ਟਰਪਤੀ

ਉੱਤਰ ਪ੍ਰਦੇਸ਼ ਦੇ ਝਾਂਸੀ ਦੇ ਮਹਾਰਾਣੀ ਲਕਸ਼ਮੀਬਾਈ ਮੈਡੀਕਲ ਕਾਲਜ ਵਿੱਚ ਇੱਕ ਹਾਦਸੇ ਵਿੱਚ ਕਈ ਨਵਜੰਮੇ ਬੱਚਿਆਂ ਦੀ ਮੌਤ ਦੀ ਖ਼ਬਰ ਬੇਹੱਦ ਦਿਲ ਦਹਿਲਾ ਦੇਣ ਵਾਲੀ ਹੈ। ਪ੍ਰਮਾਤਮਾ ਦੁਖੀ ਮਾਪਿਆਂ ਅਤੇ ਪਰਿਵਾਰਕ ਮੈਂਬਰਾਂ ਨੂੰ ਇਸ ਬੇਰਹਿਮ ਸਦਮੇ ਨੂੰ ਸਹਿਣ ਦਾ ਬਲ ਬਖਸ਼ੇ। ਮੈਂ ਜ਼ਖਮੀ ਬੱਚਿਆਂ ਦੇ ਜਲਦੀ ਠੀਕ ਹੋਣ ਦੀ ਪ੍ਰਾਰਥਨਾ ਕਰਦਾ ਹਾਂ।

09:11 AM

ਰਿਲੀਜ਼ ਹੋਈ ਪੰਜਾਬੀ ਫਿਲਮ ਸੈਕਟਰ 17 ਦੀ ਕਾਸਟ ਟੀਮ ਹੋਈ ਮੀਡੀਆ ਦੇ ਰੂਬਰੂ।
ਪੰਜਾਬੀ ਫਿਲਮ ਸੈਕਟਰ 17 ਰਿਲੀਜ਼ ਹੋਣ ਮੌਕੇ ਫਿਲਮ ਦੀ ਕਾਸਟ ਮੀਡੀਆ ਦੇ ਰੂਬਰੂ ਹੋਈ। ਅਦਾਕਾਰ ਪ੍ਰਿੰਸ ਕਮਲਜੀਤ ਅਤੇ ਅਦਾਕਾਰਾ ਭੂਮਿਕਾ ਨੇ ਕਿਹਾ ਕਿ ਫਿਲਮ ਸੈਕਟਰ 17 ਚੰਡੀਗੜ੍ਹ ਬਣਨ ਦੇ ਬਿਰਤਾਂਤ ਨੂੰ ਪੇਸ਼ ਕਰਦੀ ਹੈ। ਵਿਲੱਖਣ ਵਿਸ਼ੇ ਦੇ ਉੱਪਰ ਪੰਜਾਬੀ ਫਿਲਮ ਦਰਸ਼ਕਾਂ ਦੇ ਦਿਲਾਂ ਤੇ ਆਪਣੇ ਛਾਪ ਛੱਡਣ ਤੇ ਸਫਲ ਹੋਵੇਗੀ।

