ਜਲਦੀ ਹੋਵੇਗਾ India vs Pakistan ਦਾ ਮੈਚ, ਇਸ ਮੈਦਾਨ 'ਤੇ ਦੋਵੇਂ ਦੇਸ਼ਾਂ ਦੇ ਖਿਡਾਰੀ ਭਿੜਨਗੇ
Advertisement

ਜਲਦੀ ਹੋਵੇਗਾ India vs Pakistan ਦਾ ਮੈਚ, ਇਸ ਮੈਦਾਨ 'ਤੇ ਦੋਵੇਂ ਦੇਸ਼ਾਂ ਦੇ ਖਿਡਾਰੀ ਭਿੜਨਗੇ

ਭਾਰਤ ਅਤੇ ਪਾਕਿਸਤਾਨ ਕਰਤਾਰਪੁਰ ਕੋਰੀਡੋਰ ਵਿੱਚ ਅੰਤਰਰਾਸ਼ਟਰੀ ਕਬੱਡੀ ਮੈਚ ਖੇਡਣ ਲਈ ਸਹਿਮਤ ਹੋ ਗਏ ਹਨ।

ਜਲਦੀ ਹੋਵੇਗਾ India vs Pakistan ਦਾ ਮੈਚ, ਇਸ ਮੈਦਾਨ 'ਤੇ ਦੋਵੇਂ ਦੇਸ਼ਾਂ ਦੇ ਖਿਡਾਰੀ ਭਿੜਨਗੇ

 

ਚੰਡੀਗੜ : ਅਗਲੇ ਸਾਲ 4 ਦੇਸ਼ਾਂ ਦੇ ਅੰਤਰਰਾਸ਼ਟਰੀ ਕਬੱਡੀ ਟੂਰਨਾਮੈਂਟ ਤੋਂ ਪਹਿਲਾਂ, ਕਰਤਾਰਪੁਰ ਕਾਰੀਡੋਰ 'ਤੇ ਮਾਰਚ 2022 ਵਿੱਚ ਭਾਰਤ ਅਤੇ ਪਾਕਿਸਤਾਨ (ਭਾਰਤ ਬਨਾਮ ਪਾਕਿਸਤਾਨ) ਵਿਚਕਾਰ ਮੈਚ ਦੇਖਣ ਨੂੰ ਮਿਲੇਗਾ।

 

ਦੋਵੇਂ ਦੇਸ਼ ਕਬੱਡੀ ਮੈਚ ਲਈ ਸਹਿਮਤ

 

ਪਾਕਿਸਤਾਨ ਕਬੱਡੀ ਫੈਡਰੇਸ਼ਨ (PKF) ਦੇ ਸਕੱਤਰ ਰਾਣਾ ਮੁਹੰਮਦ ਸਰਵਰ ਨੇ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ, 'ਦੋਵੇਂ ਦੇਸ਼ ਮਾਰਚ ਵਿੱਚ ਕਰਤਾਰਪੁਰ ਵਿੱਚ ਅੰਤਰਰਾਸ਼ਟਰੀ ਮੈਚ ਖੇਡਣ ਲਈ ਤਿਆਰ ਹਨ।

 

ਕਰਤਾਰਪੁਰ ਵਿਖੇ ਇਤਿਹਾਸ ਰਚਿਆ ਜਾਵੇਗਾ

 

ਮੁਹੰਮਦ ਸਰਵਰ ਨੇ ਕਿਹਾ, 'ਅਸੀਂ ਇਤਿਹਾਸ ਬਣਦਾ ਦੇਖਣ ਲਈ ਤਿਆਰ ਹਾਂ, ਕਿਉਂਕਿ ਪਾਕਿਸਤਾਨ ਅਤੇ ਭਾਰਤ ਕਰਤਾਰਪੁਰ ਲਾਂਘੇ 'ਤੇ ਅੰਤਰਰਾਸ਼ਟਰੀ ਮੈਚ ਖੇਡਣ ਲਈ ਸਹਿਮਤ ਹੋ ਗਏ ਹਨ। ਦੋਵੇਂ ਫੈਡਰੇਸ਼ਨਾਂ ਨੇ ਸਹਿਮਤੀ ਜਤਾਈ ਹੈ ਕਿ ਟੀਮਾਂ ਅੰਤਰਰਾਸ਼ਟਰੀ ਮੈਚ ਖੇਡਣ ਲਈ ਸਰਹੱਦ ਪਾਰ ਆਉਣਗੀਆਂ। ਮੈਚ ਤੋਂ ਬਾਅਦ ਦੋਵੇਂ ਟੀਮਾਂ ਆਪੋ-ਆਪਣੇ ਮੁਲਕਾਂ ਨੂੰ ਪਰਤ ਜਾਣਗੀਆਂ।

 

ਅੰਤਰਰਾਸ਼ਟਰੀ ਮੈਚ ਨੂੰ ਲੈ ਕੇ ਗੱਲਬਾਤ ਜਾਰੀ

 

ਮੁਹੰਮਦ ਸਰਵਰ ਨੇ ਕਿਹਾ ਕਿ ਇਸ ਨੂੰ ਅੰਤਿਮ ਰੂਪ ਦੇਣ ਲਈ ਗੱਲਬਾਤ ਜਾਰੀ ਹੈ। ਉਨ੍ਹਾਂ ਕਿਹਾ, 'ਉਮੀਦ ਹੈ ਕਿ ਮਾਰਚ ਦੇ ਅੰਤ 'ਚ ਅੰਤਰਰਾਸ਼ਟਰੀ ਮੈਚ ਕਰਵਾਇਆ ਜਾਵੇਗਾ। ਕਿਉਂਕਿ ਅਸੀਂ ਅਪ੍ਰੈਲ ਵਿਚ ਲਾਹੌਰ ਵਿਚ ਚਾਰ ਦੇਸ਼ਾਂ ਦੇ ਅੰਤਰਰਾਸ਼ਟਰੀ ਟੂਰਨਾਮੈਂਟ ਦੀ ਮੇਜ਼ਬਾਨੀ ਕਰਨੀ ਹੈ, ਅਸੀਂ ਇਹ ਮੈਚ ਕੁਝ ਹਫ਼ਤੇ ਪਹਿਲਾਂ ਮਾਰਚ ਵਿਚ ਕਰਵਾਉਣਾ ਚਾਹੁੰਦੇ ਹਾਂ।

 

WATCH LIVE TV

Trending news