Punjab News: ਪਤਨੀ ਦਾ ਵਰਤ ਖੁੱਲ੍ਹਵਾਉਣ ਲਈ ਕੋਠੇ 'ਤੇ ਚੜ੍ਹੇ ਪਤੀ ਦਾ ਪੈਰ ਫਿਸਲਣ ਕਾਰਨ ਮੌਤ
Advertisement
Article Detail0/zeephh/zeephh1940613

Punjab News: ਪਤਨੀ ਦਾ ਵਰਤ ਖੁੱਲ੍ਹਵਾਉਣ ਲਈ ਕੋਠੇ 'ਤੇ ਚੜ੍ਹੇ ਪਤੀ ਦਾ ਪੈਰ ਫਿਸਲਣ ਕਾਰਨ ਮੌਤ

 Punjab News: ਕਰਵਾ ਚੌਥ ਦਾ ਵਰਤ ਖੋਲ੍ਹਣ ਤੋਂ ਪਹਿਲਾਂ ਪਤਨੀ ਦੀਆਂ ਅੱਖਾਂ ਸਾਹਮਣੇ ਪਤੀ ਦੀ ਮੌਤ ਹੋ ਗਈ। ਖੁਸ਼ੀਆਂ ਦਾ ਮਾਹੌਲ ਗਮੀ ਵਿੱਚ ਤਬਦੀਲ ਹੋ ਗਿਆ।

Punjab News: ਪਤਨੀ ਦਾ ਵਰਤ ਖੁੱਲ੍ਹਵਾਉਣ ਲਈ ਕੋਠੇ 'ਤੇ ਚੜ੍ਹੇ ਪਤੀ ਦਾ ਪੈਰ ਫਿਸਲਣ ਕਾਰਨ ਮੌਤ

Punjab News:  ਕਰਵਾ ਚੌਥ ਦਾ ਵਰਤ ਖੋਲ੍ਹਣ ਤੋਂ ਪਹਿਲਾਂ ਪਤਨੀ ਦੀਆਂ ਅੱਖਾਂ ਸਾਹਮਣੇ ਪਤੀ ਦੀ ਮੌਤ ਹੋ ਗਈ। ਖੁਸ਼ੀਆਂ ਦਾ ਮਾਹੌਲ ਗਮੀ ਵਿੱਚ ਤਬਦੀਲ ਹੋ ਗਿਆ। ਇੱਕ ਸੁਹਾਗਣ ਨੇ ਆਪਣਾ ਸੁਹਾਗ ਗੁਆ ਲਿਆ। ਉਹ ਸੁਹਾਗ ਜਿਸ ਲਈ ਸਵੇਰ ਤੋਂ ਲੈ ਕੇ ਦੇਰ ਸ਼ਾਮ ਤੱਕ ਭੁੱਖੀ ਬੈਠੀ ਰਹੀ। ਜਦੋਂ ਚੰਨ ਨੂੰ ਦੇਖ ਕੇ ਪਤੀ ਕੋਲੋਂ ਪਾਣੀ ਪੀ ਕੇ ਵਰਤ ਖੋਲ੍ਹਣਾ ਸੀ ਤਾਂ ਉਸ ਸਮੇਂ ਪਤੀ ਦੀ ਮੌਤ ਹੋ ਗਈ। ਜਦੋਂ ਪਤੀ ਛੱਤ ਉਪਰ ਚੰਨ ਦੇਖ ਰਿਹਾ ਸੀ ਤਾਂ ਪੈਰ ਫਿਸਲਣ ਨਾਲ ਥੱਲੇ ਡਿੱਗ ਗਿਆ। ਜਿਸ ਨਾਲ ਉਸਦੀ ਮੌਤ ਹੋ ਗਈ।

ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਸ਼ਹਿਰ ਖੰਨਾ ਵਿੱਚ ਇਹ ਘਟਨਾ ਵਾਪਰੀ। 42 ਸਾਲਾਂ ਦਾ ਲਖਵਿੰਦਰ ਰਾਮ ਜੋਕਿ ਮੂਲ ਰੂਪ ਤੋਂ ਬਿਹਾਰ ਦਾ ਵਸਨੀਕ ਸੀ ਅਤੇ ਖੰਨਾ ਵਿੱਚ ਆਪਣੇ ਪਰਿਵਾਰ ਸਮੇਤ ਕਿਰਾਏ ਦੇ ਮਕਾਨ ਅੰਦਰ ਰਹਿੰਦਾ ਸੀ। ਪਤਨੀ ਨੇ ਕਰਵਾ ਚੌਥ ਦਾ ਵਰਤ ਰੱਖਿਆ ਸੀ। ਚੰਨ ਨਿਕਲਣ ਦਾ ਸਮਾਂ ਸੀ। ਇਸੇ ਦੌਰਾਨ ਸਮੂਹ ਪਰਿਵਾਰ ਮਕਾਨ ਦੀ ਛੱਤ ਉਪਰ ਉਡੀਕ ਕਰ ਰਿਹਾ ਸੀ।

ਲਖਵਿੰਦਰ ਰਾਮ ਵੀ ਆਸਮਾਨ ਵੱਲ ਨਜ਼ਰਾਂ ਟਿਕਾ ਕੇ ਚੰਨ ਦੇ ਨਿਕਲਣ ਦੀ ਉਡੀਕ ਕਰ ਰਿਹਾ ਸੀ ਕਿ ਕਦੋਂ ਚੰਨ ਨਿਕਲੇ ਅਤੇ ਉਹ ਆਪਣੀ ਪਤਨੀ ਦਾ ਵਰਤ ਖੁੱਲ੍ਹਵਾਏ। ਗੱਲਾਂ ਕਰਦੇ ਕਰਦੇ ਲਖਵਿੰਦਰ ਰਾਮ ਛੱਤ ਤੋਂ ਥੱਲੇ ਡਿੱਗ ਗਿਆ। ਬਿਨਾਂ ਕਿਸੇ ਦੇਰੀ ਤੋਂ ਲਖਵਿੰਦਰ ਰਾਮ ਨੂੰ ਖੰਨਾ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਸਰਕਾਰੀ ਹਸਪਤਾਲ ਵਿਖੇ ਰਾਜ ਨੇ ਦੱਸਿਆ ਕਿ ਲਖਵਿੰਦਰ ਰਾਮ ਪਰਿਵਾਰ ਸਮੇਤ ਛੱਤ ਉਪਰ ਸੀ ਤਾਂ ਇਸੇ ਦੌਰਾਨ ਪੈਰ ਫਿਸਲ ਗਿਆ ਅਤੇ ਥੱਲੇ ਡਿੱਗ ਗਿਆ। ਜਿਸਦੀ ਮੌਤ ਹੋ ਗਈ।

ਲਖਵਿੰਦਰ ਰਾਮ ਆਪਣੀ ਪਤਨੀ ਦਾ ਵਰਤ ਖੁੱਲ੍ਹਵਾਉਣ ਲਈ ਛੱਤ ਉਪਰ ਚੰਨ ਦੇਖ ਰਿਹਾ ਸੀ, ਇਸ ਦੌਰਾਨ ਘਟਨਾ ਵਾਪਰੀ।  ਉਥੇ ਹੀ ਦੂਜੇ ਪਾਸੇ ਲਖਵਿੰਦਰ ਰਾਮ ਦੀ ਮੌਤ ਮਗਰੋਂ ਪਰਿਵਾਰ ਅੰਦਰ ਸੋਗ ਦੀ ਲਹਿਰ ਦੌੜ ਗਈ। ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਸੀ।

ਮ੍ਰਿਤਕ ਦੀ ਬੇਟੀ ਨੇ ਦੱਸਿਆ ਕਿ ਉਸਦੇ ਪਿਤਾ ਲੱਕੜੀ ਦੀ ਪੌੜੀ ਰਾਹੀਂ ਛੱਤ ਉਤੇ ਜਾ ਕੇ ਚੰਨ ਦੇਖ ਰਹੇ ਸੀ ਤਾਂ ਅਚਾਨਕ ਆਖਰੀ ਡੰਡੇ ਤੋਂ ਪੈਰ ਸਲਿੱਪ ਹੋ ਗਿਆ ਅਤੇ ਉਸਦੇ ਪਿਤਾ ਥੱਲੇ ਆ ਡਿੱਗੇ। ਜਿਸ ਨਾਲ ਮੌਤ ਹੋ ਗਈ।ਪਰਿਵਾਰ ਵਿੱਚ ਕਮਾਉਣ ਵਾਲੇ ਉਹ ਇਕੱਲੇ ਹੀ ਸੀ। ਵਾਰਡ ਦੇ ਕੌਂਸਲਰ ਸੁਰਿੰਦਰ ਕੁਮਾਰ ਬਾਵਾ ਨੇ ਪਰਿਵਾਰ ਨਾਲ ਹਮਦਰਦੀ ਜਤਾਉਂਦੇ ਹੋਏ ਕਿਹਾ ਕਿ ਇਹ ਮੰਦਭਾਗੀ ਘਟਨਾ ਵਾਪਰੀ ਹੈ। ਇੱਕ ਗਰੀਬ ਪਰਿਵਾਰ ਦਾ ਮੁਖੀਆ ਲਖਵਿੰਦਰ ਰਾਮ ਸੰਸਾਰ ਤੋਂ ਚਲਾ ਗਿਆ।

ਇਹ ਵੀ ਪੜ੍ਹੋ : Sunam Accident News: ਸੁਨਾਮ 'ਚ ਦਰਦਨਾਕ ਹਾਦਸੇ 'ਚ ਬੱਚੇ ਸਮੇਤ 6 ਦੀ ਮੌਤ; ਮਲੇਰਕੋਟਲਾ ਤੋਂ ਮੱਥਾ ਟੇਕ ਕੇ ਆ ਰਹੇ ਸਨ ਵਾਪਸ

Trending news