Giani Harpreet Singh: ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਖਨੌਰੀ ਸਰਹੱਦ 'ਤੇ ਪੁੱਜੇ; ਐਮਪੀਜ਼ ਨੂੰ ਸੰਸਦ 'ਚ ਆਵਾਜ਼ ਚੁੱਕਣ ਲਈ ਕਿਹਾ
Advertisement
Article Detail0/zeephh/zeephh2562709

Giani Harpreet Singh: ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਖਨੌਰੀ ਸਰਹੱਦ 'ਤੇ ਪੁੱਜੇ; ਐਮਪੀਜ਼ ਨੂੰ ਸੰਸਦ 'ਚ ਆਵਾਜ਼ ਚੁੱਕਣ ਲਈ ਕਿਹਾ

Giani Harpreet Singh:  ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਜ 22ਵੇਂ ਦਿਨ ਵਿੱਚ ਦਾਖ਼ਲ ਹੋ ਗਿਆ। ਉਨ੍ਹਾਂ ਦੀ ਹਾਲਤ ਕਾਫੀ ਨਾਜ਼ੁਕ ਬਣੀ ਹੋਈ ਹੈ।

Giani Harpreet Singh: ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਖਨੌਰੀ ਸਰਹੱਦ 'ਤੇ ਪੁੱਜੇ; ਐਮਪੀਜ਼ ਨੂੰ ਸੰਸਦ 'ਚ ਆਵਾਜ਼ ਚੁੱਕਣ ਲਈ ਕਿਹਾ

Giani Harpreet Singh: ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਜ 22ਵੇਂ ਦਿਨ ਵਿੱਚ ਦਾਖ਼ਲ ਹੋ ਗਿਆ। ਉਨ੍ਹਾਂ ਦੀ ਹਾਲਤ ਕਾਫੀ ਨਾਜ਼ੁਕ ਬਣੀ ਹੋਈ ਹੈ। ਮਰਨ ਵਰਤ ਉਤੇ ਕਿਸਾਨ ਆਗੂ ਦੀ ਡਾਕਟਰਾਂ ਦੀ ਟੀਮ ਨੇ ਮੈਡੀਕਲ ਜਾਂਚ ਕੀਤੀ। ਇਸ ਦੌਰਾਨ ਖਨੌਰੀ ਸਰਹੱਦ ਉਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਪੁੱਜੇ। ਇਸ ਦੌਰਾਨ ਉਨ੍ਹਾਂ ਨੇ ਡੱਲੇਵਾਲ ਦਾ ਹਾਲ ਜਾਣਿਆ।

ਖਨੌਰੀ ਬਾਰਡਰ ਤੋਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ 'ਅਸੀਂ ਕਿਵੇਂ ਦੇ ਲੋਕਤੰਤਰ ਵਾਲੇ ਮੁਲਕ ਵਿੱਚ ਰਹਿ ਰਹੇ ਹਾਂ ਸਮਝ ਨਹੀਂ ਆ ਰਿਹਾ। ਕਿਸਾਨਾਂ ਦਾ ਦੁੱਖ ਸਰਕਾਰ ਨਹੀਂ ਸਮਝਦੀ। ਦੇਸ਼ ਦਾ ਕਿਸਾਨ ਬੁਰੇ ਦੌਰ ਵਿਚੋਂ ਲੰਘ ਰਿਹਾ ਹੈ। ਇਸ ਅੰਦੋਲਨ ਵਿੱਚ ਸਾਰੇ ਵਰਗਾਂ ਦੀ ਸ਼ਮੂਲੀਅਤ ਜ਼ਰੂਰੀ ਹੈ।

ਇਹ ਵੀ ਪੜ੍ਹੋ : Nangal News: ਸਾਂਭਰਾ ਨੇ ਡੇਢ ਘੰਟਾ ਰੋਕੀ ਅੰਬਾਲਾ ਤੋਂ ਦੌਲਤਪੁਰ ਜਾਣ ਵਾਲੀ ਰੇਲ

ਜਥੇਦਾਰ ਹਰਪ੍ਰੀਤ ਸਿੰਘ ਨੇ ਕਿਹਾ ਇਹ ਖੇਤੀ ਦੇਸ਼ ਹੈ ਤਾਂ ਹੀ ਦੇਸ਼ ਜਿਊਂਦਾ ਹੈ। ਜੇਕਰ ਖੇਤੀ ਕਮਜ਼ੋਰ ਕਰ ਲਈ ਤਾਂ ਕੋਈ ਵੀ ਸੈਕਟਰ ਉਪਰ ਨਹੀਂ ਉਠ ਸਕੇਗਾ। ਉਨ੍ਹਾਂ ਕਿਹਾ ਕਿ ਜੇਕਰ ਦੇਸ਼ ਦੇ ਸਾਰੇ ਸੰਸਦ ਮੈਂਬਰ ਮਿਲ ਕੇ ਪਾਰਲੀਮੈਂਟ ਵਿਚ ਇਕੱਠੇ ਹੋ ਕੇ ਆਵਾਜ਼ ਉਠਾਉਣ, ਤਾਹੀਓਂ ਸਾਡੀ ਆਵਾਜ਼ ਸੁਣੀ ਜਾਵੇਗੀ ਅਤੇ ਤਾਂ ਅਸੀਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਜਾਨ ਬਚਾ ਪਵਾਂਗੇ। ਇਸ ਅੰਦੋਲਨ ਵਿੱਚ ਸਾਰੇ ਵਰਗਾਂ ਦੀ ਸ਼ਮੂਲੀਅਤ ਬਹੁਤ ਜ਼ਰੂਰੀ ਹੈ।’’ 

