ਇਕ ਪਿੰਡ ਦੀ ਰਹਿਣ ਵਾਲੀ ਪੀੜਤ ਲੜਕੀ ਨੇ ਪੁਲਸ ਨੂੰ ਦੱਸਿਆ ਕਿ ਉਹ ਹਿਮਾਚਲ 'ਚ ਛੁੱਟੀਆਂ ਕੱਟਣ ਲਈ ਆਪਣੀ ਮਾਸੀ ਦੇ ਘਰ ਗਈ ਸੀ। 3 ਮਈ ਨੂੰ ਉਹ ਆਪਣੀ ਮਾਸੀ ਦੇ ਲੜਕੇ ਨਾਲ ਘਰ ਪਰਤ ਰਹੀ ਸੀ। ਇਸ ਦੌਰਾਨ ਉਸ ਦੀ ਮਾਸੀ ਦਾ ਲੜਕਾ ਉਸ ਨੂੰ ਇਕ ਹੋਟਲ ਵਿਚ ਲੈ ਗਿਆ।
Trending Photos
ਚੰਡੀਗੜ: ਪੰਜਾਬ ਦੇ ਪਠਾਨਕੋਟ ਤੋਂ ਇਕ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਇਥੇ ਮਾਸੀ ਦਾ ਲੜਕਾ ਆਪਣੀ ਨਾਬਾਲਗ ਭੈਣ ਨੂੰ ਹੋਟਲ ਲੈ ਗਿਆ ਅਤੇ ਦੋਸਤ ਦੇ ਹਵਾਲੇ ਕਰ ਦਿੱਤਾ। ਦੋਸਤ ਨੇ ਨਾਬਾਲਗ ਨਾਲ ਬਲਾਤਕਾਰ ਕੀਤਾ ਅਤੇ ਉਸ ਦੀ ਵੀਡੀਓ ਬਣਾਉਣ ਦੇ ਨਾਲ ਅਸ਼ਲੀਲ ਫੋਟੋਆਂ ਵੀ ਖਿੱਚੀਆਂ। ਪੁਲਸ ਨੇ ਪੀੜਤਾ ਦੀ ਸ਼ਿਕਾਇਤ 'ਤੇ ਕਠੂਆ ਦੇ ਲਖਨਪੁਰ ਨਿਵਾਸੀ ਨੌਜਵਾਨ ਅਤੇ ਹਿਮਾਚਲ ਦੇ ਰਹਿਣ ਵਾਲੇ ਮਾਸੀ ਦੇ ਲੜਕੇ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਫਿਲਹਾਲ ਦੋਵੇਂ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹਨ।
ਛੁੱਟੀਆਂ ਕੱਟਣ ਮਾਸੀ ਦੇ ਘਰ ਆਈ ਸੀ ਨਾਬਾਲਗ ਲੜਕੀ
ਇਕ ਪਿੰਡ ਦੀ ਰਹਿਣ ਵਾਲੀ ਪੀੜਤ ਲੜਕੀ ਨੇ ਪੁਲਸ ਨੂੰ ਦੱਸਿਆ ਕਿ ਉਹ ਹਿਮਾਚਲ 'ਚ ਛੁੱਟੀਆਂ ਕੱਟਣ ਲਈ ਆਪਣੀ ਮਾਸੀ ਦੇ ਘਰ ਗਈ ਸੀ। 3 ਮਈ ਨੂੰ ਉਹ ਆਪਣੀ ਮਾਸੀ ਦੇ ਲੜਕੇ ਨਾਲ ਘਰ ਪਰਤ ਰਹੀ ਸੀ। ਇਸ ਦੌਰਾਨ ਉਸ ਦੀ ਮਾਸੀ ਦਾ ਲੜਕਾ ਉਸ ਨੂੰ ਇਕ ਹੋਟਲ ਵਿਚ ਲੈ ਗਿਆ। ਉੱਥੇ ਉਸ ਨੇ ਆਪਣੇ ਇਕ ਦੋਸਤ ਨੂੰ ਸੌਂਪ ਦਿੱਤਾ ਅਤੇ ਉੱਥੋਂ ਚਲਾ ਗਿਆ। ਇਕ ਹੋਰ ਨੌਜਵਾਨ ਨੇ ਉਸ ਨਾਲ ਹੋਟਲ ਦੇ ਕਮਰੇ ਵਿਚ ਬਲਾਤਕਾਰ ਕੀਤਾ ਅਤੇ ਫਿਰ ਉਸ ਨੂੰ ਦੁਨੇਰਾ ਵਿਚ ਛੱਡ ਦਿੱਤਾ।
ਕੁਝ ਦਿਨ ਬਾਅਦ ਫਿਰ ਬੁਲਾਇਆ
ਕੁਝ ਦਿਨਾਂ ਬਾਅਦ ਨੌਜਵਾਨ ਨੇ ਉਸ ਨੂੰ ਫੋਨ ਕਰਕੇ ਕਿਹਾ ਕਿ ਉਸ ਨੇ ਉਸ ਦਿਨ ਦੀ ਫੋਟੋ ਅਤੇ ਅਸ਼ਲੀਲ ਵੀਡੀਓ ਬਣਾਈ ਹੈ। ਜੇਕਰ ਉਹ ਉਸ ਨੂੰ ਮਿਲਣ ਨਹੀਂ ਆਈ ਤਾਂ ਉਹ ਵੀਡੀਓ ਵਾਇਰਲ ਕਰ ਦੇਵੇਗਾ। ਪੀੜਤਾ ਨੇ ਦੱਸਿਆ ਕਿ ਉਹ 4 ਜੂਨ ਨੂੰ ਉਕਤ ਹੋਟਲ 'ਚ ਨੌਜਵਾਨ ਨੂੰ ਦੁਬਾਰਾ ਮਿਲੀ। ਉਸ ਨੇ ਦੁਬਾਰਾ ਬਲਾਤਕਾਰ ਕੀਤਾ।
WATCH LIVE TV