Punjab News: ਆਈਏਐਸ ਅਫਸਰ ਵੀ ਕੇ ਸਿੰਘ ਨੂੰ ਵਾਪਸ ਪੰਜਾਬ ਭੇਜੇ ਜਾਣ ਦੀ ਖਬਰ ਸਾਹਮਣੇ ਆਈ ਹੈ। ਸੰਭਾਵਨਾ ਹੈ ਕਿ ਉਹ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਨਿਯੁਕਤ ਹੋਣਗੇ।
Trending Photos
Punjab News: ਪੰਜਾਬ ਕੇਡਰ ਦੇ ਆਈਏਐਸ ਅਫਸਰ ਵੀ ਕੇ ਸਿੰਘ ਨੂੰ ਕੇਂਦਰ ਸਰਕਾਰ ਵੱਲੋਂ ਵਾਪਸ ਪੰਜਾਬ ਭੇਜੇ ਜਾਣ ਦੀ ਖਬਰ ਸਾਹਮਣੇ ਆਈ ਹੈ। ਅਜਿਹਾ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕਹਿਣ ਉਤੇ ਕੀਤਾ ਜਾ ਰਿਹਾ ਹੈ। ਸੰਭਾਵਨਾ ਹੈ ਕਿ ਉਹ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਨਿਯੁਕਤ ਹੋਣਗੇ। ਇਸ ਵੇਲੇ ਵੀਕੇ ਸਿੰਘ ਰੱਖਿਆ ਮੰਤਰਾਲੇ ਵਿੱਚ ਤਾਇਨਾਤ ਹਨ ਤੇ ਉਨ੍ਹਾਂ ਨੂੰ ਰਿਲੀਵ ਕਰਨ ਦੀ ਫਾਈਲ ਉਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਛੇਤੀ ਹੀ ਹਸਤਾਖ਼ਰ ਕਰ ਸਕਦੇ ਹਨ।
ਕੇਂਦਰ ਨੇ ਬੀਤੇ ਦਿਨ ਸਾਬਕਾ ਸੈਨਿਕ ਭਲਾਈ ਵਿਭਾਗ ਦੇ ਸਕੱਤਰ ਵੀਕੇ ਸਿੰਘ ਨੂੰ ਉਨ੍ਹਾਂ ਦੇ ਕੇਡਰ ਰਾਜ ਪੰਜਾਬ ਵਿੱਚ ਵਾਪਸ ਭੇਜਣ ਦੀ ਤਿਆਰੀ ਵਿੱਢ ਦਿੱਤੀ ਸੀ। ਇਹ ਹੁਕਮ ਪਰਸੋਨਲ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਹਨ। ਵੀਕੇ ਸਿੰਘ 1990 ਬੈਚ ਦੇ ਭਾਰਤੀ ਪ੍ਰਸ਼ਾਸਨਿਕ ਸੇਵਾ (ਆਈਏਐਸ) ਅਧਿਕਾਰੀ ਹਨ। ਇਸ ਵਿੱਚ ਕਿਹਾ ਗਿਆ ਹੈ ਕਿ ਕੈਬਨਿਟ ਦੀ ਨਿਯੁਕਤੀ ਕਮੇਟੀ (ਏ. ਸੀ. ਸੀ.) ਨੇ ਪੰਜਾਬ ਸਰਕਾਰ ਦੀ ਬੇਨਤੀ 'ਤੇ ਵੀਕੇ ਸਿੰਘ ਨੂੰ ਉਨ੍ਹਾਂ ਪੇਰੈਂਟ ਕੇਡਰ ਵਿੱਚ ਵਾਪਸ ਭੇਜਣ ਦੀ ਪ੍ਰਵਾਨਗੀ ਦੇ ਦਿੱਤੀ ਗਈ ਹੈ।