09:11 AM

ਇਨਸਾਨੀ ਕੰਕਾਲ ਮਿਲਣ ਨਾਲ ਫੈਲੀ ਸਨਸਨੀ

ਮੋਹਾਲੀ ਅਦਾਲਤ ਦੇ ਬਾਹਰ ਸੜਕ ਪਾਰ ਕੁਝ ਹੀ ਕਦਮਾਂ ਦੀ ਦੂਰੀ 'ਤੇ ਜੰਗਲ ਵਿੱਚ ਇਨਸਾਨੀ ਕੰਕਾਲ ਮਿਲਿਆ । ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਕੁਝ ਬੱਚਿਆਂ ਵੱਲੋਂ ਖੇਡਦੇ ਹੋਏ ਜੰਗਲ ਵਿੱਚ ਜਾ ਵੇਖਿਆ ਕਿ ਕੁਝ ਸਮਾਨ ਅਤੇ ਪੈਸੇ ਖਿਲਰੇ ਹੋਏ ਹਨ ਜਿਨਾਂ ਨੂੰ ਬੱਚਿਆਂ ਵੱਲੋਂ ਇਕੱਠਾ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਅੱਗੇ ਵੇਖਿਆ ਕਿ ਇੱਕ ਲਾਸ਼ ਪਈ ਹੋਈ ਹੈ। ਮੌਕੇ ਤੇ ਪਹੁੰਚ ਪੁਲਿਸ ਅਧਿਕਾਰੀਆਂ ਵੱਲੋਂ ਕੰਕਾਲ ਨੂੰ ਕਬਜ਼ੇ ਵਿੱਚ ਲੈ ਫਰਾਂਸਿਕ ਟੀਮ ਹਵਾਲੇ ਕੀਤਾ ਤਾਂ ਜੋ ਇਹ ਪਤਾ ਲੱਗ ਸਕੇ ਕਿ ਇਹ ਕੰਕਾਲ ਮਹਿਲਾ ਦਾ ਹੈ ਜਾਂ ਕਿਸੇ ਪੁਰਸ਼ ਦਾ ਹੈ।

08:11 AM

ਪੰਜਾਬ ਵਿੱਚ ਇਸ ਸੀਜ਼ਨ ਵਿੱਚ 15 ਨਵੰਬਰ ਤੱਕ ਪਰਾਲੀ ਸਾੜਨ ਦੀਆਂ ਕੁੱਲ 7864 ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ। 15 ਨਵੰਬਰ ਨੂੰ ਕੁੱਲ 238 ਮਾਮਲੇ ਸਾਹਮਣੇ ਆਏ ਸਨ, ਜਿਨ੍ਹਾਂ ਵਿੱਚੋਂ ਸਭ ਤੋਂ ਵੱਧ 119 ਮਾਮਲੇ ਸੰਗਰੂਰ ਵਿੱਚ ਸਾਹਮਣੇ ਆਏ ਸਨ। ਇਸ ਤੋਂ ਇਲਾਵਾ ਮੁਕਤਸਰ 'ਚ 23, ਪਟਿਆਲਾ 'ਚ 21, ਬਠਿੰਡਾ ਅਤੇ ਮਾਨਸਾ 'ਚ 20-20 ਅਤੇ ਫਾਜ਼ਿਲਕਾ 'ਚ 15 ਮਾਮਲੇ ਸਾਹਮਣੇ ਆਏ ਹਨ। ਜੇਕਰ ਤੁਲਨਾ ਕੀਤੀ ਜਾਵੇ ਤਾਂ 2023 ਅਤੇ 2022 ਵਿੱਚ 15 ਨਵੰਬਰ ਤੱਕ ਪਰਾਲੀ ਸਾੜਨ ਦੀਆਂ ਕੁੱਲ ਘਟਨਾਵਾਂ ਕ੍ਰਮਵਾਰ 30661 ਅਤੇ 45464 ਸਨ। ਅਤੇ ਜੇਕਰ ਅਸੀਂ ਸਿਰਫ 15 ਨਵੰਬਰ ਦੀ ਗੱਲ ਕਰੀਏ, ਤਾਂ ਜਦੋਂ ਕਿ 2024 ਵਿੱਚ ਸਿਰਫ 238 ਮਾਮਲੇ ਸਾਹਮਣੇ ਆਏ ਸਨ, 2023 ਅਤੇ 2022 ਵਿੱਚ ਇਹ ਅੰਕੜਾ ਕ੍ਰਮਵਾਰ 2544 ਅਤੇ 141 ਸੀ।