ਕਾਬਿਲੇਗੌਰ ਹੈ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਜ 22ਵੇਂ ਦਿਨ ਵਿੱਚ ਦਾਖ਼ਲ ਹੋ ਗਿਆ। ਉਨ੍ਹਾਂ ਦੀ ਹਾਲਤ ਕਾਫੀ ਨਾਜ਼ੁਕ ਬਣੀ ਹੋਈ ਹੈ। ਮਰਨ ਵਰਤ ਉਤੇ ਕਿਸਾਨ ਆਗੂ ਦੀ ਡਾਕਟਰਾਂ ਦੀ ਟੀਮ ਨੇ ਮੈਡੀਕਲ ਜਾਂਚ ਕੀਤੀ। ਇਸ ਦੌਰਾਨ ਡਾ. ਸੁਖਮਨ ਤੇ ਉਨ੍ਹਾਂ ਦੀ ਟੀਮ ਨੇ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਮੈਡੀਕਲ ਬੁਲੇਟਿਨ ਜਾਰੀ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਡੱਲੇਵਾਲ ਦੀ ਸਿਹਤ ਬਹੁਤ ਜ਼ਿਆਦਾ ਕਮਜ਼ੋਰ ਹੋ ਰਹੀ ਹੈ।

ਸਰੀਰ ਵਿੱਚ ਪਾਣੀ ਦੀ ਭਰੀ ਕਮੀ ਪਾਈ ਜਾ ਰਹੀ ਹੈ। ਡਾਕਟਰ ਉਨ੍ਹਾਂ ਦੀ ਸਿਹਤ ਉਤੇ ਲਗਾਤਾਰ ਨਜ਼ਰ ਬਣਾਏ ਹੋਏ ਹਨ।  ਜੇਕਰ ਅੱਜ ਵੀ ਉਹ ਮਰਨ ਵਰਤ ਖ਼ਤਮ ਕਰ ਦਿੰਦੇ ਹਨ ਤਾਂ ਰਿਕਵਰੀ ਆਸਾਨ ਤਰੀਕੇ ਨਾਲ ਨਹੀਂ ਹੋ ਸਕਦੀ। 22ਵਾਂ ਦਿਨ ਹੋਣ ਕਰਕੇ ਮਸਲ ਕਮਜ਼ੋਰ ਹੋ ਗਏ ਹਨ ਅਤੇ ਚਮੜੀ ਦਾ ਰੰਗ ਬਦਲ ਚੁੱਕਾ ਹੈ। ਬਲਡ ਪਰੈਸ਼ਰ ਕਿਸੇ ਵੀ ਸਮੇਂ ਘੱਟ ਸਕਦਾ ਹੈ। ਦਿਲ ਦਾ ਦੌਰਾ ਕਿਸੇ ਵੀ ਸਮੇਂ ਪੈ ਸਕਦਾ ਹੈ। ਜੇਕਰ ਅਜਿਹੀ ਹਾਲਤ ਵਿੱਚ ਇੱਕ ਵੀ ਔਰਗਨ ਖ਼ਰਾਬ ਹੋ ਗਿਆ ਤਾਂ ਦਿੱਕਤ ਆ ਸਕਦੀ ਹੈ। ਡਾਕਟਰਾਂ ਦਾ ਕਹਿਣਾ ਹੈ ਕਿ20-22 ਦਿਨ ਬਾਅਦ ਡੱਲੇਵਾਲ ਦਾ ਸਰੀਰ ਇਕਦਮ ਕਮਜ਼ੋਰ ਹੋ ਗਿਆ ਹੈ। 

ਇਹ ਵੀ ਪੜ੍ਹੋ : Punjab Breaking Live Updates: ਸ਼ੁਭਕਰਨ ਦੀ ਮੌਤ ਦੇ ਮਾਮਲੇ ਦੀ ਹਾਈਕੋਰਟ 'ਚ ਹੋਵੇਗੀ ਸੁਣਵਾਈ, ਜਾਣੋ ਹੁਣ ਤੱਕ ਦੇ ਅਪਡੇਟਸ

 

Trending news