ਇਸ ਤਰ੍ਹਾਂ ਹੀ ਇੱਕ ਹੋਰ ਹੁਕਮ ਵਿੱਚ ਏਸੀਸੀ ਨੇ ਪੁਲਾੜ ਵਿਭਾਗ ਦੇ ਵਧੀਕ ਸਕੱਤਰ ਅਤੇ ਵਿੱਤੀ ਸਲਾਹਕਾਰ ਐਮ ਮਹੇਸ਼ਵਰ ਰਾਓ ਨੂੰ ਆਪਣੇ ਕੇਡਰ ਰਾਜ ਕਰਨਾਟਕ ਵਿੱਚ ਵਾਪਸ ਭੇਜਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਉਦਾਹਰਨ ਲਈ ਵਧੀਕ ਮੁੱਖ ਸਕੱਤਰ ਕੇ ਏ ਪੀ ਸਿਨਹਾ ਕੋਲ ਤਿੰਨ ਮਹੱਤਵਪੂਰਨ ਵਿਭਾਗ ਹਨ। ਅਜਿਹਾ ਹੀ ਮਾਮਲਾ ਤੇਜਵੀਰ ਸਿੰਘ ਦਾ ਹੈ। ਅਨੁਰਾਗ ਵਰਮਾ ਨੂੰ ਇਸ ਸਾਲ ਜੂਨ ਵਿੱਚ ਸੂਬੇ ਦੇ ਮੁੱਖ ਸਕੱਤਰ ਵਜੋਂ ਤਾਇਨਾਤ ਕੀਤਾ ਗਿਆ ਸੀ। ਉਨ੍ਹਾਂ ਨੇ 10 ਆਈਏਐਸ ਅਧਿਕਾਰੀਆਂ ਨੂੰ ਪਿੱਛੇ ਛੱਡ ਦਿੱਤਾ ਸੀ ਅਤੇ ਵੀਕੇ ਸਿੰਘ ਉਨ੍ਹਾਂ ਵਿੱਚੋਂ ਇੱਕ ਸੀ।
ਇਨ੍ਹਾਂ 10 ਆਈਏਐਸ ਅਧਿਕਾਰੀਆਂ ਵਿੱਚੋਂ ਵੀ ਕੇ ਸਿੰਘ ਸਮੇਤ ਚਾਰ ਕੇਂਦਰੀ ਡੈਪੂਟੇਸ਼ਨ ਉਤੇ ਸਨ ਅਤੇ ਦੋ ਪਹਿਲਾਂ ਹੀ ਮੁੱਖ ਸਕੱਤਰ ਰਹਿ ਚੁੱਕੇ ਹਨ। ਸੀਨੀਅਰਜ਼ ਜੋ ਕੇਂਦਰੀ ਡੈਪੂਟੇਸ਼ਨ 'ਤੇ ਹਨ, ਉਨ੍ਹਾਂ ਵਿੱਚ ਵਿਨੀ ਮਹਾਜਨ (1987 ਬੈਚ) ਸ਼ਾਮਲ ਹਨ, ਜੋ 31 ਅਕਤੂਬਰ, 2024 ਨੂੰ ਸੇਵਾਮੁਕਤ ਹੋ ਰਹੇ ਹਨ; ਅੰਜਲੀ ਭਾਵੜਾ (1988 ਬੈਚ), ਜੋ 30 ਜੂਨ, 2024 ਨੂੰ ਸੇਵਾਮੁਕਤ ਹੋਣ ਵਾਲੇ ਹਨ; ਵੀ ਕੇ ਸਿੰਘ (1990 ਬੈਚ); ਅਤੇ ਸੀਮਾ ਜੈਨ (1991 ਬੈਚ)। 1990 ਬੈਚ ਦੇ ਆਈਏਐਸ ਅਧਿਕਾਰੀ ਅਨੁਰਾਗ ਅਗਰਵਾਲ ਨੇ ਇਸ ਸਾਲ ਨਵੰਬਰ ਵਿੱਚ ਕੇਂਦਰੀ ਡੈਪੂਟੇਸ਼ਨ ਲਈ ਚੋਣ ਕੀਤੀ ਸੀ।
ਅਨਿਰੁਧ ਤਿਵਾੜੀ (1990 ਬੈਚ, 30 ਅਪ੍ਰੈਲ, 2027 ਨੂੰ ਸੇਵਾਮੁਕਤ ਹੋਣਗੇ), ਸਰਵਜੀਤ ਸਿੰਘ (1992 ਬੈਚ), ਰਾਜੀ ਪੀ ਸ਼੍ਰੀਵਾਸਤਵ (1992 ਬੈਚ) ਅਤੇ ਕੇਏਪੀ ਸਿਨਹਾ (1992 ਬੈਚ) ਸਮੇਤ ਹੋਰਨਾਂ ਨੂੰ ਪੰਜਾਬ ਵਿੱਚ ਤਾਇਨਾਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ : Israel Advisory News: ਇਜ਼ਰਾਈਲ ਨੇ ਭਾਰਤ 'ਚ ਰਹਿ ਰਹੇ ਜਾਂ ਸਫ਼ਰ ਕਰ ਰਹੇ ਆਪਣੇ ਨਾਗਰਿਕਾਂ ਲਈ ਜਾਰੀ ਕੀਤੀ ਐਡਵਾਇਜ਼ਰੀ