08:10 AM

ਬੱਚਿਆਂ ਦੇ ਵਾਰਡ 'ਚ ਅੱਗ ਲੱਗਣ ਕਾਰਨ 10 ਬੱਚਿਆਂ ਦੀ ਮੌਤ ਹੋ ਗਈ

ਮਹਾਰਾਣੀ ਲਕਸ਼ਮੀਬਾਈ ਮੈਡੀਕਲ ਕਾਲਜ, ਝਾਂਸੀ ਦੇ ਬਾਲ ਵਾਰਡ  (SNCU) ਵਿੱਚ ਸ਼ੁੱਕਰਵਾਰ ਰਾਤ ਨੂੰ ਭਿਆਨਕ ਅੱਗ ਲੱਗ ਗਈ, ਜਿਸ ਵਿੱਚ ਝੁਲਸਣ ਕਾਰਨ 10 ਨਵਜੰਮੇ ਬੱਚਿਆਂ ਦੀ ਮੌਤ ਹੋ ਗਈ, ਹੁਣ ਤੱਕ ਬਾਲ ਵਾਰਡ ਦੀ ਖਿੜਕੀ ਤੋੜ ਕੇ 10 ਲਾਸ਼ਾਂ ਨੂੰ ਬਾਹਰ ਕੱਢਿਆ ਜਾ ਚੁੱਕਾ ਹੈ ਕਾਰਨ ਦੱਸਿਆ ਜਾ ਰਿਹਾ ਹੈ ਸ਼ਾਰਟ ਸਰਕਟ, CM ਯੋਗੀ ਨੇ ਲਿਆ ਹਾਦਸੇ ਦਾ ਨੋਟਿਸ, CM ਯੋਗੀ ਨੇ ਕਮਿਸ਼ਨਰ ਅਤੇ ਡੀਆਈਜੀ ਨੂੰ 12 ਘੰਟਿਆਂ ਵਿੱਚ ਰਿਪੋਰਟ ਦੇਣ ਦੇ ਹੁਕਮ ਦਿੱਤੇ ਹਨ। ਹੈ,

07:56 AM

#Chandigarh: ਚੰਡੀਗੜ੍ਹ ਕਲੱਬ ਚੋਣਾਂ ਹੋਣਗੀਆਂ। ਵੋਟਿੰਗ ਸਵੇਰੇ 11:00 ਵਜੇ ਸ਼ੁਰੂ ਹੋਵੇਗੀ ਅਤੇ ਸ਼ਾਮ 6 ਵਜੇ ਤੱਕ ਜਾਰੀ ਰਹੇਗੀ। ਇਸ ਦੇ ਮੁਖੀ ਦੇ ਅਹੁਦੇ ਲਈ ਤਿੰਨ ਉਮੀਦਵਾਰ ਆਹਮੋ-ਸਾਹਮਣੇ ਹਨ। ਪ੍ਰਧਾਨ ਦੇ ਅਹੁਦੇ ਲਈ ਸੁਨੀਲ ਖੰਨਾ, ਰਣਮੀਤ ਸਿੰਘ ਚਾਹਲ ਅਤੇ ਨਰੇਸ਼ ਚੌਧਰੀ ਵਿਚਾਲੇ ਮੁਕਾਬਲਾ ਹੈ।

 

07:54 AM

#ਚੰਡੀਗੜ੍ਹ: ਸਯੁੰਕਤ ਕਿਸਾਨ ਮੋਰਚਾ ਗੈਰ-ਸਿਆਸੀ ਅਤੇ ਕਿਸਾਨ ਮਜ਼ਦੂਰ ਮੋਰਚਾ ਦੁਪਹਿਰ 12 ਵਜੇ ਕਿਸਾਨ ਭਵਨ ਵਿਖੇ ਪ੍ਰੈੱਸ ਕਾਨਫਰੰਸ ਕਰੇਗਾ।

07:53 AM

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਵੇਰੇ 11 ਵਜੇ ਚੰਡੀਗੜ੍ਹ ਦੇ ਟੈਗੋਰ ਥੀਏਟਰ ਵਿੱਚ ਸਰਕਾਰੀ ਨੌਕਰੀਆਂ ਲਈ ਨਿਯੁਕਤੀ ਪੱਤਰ ਵੰਡਣਗੇ। ਮੁੱਖ ਮੰਤਰੀ 1200 ਨੌਜਵਾਨਾਂ ਨੂੰ ਵੱਖ-ਵੱਖ ਸ਼੍ਰੇਣੀਆਂ ਦੀਆਂ ਸਰਕਾਰੀ ਨੌਕਰੀਆਂ ਦੇ ਨਿਯੁਕਤੀ ਪੱਤਰ ਵੰਡਣਗੇ।

Trending news