ਮਹਾਤਮਾ ਗਾਂਧੀ ਆਜ਼ਾਦੀ ਦੇ ਜਸ਼ਨ ਵਿਚ ਸ਼ਾਮਿਲ ਨਹੀਂ ਹੋਏ। ਕਿਹਾ ਜਾਂਦਾ ਹੈ ਕਿ ਉਸ ਸਮੇਂ ਗਾਂਧੀ ਜੀ ਪੂਰੇ ਬੰਗਾਲ ਵਿਚ ਸ਼ਾਂਤੀ ਲਿਆਉਣ ਲਈ ਕਲਕੱਤੇ ਸਨ ਹਿੰਦੂ ਅਤੇ ਮੁਸਲਮਾਨ ਪਿਛਲੇ ਇਕ ਸਾਲ ਤੋਂ ਵੱਧ ਸਮੇਂ ਤੋਂ ਸੰਘਰਸ਼ ਵਿਚ ਸਨ।
Trending Photos
ਚੰਡੀਗੜ: ਜਦੋਂ ਪੰਡਿਤ ਜਵਾਹਰ ਲਾਲ ਨਹਿਰੂ 14-15 ਅਗਸਤ, 1947 ਦੀ ਦਰਮਿਆਨੀ ਰਾਤ ਨੂੰ ਆਜ਼ਾਦ ਭਾਰਤ ਵਿੱਚ ਆਪਣਾ ਪਹਿਲਾ ਭਾਸ਼ਣ ਦੇ ਰਹੇ ਸਨ, ਉਸ ਸਮੇਂ ਮਹਾਤਮਾ ਗਾਂਧੀ ਕਿੱਥੇ ਸਨ? ਸ਼ਾਇਦ ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਦੇਸ਼ ਦੀ ਆਜ਼ਾਦੀ 'ਚ ਅਹਿਮ ਭੂਮਿਕਾ ਨਿਭਾਉਣ ਵਾਲੇ ਗਾਂਧੀ ਜੀ ਨੇ ਉਦੋਂ ਕਿਸੇ ਵੀ ਸਮਾਗਮ 'ਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਸੀ।
15 ਅਗਸਤ ਨੂੰ ਕਿਥੇ ਗਏ ਸਨ ਮਹਾਤਮਾ ਗਾਂਧੀ ?
ਜਦੋਂ ਜਦੋਂ ਦੇਸ਼ ਵਿਚ ਆਜ਼ਾਦੀ ਦੀ ਲਹਿਰ ਦਾ ਨਾਂ ਲਿਆ ਜਾਂਦਾ ਹੈ ਤਾਂ ਉਸ ਵਿਚ ਮਹਾਤਮਾ ਗਾਂਧੀ ਨੂੰ ਜ਼ਰੂਰ ਯਾਦ ਕੀਤਾ ਜਾਂਦਾ ਹੈ। ਪਰ ਮਹਾਤਮਾ ਗਾਂਧੀ ਆਜ਼ਾਦੀ ਦੇ ਜਸ਼ਨ ਵਿਚ ਸ਼ਾਮਿਲ ਨਹੀਂ ਹੋਏ। ਕਿਹਾ ਜਾਂਦਾ ਹੈ ਕਿ ਉਸ ਸਮੇਂ ਗਾਂਧੀ ਜੀ ਪੂਰੇ ਬੰਗਾਲ ਵਿਚ ਸ਼ਾਂਤੀ ਲਿਆਉਣ ਲਈ ਕਲਕੱਤੇ ਸਨ ਹਿੰਦੂ ਅਤੇ ਮੁਸਲਮਾਨ ਪਿਛਲੇ ਇਕ ਸਾਲ ਤੋਂ ਵੱਧ ਸਮੇਂ ਤੋਂ ਸੰਘਰਸ਼ ਵਿਚ ਸਨ। ਇਥੇ ਉਹ ਮੁਸਲਿਮ ਬਹੁਗਿਣਤੀ ਵਾਲੀ ਬਸਤੀ ਵਿਚ ਸਥਿਤ ਹੈਦਰੀ ਮੰਜ਼ਿਲ ਵਿੱਚ ਠਹਿਰੇ ਅਤੇ ਬੰਗਾਲ ਵਿੱਚ ਸ਼ਾਂਤੀ ਲਿਆਉਣ ਲਈ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ 13 ਅਗਸਤ ਤੋਂ ਲੋਕਾਂ ਵਿਚ ਸ਼ਾਂਤੀ ਲਈ ਯਤਨ ਸ਼ੁਰੂ ਕਰ ਦਿੱਤੇ ਸਨ।
ਆਜ਼ਾਦੀ ਵਿਚ ਮਹਾਤਮਾ ਗਾਂਧੀ ਦਾ ਯੋਗਦਾਨ
ਦੇਸ਼ ਦੀ ਆਜ਼ਾਦੀ ਲਈ ਰਾਸ਼ਟਰਪਿਤਾ ਮਹਾਤਾਮਾ ਗਾਂਧੀ ਦਾ ਅਹਿਮ ਯੋਗਦਾਨ ਮੰਨਿਆ ਜਾਂਦਾ ਹੈ। ਉਹ ਹਰ ਕਿਸੇ ਨੂੰ ਹਿੰਸਾ ਤਿਆਗ ਕੇ ਅਹਿੰਸਾ ਅਤੇ ਸ਼ਾਂਤੀ ਨਾਲ ਮਸਲਾ ਹੱਲ ਕਰਨ ਦਾ ਪਾਠ ਪੜਾਉਂਦੇ ਰਹੇ। ਅਹਿੰਸਾ ਦੇ ਰਾਹ 'ਤੇ ਚੱਲਦੇ ਹੀ ਉਹ ਅੰਗਰੇਜ਼ਾਂ ਨੂੰ ਸਬਕ ਸਿਖਾਉਂਦੇ ਰਹੇ। 'ਰਾਸ਼ਟਰਪਿਤਾ' ਮਹਾਤਮਾ ਗਾਂਧੀ ਨੇ ਭਾਰਤ ਦੀ ਆਜ਼ਾਦੀ ਲਈ ਮਹੱਤਵਪੂਰਨ ਯੋਗਦਾਨ ਪਾਇਆ। ਮਹਾਤਮਾ ਗਾਂਧੀ ਆਜ਼ਾਦੀ ਦੀ ਔਖੀ ਲੜਾਈ ਦੌਰਾਨ ਕਈ ਵਾਰ ਜੇਲ੍ਹ ਵੀ ਗਏ।
15 ਅਗਸਤ ਨੂੰ ਨਹੀਂ ਲਹਿਰਾਇਆ ਗਿਆ ਸੀ ਤਿਰੰਗਾ
ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ 15 ਅਗਸਤ 1947 ਨੂੰ ਲਾਲ ਕਿਲ੍ਹੇ ਦੀ ਪ੍ਰਾਚੀਰ 'ਤੇ ਤਿਰੰਗਾ ਨਹੀਂ ਲਹਿਰਾਇਆ ਗਿਆ ਸੀ। ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਨਹਿਰੂ ਨੇ 16 ਅਗਸਤ 1947 ਨੂੰ ਲਾਲ ਕਿਲ੍ਹੇ ਤੋਂ ਤਿਰੰਗਾ ਲਹਿਰਾਇਆ ਸੀ।
WATCH LIVE TV