ਪਹਿਲਾ ਤੋਂ ਹੀ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਕਿਸਾਨ ਹੁਣ ਲਗਾਤਾਰ ਹੋ ਰਹੀ ਬਾਰਿਸ਼ ਨਾਲ ਵੀ ਚਿੰਤਤ ਹਨ। ਝੋਨੇ ਦੀ ਫਸਲ ਪੱਕ ਚੁੱਕੀ ਹੈ ਬਸ ਵੱਢਣ ਦੀ ਹੀ ਤਿਆਰੀ ਸੀ ਕਿ ਪੰਜਾਬ ਵਿੱਚ ਹਰ ਪਾਸੇ ਬਾਰਿਸ਼ ਸ਼ੁਰੂ ਹੋ ਗਈ। ਲਗਾਤਾਰ ਹੋ ਰਹੀ ਬਾਰਿਸ਼ ਨਾਲ ਝੋਨੇ ਅਤੇ ਨਰਮੇ ਦੀ ਫ਼ਸਲ ਪ੍ਰਭਾਵਿਤ ਹੋਈ ਹੈ। ਕੁਝ ਕਿਸਾਨਾਂ ਵੱਲੋਂ ਫਸਲ ਮੰਡੀ ਵਿੱਚ ਵੀ ਪਹੁੰਚਾਈ ਗਈ ਸੀ ਪਰ ਬਾਰਿਸ਼ ਕਾਰਨ ਉਹ ਵੀ ਨੁਕਸਾਨੀ ਗਈ ਹੈ।
Trending Photos
ਚੰਡੀਗੜ੍ਹ- ਪੰਜਾਬ ਵਿੱਚ ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ਲਈ 16 ਜ਼ਿਲ੍ਹਿਆਂ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਵਿਭਾਗ ਮੁਤਾਬਕ ਸੂਬੇ ਦੇ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਚ ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਫਰੀਦਕੋਟ, ਲੁਧਿਆਣਾ, ਬਰਨਾਲਾ, ਮਾਨਸਾ, ਸੰਗਰੂਰ, ਫਤਿਹਗੜ੍ਹ ਸਾਹਿਬ, ਰੂਪਨਗਰ, ਪਟਿਆਲਾ ਤੇ ਐਸ.ਏ.ਐਸ. ਨਗਰ ਮੋਹਾਲੀ ਜ਼ਿਲ੍ਹਿਆਂ 'ਚ ਬਿਜਲੀ ਗਰਜਣ ਦੇ ਨਾਲ-ਨਾਲ ਤੇਜ਼ ਹਵਾਵਾਂ ਵੀ ਚੱਲਣਗੀਆਂ ਤੇ ਬਾਰਿਸ਼ ਵੀ ਜਾਰੀ ਰਹੇਗੀ।
ਪਹਿਲਾ ਤੋਂ ਹੀ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਕਿਸਾਨ ਹੁਣ ਲਗਾਤਾਰ ਹੋ ਰਹੀ ਬਾਰਿਸ਼ ਨਾਲ ਵੀ ਚਿੰਤਤ ਹਨ। ਝੋਨੇ ਦੀ ਫਸਲ ਪੱਕ ਚੁੱਕੀ ਹੈ ਬਸ ਵੱਢਣ ਦੀ ਹੀ ਤਿਆਰੀ ਸੀ ਕਿ ਪੰਜਾਬ ਵਿੱਚ ਹਰ ਪਾਸੇ ਬਾਰਿਸ਼ ਸ਼ੁਰੂ ਹੋ ਗਈ। ਲਗਾਤਾਰ ਹੋ ਰਹੀ ਬਾਰਿਸ਼ ਨਾਲ ਝੋਨੇ ਅਤੇ ਨਰਮੇ ਦੀ ਫ਼ਸਲ ਪ੍ਰਭਾਵਿਤ ਹੋਈ ਹੈ। ਕੁਝ ਕਿਸਾਨਾਂ ਵੱਲੋਂ ਫਸਲ ਮੰਡੀ ਵਿੱਚ ਵੀ ਪਹੁੰਚਾਈ ਗਈ ਸੀ ਪਰ ਬਾਰਿਸ਼ ਕਾਰਨ ਉਹ ਵੀ ਨੁਕਸਾਨੀ ਗਈ ਹੈ।
ਮਾਹਿਰਾਂ ਮੁਤਾਬਕ ਮੀਂਹ ਕਾਰਨ ਝੋਨੇ ਦੀ ਫ਼ਸਲ ਵਿੱਚ ਨਮੀ ਵਧਣ ਕਾਰਨ ਉੱਲੀ ਲੱਗਣ ਦਾ ਖਤਰਾ ਬਣਿਆ ਹੋਇਆ ਹੈ। ਅਜਿਹੇ 'ਚ ਕਿਸਾਨਾਂ ਨੂੰ ਫਸਲਾਂ ਨੂੰ ਬਚਾਉਣ ਲਈ ਸਪਰੇਅ ਕਰਨੀ ਚਾਹੀਦੀ ਹੈ ਜਿਸ ਨਾਲ ਉਨ੍ਹਾਂ ਦਾ ਖਰਚਾ ਵਧੇਗਾ ਤੇ ਫ਼ਸਲ ਦੇ ਤਬਾਹ ਹੋਣ 'ਤੇ ਉਨ੍ਹਾਂ ਨੂੰ ਨੁਕਸਾਨ ਵੀ ਝੱਲਣਾ ਪੈ ਸਕਦਾ। ਜੇਕਰ ਅਗਲੇ ਦੋ-ਤਿੰਨ ਦਿਨ ਭਾਰੀ ਬਾਰਿਸ਼ਾਂ ਹੁੰਦੀਆਂ ਨੇ ਤਾਂ ਝੋਨੇ ਦੀ ਫ਼ਸਲ ਦੇ ਡਿੱਗਣ ਦਾ ਵੀ ਖਤਰਾ ਰਹੇਗਾ।
ਇਸ ਵਾਰ ਪੰਜਾਬ ਸਰਕਾਰ ਪਰਾਲੀ ਸਾੜਨ ਨੂੰ ਲੈ ਕੇ ਵੀ ਸਖਤ ਦਿਖਾਈ ਦੇ ਰਹੀ ਹੈ। ਸਰਕਾਰ ਵੱਲੋਂ ਪਰਾਲੀ ਨੂੰ ਅੱਗ ਲਗਾਉਣ ਲਈ ਕਿਸਾਨਾਂ ਨੂੰ ਕੋਈ ਮੁਆਵਜ਼ਾ ਨਹੀਂ ਦਿੱਤਾ ਜਾ ਰਿਹਾ ਸਗੋਂ ਰੈਡ ਨੋਟਿਸ ਜਾਰੀ ਕੀਤਾ ਜਾਵੇਗਾ। ਮਤਲਬ ਕਿ ਪਰਾਲੀ ਸਾੜਨ ਵਾਲਾ ਕਿਸਾਨ ਸਰਕਾਰੀ ਸਹੂਲਤਾਂ ਤੋਂ ਵਾਂਝਾ ਰਹਿ ਜਾਵੇਗਾ। ਦੂਜੇ ਪਾਸੇ ਪਹਿਲਾ ਹੀ ਬਹੁਤ ਸਾਰੇ ਕਿਸਾਨ ਪਸ਼ੂਆਂ ਵਿੱਚ ਫੈਲੀ ਲੰਪੀ ਸਕਿਨ ਬਿਮਾਰੀ ਕਾਰਨ ਆਪਣੇ ਪਸ਼ੂ ਗਵਾ ਚੁੱਕੇ ਹਨ ਉਪਰੋ ਹੁਣ ਕੁਦਰਤ ਦੀ ਮਾਰ ਬਾਰਿਸ਼ ਨੇ ਕਿਸਾਨਾਂ ਦੀਆਂ ਖੜ੍ਹੀਆਂ ਫਸਲਾਂ ਤਬਾਹ ਕਰਕੇ ਕਿਸਾਨਾਂ ਨੂੰ ਹੋਰ ਨੁਕਸਾਨ ਪਹੁੰਚਾਇਆ ਹੈ।
WATCH LIVE TV